Thursday, March 28, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਪੜਾਈ ਦਾ ਮੁੱਲ

November 08, 2022 11:57 PM

ਪੜਾਈ ਦਾ ਮੁੱਲ

ਸਿਮਰਨ ਬੀ ਏ ਪੂਰੀ ਕਰ ਕੇ ਹਟੀ ਸੀ ਤੇ ਅੱਗੇ ਪੜ੍ਹਨ ਦਾ ਕਦੇ ਵਿਚਾਰ ਬਣਾ ਲੈਂਦੀ ਤੇ ਕਦੇ ਢਾਹ ਦਿੰਦੀ। ਇੱਕ ਦਿਨ ਉਹ ਵਿਹੜੇ ਵਿੱਚ ਇਸ ਤਰਾਂ ਬੈਠੀ ਸੀ ਕਿ ਘਰ ਕਿਸੇ ਕੰਮ ਤੋਂ ਪਿੰਡ ਦੀ ਇੱਕ ਬਜ਼ੁਰਗ ਔਰਤ ਆਈ, ਸਿਮਰਨ ਦੀ ਮੰਮੀ ਘਰ ਨਹੀਂ ਸੀ ਤੇ ਉਹ ਬਜ਼ੁਰਗ ਸਿਮਰਨ ਨੂੰ ਪੁੱਛਣ ਲੱਗੀ, 'ਧੀਏ ਹੁਣ ਕਿਹੜੀ ਕਲਾਸ 'ਚ ਹੋ ਗਈ, ਅੱਗੋਂ ਸਿਮਰਨ ਬੋਲੀ ਬੇਬੇ ਜੀ ਬੀ ਏ ਕਰਕੇ ਹਟੀ ਸੀ। ਸਿਮਰਨ ਦੀ ਗੱਲ ਕੱਟਦਿਆਂ ਬੇਬੇ ਬੋਲੀ 'ਪੁੱਤ ਅੱਗੇ ਨੀ ਪੜ੍ਹਨਾ ਤੂੰ? ਸਿਮਰਨ ਕਹਿੰਦੀ ਦੇਖਦੀ ਹਾਂ ਬੇਬੇ। ਬੇਬੇ ਇੱਕੋ ਦਮ ਬੋਲੀ ਨਾ ਧੀਏ, ਦੇਖਣਾ ਕੀ ਐ ਤੂੰ ਪੜ੍ਹ, ਤੈਨੂੰ ਕਿਤੇ ਚੰਗੀ ਨੌਕਰੀ ਮਿਲ ਜਾਵੇਗੀ,ਪੜਾਈ ਨਾ ਛੱਡੀ, ਸਿਮਰਨ ਬੋਲੀ ਠੀਕ ਐ ਬੇਬੇ। ਫਿਰ ਗੱਲਾਂ ਵਿੱਚ ਬੇਬੇ ਬੋਲੀ ਪੁੱਤ ਮੇਰੀ ਦੋਹਤੀ ਐ, ਉਹ ਵੀ ਬਹੁਤ ਪੜੀ ਹੋਈ ਐ, ਤੇ ਪਰਸੋਂ ਇੱਕ ਵਧੀਆ ਤੇ ਕਾਫੀ ਪੜੇ-ਲਿਖੇ ਮੁੰਡੇ ਨਾਲ ਰਿਸ਼ਤਾ ਹੋਇਆ,ਘਰ-ਬਾਰ ਵੀ ਸੋਹਣਾ ਤੇ ਸੱਸ-ਸਹੁਰਾ ਵੀ ਸਰਕਾਰੀ ਨੌਕਰੀ 'ਤੇ ਲੱਗੇ ਹੋਏ ਨੇ। ਦੇਖ ਧੀਏ ਤੂੰ ਵੀ ਹੋਰ ਪੜ੍ਹ ਲੈ, ਤੇ ਆਪਣੇ ਪੈਰਾਂ 'ਤੇ ਖੜੀ ਹੋ ਜਾਵੇਗੀ। ਸਿਮਰਨ ਬੋਲੀ, ਬੇਬੇ ਮੈਂ ਹੋਰ ਅੱਗੇ ਪੜੂੰਗੀ । ਬੇਬੇ ਫਿਰ ਬੋਲਦੀ ਐ ਪੁੱਤ ਆਪਾਂ ਕਿਹੜਾ ਕਿਸੇ ਖਾਤਰ ਪੜਨਾ ਏ, ਕੰਮ ਤਾਂ ਆਪਣੇ ਹੀ ਆਵੇਗੀ, ਜੇ ਹੋਰ ਨਹੀਂ ਤਾਂ ਕੁਝ ਪੁੱਤ ਆਪਣੇ ਬੱਚਿਆਂ ਨੂੰ ਤਾਂ ਪੜਾ ਹੀ ਸਕਾਂਗੇ ।
ਫਿਰ ਉਹ ਬਜ਼ੁਰਗ ਬੇਬੇ ਬੋਲੀ, ਪੁੱਤ ਤੇਰੀ ਮੰਮੀ ਤਾਂ ਆਈ ਨੀਂ, ਮੈਂ ਚਲਦੀ ਆਂ, ਕੱਲ ਨੂੰ ਆ ਜਾਉਂਗੀ। ਠੀਕ ਹੈ ਬੇਬੇ ਜੀ ਤੁਸੀਂ ਕੱਲ ਆ ਜਾਇਓ ਫੇਰ,ਪਰ ਮੈਂ ਚਾਹ ਬਣਾਉਂਦੀ ਆਂ, ਪੀ ਕੇ ਜਾਇਓ। ਨਹੀਂ ਪੁੱਤ ਚਾਹ ਨੂੰ ਕੀ ਐ, ਕੱਲ ਤੇਰੀ ਮੰਮੀ ਨਾਲ ਇਕੱਠੇ ਬੈਠ ਕੇ ਪੀ ਲਵਾਂਗੇ ਚਾਹ, ਬੇਬੇ ਬੋਲਦੀ ਐ। ਇਹ ਕਹਿ ਕੇ ਬੇਬੇ ਚੱਲੇ ਜਾਂਦੀ ਐ। ਜਾਂਦੀ ਹੋਈ ਬੇਬੇ ਨੂੰ ਦੇਖ ਕੇ ਸਿਮਰਨ ਸੋਚਦੀ ਐ ਕਿ ਬੇਬੇ ਅਨਪੜ੍ਹ ਹੋਣ ਕਾਰਨ ਮੈਂਨੂੰ ਪੜਾਈ ਦਾ ਮੁੱਲ ਜ਼ਰੂਰ ਦੱਸ ਗਈ।

ਪ੍ਰਦੀਪ ਕੌਰ ਅਡੋਲ, ਜਰਨਲਿਸਟ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ