Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਜੋ ਦਿਖਾ, ਸੋ ਲਿਖਾ'

December 06, 2022 12:41 AM

*' ਜੋ ਦਿਖਾ, ਸੋ ਲਿਖਾ'*
*ਅਕਾਲੀ ਦਲ ਦੇ ਪੁਨਰਗਠਨ ਨਾਲ ਹੋਰ ਗਹਿਰਾਇਆ ਸੰਕਟ।*
*ਨਾਰਾਜ਼ ਲੀਡਰਾਂ ਦੀ ਬਗਾਵਤ ਦੇ ਸੁਰ ਹੋਏ ਹੋਰ ਤੇਜ।*
ਸੁਖਬੀਰ ਬਾਦਲ ਦੀ ਪ੍ਰਧਾਨਗੀ ਵਾਲੇ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਹਰ ਕਦਮ ਨਾਲ  ਘਟਣ ਦੀ ਬਜਾਏ ਵਧਦੀਆਂ ਦਿਖਾਈ ਦਿੰਦੀਆਂ ਨੇ। ਅਕਾਲੀ ਦਲ ਲਈ ਇਹ ਕਹਿਣਾ ਸਹੀ ਹੋਏਗਾ ਕਿ " ਮਰਜ਼ ਬੜਤਾ ਗਿਆ,
ਜਿਓਂ ਜਿਓਂ ਦਵਾ ਕੀ"। ਪਿੱਛਲੇ ਦਿਨੀ  ਸੁਖਬੀਰ ਬਾਦਲ ਨੇ ਪਾਰਟੀ  ਦੇ ਜਥੇਬੰਦਕ ਢਾਂਚੇ ਦਾ ਪੁਨਰਗਠਨ  ਕਰਦੇ  26 ਮੈਂਬਰੀ ਕੋਰ ਕਮੇਟੀ ਅਤੇ 8 ਮੈਂਬਰੀ ਸਲਾਹਕਾਰ ਬੋਰਡ ਦਾ ਗਠਨ ਕੀਤਾ। ਕੋਰ ਕਮੇਟੀ ਵਿਚ ਬੇਸ਼ਕ 14 ਨਵੇਂ  ਮੈਂਬਰ ਲਏ ਗਏ ਨੇ, ਪਰ ਇਸ ਨੂੰ  ਪਹਿਲਾਂ ਵਾਲੀ ਤੋਂ  ਵੱਖਰਾ ਨਹੀਂ  ਕਿਹਾ ਜਾ ਸਕਦਾ। ਪਹਿਲਾਂ ਵੀ ਸਿਰਫ ਤੇ ਸਿਰਫ ਬਾਦਲ ਪ੍ਰਵਾਰ ਦਾ ਗਲਬਾ ਹੁੰਦਾ ਸੀ ਅਤੇ ਹੁਣ ਹੋਰ ਵਧੇਰੇ ਹੀ ਵਫਾਦਾਰਾਂ ਦਾ ਇਕੱਠ ਦਿਖਾਈ ਦਿੰਦੈ। ਜੋ ਅਕਾਲੀ ਦਲ ਦੀ ਬਰਬਾਦੀ ਦੇ ਜਿੰਮੇਵਾਰ ਸਮਝੇ ਜਾਂਦੇ ਸਨ,  ਉਹ ਹੋਰ ਮਜਬੂਤ ਹੋ ਕੇ ਨਿਕਲੇ ਨੇ।
ਨਵੀਆਂ ਨਿਯੁਕਤੀਆਂ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਮੁੱਖ ਸਰਪ੍ਰਸਤ ਅਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਰਪ੍ਰਸਤ ਥਾਪੇ ਗਏ। ਪ੍ਰਧਾਨ ਦੇ ਸਲਾਹਕਾਰ ਬੋਰਡ  ਵਿੱਚ ਚਰਨਜੀਤ ਸਿੰਘ ਅਟਵਾਲ, ਪ੍ਰੋ. ਕਿਰਪਾਲ ਸਿੰਘ ਬਡੂੰਗਰ, ਡਾ. ਉਪਿੰਦਰਜੀਤ ਕੌਰ, ਮਦਨ ਮੋਹਨ ਮਿੱਤਲ, ਬਲਦੇਵ ਸਿੰਘ ਮਾਨ, ਪ੍ਰਕਾਸ਼ ਚੰਦ ਗਰਗ, ਵੀਰ ਸਿੰਘ ਲੋਪੋਕੇ, ਵਰਿੰਦਰ ਸਿੰਘ ਬਾਜਵਾ ਅਤੇ ਜਰਨੈਲ ਸਿੰਘ ਵਾਹਿਦ ਦੇ ਨਾਂ ਸ਼ਾਮਲ ਨੇ।  ਕੋਰ ਕਮੇਟੀ ਵਿੱਚ 12 ਪੁਰਾਣੇ ਅਤੇ 14 ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਐ। ਐਸਜੀਪੀਸੀ, ਯੁੂਥ ਵਿੰਗ ਅਤੇ ਇਸਤਰੀ ਅਕਾਲੀ ਦਲ ਦੇ ਪ੍ਰਧਾਨਾਂ ਨੂੰ ਅਹੁੱਦੇ ਵਜੋਂ  ਮੈਂਬਰਾਂ ਦੇ ਤੌਰ ’ਤੇ  ਲਿਆ ਗਿਆ ਹੈ।  ਕੋਰ ਕਮੇਟੀ  ਵਿੱਚ  ਬਲਵਿੰਦਰ ਸਿੰਘ ਭੂੰਦੜ, ਮਹੇਸ਼ਇੰਦਰ ਸਿੰਘ ਗਰੇਵਾਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਗੁਲਜਾਰ ਸਿੰਘ ਰਾਣੀਕੇ, ਸਿਕੰਦਰ ਸਿੰਘ ਮਲੂਕਾ, ਅਨਿਲ ਜੋਸ਼ੀ, ਜਨਮੇਜਾ ਸਿੰਘ ਸੇਖੋਂ, ਡਾ. ਦਲਜੀਤ ਸਿੰਘ ਚੀਮਾ, ਸ਼ਰਨਜੀਤ ਸਿੰਘ ਢਿੱਲੋਂ, ਬਿਕਰਮ ਸਿੰਘ ਮਜੀਠੀਆ, ਸੁਰਜੀਤ ਸਿੰਘ ਰੱਖੜਾ, ਹੀਰਾ ਸਿੰਘ ਗਾਬੜੀਆ, ਐਨ ਕੇ ਸ਼ਰਮਾ, ਇਕਬਾਲ ਸਿੰਘ ਝੂੰਦਾ, ਸੁਖਵਿੰਦਰ ਸੁੱਖੀ, ਗੁਰਪ੍ਰਤਾਪ ਸਿੰਘ ਵਡਾਲਾ, ਪਵਨ ਕੁਮਾਰ ਟੀਨੂੰ, ਵਿਰਸਾ ਸਿੰਘ ਵਲਟੋਹਾ, ਗੁਰਬਚਨ ਸਿੰਘ ਬੱਬੇਹਾਲੀ, ਲਖਬੀਰ ਸਿੰਘ ਲੋਧੀਨੰਗਲ ਅਤੇ ਸੁਨੀਤਾ ਚੌਧਰੀ  ਦੇ ਨਾਂ ਸ਼ਾਮਲ ਹਨ।  ਪਰਮਜੀਤ ਸਿੰਘ ਸਰਨਾ ਅਤੇ ਨਰੇਸ਼ ਗੁਜਰਾਲ ਨੂੰ  ਸਪੈਸ਼ਲ ਇਨਵਾਈਟੀ ਲਿਆ ਗਿਐ। ਲੀਡਰਸ਼ਿਪ  ਤੇ ਉਂਗਲ ਚੁੱਕਣ ਵਾਲੇ  ਮਨਪ੍ਰੀਤ ਸਿੰਘ ਇਯਾਲੀ,  ਜਗਮੀਤ ਸਿੰਘ ਬਰਾੜ, ਰਵੀਕਰਨ ਕਾਹਲੋਂ  ਆਦਿ ਨੂੰ ਖੂੰਜੇ ਲਗਾ ਦਿਤਾ ਗਿਐ। ਵੱਡੇ ਬਾਦਲ ਦੇ ਅਤਿ  ਨਜ਼ਦੀਕੀ ਕੌਮੀ ਸਲਾਹਕਾਰ ਹਰਚਰਨ ਸਿੰਘ ਬੈਂਸ ਨੂੰ ਵੀ ਝਟਕਾ ਦੇ ਦਿੱਤਾ ਗਿਐ।
ਇਨ੍ਹਾਂ  ਨਿਯੁਕਤੀਆਂ  ਤੋਂ  ਸਪੱਸ਼ਟ ਹੈ ਕਿ ਪਾਰਟੀ  ਦੀ ਸਿਖਰਲੀ ਲੀਡਰਸ਼ਿਪ  ਵਿਚ ਤਬਦੀਲੀ ਨੂੰ  ਦਰਕਿਨਾਰ ਕਰ ਦਿੱਤਾ ਗਿਆ ਹੈ ਅਤੇ ਸੁਖਬੀਰ ਬਾਦਲ ਗਰੁੱਪ ਨੇ ਸਿਕੰਜਾ ਹੋਰ ਵੀ ਕੱਸ ਲਿਐ। ਅਕਾਲੀ ਦਲ ਦੇ ਜਨਤਾ ਵਿਚ ਖੁਰ ਚੁੱਕੇ ਆਧਾਰ ਅਤੇ ਵਕਾਰ ਨੂੰ  ਮੁੜ ਉਭਾਰਨ ਵਲ ਕਦਮ ਚੁੱਕਣ ਦੀ ਬਜਾਏ, ਬਾਦਲ ਪਰਵਾਰ  ਦੀ ਪਕੜ ਬਚਾਉਣ ਨੂੰ ਤਰਜੀਹ ਦਿੱਤੀ ਗਈ ਜਾਪਦੀ ਹੈ। ਨਰੇਸ਼ ਗੁਜਰਾਲ ਸੇਵਾਵਾਂ ਦੇਣ ਤੋਂ ਮੁਨਕਰ ਹੋਏ ਨੇ।  ਦੋਵੇਂ  ਕਮੇਟੀਆਂ  ਦੀ ਬਣਤਰ ਤੋਂ ਸਿਰਫ ਤੇ ਸਿਰਫ ਪਾਰਟੀ  ਪ੍ਰਧਾਨ  ਦੀਆਂ ਸਲਾਹਕਾਰ ਕਮੇਟੀਆਂ  ਹੋਣ ਦੀ ਹੀ ਝਲਕ ਦਿਸਦੀ ਹੈ।
*ਪਿਛੋਕੜ*
ਸੂਬੇ ਦੀ ਰਜਨੀਤੀ ਵਿਚ ਆਕਾਲੀ ਦਲ ਹਮੇਸ਼ਾਂ ਹੀ ਪ੍ਰਮੁੱਖ ਭੂਮਿਕਾ ਵਿਚ ਰਿਹੈ।
ਪਿਛਲੇ 25 ਸਾਲਾਂ ਦੌਰਾਨ ਤਿੰਨ ਵਾਰ ਸੱਤਾ ਤੇ ਕਾਬਜ਼ ਰਹਿਣ ਵਾਲੀ ਪਾਰਟੀ ਆਪਣੀ ਹੋਂਦ ਬਚਾਉਣ ਲਈ ਸੰਘੱਰਸ਼ ਕਰਦੀ ਨਜ਼ਰ ਆ ਰਹੀ ਹੈ।   ਸੁਖਬੀਰ ਬਾਦਲ ਵਲੋਂ ਪ੍ਰਧਾਨਗੀ ਬਚਾਉਣ  ਲਈ ਲਿਆ ਹਰ ਫੈਸਲਾ ਪੁੱਠਾ ਪੈ ਰਿਹੈ। ਸੁਖਬੀਰ ਦੀ ਅਗਵਾਈ ਵਿਚ  ਪਾਰਟੀ  ਦੀਆਂ  2014 ਲੋਕ ਸਭਾ, 2017 ਵਿਧਾਨ ਸਭਾ, 2019 ਲੋਕ ਸਭਾ ਅਤੇ ਫਿਰ 2022 ਵਿਧਾਨ ਸਭਾ ਚੋਣਾਂ ਵਿਚ ਸ਼ਰਮਨਾਕ ਹਾਰਾਂ ਹੋਈਆਂ ਨੇ। ਪਾਰਟੀ ਸੂਬੇ ਦੀ ਰਾਜਨੀਤੀ ਦੇ ਹਾਸ਼ੀਏ ਤੇ ਪੁੱਜ ਚੁੱਕੀ ਹੈ। 2022  ਦੀਆਂ ਵਿਧਾਨ ਸਭਾ ਚੋਣਾਂ ’ਚ ਨਮੋਸ਼ੀ ਭਰੀ ਹਾਰ ਤੋਂ ਬਾਅਦ  ਸਿਖਰਲੀ ਲੀਡਰਸ਼ਿਪ  ਦੀ ਤਿੱਖੀ ਆਲੋਚਨਾਂ ਹੋਈ।  ਸੰਗਰੂਰ ਲੋਕ ਸਭਾ ਜਿਮਨੀ ਚੋਣ ਵਿਚ ਤਾਂ ਪਾਰਟੀ ਫਾਡੀ ਹਰੀ ਅਤੇ  ਜਮਾਨਤ ਵੀ ਜਬਤ ਹੋਈ। ਅਕਾਲੀ ਦਲ ਦੀ ਸਭ ਤੋਂ ਨਿਮੋਸ਼ੀ ਵਾਲੀ ਇਸ ਹਾਰ ਨਾਲ ਵਰਕਰਾਂ  ਦਾ ਬਾਦਲ ਪਰਵਾਰ ਖਿਲਾਫ ਰੋਹ ਹੋਰ ਵੀ ਭਖਿਐ। ਚੋਣ ਦੌਰਾਨ ਵੱਡੇ ਅਤੇ ਛੋਟੇ ਬਾਦਲ ਦੀਆਂ  ਤਸਵੀਰਾਂ ਵੀ ਪੋਸਟਰਾਂ ਤੋਂ ਲਾਂਭੇ ਰੱਖੀਆਂ ਗਈਆਂ। ਬਾਦਲ ਪਰਵਾਰ ਦੇ ਪਾਰਟੀ  ਅਤੇ ਸ਼੍ਰੋਮਣੀ ਕਮੇਟੀ ਤੇ  ਸਿਧੇ ਕੰਟਰੋਲ, ਸਿਰਸਾ ਸਾਧ ਨੂੰ  ਮੁਆਫੀ ਅਤੇ ਬੇਅੱਦਬੀ ਦੇ ਦੋਸ਼ੀਆਂ ਨੂੰ  ਬਚਾਉਣ ਦੇ ਦੋਸ਼ਾਂ  ਕਾਰਨ ਰਵਾਇਤੀ ਪੰਥਕ ਆਧਾਰ ਖਤਮ ਹੋ ਚੁਕੈ। ਪਾਰਟੀ  ਖੇਤੀ ਕਨੂੰਨਾਂ ਨੂੰ  ਸਹੀ ਦੱਸ ਕੇ ਕਿਸਾਨਾਂ  ਦਾ ਗੁੱਸਾ ਵੀ ਸਹੇੜ ਚੁੱਕੀ ਹੈ।  ਦਿੱਲੀ ਗੁਰਦੁਆਰਾ  ਕਮੇਟੀ  ਸੁਖਬੀਰ ਦੇ ਚਹੇਤਿਆਂ ਦੀ ਬਗਾਵਤ ਨਾਲ ਹੱਥੋਂ ਨਿਕਲੀ ਹੈ ਅਤੇ ਹੁਣ ਹਰਿਆਣਾ ਵਿਚ ਵੱਖਰੀ ਕਮੇਟੀ ਦਾ ਗੱਠਨ ਹੋ ਚੁੱਕੈ।  2022 ਦੀਆਂ ਚੋਣਾਂ ਵਿਚ  ਲੱਕ ਤੋੜਵੀੰ ਹਾਰ ਦੇ ਕਾਰਨਾਂ ਦੀ ਸਮੀਖਿਆ ਲਈ ਬਣਾਈ ਇਕਬਾਲ ਸਿੰਘ ਝੂੰਦਾ ਕਮੇਟੀ  ਨੇ ਹਰ ਕੋਨੇ ਘੁੰਮ ਕੇ ਪ੍ਰੜਤਾਲ ਰਿਪੋਰਟ ਪੇਸ਼ ਕੀਤੀ।  ਰਿਪੋਰਟ ਵਿਚ  ਸੀਨੀਅਰ ਲੀਡਰਸ਼ਿੱਪ 'ਚ ਤਬਦੀਲੀ ਅਤੇ ਪਾਰਟੀ  ਦਾ ਪੁਨਰਗਠਨ  ਦੇ ਸੁਝਾਅ ਆਏ।  ਸੁਖਬੀਰ ਬਾਦਲ ਨੇ ਸਿੱਧੇ  ਕੋਰ ਕਮੇਟੀ ਦੀ ਮੀਟਿੰਗ ਵਿਚ ਰਿਪੋਰਟ ਵਿਚਾਰਨ ਦਾ ਡਰਾਮਾ ਕੀਤਾ।ਝੂੰਦਾ ਕਮੇਟੀ ਦੀ ਰਿਪੋਰਟ ਨੂੰ  ਦਬਾਉਣ ਨਾਲ  ਵਿਰੋਧੀ ਸੁਰਾਂ ਨੇ ਬਗਾਵਤ  ਦਾ ਰੂਪ ਲੈ ਲਿਆ।  ਆਪਣੀ ਪ੍ਰਧਾਨਗੀ  ਬਚਾਅ ਕੇ ਪਾਰਟੀ  ਦਾ ਸਮੁੱਚਾ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਅਤੇ ਜਥੇਬੰਦਕ ਚੋਣਾਂ ਦਾ ਅਮਲ ਨਵੰਬਰ ਮਹੀਨੇ ਤੱਕ ਪੂਰਾ ਕਰਨ ਦਾ ਐਲਾਨ ਕੀਤਾ। ਚੋਣ  ਹੇਠਾਂ ਤੋਂ  ਲੈਕੇ ਉਪਰ ਤਕ ਕਰਾਉਣ ਦੀ ਬਜਾਏ ਤਾਜ਼ਾ ਨਿਯੁਕਤੀਆਂ ਰਾਹੀਂ ਪਾਰਟੀ  ਤੇ  ਸੁਖਬੀਰ ਬਾਦਲ ਹੋਰ ਵੀ ਹਾਵੀ ਹੋਇਆ ਦਿਸਦੈ। ਅਕਾਲੀ ਸਫਾਂ ਵਿਚ ਬਾਦਲ ਪਰਵਾਰ ਨੂੰ  ਹੀ ਪਾਰਟੀ ਦੀ ਬਰਬਾਦੀ ਦ‍ਾ ਜਿੰਮੇਵਾਰ ਸਮਝਿਆ  ਜਾਂਦੈ। ਨਵੀਆਂ ਕਮੇਟੀਆਂ  ਦੇ ਗੱਠਨ ਤੋਂ  ਅਕਾਲੀ ਦਲ ਦੇ ਮੌਜੂਦਾ ਸਥਿਤੀ ਤੋਂ  ਉਭਰਨ ਦੀ ਆਸ ਹੋਰ ਵੀ ਮੱਧਮ ਪਈ ਸਮਝੀ ਜਾ ਰਹੀ ਹੈ।
*ਬਗਾਵਤੀ ਸੁਰਾਂ*
ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਸਮੇਂ ਬੀਬੀ ਜਗੀਰ ਕੌਰ ਵਲੋਂ ਪ੍ਰਧਾਨਗੀ ਲਈ ਝੰਡਾ ਚੁੱਕਣ ਨਾਲ ਪਾਰਟੀ  ਦਾ ਕਾਫੀ ਨੁਕਸਾਨ ਹੋ ਚੁੱਕੈ। ਬੀਬੀ ਬੇਸ਼ਕ ਚੋਣ ਹਾਰ ਗਈ, ਪਰ ਪ੍ਰਧਾਨ ਲਫਾਫੇ ਚੋਂ ਕੱਢਣ ਦੀ ਰਵਾਇਤ ਕਿਤਮ ਕਰਨੀ ਪਈ। ਬੀਬੀ ਵਲੋਂ  42 ਵੋਟਾਂ ਲੈ ਜਾਣ ਨਾਲ ਪਾਰਟੀ  ਨੂੰ  ਵੱਡਾ ਝਟਕਾ ਲੱਗ ਚੁਕੈ। ਨਾਰਾਜ਼ ਲੀਡਰਾਂ ਦੇ ਗਿਲੇ ਸ਼ਿਕਵੇ ਦੂਰ ਕਰਕੇ ਨਾਲ ਜੋੜਨ ਦੀ ਬਜਾਏ ਉਨਾਂ ਨੂੰ ਹੋਰ ਪਰਾਂ ਧੱਕਣ ਨੂੰ  ਤਰਜੀਹ ਦਿਤੀ ਗਈ ਹੈ। ਇਸ ਤਰਾਂ  ਸੁਖਬੀਰ ਬਾਦਲ ਦਾ ਰਵੱਈਆ ਹੋਰ ਵੀ ਤਾਨਾਸ਼ਾਹੀ ਹੋਇਆ ਪ੍ਰਤੀਤ ਹੁੰਦੈ, ਜਿਸ ਨਾਲ  ਪਾਰਟੀ ਸਫਾਂ ਵਿਚ ਹੋਰ ਨਿਰਾਸ਼ਾ ਵਧੇਗੀ ਅਤੇ ਭਵਿਖ ਵਿਚ ਪਾਰਟੀ  ਨੂੰ ਹੋਰ ਨੁਕਸਾਨ ਹੋ ਸਕਦੈ।
*ਜਗਮੀਤ ਬਰਾੜ ਸਰਗਰਮ*
ਪਹਿਲਾਂ ਹੀ ਬਾਗੀ ਹੋਏ ਜਗਮੀਤ ਬਰਾੜ ਹੋਰ ਸਰਗਰਮ ਹੋ ਗਏ ਨੇ,  ਉਸ ਨੇ ਘੋਸ਼ਿਤ 'ਸ਼੍ਰੋਮਣੀ ਅਕਾਲੀ ਦਲ ਯੂਨਿਟੀ ਕਮੇਟੀ'  ਵਿਚ 13 ਮੈਂਬਰ ਹੋਰ ਸ਼ਾਮਿਲ ਕਰਕੇ ਮੀਟਿੰਗ ਬੁਲਾਈ ਹੈ।  ਬੀਬੀ ਜਗੀਰ ਕੌਰ, ਅਲਵਿੰਦਰ ਸਿੰਘ ਪਖੋਕੇ,  ਆਦੇਸ਼ ਪ੍ਰਤਾਪ ਸਿੰਘ  ਕੈਰੋਂ, ਸੁੱਚਾ ਸਿੰਘ  ਛੋਟੇਪੁਰ, ਰਤਨ ਸਿੰਘ  ਅਜਨਾਲਾ ਸਮੇਤ ਬਹੁਤੇ ਨਾਰਾਜ਼ ਅਕਾਲੀ ਲੀਡਰ ਵੀ 'ਯੂਨਿਟੀ ਕਮੇਟੀ' ਦੇ ਸਮੱਰਥਨ 'ਚ ਬੋਲ ਰਹੇ ਨੇ। ਸੁਖਦੇਵ ਸਿੰਘ ਢੀਂਡਸਾ  ਪਹਿਲਾਂ ਹੀ ਬੀਬੀ  ਦੀ ਅਗਵਾਈ ਨੂੰ  ਹਾਂਬੀ ਭਰ ਚੁੱਕੇ ਨੇ। ਬੀਬੀ ਜਗੀਰ ਕੌਰ ਦੁਆਲੇ ਬਾਦਲਾਂ ਦੇ  ਵਿਰੋਧ ਵਿਚ ਬਹੁਤੇ ਪੰਥਕ ਧੜੇ ਇਕੱਠੇ ਹੁੰਦੇ ਦਿਸਦੇ ਨੇ।  ਬੀਬੀ ਪਿੱਛੋਂ ਅਕਾਲੀ ਦਲ ਵਿਚ ਉਨਾਂ ਦੇ ਪਾਏ ਦੀ ਕੋਈ ਦੂਜੀ ਮਹਿਲਾ ਆਗੂ ਵੀ ਦਿਖਾਈ ਨਹੀਂ ਦਿੰਦੀ। ਬਾਦਲ ਸਮੱਰਥਕ ਦਾਅਵਾ ਕਰਦੇ ਨੇ ਕਿ ਗੁਰਚਰਨ ਸਿੰਘ ਟੌਹੜਾ, ਸੁਖਦੇਵ ਢੀਂਡਸਾ, ਕੁਲਦੀਪ ਸਿੰਘ  ਵਡਾਲਾ  ਸਮੇਤ  ਜਿਸ  ਲੀਡਰ ਨੇ ਵੀ ਵੱਖਰੀ ਪਾਰਟੀ  ਬਣਾਈ,  ਉਸ ਨੂੰ  ਪੰਜਾਬੀਆਂ  ਨੇ ਹਮੇਸ਼ਾਂ ਨਕਾਰਿਆ ਹੈ। ਉਹ ਸ਼ਾਇਦ ਇਹ ਭੁਲਦੇ ਨੇ ਕਿ ਇਨਾਂ ਲੀਡਰਾਂ ਦੇ ਵਿਰੋਧ ਨਾਲ   ਅਕਾਲੀ ਦਲ ਨੂੰ ਵੀ ਸੱਤਾ ਤੋਂ ਹੱਥ ਧੋਣੇ ਪਏ ਨੇ। ਪਹਿਲਾਂ ਹੀ ਬੀਜੇਪੀ ਨਾਲੋਂ ਤੋੜ ਵਿਛੋੜਾ  ਹੋਣ ਨਾਲ ਅਕਾਲੀ ਦਲ ਸ਼ਹਿਰਾਂ ਵਿਚ ਬਹੁਤ  ਕੰਮਜ਼ੋਰ ਪੈ ਚੁੱਕੈ।
*ਖੇਤਰੀ ਪਾਰਟੀ  ਦੀ ਲੋੜ*
ਇਸ ਸਮੇਂ ਪੰਜਾਬ ਦੀ ਰਾਜਨੀਤੀ ਵਿਚ ਵੱਡਾ ਖਲਾਅ ਬਣਿਆ ਹੋਇਐ। ਰਵਾਇਤੀ ਪਾਰਟੀਆਂ  ਦੀ ਤਰਾਂ ਆਮ ਆਦਮੀ ਪਾਰਟੀ ਪ੍ਰਤੀ ਜਨਤਾ ਦਾ ਮੋਹ ਵੀ ਭੰਗ ਹੋ ਰਿਹਾ ਦਿਸਦੈ। ਕਾਂਗਰਸ ਅਤੇ ਬੀਜੇਪੀ ਦਾ ਰਵੱਈਆ ਵੱਡੇ ਮੁਦਿਆਂ ਤੇ ਪੰਜਾਬ ਵਿਰੋਧੀ ਚਲ ਰਿਹੈ। ਪੰਜਾਬੀ ਹਮੇਸ਼ਾ ਸ਼੍ਰੋਮਣੀ ਆਕਾਲੀ ਦਲ ਦੀ  ਅਗਵਾਈ ਵਿਚ ਵੱਡੇ ਸੰਘਰਸ਼ ਲੜਦੇ ਰਹੇ ਨੇ। ਪਰ ਅਕਾਲੀ ਲੀਡਰਸ਼ਿਪ ਬੀਤੇ ਵਿਚ ਕੀਤੀਆਂ ਬੱਜਰ ਗਲਤੀਆਂ ਨੂੰ  ਸੁਧਾਰਨ ਦੀ ਬਜਾਏ, ਸਿਰਫ ਬਾਦਲ ਪਰਵਾਰ ਦੀ ਸਰਦਾਰੀ ਬਚਾਉਣ ਤੋਂ  ਅੱਗੇ ਨਹੀਂ ਵਧ ਰਹੀ। ਜਿਵੇਂ ਕਾਂਗਰਸ ਗਾਂਧੀ ਪਰਵਾਰ  ਦੇ ਗਲਬੇ 'ਚ ਬਾਹਰ ਨਿਕਲ ਕੇ ਪਰਵਾਰਵਾਦ ਦੇ ਦੋਸ਼ਾਂ ਤੋਂ ਮੁਕਤ ਹੋਈ ਹੈ, ਇਸੇ ਤਰਾਂ ਅਕਾਲੀ ਦਲ ਨੂੰ  ਵੀ ਬਾਦਲ ਪਰਵਾਰ ਦੀ ਤੱਖਤੀ ਉਤਾਰ ਕੇ ਅੱਗੇ ਵਧਣਾ ਹੋਏਗਾ।  ਇਸ ਨਾਲ ਪਾਰਟੀ ਦੀ ਲੋਕਤੰਤਰਿਕ ਦਿੱਖ ਵੀ ਉਭਰੇਗੀ ਅਤੇ ਸੂਬੇ ਨੂੰ ਹੱਕਾਂ ਲਈ ਲੜਨ ਵਾਲੀ ਖੇਤਰੀ ਪਾਰਟੀ  ਦੀ ਘਾਟ ਵੀ ਪੂਰੀ ਹੋ ਸਕੇਗੀ।
ਦਰਸ਼ਨ ਸਿੰਘ 

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ