Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

India

ਸਿੱਖਾਂ ਨੂੰ ਦੇਹਧਾਰੀ ਗੁਰੁ ਡੰਮ ਅਤੇ ਪਖੰਡੀ ਪਾਸਟਰਾਂ ਤੋਂ ਬਚਣ ਦੀ ਲੋੜ -ਸਿੱਖ ਜਥੇਬੰਦੀਆਂ ਯੂ,ਕੇ

October 31, 2022 11:07 PM

ਸਿੱਖਾਂ ਨੂੰ ਦੇਹਧਾਰੀ ਗੁਰੁ ਡੰਮ ਅਤੇ ਪਖੰਡੀ ਪਾਸਟਰਾਂ ਤੋਂ ਬਚਣ ਦੀ ਲੋੜ -ਸਿੱਖ ਜਥੇਬੰਦੀਆਂ ਯੂ,ਕੇ

“ ਜੇ ਕਿਸੇ ਸਿੱਖ ਨੂੰ ਸਿੱਖ ਧਰਮ ਵਿੱਚ ਸੰਤੁਸ਼ਟੀ ਨਹੀਂ ਮਿਲੀ ਤਾਂ ਕਿਤੇ ਵੀ ਨਹੀਂ ਮਿਲ ਸਕੇਗੀ “

ਲੰਡਨ-ਪੰਜਾਬ ਵਿੱਚ ਵਧ ਰਿਹਾ ਦੇਹਧਾਰੀ ਗੁਰੁ ਡੰਮ ਅਤੇ ਪਖੰਡੀ ਪਾਸਟਰਾਂ ਦਾ ਕੂੜ ਪ੍ਰਚਾਰ ਸਿੱਖ ਕੌਮ ਲਈ ਇੱਕ ਵੰਗਾਰ ਦੀ ਨਿਆਈਂ ਹੈ ।ਜਿਸ ਨੂੰ ਠੱਲ੍ਹ ਪਾਉਣ ਲਈ ਗੁਰਮਤਿ ਦੇ ਸੁਨਿਹਰੀ ਅਸੂਲਾਂ ਦੇ ਧਾਰਨੀ ਹੋਣਾ ਜਰੂਰੀ ਹੈ ਉੱਥੇ ਗੌਰਵਮਈ ਸਿੱਖ ਇਤਿਹਾਸ ਤੋਂ ਸੇਧ ਪ੍ਰਾਪਤ ਕਰਨਾ ਸਮੇਂ ਦੀ ਖਾਸ ਲੋੜ ਹੈ । ਈਸਾਈ ਮੱਤ ਦੇ ਕੁੱਝ ਪ੍ਰਚਾਰਕ ਸਿੱਖਾਂ ਦੇ ਘਰਾਂ ਦੇ ਦਰਵਾਜੇ ਖੜਕਾ ਖੜਕਾ ਕੇ ਉਹਨਾਂ ਨੂੰ ਜਿੱਥੇ ਈਸਾਈ ਮੱਤ ਗ੍ਰਹਿਣ ਕਰਨ ਲਈ ਪ੍ਰੇਰ ਰਹੇ ਹਨ ਉੱਥੇ ਗੁਰੁ ਸਹਿਬਾਨ ਖਿਲਾਫ ਬੇਹੂਦਾ ਟਿੱਪਣੀਆਂ ਕਰਕੇ ਆਪਣੇ ਧਰਮ ਨੂੰ ਵੱਡਾ ਅਤੇ ਪ੍ਰਭਾਵਸ਼ਾਲੀ ਦਰਸਾਉਣ ਲਈ ਯਤਨ ਕਰ ਰਹੇ ਹਨ ।ਜਿਹਨਾਂ ਤੇ ਰੋਕ ਲਗਾਉਣ ਲਈ ਪਿੰਡਾਂ ਦੀਆਂ ਪੰਚਾਇਤਾਂ ਸਮੇਤ ਸਿੱਖ ਜਥੇਬੰਦੀਆਂ ਨੂੰ ਕਾਰਜਸ਼ੀਲ ਹੋਣ ਦੀ ਜਰੂਰਤ ਹੈ । ਭਾਈ ਜੋਗਾ ਸਿੰਘ ਬੱਬਰ ਅਕਾਲੀ ਆਰਗੇਨਾਈਜੇਸ਼ਨ ਯੂ,ਕੇ,ਭਾਈ ਤਰਸੇਮ ਸਿੰਘ ਦਿਉਲ ਬ੍ਰਿਿਟਸ਼ ਸਿੱਖ ਕੌਂਸਲ ਯੂ,ਕੇ,ਭਾਈ ਗੁਰਦੇਵ ਸਿੰਘ ਚੋਹਾਨ ਸ਼੍ਰੋਮਣੀ ਅਕਾਲੀ ਦਲ ਯੂ,ਕੇ ,ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਨਿਰਮਲ ਸਿੰਘ ਸੰਧੂ ਯੂਨਾਈਟਿਡ ਖਾਲਸਾ ਦਲ ਯੂ,ਕੇ ਨੇ ਪੰਜਾਬ ਦੀ ਧਰਤੀ ਤੇ ਝੂਠ ਬੋਲ ਕੇ ਗੁੰਮਰਾਹ ਕਰਨ ਵਾਲੇ ਈਸਾਈ ਪ੍ਰਚਾਰਕਾਂ ਦੇ ਸਿੱਖ ਧਰਮ ਖਿਲਾਫ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਸਖਤ ਨਿਖੇਧੀ ਕੀਤੀ ਹੈ । ਸਿੱਖ ਜਥੇਬੰਦੀਆਂ ਵਲੋਂ ਸਾਂਝੇ ਤੌਰ ਤੇ ਆਖਿਆ ਗਿਆ ਕਿ ਹਰੇਕ ਇਨਸਾਨ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਨੂੰ ਖੁੱਲ ਹੈ, ਸਿੱਖ ਕਿਸੇ ਧਰਮ ਦਾ ਅਪਮਾਨ ਨਹੀਂ ਕਰਦੇ ਨਾ ਹੀ ਕਿਸੇ ਧਰਮ ਦੇ ਵਿਰੋਧੀ ਹਨ । ਇਹਨਾਂ ਕੁੱਝ ਈਸਾਈ ਪ੍ਰਚਾਰਕਾਂ ਵਲੋਂ ਗੁਰੁ ਸਹਿਬਾਨ ਦੇ ਕੀਤੇ ਜਾ ਰਹੇ ਨਿਰਾਦਰ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ । ਸਿੱਖ ਜਥੇਬੰਦੀਆਂ ਵਲੋਂ ਸਿੱਖਾਂ ਦੇ ਘਰਾਂ ਵਿੱਚ ਜਨਮ ਲੈਣ ਵਾਲੇ ਸਮੁੱਚੇ ਵਿਆਕਤੀਆਂ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਗਈ ਕਿ ਆਪਣਾ ਇਤਿਹਾਸ ਅਤੇ ਪ੍ਰੰਪਰਾਵਾਂ ਬਹੁਤ ਹੀ ਮਾਣ ਮੱਤੀਆਂ ਅਤੇ ਗੌਰਵਮਈ ਹਨ । ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਹੀ ਟੇਕ ਰੱਖਦਿਆਂ ਅਕਾਲ ਪੁਰਖ ਦੇ ਭਾਣੇ ਅੰਦਰ ਜੀਵਨ ਜਿਉਣਾ ਸਿੱਖ ਕਿਰਦਾਰ ਸਦਾ ਅਨਿੱਖੜਵਾਂ ਅੰਗ ਰਿਹਾ ਹੈ । ਜਿਸ ਨੂੰ ਪੁੁਰਾਤਨ ਅਤੇ ਵਰਤਮਾਨ ਸਮਿਆਂ ਦੌਰਾਨ ਸਿਦਕਵਾਨ ਸਿੱਖਾਂ ਵਲੋਂ ਹਰ ਤਰਾਂ ਦਾ ਸਰਕਾਰੀ ਜਬਰ,ਜੁਲਮ, ਤਸ਼ੱਦਦ ,ਤਸੀਹੇ ਝੱਲਦਿਆਂ ਬਰਕਰਾਰ ਰੱਖਿਆ ਗਿਆ । ਹਰ ਤਰਾਂ ਦੀ ਮੁੰਕਲ ਵਿੱਚ ਵੀ ਸਿੱਖੀ ਤੋਂ ਮੁੱਖ ਨਹੀਂ ਮੋੜਿਆ। ਪਰ ਪਦਾਰਥਵਾਦੀ ਚਕਾਚੌਦ ਵਿੱਚ ਕਿਸੇ ਭਰਮ ਭੁਲੇਖੇ ਜਾਂ ਛਲਾਵੇ ਅਧੀਨ ਸੁੱਖ ਪ੍ਰਾਪਤ ਕਰਨ ਅਤੇ ਨਿੱਜੀ ਲਾਭ ਦੀ ਲਾਲਸਾ ਪੂਰੀ ਕਰਨ ਲਈ ਗੈਰਾਂ ਦੀ ਸ਼ਰਨ ਵਿੱਚ ਚਲੇ ਜਾਣਾ ਭਾਵ ਸਿੱਖੀ ਤੋਂ ਬੇਮੁੱਖ ਹੋਣਾ ਬਹੁਤ ਹੀ ਮਾੜੀ ਗੱਲ ਹੈ । ਸਿੱਖ ਜਥੇਬੰਦੀਆਂ ਵਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਿੱਖੀ ਦੇ ਪ੍ਰਚਾਰ ਢਿੱਲੀ ਰਫਤਾਰ ਨੂੰ ਵੀ ਈਸਾਈਅਤ ਦੇ ਬੜਾਵੇ ਦਾ ਕਾਰਨ ਸਮਝਿਆ ਗਿਆ ਹੈ । ਸਿੱਖੀ ਦਾ ਪ੍ਰਚਾਰ ਕਰਨਾ ਅਤੇ ਸਿੱਖੀ ਵਾਸਤੇ ਜੂਝਣ ਵਾਲਿਆਂ ਦੀ ਪੁਸ਼ਤ ਪਨਾਹੀ ਕਰਨੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਮੁੱਢਲਾ ਫਰਜ਼ ਹੈ ਜਦਕਿ ਇਸ ਫਰਜ਼ ਦੀ ਅਕਸਰ ਹੀ ਅਣਦੇਖੀ ਕੀਤੀ ਗਈ । ਜਿਕਰਯੋਗ ਹੈ ਈਸਾਈਅਤ ਦਾ ਪ੍ਰਚਾਰ ਕਰਨ ਵਾਲੇ ਸਿੱਖਾਂ ਨੂੰ ਪੁੱਛ ਰਹੇ ਹਨ ਕਿ ਤੁਹਾਨੂੰ ਤੁਹਡੇ ਗੁਰੁ ਨੇ ਕੀ ਦਿੱਤਾ ? ਜਦਕਿ ਸਾਡੇ ਗੁਰੁ ਨੇ ਸਾਡੇ( ਸਿੱਖਾਂ ) ਤੋਂ ਕੁੱਝ ਲੁਕਾਇਆ ਹੀ ਨਹੀਂ ਹੈ। ਆਪਣੇ ਚਾਰੇ ਸਾਹਿਬਜਾਦੇ ,ਆਪਣੇ ਪਿਤਾ ਸਮੇਤ ਸਰਬੰਸ ਤੱਕ ਵਾਰ ਦਿੱਤਾ । ਈਸਾਈ ਮੱਤ ਦਾ ਪ੍ਰਭਾਵ ਕਬੂਲ ਕਰਨ ਵਾਲੇ ਸਿੱਖਾਂ ਨੂੰ ਵਾਪਸ ਸਿੱਖੀ ਦੀ ਮੁੱਖ ਧਾਰਾ ਵਿੱਚ ਪਰਤ ਆਉਣ ਦਾ ਸਿੱਖ ਜਥੇਬੰਦੀਆਂ ਸੱਦਾ ਦਿੱਤਾ ਗਿਆ ਹੈ । ਸ਼ਹੀਦ ਭਾਈ ਮਹਾਂ ਸਿੰਘ ਵਰਗੇ ਸੂਰਬੀਰ ਯੋਧਿਆਂ ਨੂੰ ਯਾਦ ਕਰਨ ਦੀ ਲੋੜ ਹੈ ਜਿਹਨਾਂ ਨੇ ਆਪਣਾ ਬੇਦਾਵਾ ਪੜਵਾਉਣ ਲਈ ਆਪਾ ਕੁਰਬਾਨ ਕਰ ਦਿੱਤਾ ਸੀ । ਲਾਲਚ ਵੱਸ ਆਪਣਾ ਧਰਮ ਤਬਦੀਲ ਕਰਨ ਵਾਲਿਆਂ ਲਈ ਅਜੇ ਵੀ ਵਕਤ ਹੈ ਕਿ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆਕੇ ਆਪਣਾ ਜੀਵਨ ਸਫਲਾ ਕੀਤਾ ਜਾਵੇ।

Have something to say? Post your comment