Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਗਲਾਸਗੋ: ਗਾਇਕ ਕਰਮਜੀਤ ਮੀਨੀਆਂ ਦਾ ਗੀਤ 'ਘਰ ਦਾ ਨਕਸ਼ਾ' ਲੋਕ ਅਰਪਣ ਕਰਨ ਹਿਤ ਸਮਾਗਮ ਕਰਵਾਇਆ

October 24, 2022 12:30 AM
ਗਲਾਸਗੋ: ਗਾਇਕ ਕਰਮਜੀਤ ਮੀਨੀਆਂ ਦਾ ਗੀਤ 'ਘਰ ਦਾ ਨਕਸ਼ਾ' ਲੋਕ ਅਰਪਣ ਕਰਨ ਹਿਤ ਸਮਾਗਮ ਕਰਵਾਇਆ 
 
ਸਾਡੇ ਸਮਾਜ ਨੂੰ ਅਜਿਹੇ ਪਰਿਵਾਰਕ ਗੀਤਾਂ ਦੀ ਬੇਹੱਦ ਲੋੜ- ਗਿੱਲ ਦੋਦਾ
 
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ )
ਆਪਣੀ ਮਾਤ ਭੂਮੀ, ਆਪਣੇ ਪਿੰਡ, ਆਪਣੇ ਘਰ ਨਾਲ ਹਰ ਪ੍ਰਦੇਸੀ ਨੂੰ ਮੋਹ ਹੁੰਦਾ ਹੈ। ਯਾਦਾਂ ‘ਚ ਵਸਦੀਆਂ ਉਹਨਾਂ ਥਾਂਵਾਂ ਨਾਲ ਹਰ ਪਲ ਜੁੜੇ ਰਹਿੰਦੇ ਹਨ ਪ੍ਰਦੇਸੀ। ਉਹਨਾਂ ਯਾਦਾਂ ਨੂੰ ਗੀਤ ਦਾ ਰੂਪ ਦੇ ਕੇ ਪੇਸ਼ ਹੋਇਆ ਹੈ ਸਕਾਟਲੈਂਡ ਵੱਸਦਾ ਮਾਣਮੱਤਾ ਗਾਇਕ ਕਰਮਜੀਤ ਮੀਨੀਆਂ। ਆਪਣੀ ਮਰਹੂਮ ਮਾਂ ਸ੍ਰੀਮਤੀ ਤੇਜ਼ ਕੌਰ ਨੂੰ ਸਮਰਪਿਤ ਗੀਤ ‘ਘਰ ਦਾ ਨਕਸ਼ਾ’ ਰਾਹੀ ਕਰਮਜੀਤ ਮੀਨੀਆਂ ਨੇ ਉਹਨਾਂ ਵੇਲਿਆਂ ਨੂੰ ਯਾਦ ਕੀਤਾ ਹੈ ਜਦੋਂ ਤਿੱਥ ਤਿਉਹਾਰਾਂ ਦੇ ਦਿਨਾਂ ‘ਚ ਮਾਂ ਸਾਫ਼ ਸਫਾਈ ਰਾਹੀਂ ਘਰ ਦਾ ਨਕਸ਼ਾ ਬਦਲ ਦਿੰਦੀ ਸੀ। ਇਸ ਗੀਤ ਦੀ ਖੂਬਸੂਰਤੀ ਹੀ ਇਹ ਹੈ ਕਿ ਪੁਰਾਣੇ ਵੇਲਿਆਂ ਦੇ ਕੱਚੇ ਘਰਾਂ, ਕੰਧੋਲੀਆਂ ‘ਤੇ ਬਣਾਈਆਂ ਚਿੜੀਆਂ, ਮੋਰਨੀਆਂ ਦਾ ਜ਼ਿਕਰ ਇਸ ਗੀਤ ਨੂੰ ਹੋਰ ਖ਼ੂਬਸੂਰਤ ਬਣਾਉਂਦਾ ਹੈ। ਇਸ ਗੀਤ ਨੂੰ ਕਰਮਜੀਤ ਮੀਨੀਆਂ ਨੇ ਖੁਦ ਹੀ ਲਿਖਿਆ ਹੈ। ਸੰਗੀਤ ਸੋਨੀ ਸੋਹਲ ਨੇ ਅਤੇ ਵੀਡੀਓ ਆਰ ਘਾਲੀ ਤੇ ‘ਪੰਜ ਦਰਿਆ’ ਯੂਕੇ ਵੱਲੋਂ ਤਿਆਰ ਕੀਤੀ ਗਈ ਹੈ। ਇਸ ਗੀਤ ਦਾ ਸ਼ਾਨਦਾਰ ਪਹਿਲੂ ਇਹ ਵੀ ਹੈ ਕਿ ਸਕਾਟਲੈਂਡ ਦੇ ਕੁਦਰਤੀ ਸੁਹੱਪਣ ਨੇ ਇਸਨੂੰ ਚਾਰ ਚੰਨ ਲਾਏ ਹਨ। ਗੀਤ ਨੂੰ ਲੋਕ ਅਰਪਣ ਕਰਨ ਲਈ ਹੋਏ ਸੰਖੇਪ ਸਮਾਗਮ ਦੌਰਾਨ ਪਹੁੰਚੇ ਮਹਿਮਾਨਾਂ ਵਿੱਚ ਲਾਭ ਗਿੱਲ ਦੋਦਾ, ਨਛੱਤਰ ਜੰਡੂ ਦੋਦਾ, ਬਿੰਦਾ ਗਾਖਲ, ਰਾਣਾ ਦੋਸਾਂਝ, ਹਰਵਿੰਦਰ ਸਿੰਘ ਵਿੱਕੀ, ਸੰੰਜੀਵ ਬਾਵਾ ਨੇ ਇਸ ਪਰਿਵਾਰਕ ਗੀਤ ਦੀ ਆਮਦ ‘ਤੇ ਹਾਰਦਿਕ ਵਧਾਈ ਪੇਸ਼ ਕੀਤੀ। ਸਮਾਗਮ ਦੇ ਅਖੀਰ ਵਿੱਚ ਗਾਇਕ ਕਰਮਜੀਤ ਮੀਨੀਆਂ ਨੇ ਇਸ ਲੋਕ ਅਰਪਣ ਸਮਾਗਮ ਵਿੱਚ ਹਾਜ਼ਰ ਹੋਏ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ। 
 
 

Have something to say? Post your comment