Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਬਾਦਲਕਿਆਂ ਦੇ ਡਰਾਮੇ

October 16, 2022 09:26 PM
ਬਾਦਲਕਿਆਂ ਦੇ ਡਰਾਮੇ
 
ਬਾਦਲਕਿਆਂ ਨੂੰ ਲੱਗਦਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਮੈਂਬਰਾਂ ਨੂੰ ਡੀ.ਸੀ. ਦਫ਼ਤਰਾਂ ਦੇ ਬਾਹਰ ਧਰਨਾ ਦਿੰਦੇ ਵੇਖ ਕੇ ਸ਼ਾਇਦ ਕੋਈ ਸਿਆਸੀ ਲਾਹਾ ਮਿਲ਼ ਜਾਊ ਪਰ ਲੋਕ ਸਭ ਕੁਝ ਅੱਖੋਂ ਪਰੋਖੇ ਕਰਕੇ ਲੰਘ ਜਾਂਦੇ ਆ। ਬਾਦਲ ਦਲ ਸੋਚਦਾ ਕਿ ਲੋਕ ਕਹਿਣਗੇ ਕਿ ਵੇਖ ਲਓ ਸ਼੍ਰੋਮਣੀ ਕਮੇਟੀ ਤਾਂ ਡੀ.ਸੀ. ਦਫ਼ਤਰਾਂ ਵਿੱਚ ਰੁਲ਼ਦੀ ਫਿਰਦੀ ਆ ਪਰ ਮੋਦੀ ਸਰਕਾਰ ਜੇਲ੍ਹ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਕੋਈ ਪ੍ਰਵਾਹ ਈ ਨਹੀਂ ਕਰਦੀ। ਪਰ ਲੋਕ ਕਹਿੰਦੇ ਆ ਕਿ ਬਾਦਲਕਿਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਦੀ ਸ਼ਾਨ ਰੋਲ ਦਿੱਤੀ ਤੇ ਅੱਜ ਸਿੱਖ ਪਾਰਲੀਮੈਂਟ ਮੰਨੀ ਜਾਂਦੀ ਸੰਸਥਾ ਸਰਕਾਰੀ ਦਫ਼ਤਰਾਂ ਵਿੱਚ ਮਮੂਲੀ ਅਫਸਰਾਂ ਮੂਹਰੇ ਧਰਨਿਆਂ ’ਤੇ ਬੈਠਣ ਤੇ ਲ਼ੈ ਆਂਦੀ ਜਦ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕਿਸੇ ਵੇਲ਼ੇ ਸਿੱਖ ਕੌਮ ਦੇ ਪੋਪ ਦੇ ਬਰਾਬਰ ਦੱਸਿਆ ਜਾਂਦਾ ਰਿਹਾ ਹੈ। ਜਦ ਦਾਸ ਨੇ ਬੰਦੀ ਸਿੰਘਾਂ ਬਾਰੇ ਡਰਾਮੇ ਕਰ ਰਹੇ ਬਾਦਲਕਿਆਂ ਦੇ ਚਾਪਲੂਸ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਕਿਹਾ ਕਿ ਕਾਲ਼ੇ ਚੋਲ਼ੇ ਪਾਉਣ ਦੇ ਨਾਲ਼-ਨਾਲ਼ ਕਾਲ਼ੀ ਸਿਆਹੀ ਨਾਲ਼ ਆਪਣੇ ਮੂੰਹ ਵੀ ਕਾਲ਼ੇ ਕਰ ਲਵੋ ਤਾਂ ਬਾਦਲ ਲਾਣਾ ਤੜਫ ਉੱਠਿਆ ਤੇ ਮੇਰੇ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੁਲੀਸ ਕੋਲ਼ ਜਾ ਕੇ ਲਿਖਤੀ ਸ਼ਿਕਾੲਤਾਂ ਕਰਨ ਲੱਗਾ। 
ਲੋਕ ਕਹਿੰਦੇ ਨੇ ਕਿ ਗੱਠਜੋੜ ਦੌਰਾਨ ਬਾਦਲਾਂ ਨੇ ਜੇਲ੍ਹ ’ਚ ਨਜ਼ਰਬੰਦ ਸਿੰਘਾਂ ਨੂੰ ਛੱਡਣ ਲਈ ਭਾਜਪਾ ਨੂੰ ਮਜਬੂਰ ਕੀਤਾ ਹੁੰਦਾ ਤਾਂ ਇਹ ਡਰਾਮੇ ਨਾ ਕਰਨੇ ਪੈਂਦੇ। ਉਦੋਂ ਤਾਂ ਹਰ ਸਿੱਖ ਨੂੰ ਪੁਲੀਸ ਘੜੀਸ ਲੈਂਦੀ ਸੀ। ਭਾਈ ਗੁਰਬਖਸ਼ ਸਿੰਘ ਤੇ ਬਾਪੂ ਸੂਰਤ ਸਿੰਘ ਦੇ ਸੰਘਰਸ਼ ਖਿਲਾਫ ਬਾਦਲਕਿਆਂ ਨੇ ਪੁਲੀਸ ਨੂੰ ਖੁੱਲ੍ਹੀਆਂ ਛੁੱਟੀਆਂ ਦਿੱਤੀਆਂ ਹੋਈਆਂ ਸੀ ਤੇ ਸੁਖਬੀਰ ਥਾਂ-ਥਾਂ ਗਰਜਦਾ ਹੁੰਦਾ ਸੀ ਕਿ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਅਸੀਂ ਕੁਝ ਨਹੀਂ ਕਰ ਸਕਦੇ। ਜਦੋਂ ਸਰਕਾਰ ਸੀ ਤਾਂ ਸਿੱਖ ਜਜ਼ਬਾਤਾਂ ਖਿਲਾਫ ਭੁਗਤਦੇ ਰਹੇ। ਜਦ ਸਿੱਖ ਕੋਈ ਮੋਰਚਾ ਲਾਉਂਦੇ ਸੀ ਤਾਂ ਉਸ ਮੋਰਚੇ ਨੂੰ ਫੇਲ੍ਹ ਕਰਨ ਲਈ ਹਰ ਹਰਬਾ ਵਰਤਦੇ ਰਹੇ। ਬਰਗਾੜੀ ਮੋਰਚੇ ਖਿਲਾਫ ਚੰਦੂਮਾਜਰਾ ਨੇ ਪਾਰਲੀਮੈਂਟ ਵਿੱਚ ਕਾਲ਼ਾ ਇਤਿਹਾਸ ਸਿਰਜਿਆ। ਬਾਦਲਕਿਆਂ ਨੇ ਬਰਗਾੜੀ ਮੋਰਚੇ ਖਿਲਾਫ ਰੈਲ਼ੀ ਰੱਖੀ। ਜੇਲ੍ਹ ਵਿੱਚ ਨਜ਼ਰਬੰਦ ਸਿੰਘਾਂ ਵਿੱਚ ਦੁਫੇੜ ਪਾਉਣ ਲਈ ਬਾਦਲਕਿਆਂ ਨੇ ਭਾਈ ਰਾਜੋਆਣਾ ਦੀ ਪੂਰੀ ਵਰਤੋਂ ਕੀਤੀ। ਫੇਰ ਹੋਰ ਨਜ਼ਰਬੰਦ ਸਿੰਘਾਂ ਨੂੰ ਵੀ ਚੋਗਾ ਪਾਇਆ ਕਿ ਸਾਡੇ ਨਾਲ਼ ਮਿਲ਼ ਕੇ ਚੱਲੋ। ਸੰਗਤਾਂ ਵਿੱਚ ਨਿਰਾਸ਼ਤਾ ਹੈ ਕਿ ਜਿਹੜੇ ਸਿੱਖ ਹੁਣ ਤੱਕ ਬਾਦਲਕਿਆਂ ਦੇ ਜ਼ਬਰ ਝੱਲ ਕੇ ਵੀ ਰਿਹਾਈਆਂ ਲਈ ਡਟੇ ਰਹੇ ਉਹਨਾਂ ਦੀ ਥਾਂ ਕੁਝ ਨਜ਼ਰਬੰਦ ਸਿੰਘਾਂ ਦੇ ਪਰਿਵਾਰਾਂ ਨੇ ਬਾਦਲਕਿਆਂ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ। 
ਪਰ ਸੰਗਤਾਂ ਕਹਿੰਦੀਆਂ ਨੇ ਕਿ ਬਾਦਲਕਿਆਂ ਨਾਲ਼ ਮਿਲ ਕੇ ਵੀ ਜੇ ਇਹ ਮਾਮਲਾ ਹੱਲ ਹੁੰਦਾ ਹੋਵੇ ਤਾਂ ਸੌਦਾ ਮਾੜਾ ਨਹੀਂ ਪਰ ਹਕੀਕਤ ਇਹ ਹੈ ਕਿ ਪਹਿਲਾਂ ਪੰਜਾਬ ਵਿੱਚ ਭਾਜਪਾ ਬਾਦਲਕਿਆਂ ਰਾਹੀਂ ਇਹ ਹਰ ਮਾਮਲਾ ਹੱਲ ਕਰਦੀ ਸੀ ਜਦਕਿ ਹੁਣ ਤਾਂ ਭਾਜਪਾ ਨੇ ਪੰਜਾਬ ਵਿੱਚ ਆਪਣੇ ਸਿਆਸੀ ਪੈਰ ਲਾਉਣ ਤੇ ਆਪਣੇ ਆਗੂਆਂ ਦਾ ਪ੍ਰਭਾਵ ਵਧਾਉਣ ਲਈ ਇਸ ਮਾਮਲੇ ਨੂੰ ਵਰਤਣਾ ਹੈ। ਇਹ ਕੌੜਾ ਸੱਚ ਹੈ ਜੇਲ੍ਹ ਵਿੱਚੋਂ ਸਿੰਘਾਂ ਦੀ ਰਿਹਾਈ ਬਾਦਲਕਿਆਂ ਕਰਕੇ ਕਦੇ ਨਹੀਂ ਹੋਣੀ, ਰੁਕ ਜ਼ਰੂਰ ਸਕਦੀ ਹੈ। ਪਹਿਲਾਂ ਇਹ ਭਾਜਪਾ ਨੂੰ ਖੁਦ ਰੋਕਦੇ ਰਹੇ ਨੇ ਕਿ ਇਹ ਰਿਹਾਈਆਂ ਪੰਜਾਬ ਵਿੱਚ ਸਾਡਾ ਸਿਆਸੀ ਆਧਾਰ ਵਧਾਉਣ ਲਈ ਨਹੀਂ ਵਰਤੀਆਂ ਜਾ ਸਕਦੀਆਂ, ਸਾਡੇ ਵਿਰੋਧੀ ਸਿੱਖਾਂ ਨੂੰ ਲਾਹਾ ਮਿਲ਼ੇਗਾ। ਹੁਣ ਭਾਜਪਾ ਕਹਿੰਦੀ ਹੈ ਕਿ ਜੇ ਹੁਣ ਬਾਦਲਕਿਆਂ ਦੀ ਟੌਹਰ ਬਣਗੀ ਕਿ ਵੇਖਲੋ ਅਸੀਂ ਸਿੰਘ ਰਿਹਾਅ ਕਰਵਾ ਲਏ ਤਾਂ ਸਾਡੇ ਪੰਜਾਬ ਵਾਲ਼ੇ ਭਾਜਪਾ ਯੂਨਿਟ ਨੂੰ ਸਿਆਸੀ ਨੁਕਸਾਨ ਹੋਵੇਗਾ। 
ਬਾਦਲਕਿਆਂ ਨੂੰ ਠੁੱਠ ਵਿਖਾ ਕੇ ਭਾਜਪਾ ਵਿੱਚ ਗਏ ਸਿੱਖਾਂ ਨੇ ਵੀ ਇਹੋ ਚਾਹੁਣਾ ਕਿ ਸਿੱਖਾਂ ਦੀਆਂ ਰਿਹਾਈਆਂ ਦਾ ਲਾਹਾ ਬਾਦਲਕਿਆਂ ਨੂੰ ਨਹੀਂ, ਭਾਜਪਾ ਦੇ ਪੰਜਾਬ ਯੂਨਿਟ ਨੂੰ ਮਿਲੇ। ਸਾਰੇ ਸਮੀਕਰਨ ਵਿੱਚ ਕੋਈ ਵੀ ਕਾਰਨ ਨਹੀਂ ਦਿਸਦਾ ਕਿ ਭਾਜਪਾ ਬਾਦਲਕਿਆਂ ਦੀ ਝੋਲ਼ੀ ਵਿੱਚ ਰਿਹਾਈਆਂ ਪਾਵੇਗੀ। ਸਪਸ਼ਟ ਹੈ ਕਿ ਇਸ ਮੌਕੇ ਰਿਹਾਈਆਂ ਦਾ ਫੈਸਲਾ ਤੇ ਸਿਆਸੀ ਲਾਹਾ ਭਾਜਪਾ ਦੇ ਹੱਕ ਤੇ ਹੱਥ ਵਿੱਚ ਹੈ। ਦੀਵਾਨ ਕੌੜਾ ਮੱਲ ਨੇ ਅਠਾਰ੍ਹਵੀਂ ਸਦੀ ਵਿੱਚ ਸਿੱਖ ਕੌਮ ਤੇ ਮੀਰ ਮੰਨੂ ਵਿੱਚ ਵਕਤੀ ਸਮਝੌਤਾ ਕਰਵਾਇਆ ਸੀ, ਸੋ ਅਬਦਾਲੀ ਦੇ ਹਮਲੇ ਦਾ ਖਤਰਾ ਟਲ ਜਾਣ ਨਾਲ਼ ਈ ਖਤਮ ਹੋ ਗਿਆ ਸੀ। ਕੌਮ ਦਾ ਸੰਘਰਸ਼ ਅੱਗੇ ਜਾਰੀ ਰਹੇਗਾ ਪਰ ਜੇੇ ਭਾਜਪਾ ਵਿੱਚ ਗਏ ਸਿੱਖਾਂ ਨੇ ਬਾਦਲਕਿਆਂ ਨੂੰ ਲਾਂਭੇ ਕਰਕੇ ਜੇਲ੍ਹ ਵਿਚ ਨਜ਼ਰਬੰਦ ਸਿੱਖਾਂ ਦਾ ਮਾਮਲਾ ਹੱਲ ਕਰਵਾ ਦਿੱਤਾ ਤਾਂ ਲਾਜ਼ਮੀ ਭਾਜਪਾ ਤੇ ਇਹਨਾਂ ਆਗੂਆਂ ਨੂੰ ਸਿਆਸੀ ਲਾਹਾ ਮਿਲੇਗਾ। 
ਪਰ ਇਹ ਸਿੱਖ ਆਗੂ ਹੁਣ ਤੱਕ ਕੋਈ ਸਰਗਰਮ ਵਿਉਂਤਬੰਦੀ ਜਾਂ ਬਿਆਨਬਾਜ਼ੀ ਨਹੀਂ ਕਰ ਰਹੇ। ਕੀ ਭਾਜਪਾ ਨੇ ਰੋਕਿਆ ਹੋਇਆ ਹੈ ? ਕੀ ਘੱਟ-ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਇਹ ਲਾਹਾ ਦਿੱਤਾ ਜਾਵੇਗਾ ? ਕੀ ਨਜ਼ਰਬੰਦ ਸਿੰਘਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਆਪਣੀ ਲੜਾਈ ਆਪ ਹੀ ਲੜਨੀ ਪਵੇਗੀ ਕਿ ਕੋਈ ਗੈਰ-ਸਿਆਸੀ ਸਮਾਜਿਕ ਧਿਰ ਇਹਨਾਂ ਪਰਿਵਾਰਾਂ ਤੇ ਭਾਜਪਾ ਵਿਚਾਲੇ ਪੁਲ ਬਣੇਗੀ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਨਜ਼ਰਬੰਦ ਸਿੱਖਾਂ ਦਾ ਮਾਣ ਸਤਿਕਾਰ ਬਰਕਰਾਰ ਰੱਖਿਆ ਜਾਵੇ। ਜਿਸ ਮਕਸਦ ਲਈ ਉਹਨਾਂ ਨੇ ਸਲਾਖਾਂ ਪਿੱਛੇ ਦਹਾਕੇ ਲੰਘਾਏ ਨੇ, ਓਹ ਮਕਸਦ ਜ਼ਿੰਦਾਬਾਦ ਰਹੇ। ਸਿਆਸੀ ਸਫਾਂ ਵਿੱਚ ਚਰਚਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਮਾਮਲਾ ਹੱਲ ਕਰਕੇ ਭਾਜਪਾ ਸਿੱਖ ਸਮਾਜ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਵਿੱਚ ਹੈ। 
ਪਰ ਇਸ ਤੋਂ ਪਹਿਲਾਂ ਇਸ ਮਾਮਲੇ ਨੂੰ ਐਨਾ ਔਖਾ, ਨਾ ਮੁਮਕਿਨ ਤੇ ਚਰਚਿਤ ਕਰਨਾ ਹੈ ਕਿ ਲੋਕਾਂ ਨੂੰ ਕ੍ਰਿਸ਼ਮਾ ਈ ਲੱਗੇ ਕਿ ਹੈਂ, ਸੱਚੀ ਰਿਹਾਈਆਂ ਹੋ ਗਈਆਂ! ਬਾਦਲਕਿਆਂ ਦਾ ਏਜੰਡਾ ਹੈ ਕਿ ਲੋਕਾਂ ਵਿੱਚ ਇਹ ਚਰਚਾ ਚੱਲਦੀ ਰਹੇ ਕਿ ਇਹ ਵੀ ਰਿਹਾਈ ਦੀ ਮੰਗ ਕਰਦੇ ਹੁੰਦੇ ਸੀ। ਬਾਦਲਕਿਆਂ ਦੀ ਲੋੜ ਹੈ ਕਿ ਲੋਕਾਂ ਵਿਚ ਇਹ ਪ੍ਰਭਾਵ ਖਤਮ ਹੋਵੇ ਕਿ ਇਹ ਰਿਹਾਈਆਂ ਦੇ ਖਿਲਾਫ ਸੀ। ਇਹ ਹਿੱਤਾਂ ਦੀ ਲੜਾਈ ਹੈ। ਹਰ ਧਿਰ ਆਪਣੇ ਹਿੱਤ ਲਈ ਲੜ ਰਹੀ ਹੈ। ਭਾਜਪਾ ਨੇ ਇਸ ਮਾਮਲੇ ਦੀ ਪੂਰੀ ਕੀਮਤ ਵਸੂਲ ਕਰਨੀ ਹੈ।
 
- ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ