Thursday, April 18, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਜਾਗਰੂਕ ਹੋਏ ਸੂਬੇ ਦੇ ਕਿਸਾਨ ; ਪਿਛਲੇ ਸਾਲ ਦੇ ਮੁਕਾਬਲੇ 34 ਫੀਸਦੀ ਘੱਟ ਲੱਗੀ ਪਰਾਲੀ ਨੂੰ ਅੱਗ

December 05, 2022 04:36 PM

ਜਲੰਧਰ : ਪੰਜਾਬ ਵਿਚ ਝੋਨੇ ਦਾ ਸੀਜ਼ਨ ਖ਼ਤਮ ਹੋ ਗਿਆ ਹੈ ਤੇ ਕਣਕ ਤੇ ਆਲੂ ਦੀ ਬਿਜਾਈ ਖ਼ਤਮ ਹੋ ਗਈ ਹੈ। ਨਾਲ ਹੀ ਪਰਾਲੀ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਅੱਗ ਲਾਉਣ ਸਿਲਸਿਲਾ ਲਗਪਗ ਖਤਮ ਹੋ ਗਿਆ ਹੈ। 30 ਨਵੰਬਰ ਨੂੰ ਸੀਜ਼ਨ ਦੇ ਆਖਰੀ ਦਿਨ ਸੂਬੇ ਵਿਚ ਪਰਾਲੀ ਦੀ ਅੱਗ ਦੇ ਸਿਰਫ 15 ਮਾਮਲੇ ਸਾਹਮਣੇ ਆਏ। ਪ੍ਰਦੂਸ਼ਣ ਵਿਭਾਗ ਦੇ ਅੰਕਡ਼ਿਆਂ ਅਨੁਸਾਰ ਇਸ ਸੀਜ਼ਨ ਦੌਰਾਨ 30 ਨਵੰਬਰ ਤਕ ਸੂਬੇ ’ਚ ਖੇਤਾਂ ’ਚ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੇ 49922 ਮਾਮਲੇ ਆਏ ਹਨ। ਜੇ ਪਿਛਲੇ ਦੋ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਕਿਸਾਨਾਂ ਨੇ ਬਹੁਤ ਘੱਟ ਪਰਾਲੀ ਦੀ ਰਹਿੰਦ-ਖੂੰਹਦ ਸਾਡ਼ੀ ਹੈ। 2020 ’ਚ 30 ਨਵੰਬਰ ਤਕ ਪਰਾਲੀ ਦੀ ਅੱਗ ਦੇ 76929 ਅਤੇ 2021 ’ਚ 71159 ਮਾਮਲੇ ਆਏ ਸਨ।

ਪਰਾਲੀ ਸਾਡ਼ਨ ਲਈ ਇਸ ਸਾਲ ਵੀ ਮੁੱਖ ਮੰਤਰੀ ਦਾ ਜ਼ਿਲ੍ਹਾ ਮੋਹਰੀ

ਖੇਤਾਂ ਵਿਚ ਪਰਾਲੀ ਦੀ ਰਹਿੰਦ ਨੂੰ ਅੱਗ ਲਾਉਣ ਦੇ ਮਾਮਲੇ ਵਿਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਲ੍ਹਾ ਸੰਗਰੂਰ ਪਿਛਲੇ ਤਿੰਨ ਸਾਲਾਂ ਲਗਾਤਾਰ ਤੋਂ ਅੱਗੇ ਚੱਲ ਰਿਹਾ ਹੈ। ਪ੍ਰਦੂਸ਼ਣ ਵਿਭਾਗ ਤੋਂ ਮਿਲੇ ਪਿਛਲੇ 3 ਸਾਲਾਂ ਦੇ 30 ਨਵੰਬਰ ਤਕ, ਖੇਤਾਂ ਵਿਚ ਅੱਗ ਲਾਉਣ ਦੇ ਮਾਮਲਿਆਂ ਵਿਚ ਸੰਗਰੂਰ ਜ਼ਿਲ੍ਹੇ ਦੇ 2020 ਵਿਚ ਅੱਗ ਦੇ 9708 ਮਾਮਲੇ, 2021 ਵਿਚ 8001 ਅਤੇ ਇਸ ਸਾਲ 5239 ਮਾਮਲੇ ਦਰਜ ਕੀਤੇ ਗਏ। ਇਸ ਦੇ ਉਲਟ ਪਰਾਲੀ ਦੀ ਅੱਗ ਦੇ ਸਭ ਤੋਂ ਘੱਟ ਮਾਮਲੇ ਪਠਾਨਕੋਟ ਜ਼ਿਲ੍ਹੇ ਵਿਚ ਹਨ, ਜਿੱਥੇ 2020 ਵਿਚ 11, 2021 ਵਿਚ 6 ਅਤੇ ਇਸ ਸਾਲ ਸਿਰਫ਼ ਇਕ ਮਾਮਲਾ ਦਰਜ ਕੀਤਾ ਗਿਆ ਹੈ।

ਸਰਕਾਰਾਂ ਦੀਆਂ ਗ਼ਲਤ ਨੀਤੀਆਂ ਜ਼ਿੰਮੇਵਾਰ : ਰਾਣੀਭੱਟੀ

ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਮੁਕੇਸ਼ ਚੰਦਰ ਰਾਣੀਭੱਟੀ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ ਖੇਤਾਂ ਵਿਚ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਲਈ ਸਰਕਾਰਾਂ ਦੀਆਂ ਗਲਤ ਨੀਤੀਆਂ ਜ਼ਿੰਮੇਵਾਰ ਹਨ। ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕਡ਼ ਪਰਾਲੀ ਦੀ ਸਾਂਭ-ਸੰਭਾਲ ਕਰਨ ਤੇ ਖੇਤਾਂ ਵਿਚ ਖਪਾਉਣ ਲਈ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਸੀ। ਕੇਂਦਰ ਸਰਕਾਰ ਵੱਲੋਂ ਮੁਕਰਨ ਤੋਂ ਬਾਅਦ ਦਿੱਲੀ ਤੇ ਪੰਜਾਬ ਸਰਕਾਰ ਨੇ ਮੁਆਵਜ਼ਾ ਦੇਣ ਤੋਂ ਹੱਥ ਪਿੱਛੇ ਖਿੱਚ ਲਿਆ। ਛੋਟੇ ਕਿਸਾਨ, ਜਿਨ੍ਹਾਂ ਕੋਲ ਮਸ਼ੀਨਰੀ ਖ਼ਰੀਦਣ ਦੀ ਸਮੱਰਥਾ ਨਹੀਂ ਸੀ, ਨੂੰ ਮਜਬੂਰ ਹੋ ਕੇ ਖੇਤਾਂ ਵਿਚ ਰਹਿੰਦ-ਖੂੰਹਦ ਸਾਡ਼ਨੀ ਪਈ। ਜੇ ਕਿਸਾਨਾਂ ਨੂੰ ਪਰਾਲੀ ਦੀ ਅੱਗ ਲਾਉਣੋਂ ਰੋਕਣਾ ਹੈ ਤਾਂ ਉਨ੍ਹਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਕਰਨ ਲਈ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।

ਕਿਸਾਨਾਂ ਨੂੰ ਜਾਗਰੂਕ ਕਰਨ ਦਾ ਹੋਇਆ ਅਸਰ

ਜ਼ਿਲ੍ਹਾ ਖੇਤੀਬਾਡ਼ੀ ਸਿਖਲਾਈ ਅਫਸਰ ਕਪੂਰਥਲਾ ਨਰੇਸ਼ ਗੁਲਾਟੀ ਦਾ ਕਹਿਣਾ ਹੈ ਕਿ ਵਿਭਾਗ ਨੇ ਇਸ ਸਾਲ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਖੇਤਾਂ ਵਿਚ ਪਰਾਲੀ ਦੀ ਰਹਿੰਦ-ਖੂੰਹਦ ਸਾਡ਼ਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕਰਨ ਵਾਸਤੇ ਮੁਹਿੰਮ ਆਰੰਭ ਦਿੱਤੀ ਸੀ। ਵਿਭਾਗ ਨੇ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ। ਇਸ ਲਈ ਸੈਮੀਨਾਰ ਕਰਵਾਏ ਗਏ ਅਤੇ ਪਰਾਲੀ ਨਾ ਸਾਡ਼ਨ ਵਾਲੇ ਕਿਸਾਨਾਂ ਨੇ ਸੈਮੀਨਾਰਾਂ ਵਿਚ ਪੁੱਜ ਕੇ ਹੋਰਨਾਂ ਨੂੰ ਪਰਾਲੀ ਨੂੰ ਖੇਤਾਂ ਵਿਚ ਖਪਾਉਣ ਨਾਲ ਹੋਣ ਲਾਭਾਂ ਤੋਂ ਜਾਣੂ ਕਰਵਾਇਆ। ਡਾ. ਨਰੇਸ਼ ਨੇ ਕਿਹਾ ਕਿ ਵਿਭਾਗ ਦੀ ਇਸ ਜਾਗਰੂਕਤਾ ਮੁਹਿੰਮ ਦਾ ਕਿਸਾਨਾਂ ’ਤੇ ਕਾਫੀ ਅਸਰ ਪਿਆ ਹੈ, ਜਿਸ ਸਦਕਾ ਇਸ ਸਾਲ ਪਿਛਲੇ ਸਾਲਾਂ ਨਾਲੋਂ ਖੇਤਾਂ ’ਚ ਅੱਗ ਲਾਉਣ ਦੇ ਮਾਮਲੇ 34 ਫੀਸਦੀ ਘਟੇ ਹਨ। ਜੇ ਕਿਸਾਨ ਇਸੇ ਤਰ੍ਹਾਂ ਜਾਗਰੂਕ ਹੁੰਦੇ ਗਏ ਤਾਂ ਆਉਣ ਵਾਲੇ ਸਾਲਾਂ ਵਿਚ ਝੋਨੇ ਦੀ ਰਹਿੰਦ-ਖੂੰਹਦ ਸਾਡ਼ਨ ਦਾ ਰੁਝਾਨ ਖ਼ਤਮ ਹੋ ਜਾਵੇਗਾ।

23 ਤੋਂ 30 ਨਵੰਬਰ ਤਕ ਆਏ ਮਾਮਲੇ

ਮਿਤੀ ਮਾਮਲੇ

23 ਨਵੰਬਰ 140

24 ਨਵੰਬਰ 66

25 ਨਵੰਬਰ 44

26 ਨਵੰਬਰ 22

27 ਨਵੰਬਰ 12

28 ਨਵੰਬਰ 11

29 ਨਵੰਬਰ 08

30 ਨਵੰਬਰ 15

ਤਿੰਨ ਸਾਲਾਂ ’ਚ 15 ਸਤੰਬਰ ਤੋਂ 30 ਨਵੰਬਰ ਤਕ ਦੇ ਮਾਮਲੇ

ਜ਼ਿਲ੍ਹਾ 2020 2021 2020

ਅੰਮ੍ਰਿਤਸਰ 2423 2171 1542

ਬਰਨਾਲਾ 4524 4313 2910

ਬਠਿੰਡਾ 7827 4476 4592

ਫਤਹਿਗਡ਼੍ਹ ਸਾਹਿਬ 1364 1723 1149

ਫਰੀਦਕੋਟ 3851 3945 2693

ਫਾਜ਼ਲਿਕਾ 3138 2385 2856

ਫਿਰੋਜ਼ਪੁਰ 6960 6272 4295

ਗੁਰਦਾਸਪੁਰ 1949 1395 854

ਹੁਸ਼ਿਆਰਪੁਰ 414 330 259

ਜਲੰਧਰ 1805 2546 1388

ਕਪੂਰਥਲਾ 1635 1787 1279

ਲੁਧਿਆਣਾ 4338 5804 2682

ਮਾਨਸਾ 4973 3216 2815

ਮੋਗਾ 5866 6502 3609

ਮੁਕਤਸਰ 5542 4591 3884

ਐੱਸਬੀਐੱਸ ਨਗਰ 193 356 270

ਪਠਾਨਕੋਟ 11 6 1

ਪਟਿਆਲਾ 5306 5346 3336

ਰੂਪਨਗਰ 210 307 246

ਐੱਸਏਐੱਸ ਨਗਰ 263 205 162

ਸੰਗਰੂਰ 9708 8001 5239

ਤਰਨਤਾਰਨ 4529 4103 3184

ਮਾਲੇਰਕੋਟਲਾ 0 1379 677

ਕੁੱਲ 76929 71159 49922

Have something to say? Post your comment

More From Punjab

ਹੁਣ 72 ਘੰਟੇ ਨਹੀਂ, ਸਿਰਫ ਛੇ ਘੰਟਿਆਂ 'ਚ ਮਿਲੇਗੀ ਟੈਸਟ ਰਿਪੋਰਟ, ਸਿਵਲ ਹਸਪਤਾਲ 'ਚ ਜਲਦ ਸ਼ੁਰੂ ਹੋਵੇਗੀ RT PCR ਲੈਬ, PGI ਨੂੰ ਮਿਲੀ ਮਨਜ਼ੂਰੀ

ਹੁਣ 72 ਘੰਟੇ ਨਹੀਂ, ਸਿਰਫ ਛੇ ਘੰਟਿਆਂ 'ਚ ਮਿਲੇਗੀ ਟੈਸਟ ਰਿਪੋਰਟ, ਸਿਵਲ ਹਸਪਤਾਲ 'ਚ ਜਲਦ ਸ਼ੁਰੂ ਹੋਵੇਗੀ RT PCR ਲੈਬ, PGI ਨੂੰ ਮਿਲੀ ਮਨਜ਼ੂਰੀ

ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ - ਇਨਕਲਾਬੀ ਕੇਂਦਰ

ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ - ਇਨਕਲਾਬੀ ਕੇਂਦਰ

ਗਾਇਕ ਅਮਰ ਚਮਕੀਲੇ ਨੂੰ ਸੋਧਣ ਵਾਲੇ ਸਿੱਖ  ਜੁਝਾਰੂ ਕੌਮ ਦੇ ਨਾਇਕ ਹਨ -ਸਿੱਖ ਜਥੇਬੰਦੀਆਂ ਯੂ,ਕੇ

ਗਾਇਕ ਅਮਰ ਚਮਕੀਲੇ ਨੂੰ ਸੋਧਣ ਵਾਲੇ ਸਿੱਖ  ਜੁਝਾਰੂ ਕੌਮ ਦੇ ਨਾਇਕ ਹਨ -ਸਿੱਖ ਜਥੇਬੰਦੀਆਂ ਯੂ,ਕੇ " ਕੌਮੀ ਇਨਸਾਫ ਮੋਰਚੇ ਬਾਰੇ ਹਾਈਕੋਰਟ ਦਾ ਅਦੇਸ਼ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਮਾਣ " 

ਚੰਡੀਗੜ੍ਹ ਟਰਾਂਸਪੋਰਟ ਟਾਈਮ ਟੇਬਲਾਂ ’ਚ ਕਰ ਰਿਹੈ ਮਨਮਾਨੀ ਤੇ ਐਗਰੀਮੈਂਟ ਤੋਂ ਕੀਤੇ ਜਾ ਰਹੇ ਵੱਧ ਕਿਲੋਮੀਟਰ : ਜਗਜੀਤ ਵਿਰਕ

ਚੰਡੀਗੜ੍ਹ ਟਰਾਂਸਪੋਰਟ ਟਾਈਮ ਟੇਬਲਾਂ ’ਚ ਕਰ ਰਿਹੈ ਮਨਮਾਨੀ ਤੇ ਐਗਰੀਮੈਂਟ ਤੋਂ ਕੀਤੇ ਜਾ ਰਹੇ ਵੱਧ ਕਿਲੋਮੀਟਰ : ਜਗਜੀਤ ਵਿਰਕ

ਬਟਾਲਾ ਦੇ ਨਵਾਂ ਪਿੰਡ ਮਿਲਖੀਵਾਲ ਦੇ ਲੋਕਾਂ ਨੇ ਹਲਕਾ ਇੰਚਾਰਜ ਤੇ ਉਸ ਦੇ ਵਰਕਰਾਂ ਦਾ ਕੀਤਾ ਬਾਈਕਾਟ

ਬਟਾਲਾ ਦੇ ਨਵਾਂ ਪਿੰਡ ਮਿਲਖੀਵਾਲ ਦੇ ਲੋਕਾਂ ਨੇ ਹਲਕਾ ਇੰਚਾਰਜ ਤੇ ਉਸ ਦੇ ਵਰਕਰਾਂ ਦਾ ਕੀਤਾ ਬਾਈਕਾਟ

ਪੱਗ 'ਚ ਲੁਕੋ ਕੇ ਲਿਜਾ ਰਿਹਾ ਸੀ ਸੋਨਾ, ਕਸਟਮ ਵਿਭਾਗ ਨੇ ਚੰਡੀਗੜ੍ਹ ਏਅਰਪੋਰਟ 'ਤੇ ਫੜਿਆ

ਪੱਗ 'ਚ ਲੁਕੋ ਕੇ ਲਿਜਾ ਰਿਹਾ ਸੀ ਸੋਨਾ, ਕਸਟਮ ਵਿਭਾਗ ਨੇ ਚੰਡੀਗੜ੍ਹ ਏਅਰਪੋਰਟ 'ਤੇ ਫੜਿਆ

Punjab Farmers Protest : ਕਿਸਾਨਾਂ ਨੇ ਸ਼ੰਭੂ ਰੇਲਵੇ ਸਟੇਸ਼ਨ 'ਤੇ ਲਾਇਆ ਪੱਕਾ ਮੋਰਚਾ, ਪੁਲਿਸ ਵੱਲੋਂ ਲਾਏ ਬੈਰੀਕੇਡ ਹਟਾ ਕੇ ਵਧੇ ਅੱਗੇ

Punjab Farmers Protest : ਕਿਸਾਨਾਂ ਨੇ ਸ਼ੰਭੂ ਰੇਲਵੇ ਸਟੇਸ਼ਨ 'ਤੇ ਲਾਇਆ ਪੱਕਾ ਮੋਰਚਾ, ਪੁਲਿਸ ਵੱਲੋਂ ਲਾਏ ਬੈਰੀਕੇਡ ਹਟਾ ਕੇ ਵਧੇ ਅੱਗੇ

ਸੂਏ 'ਚ ਡਿੱਗੀ ਕਣਕ ਦੀ ਭਰੀ ਟਰਾਲੀ, ਮਜਦੂਰ ਗੰਭੀਰ ਜਖਮੀ

ਸੂਏ 'ਚ ਡਿੱਗੀ ਕਣਕ ਦੀ ਭਰੀ ਟਰਾਲੀ, ਮਜਦੂਰ ਗੰਭੀਰ ਜਖਮੀ

ਸੂਏ 'ਚ ਡਿੱਗੀ ਕਣਕ ਦੀ ਭਰੀ ਟਰਾਲੀ, ਮਜਦੂਰ ਗੰਭੀਰ ਜਖਮੀ

ਸੂਏ 'ਚ ਡਿੱਗੀ ਕਣਕ ਦੀ ਭਰੀ ਟਰਾਲੀ, ਮਜਦੂਰ ਗੰਭੀਰ ਜਖਮੀ

ਬਰਨਾਲਾ ਦਾ ਅਗਨੀਵੀਰ ਜਵਾਨ ਜੰਮੂ-ਕਸ਼ਮੀਰ 'ਚ ਡਿਊਟੀ ਦੌਰਾਨ ਹੋਇਆ ਸ਼ਹੀਦ

ਬਰਨਾਲਾ ਦਾ ਅਗਨੀਵੀਰ ਜਵਾਨ ਜੰਮੂ-ਕਸ਼ਮੀਰ 'ਚ ਡਿਊਟੀ ਦੌਰਾਨ ਹੋਇਆ ਸ਼ਹੀਦ