Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਬੱਚੇ ਆਪਣੇ ਫ਼ਰਜ਼ਾਂ ਨੂੰ ਸਮਝਣ :ਸੰਜੀਵ ਸਿੰਘ ਸੈਣੀ

November 23, 2022 09:31 PM
 ਬੱਚੇ ਆਪਣੇ ਫ਼ਰਜ਼ਾਂ ਨੂੰ ਸਮਝਣ :
 
ਕਰੋਨਾ ਵਾਇਰਸ ਕਾਰਨ ਦੇਸ਼ ਦੇ ਅਰਥਚਾਰੇ ਦੀਆਂ ਚੂਲਾਂ ਚੰਗੀ ਤਰ੍ਹਾਂ ਹਿੱਲ ਗਈਆਂ ਹਨ। ਅਰਥਚਾਰਾ ਮੂਧੇ ਮੂੰਹ ਡਿੱਗ ਗਿਆ ਹੈ। ਜਦੋਂ ਕਰੋਨਾ ਕਾਰਨ 22 ਮਾਰਚ 2020 ਨੂੰ ਭਾਰਤ ਵਿੱਚ ਤਾਲਾਬੰਦੀ ਕਰ ਦਿੱਤੀ ਗਈ ਤਾਂ ਹਾਹਾਕਾਰ ਮਚ ਗਈ ਸੀ। ਸਨਅਤ ਬੁਰੀ ਤਰਾਂ ਪ੍ਰਭਾਵਿਤ ਹੋਈ ਸੀ। ਬੇਰੁਜ਼ਗਾਰੀ ਵੱਧ ਗਈ। ਲੱਖਾਂ ਲੋਕਾਂ ਦਾ ਰੁਜ਼ਗਾਰ ਖੁਸਿਆ ਹੈਂ। ਫਿਰ ਜਦੋਂ ਪਿਛਲੇ ਸਾਲ 2021 ਵਿਚ ਅਪ੍ਰੈਲ ਮਹੀਨੇ ਕਰੋਨਾ ਦੀ ਦੂਜੀ ਲਹਿਰ ਆਈ, ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋਇਆ। ਫਿਰ ਸਨਅਤ ਬੁਰੀ ਤਰਾਂ ਪ੍ਰਭਾਵਿਤ ਹੋਇਆ ਸੀ। ਬੜੀ ਹੀ ਮੁਸ਼ੱਕਤ ਬਾਅਦ ਸਨੱਤ  ਦਾ ਪਹੀਆ ਘੁੰਮਣਾ ਸ਼ੁਰੂ ਹੋਇਆ ਸੀ, ਫਿਰ  ਕਰੋਨਾ ਦੀ ਤੀਜੀ ਲਹਿਰ ਨੇ ਦੇਸ਼ਵਾਸੀਆਂ ਨੂੰ ਡਰਾ ਦਿੱਤਾ ਸੀ। ਓਮੀਕਰੋਨ ਦਾ ਡਰ ਸਤਾਉਣ ਲੱਗਾ ਸੀ। ਕਈ ਸੂਬਿਆਂ ਵਿਚ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ। ਰਾਤ ਦਾ ਕਰਫ਼ਿਊ ਤਕਰੀਬਨ ਹਰ ਸੂਬੇ ਵਿੱਚ ਲਗਾ ਦਿੱਤਾ ਗਿਆ ਸੀ। ਅਜਿਹੀ ਮਾੜੇ ਸਮੇਂ ਵਿੱਚ ਲੋਕਾਂ ਨੂੰ ਦੋ ਸਮੇਂ ਦੀ ਰੋਟੀ ਦਾ ਹੀਲਾ-ਵਸੀਲਾ ਕਰਨਾ ਮੁਸ਼ਕਿਲ ਹੋ ਗਿਆ ਸੀ। ਪਿਛਲੇ ਸਾਲ ਅਸੀਂ ਦੇਖਿਆ ਹੀ ਸੀ ਕਿ ਜਦੋਂ ਲੋਕਾਂ ਨੂੰ ਤਾਲਾਬੰਦੀ ਦਾ ਡਰ ਸਤਾਉਣ ਲੱਗਾ ਤਾਂ ਪ੍ਰਦੇਸੀਆਂ ਨੇ ਆਪਣੇ ਪ੍ਰਦੇਸ਼ਾਂ ਨੂੰ ਚਾਲੇ ਪਾ ਲਏ ਸਨ।
      ਅਕਸਰ ਆਮ ਸੁਣਨ ਵਿੱਚ ਆਉਂਦਾ ਹੈ, ਮਾਪੇ ਬੱਚਿਆਂ ਨੂੰ ਲਾਲਚ ਦਿੰਦੇ ਸਨ ਕਿ ਜੇ ਤੇਰੇ ਵਧੀਆ ਨੰਬਰ ਆਏ  ਮੋਟਰਸਾਈਕਲ ਜਾਂ ਬੁਲਟ ਜਾਂ ਤੇਰੀ ਹਰ ਖੁਆਇਸ਼ ਪੂਰੀ ਕਰਾਂਗੇ ।ਬੱਚੇ ਹੁਣ ਸਮਝ ਜਾਣ ਕਿ ਮਹਾਂਮਾਰੀ ਕਰਕੇ ਬਾਪ ਦੀ ਆਮਦਨੀ ਹੁਣ ਬਿਲਕੁਲ ਵੀ ਨਹੀਂ ਰਹੀ ਹੈ ।ਇੰਨਾ ਸ਼ੁਕਰ ਕਰੋ ਮਾਂ ਬਾਪ ਅਜਿਹੀ ਮਾਰ ਵਿੱਚ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਹਨ ।ਬੱਚਿਆਂ ਨੂੰ ਜ਼ਿੱਦੀ ਬਣ ਕੇ ਮਾਂ ਬਾਪ ਨੂੰ ਪ੍ਰੇਸ਼ਾਨ ਨਹੀਂ ਕਰਨਾ ਹੈ। ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਸਾਡੇ ਮਾਂ ਬਾਪ ਆਪ ਤੰਗੀਆਂ ਕੱਟ ਕੇ ਸਾਨੂੰ ਇਸ ਦੌਰ ਵਿੱਚ ਪੜ੍ਹਾ ਰਹੇ ਹਨ। ਮਹਿੰਗਾਈ ਬੇਲਗਾਮ ਹੁੰਦੀ ਜਾ ਰਹੀ ਹੈ।ਦੋ ਸਮੇਂ ਦੀ ਰੋਟੀ ਦਾ ਹਿੱਲਾ ਵਸੀਲਾ ਕਰਨਾ ਮੁਸ਼ਕਿਲ ਹੋ ਗਿਆ ਹੈ।ਪਤਾ ਨਹੀਂ ਕਿਸ ਤਰ੍ਹਾਂ ਮਾਂ ਬਾਪ ਸਕੂਲਾਂ ਦੀ ਫੀਸ ਦੇ ਰਹੇ ਹਨ, ਬੱਚਿਆਂ ਦੀ ਜ਼ਿੰਮੇਵਾਰੀ ਹੁਣ ਵੱਧ ਗਈ ਹੈ ਕਿ ਉਹ ਆਪਣੀ ਖੁਹਾਇਸ਼ ਪੂਰੀ ਕਰਨ ਲਈ ਮਾਂ -ਬਾਪ ਦੇ ਗਲ ਵਿੱਚ ਗੁੱਠਾਂ ਨਾ ਦੇਣ ।ਹਾਲਾਂਕਿ ਮਾਂ ਬਾਪ ਆਪ ਤੰਗੀਆਂ ਕੱਟ ਕੇ ਬੱਚਿਆਂ ਦੀਆਂ ਫਰਮਾਇਸ਼ਾਂ ਪੂਰੀਆਂ ਕਰ ਦਿੰਦੇ ਹਨ। ਫਿਰ ਵੀ ਸਮਾਂ ਅਜਿਹਾ ਚੱਲ ਰਿਹਾ ਹੈ ਬੱਚਿਆਂ ਨੂੰ ਆਪ ਸੋਚਣਾ ਚਾਹੀਦਾ ਹੈ ਕੀ ਸਾਡੇ ਮਾਂ ਬਾਪ ਕਿਸ ਤਰ੍ਹਾਂ ਸਾਡੀਆਂ ਫੀਸਾਂ ਦੇ ਰਹੇ ਹਨ, ਬੱਚਿਆਂ ਨੂੰ ਮਾਂ ਬਾਪ ਦੇ ਕਹੇ ਮੁਤਾਬਿਕ ਹੀ ਚੱਲਣਾ ਚਾਹੀਦਾ ਹੈ। ਤਾਂ ਜੋ ਘਰ ਵਿੱਚ ਵਧੀਆ ਮਾਹੌਲ ਹੋਵੇ। ਜੇ ਬੱਚੇ ਬਾਰ ਬਾਰ ਮਾਂ ਬਾਪ ਨੂੰ ਕਹਿਣਗੇ ਮੈਨੂੰ ਇਹ ਚੀਜ਼ ਲੈਣੀ ਹੈ  ,  ਇੰਨੇ ਵਧੀਆ ਨੰਬਰ ਆਏ ਹਨ । ਇਹ ਬਿਲਕੁਲ ਗ਼ਲਤ ਗੱਲ ਹੈ ।ਨੰਬਰ ਤੁਸੀਂ ਆਪਣੇ ਆਪ ਲਈ ਲਏ ਹਨ। ਜਮਾਤ ਤੁਸੀਂ ਆਪਣੇ ਆਪ ਲਈ ਪਾਸ ਕੀਤੀ ਹੈ ।  ਤੁਸੀਂ ਕਿਸੇ ਤੇ ਅਹਿਸਾਨ ਨਹੀਂ ਕੀਤਾ ਹੈ। ਤੁਸੀਂ ਆਪਣੀ ਮੰਜ਼ਿਲ ਸਰ ਕਰਨੀ ਹੈ ।ਫਾਇਦਾ ਤਾਂ ਬੱਚਿਓ ਨੰਬਰਾਂ ਦਾ ਸਿਰਫ ਤੁਹਾਨੂੰ ਹੀ ਹੈ, ਕਿਉਂਕਿ ਤੁਸੀਂ ਕੱਲ੍ਹ ਦੇ ਭਵਿੱਖ ਹੋ। ਤੁਹਾਡਾ ਪੜ੍ਹ ਲਿਖ ਕੇ ਵਧੀਆ ਭਵਿੱਖ ਬਣੇਗਾ। ਇਸ ਕਰਕੇ ਮਾਂ ਬਾਪ ਨੂੰ ਕੋਈ ਵੀ ਚੀਜ਼ ਲਈ ਪ੍ਰੇਸ਼ਾਨ ਨਹੀਂ ਕਰਨਾ ਹੈ। ਇਨਾਂ ਸ਼ੁਕਰੀਆ ਕਰੋ ਕਿ ਤੁਹਾਡੇ ਮਾਂ ਬਾਪ ਤੁਹਾਨੂੰ ਵਧੀਆ ਖਾਣਾ ਪੀਣਾ, ਵਧੀਆ ਕਪੜੇ ਪਾਉਣ ਲਈ ਦੇ ਰਹੇ ਹਨ।ਆਪ ਤਾਂ ਵਿਚਾਰੇ ਪੁਰਾਣਾ ਕੱਪੜਾ ਵੀ ਨਾ ਕੇ ਸਾਰ ਲੈਂਦੇ ਹਨ।ਪਤਾ ਨਹੀਂ ਕਿੰਨੀ ਕੁ ਤੰਗੀ ਕੱਟ ਲੈਂਦੇ ਹਨ। ਕਦੇ ਵੀ ਮਾਂ ਬਾਪ ਨੂੰ ਗਲਤ ਨਾ ਬੋਲੋ। ਉਹਨਾਂ ਦੀ ਕਦਰ ਕਰੋ। ਕਿਉਂਕਿ ਇਹ ਜੋ ਸਮਾਂ ਚੱਲ ਰਿਹਾ ਇਸ ਨੂੰ ਸਬਰ ਸੰਤੋਖ ਨਾਲ ਹੀ ਅਸੀਂ ਕੱਢਣਾ ਹੈ ।ਆਪ ਵੀ ਖੁਸ਼ ਰਹੋ ਤੇ ਮਾਪਿਆਂ ਨੂੰ ਵੀ ਖੁਸ਼ ਰੱਖੋ । ਹਮੇਸ਼ਾ ਮਾਂ ਬਾਪ ਦੇ ਕਹੇ ਮੁਤਾਬਕ ਚੱਲੋ।
 
 
ਸੰਜੀਵ ਸਿੰਘ ਸੈਣੀ, ਮੋਹਾਲੀ  7888966168
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ