Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਸੁੱਚਾ ਸਿੰਘ ਲੰਗਾਹ ਦੀ ਪੰਥ ਵਿੱਚ ਵਾਪਸੀ ਦਾ ਤਰੀਕਾ ਗੈਰਸਿਧਾਂਤਕ- ਸਿੱਖ ਜਥੇਬੰਦੀਆਂ ਯੂ ਕੇ

December 01, 2022 12:09 AM
ਸੁੱਚਾ ਸਿੰਘ ਲੰਗਾਹ ਦੀ ਪੰਥ ਵਿੱਚ ਵਾਪਸੀ ਦਾ ਤਰੀਕਾ ਗੈਰਸਿਧਾਂਤਕ-  ਸਿੱਖ ਜਥੇਬੰਦੀਆਂ ਯੂ ਕੇ
" ਸਾਕਾ-ਏ-ਸਰਹਿੰਦ ਫਿਲਮ ਨੂੰ ਰੋਕਣ ਲਈ ਹਰ ਸੰਭਵ ਯਤਨ  ਦਾ ਸੱਦਾ "
ਲੰਡਨ  - ਬੱਜਰ ਕੁਰਹਿਤ ਕਰਨ ਦੇ ਦੋਸ਼ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪੰਥ ਵਿੱਚੋ ਛੇਕੇ ਗਏ ਸੁੱਚਾ ਸਿੰਘ ਲੰਗਾਹ ਦੀ ਪੰਥ ਵਿੱਚ ਵਾਪਸੀ ਦੇ ਤਰੀਕੇ ਦੀ ਯੂ,ਕੇ ਦੀਆਂ ਸਿੱਖ ਜਥੇਬੰਦੀਆ  ਯੂਨਾਈਟਿਡ ਖਾਲਸਾ ਦਲ ਯੂ,ਕੇ, ਬ੍ਰਿਟਿਸ਼ ਸਿੱਖ ਕੌਂਸਲ, ਯੂ,ਕੇ, ਬੱਬਰ ਅਕਾਲੀ ਆਰਗੇਨਾਈਜ਼ੇਸ਼ਨ ਯੂ,ਕੇ ਅਤੇ ਸ਼੍ਰੋਮਣੀ ਅਕਾਲੀ ਯੂ,ਕੇ ਵਲੋਂ ਤਿੱਖੀ ਅਲੋਚਨਾ ਕੀਤੀ ਗਈ ਹੈ। ਭਾਈ ਜੋਗਾ ਸਿੰਘ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਤਰਸੇਮ ਸਿੰਘ ਦਿਓਲ, ਭਾਈ ਗੁਰਦੇਵ ਸਿੰਘ ਚੋਹਾਨ ਅਤੇ ਭਾਈ ਨਿਰਮਲ ਸਿੰਘ ਸਿੰਘ ਸੰਧੂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਇਸ ਮਸਲੇ ਪ੍ਰਤੀ ਲੋੜ ਨਾਲੋਂ ਕਿਤੇ ਵੱਧ ਨਰਮਾਈ ਵਰਤਕੇ ਸਿੱਖ ਸਿਧਾਂਤਾ ਨੂੰ ਗਹਿਰੀ ਸੱਟ ਮਾਰੀ ਗਈ ਹੈ।  ਪੰਥ ਵਿਚੋਂ ਛੇਕੇ  ਗਏ  ਵਿਅਕਤੀ ਨੂੰ ਆਮ ਕੁਰਹਿਤੀਏ ਵਾਂਗ ਹੀ ਤਨਖਾਹ ਲਾ ਕੇ ਪੰਥ ਵਿਚ ਸ਼ਾਮਲ ਕਰਨਾ ਸਿੱਖ ਸਿਧਾਂਤ ਤੇ ਮਰਿਆਦਾ ਤੋਂ ਸੱਖਣਾ  ਹੈ। ਇਹ ਫੈਸਲਾ ਲੈਣ ਲੱਗਿਆਂ ਤਨਖਾਹ ਅਤੇ ਪੰਥ ਵਿਚੋਂ ਛੇਕੇ ਜਾਣ ਤੇ ਮੁੜ ਪੰਥ ਵਿਚ ਵਾਪਸੀ ਦੇ ਫਰਕ  ਅਤੇ ਪ੍ਰਕਿਰਿਆ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ। ਸਿੱਖ  ਇਤਿਹਾਸ ਨੂੰ ਮੱਦੇ ਨਜ਼ਰ,ਰੱਖਣਾ ਬੇਹੱਦ ਜਰੂਰੀ ਸੀ।ਜਾਪਦਾ ਹੈ ਕਿ ਲੰਗਾਹ ਮਾਮਲੇ ਵਿੱਚ ਸਿਆਸੀ ਪ੍ਰਭਾਵ ਭਾਰੀ ਪਿਆ ਹੈ , ਜੋ ਕਿ ਨਿਹਾਇਤ ਮਾੜੀ ਗਲ ਹੈ। ਜਿਕਰਯੋਗ ਹੈ ਕਿ ਸੁੱਚਾ ਸਿੰਘ ਲੰਗਾਹ ਨੂੰ ਪੰਥ ਵਿੱਚੋਂ ਸਿਰਫ ਇਸ ਲਈ ਹੀ ਨਹੀਂ ਸੀ ਛੇਕਿਆ ਗਿਆ ਕਿ ਉਸ ਨੇ ਪਰ-ਇਸਤਰੀ ਗਮਨ ਕਰਨ ਕਰਕੇ ਬੱਜਰ ਕੁਰਹਿਤ ਕੀਤੀ ਸੀ। ਉਸ ਨੂੰ ਤਾਂ ਇਸ ਲਈ ਛੇਕਣਾ ਪਿਆ ਤੇ ਛੇਕਿਆ ਗਿਆ ਸੀ ਕਿ ਉਹ ਪੰਥਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਰਾਜਨੀਤਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜ਼ਿੰਮੇਵਾਰ ਅਹੁਦੇਦਾਰ ਸੀ ਤੇ ਉਸ ਨੇ ਇਹ ਬੱਜਰ ਕੁਰਹਿਤ ਕਰਕੇ ਸਿਰਫ਼ ਆਪਣੀ ਕਿਰਦਾਰਕੁਸ਼ੀ ਹੀ ਨਹੀਂ ਕੀਤੀ, ਸਗੋਂ ਇਸ ਸੰਸਥਾ ਤੇ ਪਾਰਟੀ ਦਾ ਅਪਮਾਨ ਵੀ ਕੀਤਾ ਸੀ। ਲੰਬੇ ਸਮੇ ਤੋਂ ਇਸ ਬੱਜਰ ਕੁਰਹਿਤ ਦਾ ਆਦੀ ਹੋਣ ਦੇ ਬਾਵਜੂਦ ਉਹ ਇਹਨਾਂ ਅਹੁਦਿਆਂ ’ਤੇ ਉਸ ਸਮੇਂ ਤੱਕ ਟਿਕਿਆ ਆ ਰਿਹਾ ਸੀ, ਜਿੰਨਾ ਚਿਰ ਉਸ ਦੀ ਅਸ਼ਲੀਲ ਵੀਡੀਉ ਜਨਤਕ ਨਹੀਂ ਹੋ ਗਈ ਤੇ ਉਸ ’ਤੇ ਇਸ ਗੁਨਾਹ ਦੀ ਐਫ਼. ਆਈ. ਆਰ. ਦਰਜ ਨਹੀਂ ਹੋ ਗਈ। ਪੰਥ ਵਿੱਚੋਂ ਛੇਕੇ ਜਾਣ ਤੋਂ ਬਾਅਦ ਵੀ ਸੁੱਚਾ ਸਿੰਘ ਲੰਗਾਹ ਆਕੀ ਹੋਇਆ ਰਿਹਾ ਸੀ ਤੇ ਉਸ ਨੇ ਧਾਰਮਿਕ ਤੇ ਰਾਜਨੀਤਕ ਖੇਤਰ ਵਿੱਚ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ ਸਨ। ਆਪਣੀ ਬੱਜਰ ਕੁਰਹਿਤ ਨੂੰ ਮੰਨਣ ਦੇ ਥਾਂ ਉਹ ਇਸ ਨੂੰ ਆਪਣੇ ਵਿਰੁੱਧ ਹੋਈ ਸਿਆਸੀ ਸਾਜ਼ਿਸ਼ ਪ੍ਰਚਾਰਦਾ ਰਿਹਾ ਸੀ। ਸਿੱਖ ਜਥੇਬੰਦੀਆਂ ਵਲੋਂ ਮਹਿਸੂਸ ਕੀਤਾ ਗਿਆ ਕਿ ਸੁੱਚਾ ਸਿੰਘ ਲੰਗਾਹ ਤੇ ਧਾਰਮਿਕ ਅਤੇ ਰਾਜਨੀਤਿਕ ਖੇਤਰ ਵਿੱਚ ਵਿਚਰਨ ਤੇ ਘੱਟੋ ਘੱਟ ਦਸ ਸਾਲ ਦੀ ਪਬੰਧੀ ਲਗਣੀ ਚਾਹੀਦੀ ਸੀ। ਜਦਕਿ ਉਸ ਤੇ ਰਾਜਨੀਤਿਕ ਤੌਰ ਤੇ ਕੋਈ ਵੀ ਪਬੰਦੀ ਨਹੀਂ ਲਗਾਈ ਗਈ ਜੋ ਕਿ ਸਾਬਤ ਕਰਦਾ ਹੈ ਕਿ ਬਾਦਲਕਿਆਂ ਦੀ ਮਰਨ ਕਿਨਾਰੇ ਸਿਆਸੀ ਹੋਂਦ ਨੂੰ ਬਚਾਉਣ ਲਈ ਕੇਵਲ  ਆਕਸੀਜਨ ਦੇਣ ਦਾ ਯਤਨ ਹੈ । ਸਿੱਖ ਜਥੇਬੰਦੀਆਂ ਵਲੋਂ ਸਾਕਾ-ਏ-ਸਰਹਿੰਦ ਦਾ ਸਖਤ ਵਿਰੋਧ ਕਰਦਿਆਂ ਆਖਿਆ ਗਿਆ ਸਿੱਖ ਦੁਸ਼ਮਣ ਜਮਾਤ ਆਏ ਦਿਨ ਆਪਣੇ ਫੀਲਿਆਂ ਰਾਹੀਂ ਸਿੱਧੇ ਅਤੇ  ਅਸਿਧੇ ਸਿੱਖ ਕੌਮ ਤੇ ਮਾਰੂ ਵਾਰ ਕਰ ਰਿਹਾ ਹੈ। ਇਹੋ ਜਿਹੀਆਂ ਕੁਚਾਲਾਂ ਖਿਲਾਫ ਸਿੱਖ ਕੌਮ ਨੂੰ ਇਕਜੁਟਤਾ ਨਾਲ ਨਕਾਰਨ ਦੀ ਜਰੂਰਤ ਹੈ। ਯੂ,ਕੇ ਵਿੱਚ ਇਸ ਫਿਲਮ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। 

Have something to say? Post your comment