Thursday, March 28, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਦਸਤਖ਼ਤ ਮੁਹਿੰਮ ਦੀ ਕੀਤੀ ਗਈ ਆਰੰਭਤਾ

December 03, 2022 12:22 AM
ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਦਸਤਖ਼ਤ ਮੁਹਿੰਮ ਦੀ ਕੀਤੀ ਗਈ ਆਰੰਭਤਾ
 
ਬੰਦੀ ਸਿੰਘਾਂ ਦੀ ਰਿਹਾਈ ਦੇ ਫ਼ਾਰਮ ਭਰ ਕੇ ਪੰਜਾਬ ਦੇ ਰਾਜਪਾਲ ਨੂੰ ਸੋਂਪੇ ਜਾਣਗੇ - ਮੈਂਬਰ ਸ਼੍ਰੋਮਣੀ ਕਮੇਟੀ
 
ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਜੇਲ੍ਹਾਂ ਵਿੱਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਪੂਰੇ ਪੰਜਾਬ ਵਿੱਚ ਦਸਤਖ਼ਤੀ ਮੁਹਿੰਮ ਦੀ ਕੀਤੀ ਮੰਗ ਸ਼ੁਰੂਆਤ ਦੀ ਲੜੀ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰਕੇ ਦਸਤਖ਼ਤੀ ਫ਼ਾਰਮ ਭਰ ਕੇ ਆਰੰਭਤਾ ਕੀਤੀ ਗਈ।
ਇਸ ਮੌਕੇ ਤੇ ਜਥੇਦਾਰ ਸੁਰਜੀਤ ਸਿੰਘ ਤੁਗਲਵਾਲ ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਗੁਰਨਾਮ ਸਿੰਘ ਐਗਜੈਕਟਿਵ ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸ੍ਰ ਕੁਲਵਿੰਦਰ ਸਿੰਘ ਰਮਦਾਸ ਐਡੀਸ਼ਨਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸ੍ਰ ਮੇਜਰ ਸਿੰਘ ਅਰਜਨਮਾਗਾਂ ਇੰਚਾਰਜ ਧਰਮ ਪ੍ਰਚਾਰ ਕਮੇਟੀ ਅਤੇ ਸ੍ਰ ਗੁਰਤਿੰਦਰ ਪਾਲ ਸਿੰਘ ਭਾਟੀਆ ਮੀਤ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਇਸ ਮੌਕੇ ਤੇ ਜਥੇਦਾਰ ਤੁਗਲਵਾਲ, ਜਥੇਦਾਰ ਜੱਸਲ, ਜਥੇਦਾਰ ਗੋਰਾ ਅਤੇ ਸਕੱਤਰ ਰਮਦਾਸ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਯਤਨਸ਼ੀਲ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੇਂ ਸਮੇਂ ਤੇ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ ਸਮੇਂ ਦੌਰਾਨ ਦਿੱਲੀ, ਪੰਜਾਬ ਤੇ ਹਰਿਆਣਾ ਵਿਖੇ ਧਰਨਿਆਂ- ਮੁਜ਼ਾਹਰਿਆਂ ਅਤੇ ਰੋਸ ਮਾਰਚ ਕਰਕੇ ਜ਼ਿਲਾ ਹੈਡਕੁਆਰਟਰਾਂ ਵਿਖੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਸਾਹਮਣੇ ਧਰਨੇ ਲਗਾ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੰਗ ਪੱਤਰ ਸੋਪੇਂ ਗਏ ਸਨ। ਜਥੇਦਾਰ ਤੁਗਲਵਾਲ,  ਜਥੇਦਾਰ ਜੱਸਲ, ਜਥੇਦਾਰ ਗੋਰਾ ਤੇ ਸਕੱਤਰ ਰਮਦਾਸ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਲਈ 80 ਪ੍ਰਤੀਸ਼ਤ ਤੋਂ ਵੱਧ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਸਨ ਪਰੰਤੂ ਫਿਰ ਵੀ ਇਸ ਦੇਸ਼ ਵਿੱਚ ਸਿਖਾਂ ਨਾਲ ਹਮੇਸ਼ਾ ਧੱਕਾ ਤੇ ਬੇਇਨਸਾਫ਼ੀ ਹੁੰਦੀ  ਹੈ। ਉਹਨਾਂ ਕਿਹਾ ਕਿ ਇਸ ਦੇਸ਼ ਵਿੱਚ ਜੇਕਰ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾਅ ਕੀਤਾ ਜਾ ਸਕਦਾ ਹੈ ਤਾ ਫਿਰ ਆਪਣੇ ਗੁਰਧਾਮਾਂ ਦੇ ਹੋਏ ਹਮਲੇ ਤੇ ਸਿੱਖਾਂ ਤੇ ਕੀਤੇ ਗਏ ਤਸ਼ੱਸਦ ਦਾ ਬਦਲਾ ਲੈਣ ਵਾਲੇ ਸਿੱਖਾਂ ਦੀਆਂ ਸਜ਼ਾਵਾਂ ਦਾ ਸਮਾਂ ਖਤਮ ਹੋਣ ਦੇ ਬਾਵਜੂਦ ਵੀ ਰਿਆਹ ਕਿਉਂ ਨਹੀਂ ਕੀਤਾ ਜਾ ਰਿਹਾ। ਉਹਨਾਂ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਦਸਤਖ਼ਤੀ ਫ਼ਾਰਮ ਭਰ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਸਮੂਹ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ ਚੰਡੀਗੜ੍ਹ ਵਿਖੇ ਰੋਸ ਮੁਜਾਹਰਾ ਕਰਕੇ ਪੰਜਾਬ ਦੇ ਗਵਰਨਰ ਨੂੰ ਫ਼ਾਰਮ ਸੋਂਪ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੰਗ ਕਰਨਗੇ।
ਸਟੇਜ ਸਕੱਤਰ ਦੀ ਸੇਵਾ ਗਿਆਨੀ ਗੁਰਮੁੱਖ ਸਿੰਘ ਖਾਲਸਾ ਨੇ ਨਿਭਾਈ।
ਇਸ ਮੌਕੇ ਤੇ ਸ੍ਰ ਮੰਗਲ ਸਿੰਘ ਸ੍ਰੀ ਹਰਗੋਬਿੰਦਪੁਰ, ਜਥੇਦਾਰ ਅਮਰਜੀਤ ਸਿੰਘ ਸੇਖਵਾਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜਥੇਦਾਰ ਕੁਲਬੀਰ ਸਿੰਘ ਚਾਹਲ, ਸ੍ਰ ਮਿੱਤਰਪਾਲ ਸਿੰਘ ਦੋਲਤਪੁਰ, ਸ੍ਰ ਜਗੀਰ ਸਿੰਘ ਛਾਪਿਆਂਵਾਲੀ,ਸ੍ਰ ਅਜੀਤ ਸਿੰਘ ਸਰਪੰਚ ਨੱਤ, ਸ੍ਰ ਦਿਲਬਾਗ ਸਿੰਘ ਨੱਤ, ਸ੍ਰ ਕੁਲਵਿੰਦਰ ਸਿੰਘ ਸਾਬਕਾ ਸਰਪੰਚ ਚਾਹਲ ਕਲਾਂ, ਡਾਕਟਰ ਜਸਬੀਰ ਸਿੰਘ ਸੱਲੋ,ਸ੍ਰ ਪ੍ਰੇਮ ਸਿੰਘ ਰੰਧਾਵਾ ਸਾਬਕਾ ਸਰਪੰਚ ਜੈਤੋਸਰਜਾ,ਸ੍ਰ ਗੁਰਦੇਵ ਸਿੰਘ ਜਾਦਪੁਰ ਸਾਬਕਾ ਸਰਪੰਚ,ਸ੍ਰ ਈਸ਼ਵਰ ਸਿੰਘ ਜਾਦਪੁਰ,ਸ੍ਰ ਸੁਖਬੀਰ ਸਿੰਘ ਜਾਦਪੁਰ, ਸ੍ਰ ਦਰਸ਼ਨ ਸਿੰਘ ਪੁਰੀਆ, ਸ੍ਰ ਲਖਬੀਰ ਸਿੰਘ ਸੱਲੋ, ਸ੍ਰ ਰਣਜੀਤ ਸਿੰਘ ਸਾਗਰਪੁਰ,ਸ੍ਰ ਮੰਗਲ ਸਿੰਘ ਕੋਟ ਬਖਤਾ, ਸ੍ਰ ਕੁਲਵਿੰਦਰ ਸਿੰਘ ਸੈਦਪੁਰ ਮੈਨੇਜਰ ਗੁਰਦੁਆਰਾ ਸ੍ਰੀ ਅੱਚਲ ਸਾਹਿਬ, ਸ੍ਰ ਸਰਬਜੀਤ ਸਿੰਘ ਗੱਜੂਗਾਜੀ ਗੁਰਦੁਆਰਾ ਇੰਸਪੈਕਟਰ ਸ਼੍ਰੋਮਣੀ ਕਮੇਟੀ,ਸ੍ਰ ਚੇਤਨ ਸਿੰਘ ਜੰਡੂ ਗੁਰਦੁਆਰਾ ਇੰਸਪੈਕਟਰ ਸ਼੍ਰੋਮਣੀ ਕਮੇਟੀ,ਸ੍ਰ ਰਣਜੀਤ ਸਿੰਘ ਕਲਿਆਣਪੁਰ ਮੈਨੇਜਰ ਗੁਰਦੁਆਰਾ ਬੁਰਜ਼ ਸਾਹਿਬ ਧਾਰੀਵਾਲ, ਸ੍ਰ ਦਵਿੰਦਰ ਸਿੰਘ ਲਾਲੀ ਬਾਜਵਾ ਮੈਨੇਜਰ ਗੁਰਦੁਆਰਾ ਓਠੀਆਂ ਸਾਹਿਬ, ਸ੍ਰ ਗੁਰਵਿੰਦਰ ਸਿੰਘ ਤਲਵੰਡੀ ਮੈਨੇਜਰ ਗੁਰਦੁਆਰਾ ਸ੍ਰੀ ਕੰਧ ਸਾਹਿਬ,ਸ੍ਰ ਮਨਜੀਤ ਸਿੰਘ ਕੰਡੀਲਾ ਮੈਨੇਜਰ ਗੁਰਦੁਆਰਾ ਗੁਰੂਆਣਾ ਸਾਹਿਬ ਵੈਰੋਨੰਗਲ,ਸ੍ਰ ਮਨਜੀਤ ਸਿੰਘ ਜਫਰਵਾਲ ਮੈਨੇਜਰ ਗੁਰਦੁਆਰਾ ਡੇਹਰਾ ਸਾਹਿਬ ਸਤਿਕਰਤਾਰੀਆਂ ਸਾਹਿਬ,ਸ੍ਰ ਸੰਤੋਖ ਸਿੰਘ ਤਲਵੰਡੀ ਮੈਨੇਜਰ ਗੁਰਦੁਆਰਾ ਬਾਰਠ ਸਾਹਿਬ, ਸ੍ਰ ਮਨਜੀਤ ਸਿੰਘ ਜੋੜਾ ਸਿੰਘਾਂ ਮੈਨੇਜਰ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਤੇਜ਼ਾ ਕਲਾਂ,ਸ੍ਰ ਲਵਜੀਤ ਸਿੰਘ ਬਸਰਾਵਾਂ, ਭਾਈ ਨਾਨਕ ਸਿੰਘ ਗ੍ਰੰਥੀ, ਭਾਈ ਮੁਖਤਾਰ ਸਿੰਘ ਝਾਮਕਾ, ਭਾਈ ਬਲਬੀਰ ਸਿੰਘ ਸੇਖਵਾਂ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ, ਭਾਈ ਗੁਰਮੁੱਖ ਸਿੰਘ ਖਾਲਸਾ ਪ੍ਰਚਾਰਕ, ਭਾਈ ਮਨਜੀਤ ਸਿੰਘ ਕਾਦੀਆਂ ਪ੍ਰਚਾਰਕ, ਭਾਈ ਸਿਮਰਨਜੀਤ ਸਿੰਘ ਕੋਟ ਟੋਡਰ ਮੱਲ, ਭਾਈ ਮੋਹਣ ਸਿੰਘ ਬੁੱਢਾ ਕੋਟ ਜਥੇਦਾਰ ਕਵੀਸ਼ਰ, ਭਾਈ ਤਰਸੇਮ ਸਿੰਘ ਸੇਖਵਾਂ, ਭਾਈ ਗੁਰਦੇਵ ਸਿੰਘ, ਭਾਈ ਸ਼ਮਸ਼ੇਰ ਸਿੰਘ ਮਿਸਰਪੁਰਾ ਢਾਡੀ ਧਰਮ ਪ੍ਰਚਾਰ ਕਮੇਟੀ, ਸ੍ਰ ਕਿਰਪਾਲ ਸਿੰਘ ਦੋਲਤਪੁਰ, ਸ੍ਰ ਸੰਤੋਖ ਸਿੰਘ ਭੰਬੋਈ, ਸ੍ਰ ਗੁਰਵਿੰਦਰ ਸਿੰਘ ਤਲਵੰਡੀ,ਸ੍ਰ ਗੁਰਪ੍ਰੀਤ ਸਿੰਘ ਬਲੱਗਣ, ਸ੍ਰ ਗੁਲਬਾਗ ਸਿੰਘ ਬਾਸਰਪੁਰ, ਸ੍ਰ ਗੁਰਪ੍ਰੀਤ ਸਿੰਘ ਕੋਠਾ, ਸ੍ਰ ਸਤਿੰਦਰ ਸਿੰਘ ਹਸਨਪੁਰ, ਸ੍ਰ ਸਤਿੰਦਰ ਸਿੰਘ ਗਿੱਲ ਮੰਝ, ਸ੍ਰ ਕਰਨਬੀਰ ਸਿੰਘ ਚਾਹ ਗਿੱਲ, ਸ੍ਰ ਗੁਰਵਿੰਦਰ ਸਿੰਘ ਕਾਲੇਕੇ ਆਦਿ ਸੰਗਤਾਂ ਹਾਜ਼ਰ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਫਾਰਮ ਭਰੇ।
 
 
 

Have something to say? Post your comment