Friday, April 19, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਖਾਲਸਾਈ ਰਵਾਇਤਾ ਅਨੁਸਾਰ ਸ਼੍ਰੀ ਦਰਬਾਰ ਸਾਹਿਬ ਤੇ ਫੌਜਾਂ ਚਾੜ੍ਹਨ ਵਾਲੀ ਇੰਦਰਾ ਗਾਂਧੀ ਨੂੰ ਉਸਦੇ ਪਾਪਾ ਦੀ ਸਜ਼ਾ ਦੇਣ ਵਾਲੇ ਮਹਾਨ ਸ਼ਹੀਦ ਭਾਈ ਬੇਅੰਤ ਸਿੰਘ ਦੇ 38 ਵੇਂ ਸ਼ਹਾਦਤ ਦਿਹਾੜੇ ਤੇ ਕੋਟਿਨ ਕੋਟਿ ਪ੍ਰਣਾਮ :--ਗੁਰਚਰਨ ਸਿੰਘ ਗੁਰਾਇਆ

October 29, 2022 06:28 AM

ਖਾਲਸਾਈ ਰਵਾਇਤਾ ਅਨੁਸਾਰ ਸ਼੍ਰੀ ਦਰਬਾਰ ਸਾਹਿਬ ਤੇ ਫੌਜਾਂ ਚਾੜ੍ਹਨ ਵਾਲੀ ਇੰਦਰਾ ਗਾਂਧੀ ਨੂੰ ਉਸਦੇ ਪਾਪਾ ਦੀ ਸਜ਼ਾ ਦੇਣ ਵਾਲੇ ਮਹਾਨ ਸ਼ਹੀਦ ਭਾਈ ਬੇਅੰਤ ਸਿੰਘ ਦੇ 38 ਵੇਂ ਸ਼ਹਾਦਤ ਦਿਹਾੜੇ ਤੇ ਕੋਟਿਨ ਕੋਟਿ ਪ੍ਰਣਾਮ :--ਗੁਰਚਰਨ ਸਿੰਘ ਗੁਰਾਇਆ
ਮਨੁੱਖਤਾ ਦੇ ਰਹਿਬਰ ਸਾਹਿਬ ਸ੍ਰੀ ਗੁਰੂ ਨਾਨਕ ਜੀ ਦੇ ਚਲਾਣੇ ਨਿਰਮਲੇ ਸਿੱਖ ਪੰਥ ਜਿਸ ਨੇ ਆਪਣਾ ਸਫਰ ਗੁਰੂ ਵੀਚਾਰ ਤੋਂ ਅਰੰਭ ਕਰਕੇ ਸ਼ਹਾਦਤ ਤੋਂ ਕਿਰਪਾਨ ਤੱਕ ਕੀਤਾ ਹੈ।ਬਾਬੇ ਨਾਨਕ ਨੇ ਸੰਸਾਰ ਅੰਦਰ ਧਰਮ ਦੇ ਨਾ ਤੇ ਹੋ ਰਹੇ ਅਧਰਮ ਨੂੰ ਜਿੱਥੇ ਆਪਣੇ ਰੱਬੀ ਗਿਆਨ ਦੀਆਂ ਵੀਚਰਾਂ ਰਾਹੀ ਸਿੱਧੇ ਰਸਤੇ ਪਾਇਆ ਉਥੇ ਮਨੁੱਖਤਾ ਤੇ ਜ਼ੁਲਮ ਕਰਨ ਵਾਲੇ ਹੁਕਮਰਾਨਾਂ ਨੂੰ ਰਾਜੇ ਸੀਹ, ਮੁਕਦਮ ਕੁਤੇ, ਜਾਇ ਜਗਾਇਨਿ ਬੈਠੇ ਸੁਤੇ ਤੇ ਬਾਬਰ ਨੂੰ ਉਸ ਦੇ ਜ਼ੁਲਮਾਂ ਕਰਕੇ ਜਾਬਰ ਕਹਿਣਾ ਤੇ ਇਹ ਰੱਬੀ ਗਿਆਨ ਦੀ ਵੀਚਾਰਧਾਰਾ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਹਕੂਮਤਾਂ ਦੇ ਜ਼ੁਲਮਾਂ ਦਾ ਟਾਕਰਾ ਕਰਨ ਲਈ ਛੇਵੇਂ ਨਾਨਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਮੀਰੀ ਤੇ ਪੀਰੀ ਦਾ ਸਿਧਾਤ, ਭਗਤੀ ਦੇ ਨਾਲ ਸ਼ਕਤੀ ਦਾ ਪ੍ਰਤੀਕ ਕ੍ਰਿਪਾਨ ਧਾਰਨ ਕਰਵਾਈ ਤੇ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਜ਼ੁਲਮ ਦਾ ਟਾਕਰਾ ਕਰਨ ਲਈ ਖਾਲਸਾ ਪੰਥ ਦੀ ਸਾਜਣਾ ਕੀਤੀ ਤੇ ਖਾਲਸਾ ਪੰਥ ਨੂੰ ਇਹ ਉਪਦੇਸ਼ ਕਰ ਦਿੱਤਾ ਕਿ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਲੈ ਕੇ ਹਰ ਜ਼ੁਲਮ ਕਰਨ ਵਾਲਿਆ ਦੇ ਖਿਲਾਫ ਤਿਆਰ ਬਰ ਤਿਆਰ ਤੇ ਹਰ ਕੁਰਬਾਨੀ ਕਰਕੇ ਉਹ ਜ਼ੁਲਮ ਕਰਨ ਵਾਲੇ ਨੂੰ ਉਸ ਦੇ ਪਾਪਾ ਦੀ ਸਜ਼ਾ ਗੁਰੂ ਕਾ ਖਾਲਸਾ ਆਪ ਦੇਵੇ ਇਨਾਂ ਉਪਦੇਸ਼ਾਂ ਤੇ ਚਲਦਿਆਂ ਹੋਇਆ ਗੁਰੂ ਕੇ ਖਾਲਸਾ ਪੰਥ ਨੇ ਮਨੁੱਖਤਾ ਤੇ ਜ਼ੁਲਮ ਕਰਨ ਵਾਲੀਆਂ ਹਕੂਮਤਾਂ ਨਾਲ ਸਿੱਧੀ ਟੱਕਰ ਲੈਦਾ ਆਇਆ ਤੇ ਲੈ ਰਿਹਾ ਹੈ।ਇਹ ਸਮਾਂ ਸਤਾਰਵੀ ,ਅਠਾਰਵੀਂ , ਉਨਵੀਂ ਜਾਂ ਫਿਰ ਵੀਹਵੀਂ ਸਦੀ ਦਾ ਹੋਵੇਂ ।ਹਿੰਦੋਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੇ ਰਾਜ ਦੇ ਨਸ਼ੇ ਵਿੱਚ ਸਿੱਖ ਕੌਮ ਦੇ ਪਰਉਪਕਾਰਾਂ ਨੂੰ ਭੁੱਲਾਕੇ ਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਸ਼੍ਰੀ ਦਰਬਾਰ ਸਾਹਿਬ ਤੇ 38 ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬਾਂ ਤੇ ਫੌਜਾਂ ਚਾੜ ਕਿ ਸ਼੍ਰੀ ਦਰਬਾਰ ਸਾਹਿਬ ਨੂੰ ਗੋਲੀਆਂ ਨਾਲ ਛਲਣੀ ਛਲਣੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅਗਨ ਭੇਟ ਤੇ ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕਰਨ ਦਾ ਬਜੱਰ ਗੁਨਾਹ ਕੀਤਾ ਤੇ ਉਹ ਇਹ ਵੀ ਭੁੱਲ ਗਈ ਸੀ ਕਿ ਸਿੱਖ ਕੌਮ ਦੇ ਮਹਾਨ ਸੂਰਬੀਰ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਸ਼੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸਾ ਰੰਘੜ ਦਾ ਸਿਰ ਵੱਡ ਕੇ ਉਸ ਦੇ ਕੁਕਰਮਾਂ ਦੀ ਸਜ਼ਾ ਦਿੱਤੀ ਸੀ ।ਮੱਸੇ ਰੰਘੜ ਦੀ ਰੂਹ ਵਾਲੀ ਪ੍ਰਧਾਨ ਮੰਤਰੀ ਇੰਦਰਾ ਗਾਧੀ ਨੂੰ ਉਸ ਦੇ ਪਾਪਾ ਦੀ ਸਜ਼ਾ ਖਾਲਸਾਈ ਰਵਾਇਤਾਂ ਅਨੁਸਾਰ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਨੇ 31 ਅਕਤੂਬਰ 1984 ਨੂੰ ਦੇ ਕੇ ਸਿੱਖ ਇਤਿਹਾਸ ਦੇ ਗੌਰਵਮਈ ਪੰਨਿਆ ਵਿੱਚ ਹੋਰ ਵਾਧਾ ਕੀਤਾ ਹੈ। ਮਹਾਨ ਸ਼ਹੀਦ ਭਾਈ ਬੇਅੰਤ ਸਿੰਘ ਜੀ ਦਾ 31 ਅਕਤੂਬਰ ਨੂੰ ਸ਼ਹਾਦਤ ਦਿਹਾੜਾ ਜਿੱਥੇ ਸਿੱਖ ਕੌਮ ਲਈ ਫੱਖਰ ਤੇ ਮਾਣ ਵਾਲਾ ਦਿਹੜਾ ਹੈ । ਉਥੇ ਹਕੂਮਤ ਦੇ ਨਸ਼ੇ ਵਿੱਚ ਘੱਟ ਗਿਣਤੀ ਕੌਮਾਂ ਤੇ ਉਹਨਾਂ ਦੇ ਧਰਮ ਅਸਥਾਨਾਂ, ਤੇ ਫੌਜੀ ਤਾਕਤ ਦੀ ਦਰਵਰਤੋਂ ਕਰਨ ਵਾਲਿਆਂ ਲਈ ਚਿਤਾਵਨੀ ਦਿਵਸ ਵੀ ਹੈ ।ਅੱਜ ਸੰਸਰ ਅੰਦਰ ਸਿੱਖ ਕੌਮ ਆਪਣੇ ਮਹਾਨ ਸ਼ਹੀਦ ਭਾਈ ਬੇਅੰਤ ਸਿੰਘ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਾਕੇ ਸ਼ਹੀਦ ਨੂੰ ਯਾਦ ਕਰ ਰਿਹੀ ਹੈ ।ਜਦੋ ਵੀ ਸਿੱਖ ਕੌਮ ਨਾਲ ਕੋਈ ਵੱਡਾ ਭਾਣਾ ਵਾਪਰਦਾ ਹੈ ਤਾਂ ਜਿੰਨਾਂ ਆਗੂਆਂ ਅੰਦਰ ਸੱਚ ਧਰਮ ਹੁੰਦਾ ਹੈ ਫਿਰ ਉਹ ਚੁੱਪ ਨਹੀ ਬੈਠਦੇ ਜੇਕਰ 1978 ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਨਰਕਧਾਰੀਆਂ ਵੱਲੋਂ ਗੁਰੂ ਗ੍ਰੰਥ ਤੇ ਪੰਥ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਧਰਮੀ ਪੁਰਸ਼ ਭਾਈ ਫੌਜਾਂ ਸਿੰਘ ਜੀ ਨੇ ਉਸ ਨੂੰ ਰੋਕਣ ਲਈ 13 ਸਿੰਘਾਂ ਸਮੇਤ ਸ਼ਹਾਦਤ ਦਿੱਤੀ ਤੇ ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਦੇ ਅੰਦਰ ਸੱਚ ਧਰਮ ਸੀ ਉਹਨਾਂ ਨੇ ਸਿੱਖਾਂ ਨਾਲ ਇਸ ਘੋਰ ਬੇਇਨਸਾਫੀ ਤੇ ਸਿੱਖ ਗਲ ਪਈ ਬ੍ਰਹਮਵਾਦ ਦੀ ਗੁਲਾਮੀ ਤੋਂ ਅਜ਼ਾਦੀ ਦੀ ਲਹਿਰ ਬਣਾ ਦਿੱਤਾ ਜਿਸ ਵਿੱਚ ਹਜ਼ਾਰਾਂ ਗੁਰਸਿੱਖਾਂ ਨੇ ਆਪਣਾ ਆਪ ਕੁਰਬਾਨ ਕਰਕੇ ਇਸ ਵਿੱਚ ਯੋਗਦਾਨ ਪਾਇਆ ਤੇ ਪਾ ਰਹੇ ਹਨ ਤੇ ਪਰ ਸਿੱਖ ਕੌਮ ਦੇ ਮਕਾਰ ਲੀਡਰਾਂ ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਧਰਮ ਨਹੀਂ ਸੀ । ਉਹਨਾਂ ਦੀ ਹਿੰਦੋਸਤਾਨ ਦੀ ਹਕੂਮਤ ਨਾਲ ਮਿਲੀ ਭੁਗਤ ਕਰਕੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਹਮਲੇ ਤੋਂ ਬਾਅਦ ਜਿਸ ਤਰ੍ਹਾਂ ਦਿੱਲੀ ਹਕੂਮਤ ਨੇ ਕਹਿਰ ਢਾਹਿਆਂ ਤਾਂ ਇਕ ਤਰ੍ਹ ਚਾਰੇ ਪਾਸੇ ਸਿੱਖ ਕੌਮ ਤੇ ਨਿਰਾਸ਼ਾਂ ਦੇ ਬਦਲ ਛਾਂ ਗਏ ਪਰ ਫਿਰ ਜਿੰਨਾਂ ਅੰਦਰ ਧਰਮ ਸੱਚ ਸੀ ਉਹਨਾਂ ਨੇ ਆਪਣੇ ਫਰਜ਼ਾਂ ਦੀ ਪਹਿਚਾਣ ਕਰਦਿਆਂ ਹੋਇਆਂ ਕੌਮ ਨੂੰ ਹਲੂਣਾਂ ਤੇ ਜਗਾਉਣ ਵਾਲਾ ਪ੍ਰਚਾਰ ਕੀਤਾ ਜਿਵੇ ਕਿ ਸਿੱਖ ਕੌਮ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਨੇ ਗੁਰਬਾਣੀ ਕੀਰਤਨ ਦੁਆਰਾ ਜੋ ਸੱਚ ਧਰਮ ਦਾ ਪ੍ਰਚਾਰ ਕੀਤਾ ਉਸ ਤੋਂ ਪ੍ਰਭਾਵਤ ਹੋ ਕੇ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਨੂੰ ਢਹਿ ਢੇਰੀ ਦੇਖ ਕਿ ਸ਼ਹੀਦ ਭਾਈ ਬੇਅੰਤ ਸਿੰਘ ਨੇ ਭਾਈ ਸਤਵੰਤ ਸਿੰਘ ਤੇ ਸ਼ਹੀਦ ਭਾਈ ਕੇਹਰ ਸਿੰਘ ਨਾਲ ਸਲਾਹ ਕਰਕੇ ਪਾਪੀ ਇੰਦਰਾ ਨੂੰ ਉਸਦੇ ਪਾਪਾ ਦਾ ਦੰਡ ਦਿੱਤਾ ।ਜਿਸ ਨੇ ਕੌਮ ਵਿੱਚ ਫਿਰ ਹਲੂਣਾ ਲਿਆਦਾ ਤੇ ਇਸ ਤੋਂ ਬਾਅਦ ਸਿੱਖ ਕੌਮ ਨੇ ਹਿੰਦੋਸਤਾਨ ਦੇ ਬ੍ਰਹਮਵਾਦ ਤੋਂ ਸਦਾ ਲਈ ਅਜ਼ਾਦ ਹੋਣ ਲਈ ਸੰਘਰਸ਼ ਕਰਦੀ ਆ ਰਿਹੀ ਹੈ ।ਅੱਜ ਸਿੱਖ ਕੌਮ ਦੀਆਂ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਵਿੱਚੋਂ ਧਰਮ ਸੱਚ ਦੀ ਅਣਹੋਂਦ ਕਰਕੇ ਹੀ ਸਿੱਖ ਕੌਮ ਦਿਨੋ ਦਿਨ ਢਹਿਦੀ ਕਲ੍ਹਾਂ ਵਿੱਚ ਜਾ ਰਿਹੀ ਹੈ ਸਿੱਖ ਕੌਮ ਤੇ ਅਥਾਹ ਜ਼ੁਲਮ ਢਾਹ ਕੇ ਵੀ ਦੁਸ਼ਮਣ ਸਿੱਖ ਕੌਮ ਨੂੰ ਖਤਮ ਨਹੀ ਕਰ ਸਕਿਆ ਸੀ ।ਹਿੰਦੋਸਤਾਨ ਦੇ ਛਾਤਰ ਹਿੰਦੂਤਵੀ ਸੋਚ ਨੇ ਸਿੱਖੀ ਭੇਸ ਵਿੱਚ ਹਿੰਦੂਤਵੀ ਮਾਨਸਿਕਤਾ ,ਸੱਚ ਧਰਮ ਤੋਂ ਹੀਣੇ ਆਗੂਆਂ ਨੂੰ ਥਾਪੜਾ ਦੇ ਕੇ ਇਹਨਾਂ ਹੱਥੋਂ ਧਰਮਿਕ, ਸਮਾਜਿਕ, ਆਰਥਿਕ ਤੇ ਸੱਭਿਆਚਾਰਿਕ ਨਸਲਕੁਸ਼ੀ ਕਰਾਈ ਜਾ ਰਿਹੀ ਹੈ । ਸਿੱਖ ਕੌਮ ਦਾ ਬਹੁਤ ਵੱਡਾ ਹਿੱਸਾ ਨਿੱਜ ਸੁਆਰਥ ਤੇ ਪਦਾਰਥਵਾਦ ਦੀ ਦੌੜ ਜਾਂ ਫਿਰ ਮਾਨਸਿਕ ਬੁੱਧ ਕੰਗਾਲ ਹੋਣ ਕਰਕੇ ਗੂੜੀ ਨੀਂਦੇ ਸੁੱਤਾ ਪਿਆ ਇਹਨਾਂ ਅਖੌਤੀ ਪੰਥਕ ਲੀਡਰਾਂ ਦੀ ਹਾਂ ਵਿੱਚ ਹਾਂ ਮਿਲਾਕੇ ਤੁਰਿਆ ਜਾ ਰਿਹਾ ਹੈ ।ਪਰ ਜਿੰਨ੍ਹਾਂ ਦੇ ਹਿਰਦੇ ਵਿੱਚ ਸੱਚ ਧਰਮ ਹੈ ਉਹ ਸੁਅਰਥਾਂ, ਗਰਜ਼ਾਂ, ਪਦਾਰਥਾਂ, ਹਾਉਮੈ, ਚੌਧਰਾਂ ਦੀ ਮਾਰੀ ਗੂੜੀ ਨੀਦ ਸੁੱਤੀ ਹੋਈ ਸਿੱਖ ਕੌਮ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਹਨ ।ਆਉ ਅੱਜ ਦੇ ਦਿਨ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਬੇਅੰਤ ਸਿੰਘ ਦੇ ਸ਼ਹਾਦਤ ਦਿਹਾੜੇ ਤੇ ਲੱਖ ਲੱਖ ਪ੍ਰਣਾਮ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਾਨੂੰ ਤੇ ਸਾਡੀ ਕੌਮ ਨੂੰ ਸਮੱਤ ਬਖੱਸ਼ੇ ਕਿ ਅਸੀ ਨਿੱਜ ਸੁਅਰਥਾਂ ,ਚੌਧਰ,ਹਾਉਮੈ ਦੀ ਗੁੜੀ ਨੀਂਦ ਵਿੱਚੋ ਜਾਗ ਕੇ ਬ੍ਰਹਮਵਾਦ ਦੀ ਅੰਦਰੂਨੀ ਤੇ ਬਾਹਰੀ ਗੁਲਾਮੀ ਤੋਂ ਅਜ਼ਾਦ ਹੋਣ ਲਈ ਆਪਣਾ ਯੋਗਦਾਨ ਪਾਈਏ ।ਇਹ ਉਸ ਮਹਾਨ ਸ਼ਹੀਦ ਨੂੰ ਸਾਡੇ ਸ਼ਰਧਾਂ ਦੇ ਫੁੱਲ ਹੈ ।
ਆਪਣੇ ਰਹਿਬਰਾਂ ਦੇ ਕਹੇ ਬਚਨਾਂ ਤੇ, ਅਸੀਂ ਚੁਣ-ਚੁਣ ਫੁੱਲ ਚੜ੍ਹ ਚੱਲੇ ॥
ਸੋਧ-ਸੋਧ ਕੇ ਪੰਥ ਦੇ ਵੈਰੀਆਂ ਨੂੰ ਆਖਰ ਅਸੀਂ ਸ਼ਹਾਦਤਾਂ ਪਾ ਚੱਲੇ ॥

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ