Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਕਾਵਿ ਪੁਸਤਕ “ਸ਼ਬਦ-ਸਿਰਜਣਹਾਰੇ-3” ਦਾ ਲੋਕ ਅਰਪਨ ਸਮਾਗਮ ਕਰਵਾਇਆ ਗਿਆ

December 06, 2022 12:40 AM

ਕਾਵਿ ਪੁਸਤਕ  ਸ਼ਬਦ-ਸਿਰਜਣਹਾਰੇ-3 ਦਾ ਲੋਕ ਅਰਪਨ ਸਮਾਗਮ ਕਰਵਾਇਆ ਗਿਆ

ਫਗਵਾੜਾ, 5 ਦਸੰਬਰ  (   ) ਪੁਸਤਕ ਸ਼ਬਦ-ਸਿਰਜਣਹਾਰੇ-3” ਦੇ ਲੋਕ ਅਰਪਣ ਸਮਾਗਮ ਚ ਬੋਲਦਿਆਂ ਪ੍ਰਸਿੱਧ ਚਿੰਤਕ ਅਤੇ ਯੂਰਪੀਅਨ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ ਨੇ ਕਿਹਾ ਕਿ ਪੰਜਾਬ ਦੇ ਲੋਕ ਆਪਣੀ ਮਾਂ ਬੋਲੀ ਨੂੰ ਅੰਤਾਂ ਦਾ ਪਿਆਰ ਕਰਦੇ ਹਨ ਅਤੇ ਖ਼ਾਸ ਤੌਰ ਤੇ ਵਿਦੇਸ਼ ਵਸਦੇ ਪੰਜਾਬੀ ਵਿਦਿਆਰਥੀ ਪੰਜਾਬੀ ਪੁਸਤਕਾਂ ਪੜਨ ਦਾ ਬਹੁਤ ਸ਼ੌਂਕ ਰੱਖਦੇ ਹਨ। ਸਮਾਗਮ ਚ ਸਕੇਪ ਸਾਹਿਤਕ ਸੰਸਥਾ ਫਗਵਾੜਾ ਵਲੋਂ ਯੂਰਪੀਅਨ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ ਦੇ ਸਹਿਯੋਗ ਨਾਲ ਬਲਦੇਵ ਰਾਜ ਕੋਮਲਰਵਿੰਦਰ ਚੋਟਪਰਵਿੰਦਰਜੀਤ ਸਿੰਘ ਅਤੇ ਕਮਲੇਸ਼ ਸੰਧੂ ਦੁਆਰਾ ਸੰਪਾਦਿਤ 45 ਕਵੀਆਂ ਦੇ ਸਾਂਝੇ ਕਾਵਿ-ਸੰਗ੍ਰਹਿ ਸ਼ਬਦ ਸਿਰਜਣਹਾਰੇ-3 ਲੋਕ ਅਰਪਣ ਕੀਤਾ ਗਿਆ। ਇਸ ਸਮੇਂ ਬੋਲਦਿਆਂ ਕੁਲਵਿੰਦਰ ਸਿੰਘ ਸਾਬਕਾ ਜ਼ਿਲਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਪੰਜਾਬੀ, ਪੁਸਤਕਾਂ ਪੜ੍ਹਨ ਦੇ ਸ਼ੌਂਕੀਨ ਹਨ ਅਤੇ ਇਹ ਭਰਮ ਖ਼ਾਸ ਕਰਕੇ ਧੰਨ ਕੁਬੇਰਾਂ ਵਲੋਂ ਫੈਲਾਇਆ ਜਾ ਰਿਹਾ ਹੈ ਕਿ ਪੰਜਾਬੀ ਪੁਸਤਕਾਂ ਨਹੀਂ ਪੜ੍ਹਦੇ। ਉਹਨਾਂ ਇਹ ਵੀ ਕਿਹਾ ਕਿ ਪੰਜਾਬੀ ਚੰਗੀਆਂ ਪੁਸਤਕਾਂ ਪੜਦੇ ਹਨ ਅਤੇ ਇਹਨਾਂ ਚ ਦਿੱਤੇ ਵਿਚਾਰਾਂ ਉਤੇ ਅਮਲ ਵੀ ਕਰਦੇ ਹਨ। ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਪੰਜਾਬਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਬਿਨਾਂ ਸ਼ੱਕ ਮਾਂ-ਬੋਲੀ ਪੰਜਾਬੀ ਉਤੇ ਹਮਲੇ ਹੋ ਰਹੇ ਹਨਪਰ ਪੰਜਾਬੀ ਇਨਾਂ ਚੁਣੌਤੀਆਂ ਨੂੰ ਪ੍ਰਵਾਨ ਕਰ ਰਹੇ ਹਨ ਅਤੇ ਦੇਸ਼-ਵਿਦੇਸ਼ ਚ ਇਸਦੇ ਪ੍ਰਚਾਰ ਪਸਾਰ ਲਈ ਹੰਭਲੇ ਮਾਰ ਰਹੇ ਹਨ। ਰਵਿੰਦਰ ਚੋਟ ਨੇ ਸ਼ਬਦ ਸਿਰਜਣਹਾਰੇ-3 ਬਾਰੇ ਵਿਚਾਰ ਰੱਖੇਪਰਵਿੰਦਰਜੀਤ ਸਿੰਘ ਨੇ ਸਭਨਾਂ ਨੂੰ ਜੀਅ ਆਇਆਂ ਆਖਿਆ।

ਬਲਦੇਵ ਰਾਜ ਕੋਮਲ ਨੇ ਸਭ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਕਮਲੇਸ਼ ਸੰਧੂ ਨੇ ਬਾਖੂਬੀ ਨਿਭਾਈ। ਇਸ ਵਿਸ਼ੇਸ਼ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਰਵਿੰਦਰ ਚੋਟਬਲਦੇਵ ਰਾਜ ਕੋਮਲਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀਮੋਤਾ ਸਿੰਘ ਸਰਾਏਕੁਲਵਿੰਦਰ ਸਿੰਘ ਸਰਾਏ ਸ਼ਾਮਲ ਸਨ। ਸਮਾਗਮ ਵਿਚ ਹਾਜ਼ਰ ਉਹਨਾਂ ਲੇਖਕਾਂ ਨੂੰ ਜਿਹਨਾਂ ਦੀਆਂ ਰਚਨਾਵਾਂ ਪੁਸਤਕ ਸ਼ਬਦ ਸਿਰਜਣਹਾਰੇ-3 ਚ ਸ਼ਾਮਲ ਹਨਪੁਸਤਕ ਭੇਂਟ ਕੀਤੀ ਗਈ। ਮੋਤਾ ਸਿੰਘ ਸਰਾਏ ਦਾ ਸਕੇਪ ਸਾਹਿਤਕ ਸੰਸਥਾ ਵਲੋਂ ਸਨਮਾਨ ਕੀਤਾ ਗਿਆ।  ਹੋਰਾਂ ਤੋਂ ਇਲਾਵਾ ਇਸ ਸਮਾਗਮ ਚ ਮਨੋਜ ਫਗਵਾੜਵੀਕਰਮਜੀਤ ਸਿੰਘ ਸੰਧੂਹਰਚਰਨ ਭਾਰਤੀਐਸ.ਐਲ.ਵਿਰਦੀਸੋਹਣ ਸਹਿਜਲਟੀ.ਡੀ. ਚਾਵਲਾਜਸਵਿੰਦਰ ਕੌਰਬਲਬੀਰ ਕੌਰਸੁਨੀਤਾ ਮੈਦਾਨਬੰਸੋ ਦੇਵੀਦਰਸ਼ਨ ਸਿੰਘ ਨੰਦਰਾਸਰਪੰਚ ਸੁਖਵਿੰਦਰ ਸਿੰਘਸੁਖਦੇਵ ਸਿੰਘ ਸੁੱਖਸੁਖਵਿੰਦਰ ਸਿੰਘ ਭੱਟੀਲਾਲੀ ਕਰਤਾਰਪੁਰੀਸੁਬੇਗ ਸਿੰਘ ਹੰਝਰਾਸੋਢੀ ਸੱਤੋਵਾਲੀਸੁਖਦੇਵ ਸਿੰਘ ਗੰਢਵਾਂਲਸ਼ਕਰ ਢੰਡਵਾੜਵੀਬਚਨ ਗੂੜਾਰਵਿੰਦਰ ਸਿੰਘ ਰਾਏਦਵਿੰਦਰ ਸਿੰਘ ਜੱਸਲਦਲਜੀਤ ਮੈਹਿਮੀਗੁਰਨਾਮ ਬਾਵਾਨਰੰਜਣ ਸਿੰਘ ਪਰਵਾਨਾਸਾਧੂ ਸਿੰਘ ਜੱਸਲਸਿਕੰਦਰਪਰਮਜੀਤ ਕੌਰ ਅੱਪਰਾਮਲਕੀਤ ਸਿੰਘ ਆਦਿ ਹਾਜ਼ਰ ਸਨ।  

Have something to say? Post your comment

More From Punjab

ਆਦਰਸ਼ ਸਕੂਲ ਕਾਲੇਕੇ ਦੀ ਪਿ੍ੰਸੀਪਲ ਨੇ ਆਪਣੀ ਮਰਜੀ ਨਾਲ ਸਲੇਬਸ ਬਦਲਿਆ

ਆਦਰਸ਼ ਸਕੂਲ ਕਾਲੇਕੇ ਦੀ ਪਿ੍ੰਸੀਪਲ ਨੇ ਆਪਣੀ ਮਰਜੀ ਨਾਲ ਸਲੇਬਸ ਬਦਲਿਆ

ਨਹੀਂ ਨਰਮ ਹੋਏ ਵਿਜੈ ਸਾਂਪਲਾ ਦੇ ਤੇਵਰ, ਹਾਈ ਕਮਾਂਡ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ; ਕਿਹਾ- ਜੇ ਮੇਰੇ ’ਤੇ ਕੋਈ ਦੋਸ਼ ਹੈ ਤਾਂ ਮੈਨੂੰ ਜੇਲ੍ਹ’ਚ ਸੁੱਟੋ

ਨਹੀਂ ਨਰਮ ਹੋਏ ਵਿਜੈ ਸਾਂਪਲਾ ਦੇ ਤੇਵਰ, ਹਾਈ ਕਮਾਂਡ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ; ਕਿਹਾ- ਜੇ ਮੇਰੇ ’ਤੇ ਕੋਈ ਦੋਸ਼ ਹੈ ਤਾਂ ਮੈਨੂੰ ਜੇਲ੍ਹ’ਚ ਸੁੱਟੋ

AAP ਨੂੰ ਵੱਡਾ ਝਟਕਾ, 'ਆਪ' ਦੇ ਸੀਨੀਅਰ ਆਗੂ ਜੱਸੀ ਨੇ ਪਾਰਟੀ ਨੂੰ ਕਿਹਾ ਗੁੱਡ ਬਾਏ, ਟਿਕਟ ਨਾ ਮਿਲਣ ਨੂੰ ਲੈ ਕੇ ਸਨ ਨਾਰਾਜ਼

AAP ਨੂੰ ਵੱਡਾ ਝਟਕਾ, 'ਆਪ' ਦੇ ਸੀਨੀਅਰ ਆਗੂ ਜੱਸੀ ਨੇ ਪਾਰਟੀ ਨੂੰ ਕਿਹਾ ਗੁੱਡ ਬਾਏ, ਟਿਕਟ ਨਾ ਮਿਲਣ ਨੂੰ ਲੈ ਕੇ ਸਨ ਨਾਰਾਜ਼

ਨਾਰਾਜ਼ ਸਾਂਪਲਾ ਨੂੰ ਮਨਾਉਣ ਪਹੁੰਚੇ ਵਿਜੇ ਰੁਪਾਨੀ, ਸੁਨੀਲ ਜਾਖੜ ਵੀ ਮੌਜੂਦ

ਨਾਰਾਜ਼ ਸਾਂਪਲਾ ਨੂੰ ਮਨਾਉਣ ਪਹੁੰਚੇ ਵਿਜੇ ਰੁਪਾਨੀ, ਸੁਨੀਲ ਜਾਖੜ ਵੀ ਮੌਜੂਦ

ਲ਼ੋਕ ਸਭਾ ਉਮੀਦਵਾਰ ਖਹਿਰੇ ਦੀ ਧਨੌਲਾ ਫੇਰੀ ਰਹੀ ਫਿੱਕੀ ਸ਼ਹਿਰੀ ਪ੍ਰਧਾਨ ਦੇ ਹੁਕਮਾਂ ਤੇ ਇਕੱਠ ਨਾਂਮਾਤਰ

ਲ਼ੋਕ ਸਭਾ ਉਮੀਦਵਾਰ ਖਹਿਰੇ ਦੀ ਧਨੌਲਾ ਫੇਰੀ ਰਹੀ ਫਿੱਕੀ ਸ਼ਹਿਰੀ ਪ੍ਰਧਾਨ ਦੇ ਹੁਕਮਾਂ ਤੇ ਇਕੱਠ ਨਾਂਮਾਤਰ

ਥਾਣਾ ਰਣਜੀਤ ਐਵਨਿਊ ਦੇ ਏਰੀਆ 'ਚ ਫਾਇਰਿੰਗ ਮਾਮਲੇ 'ਚ 11 ਮੁਲਜ਼ਮ 1 ਪਿਸਤੌਲ ਤੇ 22 ਰੋਂਦਾ ਸਮੇਤ ਕਾਬੂ

ਥਾਣਾ ਰਣਜੀਤ ਐਵਨਿਊ ਦੇ ਏਰੀਆ 'ਚ ਫਾਇਰਿੰਗ ਮਾਮਲੇ 'ਚ 11 ਮੁਲਜ਼ਮ 1 ਪਿਸਤੌਲ ਤੇ 22 ਰੋਂਦਾ ਸਮੇਤ ਕਾਬੂ

ਫਰੀਦਕੋਟ 'ਚ MBBS ਡਾਕਟਰ ਨੇ ਕੀਤੀ ਖ਼ੁਦਕੁਸ਼ੀ, MD ਦੀ ਕਰ ਰਹੀ ਸੀ ਤਿਆਰੀ; ਘਰ 'ਚ ਲਟਕਦੀ ਮਿਲੀ ਲਾਸ਼

ਫਰੀਦਕੋਟ 'ਚ MBBS ਡਾਕਟਰ ਨੇ ਕੀਤੀ ਖ਼ੁਦਕੁਸ਼ੀ, MD ਦੀ ਕਰ ਰਹੀ ਸੀ ਤਿਆਰੀ; ਘਰ 'ਚ ਲਟਕਦੀ ਮਿਲੀ ਲਾਸ਼

ਯਾਤਰੀ ਧਿਆਨ ਦੇਣ ! ਪੰਜਾਬ ਦੀਆਂ ਸਰਕਾਰੀ ਬੱਸਾਂ ਨਹੀਂ ਜਾਣਗੀਆਂ ਚੰਡੀਗੜ੍ਹ, ਜਾਣੋ ਕੀ ਹੈ ਮਾਮਲਾ

ਯਾਤਰੀ ਧਿਆਨ ਦੇਣ ! ਪੰਜਾਬ ਦੀਆਂ ਸਰਕਾਰੀ ਬੱਸਾਂ ਨਹੀਂ ਜਾਣਗੀਆਂ ਚੰਡੀਗੜ੍ਹ, ਜਾਣੋ ਕੀ ਹੈ ਮਾਮਲਾ

ਸਕੂਲੀ ਬੱਚਿਆਂ ਦੇ ਹੋਏ ਹਾਦਸਿਆਂ ਤੋਂ ਬਾਅਦ ਚਾਈਲਡ ਕਮਿਸ਼ਨ ਨੇ ਸਕੂਲ ਦੀ ਕਸੀ ਤੜਾਮ

ਸਕੂਲੀ ਬੱਚਿਆਂ ਦੇ ਹੋਏ ਹਾਦਸਿਆਂ ਤੋਂ ਬਾਅਦ ਚਾਈਲਡ ਕਮਿਸ਼ਨ ਨੇ ਸਕੂਲ ਦੀ ਕਸੀ ਤੜਾਮ

ਸਿਹਤ ਵਿਭਾਗ ਵੱਲੋਂ ਮਾਨਵੀ ਦੇ ਮਾਪਿਆਂ ਨੂੰ ਰਿਪੋਰਟ ਦੇਣ ਤੋਂ ਇਨਕਾਰ, ਪਰਿਵਾਰ ਨੇ ਬੇਕਰੀ ਮਾਲਕ ਨੂੰ ਬਚਾਉਣ ਦੇ ਲਾਏ ਦੋਸ਼

ਸਿਹਤ ਵਿਭਾਗ ਵੱਲੋਂ ਮਾਨਵੀ ਦੇ ਮਾਪਿਆਂ ਨੂੰ ਰਿਪੋਰਟ ਦੇਣ ਤੋਂ ਇਨਕਾਰ, ਪਰਿਵਾਰ ਨੇ ਬੇਕਰੀ ਮਾਲਕ ਨੂੰ ਬਚਾਉਣ ਦੇ ਲਾਏ ਦੋਸ਼