Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਭਾਈ ਗਜਿੰਦਰ ਸਿੰਘ ਦੇ 71ਵੇਂ ਜਨਮ ਦਿਨ ਮੌਕੇ

November 24, 2022 09:18 PM

ਭਾਈ ਗਜਿੰਦਰ ਸਿੰਘ ਦੇ 71ਵੇਂ ਜਨਮ ਦਿਨ ਮੌਕੇ


ਬੈਲਜ਼ੀਅਮ ਦੀ ਸਿੱਖ ਸੰਗਤ ਵੱਲੋਂ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ
 
ਈਪਰ, ਬੈਲਜ਼ੀਅਮ 21/11/2022 ਪ੍ਰਗਟ ਸਿੰਘ ਜੋਧਪੁਰੀ ) ਵੀਹਵੀਂ ਸਦੀ ਦੇ ਮਹਾਂਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਜਹਾਜ ਅਗਵਾ ਕਰਨ ਵਾਲੇ ਜਥੇ ਦੇ ਪ੍ਰਮੁੱਖ ਮੈਂਬਰ ਭਾਈ ਗਜਿੰਦਰ ਸਿੰਘ ਕੱਲ 71 ਸਾਲ ਦੇ ਹੋ ਗਏ ਹਨ। ਜਹਾਜ ਅਗਵਾ ਕਾਂਡ ਦੀ ਸਜਾ ਵਜੋਂ ਉਹ ਹੁਣ ਤੱਕ 41 ਸਾਲ ਦੀ ਜੇਲ੍ਹ ਅਤੇ ਜਲਾਵਤਨੀ ਗੁਰੂ ਦੀ ਰਜਾ ਵਿੱਚ ਰਹਿੰਦੇ ਹੋਏ ਕੱਟ ਚੁੱਕੇ ਹਨ। ਉਹਨਾਂ ਦੀ ਕੁਰਬਾਨੀ ਨੂੰ ਸਿਜਦਾ ਕਰਦਿਆਂ ਦੁਨੀਆਂ ਭਰ ਵਿੱਚ ਵਸਦਾ ਸਿੱਖ ਭਾਈਚਾਰਾ ਉਹਨਾਂ ਦੇ ਹਰ ਦੁੱਖ-ਸੁੱਖ ਵਿੱਚ ਸ਼ਰੀਕ ਹੁੰਦਾ ਹੋਇਆ ਉਹਨਾਂ ਨੂੰ ਹਮੇਸਾਂ ਯਾਦ ਕਰਦਾ ਰਹਿੰਦਾ ਹੈ। ਸਿਰਦਾਰ ਗਜਿੰਦਰ ਸਿੰਘ ਜੀ ਦੇ 71ਵੇਂ ਜਨਮ ਦਿਨ ਮੌਕੇ ਬੈਲਜ਼ੀਅਮ ਦੀਆਂ ਸਿੱਖ ਸੰਗਤਾਂ ਵੱਲੋਂ ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਖੇ ਉਹਨਾਂ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਵਾਈ ਗਈ।

Have something to say? Post your comment