Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਐੱਲਬੀਐੱਸ ਕਾਲਜ ਦਾ ਐੱਮਏ ਹਿਸਟਰੀ ਦਾ ਨਤੀਜਾ ਰਿਹਾ ਸ਼ਾਨਦਾਰ

December 06, 2022 04:20 PM

ਬਰਨਾਲਾ : ਸ਼੍ਰੀ ਲਾਲ ਬਹਾਦਰ ਸ਼ਾਸਤਰੀ ਆਰਿਆ ਮਹਿਲਾ ਕਾਲਜ ਬਰਨਾਲਾ ਦਾ ਐੱਮ.ਏ ਹਿਸਟਰੀ ਸਮੈਸਟਰ ਦੂਜੇ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਦੇ ਪਿੰ੍ਸੀਪਲ ਡਾ. ਨੀਲਮ ਸ਼ਰਮਾ ਨੇ ਦੱਸਿਆ ਕਿ ਇਸ ਨਤੀਜੇ 'ਚ ਲਵਪ੍ਰਰੀ ਕੌਰ ਪੁੱਤਰੀ ਮੱਖਣ ਸਿੰਘ ਵਾਸੀ ਬੁੱਗਰ, ਕਮਲਪ੍ਰਰੀਤ ਕੌਰ ਪੁੱਤਰੀ ਗੁਰਮੀਤ ਸਿੰਘ ਵਾਸੀ ਕੋਟਦੁਨਾ ਤੇ ਕੁਲਦੀਪ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀ ਕੋਟਦੁੱਨਾ ਨੇ 80-80 ਫ਼ੀਸਦੀ ਅੰਕ ਪ੍ਰਰਾਪਤ ਕਰ ਪਹਿਲਾ ਸਥਾਨ ਹਾਸਲ ਕੀਤਾ। ਦੂਜੇ ਸਥਾਨ 'ਤੇ ਜਸਵੀਰ ਕੌਰ ਪੁੱਤਰੀ ਸੁਦਾਗਰ ਸਿੰਘ ਵਾਸੀ ਕੈਰੇ ਨੇ 77.5 ਫ਼ੀਸਦੀ ਅੰਕ ਹਾਸਲ ਕੀਤੇ। ਤੀਜਰੇ ਸਥਾਨ 'ਤੇ ਮਨਜੀਤ ਕੌਰ ਪੁੱਤਰੀ ਰਾਮ ਦਾਸ ਵਾਸੀ ਪੱਖੋ ਕੈਂਚੀਆਂ, ਨਵਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਟੱਲੇਵਾਲ, ਜਸਪ੍ਰਰੀਤ ਕੌਰ ਪੁੱਤਰੀ ਚਰਨਜੀਤ ਸਿੰਘ ਵਾਸੀ ਹਮੀਦੀ ਨੇ ਤੀਸਰਾ ਸਥਾਨ ਹਾਸਲ ਕੀਤਾ। ਇਤਿਹਾਸ ਵਿਭਾਗ ਦੇ ਮੁਖੀ ਅਰਚਨਾ ਨੇ ਦੱਸਿਆ ਕਿ ਇਸ ਸਫ਼ਲਤਾ ਦਾ ਸਿਹਰਾ ਜਿੱਥੇ ਵਿਦਿਆਰਥੀਆਂ ਦੀ ਮਿਹਨਤ ਨੂੰ ਜਾਂਦਾ ਹੈ, ਉੱਥੇ ਹੀ ਵਿਦਿਆਰਥੀਆਂ ਦੀ ਮਿਹਨਤ ਪਿੱਛੇ ਡਾ. ਸਰਿਤਾ, ਅਧਿਆਪਕਾ ਸੀਮਾ ਦੀ ਸਖ਼ਤ ਮਿਹਨਤ ਵੀ ਹੈ। ਪਿੰ੍ਸੀਪਲ ਡਾ. ਸ਼ਰਮਾ ਵਲੋਂ ਵਿਦਿਆਰਥੀਆਂ, ਉਨਾਂ੍ਹ ਦੇ ਮਾਪਿਆਂ ਤੇ ਇਤਿਹਾਸ ਵਿਭਾਗ ਦੇ ਸਾਰੇ ਅਧਿਆਪਕਾਂ ਨੂੰ ਇਸ ਸਫ਼ਲਤਾ ਦੀ ਵਧਾਈ ਦਿੱਤੀ ਤੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਭਵਿੱਖ 'ਚ ਵੀ ਇਤਿਹਾਸ ਵਿਭਾਗ ਦੇ ਨਤੀਜੇ ਸ਼ਾਨਦਾਰ ਰਹਿਣਗੇ।

Have something to say? Post your comment