Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਬੀਜੇਪੀ ਨੇ ਪੰਜਾਬ ਵਿਚ ਵਧਾਈ ਰਾਜਨੀਤਕ ਸਰਗਰਮੀ

October 04, 2022 12:07 AM
''ਜੋ ਦਿਖਾ, ਸੋ ਲਿਖਾ
 
 ਬੀਜੇਪੀ ਨੇ ਪੰਜਾਬ ਵਿਚ ਵਧਾਈ ਰਾਜਨੀਤਕ ਸਰਗਰਮੀ।
2024 ਚੋਣਾਂ ਤੋਂ  ਪਹਿਲਾਂ ਸੰਗੱਠਨ ਮਜਬੂਤੀ ਤੇ ਜੋਰ।
 
ਸਰਹੱਦੀ ਸੂਬੇ ਪੰਜਾਬ ਦੀ ਰਾਜਨੀਤੀ ਵਿਚ ਇਸ ਸਮੇਂ ਵੱਡਾ ਖਲਾਅ  ਸਪੱਸ਼ਟ ਦਿਖਾਈ ਦੇ ਰਿਹੈ। ਸ਼ੁਰੂ ਤੋਂ ਹੀ ਪੰਜਾਬ ਦੀ ਰਾਜਨੀਤੀ ਵਿਚ  ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀਆਂ ਹੀ ਭਾਰੂ ਚਲੀਆਂ ਆ ਰਹੀਆਂ  ਨੇ। 2021 ਤੱਕ 117  ਸੀਟਾਂ ਵਿਚੋਂ 94 ਸੀਟਾਂ ਤੇ ਵੱਡੇ ਭਰਾ ਦੇ ਰੋਲ ਵਿਚ ਅਕਾਲੀ ਦਲ ਚੋਣ ਲੜਦਾ ਰਿਹਾ ਅਤੇ 23 ਸੀਟਾਂ ਬੀਜੇਪੀ ਦੇ ਹਿੱਸੇ ਰਹੀਆਂ। 2007 ਵਿਚ 19,  2012 ਵਿਚ 12 ਅਤੇ 2017 ਵਿਚ 3 ਸੀਟਾਂ ਬੀਜੇਪੀ ਨੇ ਜਿੱਤੀਆਂ। 2022 ਦੀਆਂ  ਚੋਣਾਂ ਦੌਰਾਨ ਬੀਜੇਪੀ  ਸਾਬਕਾ ਮੁੱਖ ਮੰਤਰੀ  ਕੈਪਟਨ ਅਮਰਿੰਦਰ  ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਤੋਂ  ਵੱਖ ਹੋਏ ਸੁਖਦੇਵ ਸਿੰਘ  ਢੀਂਡਸਾ  ਦੇ ਸ੍ਰੋਮਣੀ ਅਕਾਲੀ ਦਲ ( ਸੰਯੁਕਤ) ਨਾਲ ਮਿਲ ਕੇ ਸਾਰੀਆਂ  117 ਸੀਟਾਂ ਤੇ ਉਮੀਦਵਾਰ ਦੇਣ ਵਿਚ ਸਫਲ ਰਹੀ। ਬੇਸ਼ਕ 2 ਸੀਟਾਂ ਹੀ ਜਿੱਤ ਸਕੀ। ਪਰ ਇਸ ਦਾ ਆਤਮ ਵਿਸ਼ਵਾਸ  ਕਾਫੀ ਵੱਧਿਆ।
ਦਿੱਲੀ ਦੀਆਂ ਬਰੂਹਾਂ ਤੇ ਲੰਮਾ ਸਮਾਂ ਚੱਲੇ ਵੱਡੇ ਕਿਸਾਨ ਅੰਦੋਲਨ ਦਾ ਮੁੱਢ ਅਸਲ ਵਿਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਹੀ ਬੰਨਿਆਂ ਸੀ। ਮੋਦੀ ਸਰਕਾਰ ਨੂੰ  ਆਖਿਰ ਕਿਸਾਨ ਵਿਰੋਧੀ ਦੱਸੇ ਗਏ ਤਿੰਨ ਕਨੂੰਨ  ਵਾਪਿਸ ਲੈਣੇ ਪਏ। ਪੰਜਾਬ ਵਿਚ ਕਿਸਾਨ ਅੰਦੋਲਨ ਦਾ ਪ੍ਰਭਾਵ ਸਭ ਤੋਂ ਵੱਧ ਰਿਹਾ। ਅੰਦੋਲਨ ਦੌਰਾਨ ਸੂਬੇ ਵਿਚ ਬੀਜੇਪੀ ਵਿਰੁੱਧ ਇਕ ਮਜਬੂਤ ਨਫਰਤ ਦੀ ਲਹਿਰ ਉੱਠ ਖੜੀ ਹੋਈ ਸੀ। ਸੂਬੇ ਵਿਚ ਰਾਜਨੀਤਕ ਸਰਗਰਮੀ ਤਾਂ ਦੂਰ, ਇਸ ਦੇ ਆਗੂਆਂ  ਦਾ ਬਾਹਰ ਨਿਕਲਣਾ ਵੀ ਕਿਸਾਨਾਂ ਵਲੋਂ   ਬੰਦ ਕਰ ਦਿੱਤਾ ਗਿਆ। ਕਈ ਸੀਨਅਰ ਆਗੂਆਂ  ਤੇ ਹਮਲੇ ਵੀ ਹੋਏ। ਔਖੇ ਸਮੇੰ ਦੌਰਾਨ ਨਹੁੰ-ਮਾਸ ਦਾ ਰਿਸ਼ਤਾ ਦੱਸਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਨਾਲੋਂ ਤੋੜ ਵਿਛੋੜਾ ਕਰ ਲਿਆ। ਬੀਜੇਪੀ ਲੀਡਰਾਂ ਨੇ ਭਾਰੀ ਵਿਰੋਧ ਦੇ ਬਾਵਯੂਦ ਹਮੇਸ਼ਾਂ ਇੱਕਾ ਦੁੱਕਾ ਸਰਗਰਮੀਆਂ ਜਾਰੀ ਰੱਖੀਆਂ ਅਤੇ  ਸੂਬੇ ਵਿਚ ਬੀਜੇਪੀ ਦੀ ਹੋਂਦ  ਕਾਇਮ ਰੱਖੀ। ਦੂਜੇ ਪਾਸੇ ਇਸ ਦੀ ਸਹਿਯੋਗੀ ਅਕਾਲੀ ਦਲ ਪਾਰਟੀ ਨੂੰ ਸ਼ੁਰੂ ਵਿਚ  ਕਨੂੰਨਾਂ ਦਾ ਸਮੱਰਥਨ ਕਰਨ ਦਾ ਭਾਰੀ ਖਮਿਆਜ਼ਾ ਭੁਗਤਣਾ ਪਿਆ। ਬੇਸ਼ਕ ਆਕਾਲੀ ਦਲ ਨੇ ਬਾਅਦ  ਵਿਚ ਖੇਤੀ ਕਨੂੰਨਾਂ ਦਾ ਵਿਰੋਧ ਕਰਕੇ ਬੀਜੇਪੀ ਨਾਲੋਂ ਨਾਤਾ ਤੋੜ ਲਿਆ, ਪਰ ਉਹ ਆਪਣਾ ਮਜਬੂਤ ਕਿਸਾਨੀ ਆਧਾਰ  ਗੁਆ ਬੈਠਾ ਅਤੇ ਰਾਜਨੀਤੀ ਦੇ ਹਾਸ਼ੀਏ ਤੇ ਜਾ ਡਿੱਗਾ। ਚੋਣਾਂ ਤੋਂ ਪਹਿਲਾਂ ਕਾਂਗਰਸ  ਵਲੋਂ ਕੈਪਟਨ ਆਮਰਿੰਦਰ ਸਿੰਘ  ਨੂੰ  ਬੇਇੱਜਤ ਕਰਕੇ ਮੁੱਖ  ਮੰਤਰੀ ਦੀ ਕੁਰਸੀ  ਤੋਂ  ਲਾਂਭੇ ਕਰਨਾ  ਸੂਬੇ ਵਿਚ ਮੂਰਛਤ ਹੋਈ ਬੀਜੇਪੀ ਲਈ ਆਕਸੀਜ਼ਨ ਸਾਬਿਤ ਹੋਇਆ।  ਇਕੱਲੀ ਪਈ ਬੀਜੇਪੀ  ਵਿਚ 2022 ਦੀਆਂ  ਵਿਧਾਨ ਸਭਾ ਚੋਣਾਂ ਤੋਂ  ਪਹਿਲਾਂ ਦੂਜੀਆਂ ਪਾਰਟੀਆਂ  ਦੇ ਨਾਰਾਜ਼ ਕਈ ਵੱਡੇ ਲੀਡਰ ਸ਼ਾਮਿਲ ਹੋਏ।  ਪਾਰਟੀ ਕਾਫੀੇ ਵਿਸਵਾਸ਼ ਨਾਲ ਚੋਣ ਮੈਦਾਨ ਵਿਚ ਉਤਰੀ ਸੀ, ਬੇਸ਼ਕ ਸੀਟਾਂ ਸਿਰਫ 2 ਹੀ ਜਿੱਤ ਸਕੀ। ਬੀਜੇਪੀ ਲਈ ਤਸੱਲੀ ਵਾਲੀ ਗੱਲ ਇਹ ਰਹੀ ਕਿ ਉਸ ਤੋਂ  ਵੱਖ ਹੋਏ ਅਕਾਲੀ ਦਲ ਨੂੰ  ਪੰਜਾਬੀਆਂ ਨੇ ਸਿਰੇ ਤੋਂ  ਨਕਾਰ ਦਿੱਤਾ।
 2018 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਰੈਲੀ ਦੌਰਾਨ ਮੁੱਖ  ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਜ਼ਾਦ ਸਿਪਾਹੀ 
  ਇਸ ਸਮੇਂ  ਸੂਬੇ ਵਿਚ ਕਾਂਗਰਸ  ਅਤੇ ਅਕਾਲੀ ਦਲ ਦੀ ਸਥਿਤੀ ਬਦਤਰ ਹੋਣ ਨਾਲ   ਰਾਜਨੀਤਕ ਮੈਦਾਨ ਲੱਗ ਪੱਗ ਖਾਲੀ ਹੋ ਚੁੱਕੈ। ਸਮਾਂ ਭਾਂਪਦੇ ਇਨਾਂ ਦੋਵਾਂ  ਪਾਰਟੀਆ  ਦੇ ਦਰਜਨਾਂ ਸੀਨੀਅਰ ਲੀਡਰਾਂ ਨੇ   ਬੀਜੇਪੀ ਦਾ ਪੱਲਾ ਫੜ ਲਿਆ। ਬੀਤੇ ਦਿਨੀਂ ਕੈਪਟਨ ਅਮਰਿੰਦਰ  ਸਿੰਘ  ਨੇ ਆਪਣੀ ਪੰਜਾਬ ਲੋਕ ਕਾਂਗਰਸ ਦਾ ਬੀਜੇਪੀ ਵਿਚ ਰਲੇਵਾਂ ਕਰਕੇ ਸਰਗਰਮੀਆਂ ਤੇਜ ਕਰ ਦਿਤੀਆਂ ਨੇ। ਬੇਸ਼ਕ ਕੈਪਟਨ ਦੇ ਨਾਲ ਉਸ ਦਾ ਪੁਤਰ ਰਣਇੰਦਰ, ਬੇਟੀ  ਤਾਂ ਬੀਜੇਪੀ ਵਿਚ ਸ਼ਾਮਿਲ ਹੋਏ, ਪ੍ਰੰਤੂ ਉਸ ਦੀ ਐਮਪੀ ਪਤਨੀ ਪ੍ਰਨੀਤ ਕੌਰ ਅਜੇ ਵੀ ਆਪਣੀ ਲੋਕ ਸਭਾ ਦੀ ਸੀਟ ਬਚਾਉਣ ਲਈ ਕਾਂਗਰਸ ਵਿਚ ਹੀ ਮੌਜੂਦ ਨੇ, ਜਿਸ ਨਾਲ ਕੈਪਟਨ ਦੀ ਖੂਬ ਕਿਰਕਰੀ  ਹੋਈ ਹੈ। ਬੀਜੇਪੀ ਦੂਜੀਆਂ  ਪਾਰਟੀਆਂ  ਦੇ ਲੀਡਰਾਂ  ਤੋਂ ਇਲਾਵਾ ਕਈ ਸੇਵਮੁਕਤ ਉੱਚ ਅਧਿਕਾਰੀਆਂ  ਨੂੰ ਨਾਲ ਰਲਾ ਕੇ ਆਪਣਾ ਕੁਨਬਾ ਵਧਾ ਰਹੀ ਹੈ।  ਕੈਪਟਨ ਅਮਰਿੰਦਰ  ਦੇ ਬਹੁਤ ਸਾਰੇ ਸਾਥੀ ਲੀਡਰ ਪਹਿਲਾਂ ਹੀ ਬੀਜੇਪੀ ਵਿਚ ਸ਼ਾਮਿਲ ਹੋ ਚੁੱਕੇ ਨੇ।  ਬਿਨਾ ਸ਼ੱਕ ਇਨ੍ਹਾਂ  ਨੇਤਾਵਾਂ ਦਾ ਅਕਸ਼ ਜਨਤਾ ਵਿਚ ਅੱਛਾ ਨਹੀਂ, ਫਿਰ ਵੀ ਇਹ ਚੋਣਾਂ ਵਿਚ 'ਆਪ' ਦੇ ਉਮੀਦਵਾਰਾਂ ਨੂੰ ਫਸਵੀਂ ਟੱਕਰ ਦੇਣ ਦੇ ਸਮੱਰਥ ਜਰੂਰ ਨੇ। ਇਸ ਤਰਾਂ ਮੁਕਾਬਲੇ ਤੋਂ  ਬਾਹਰ ਦਿਸਦੀ ਬੀਜੇਪੀ ਨੂੰ  ਦਿਹਾਤੀ ਹਲਕਿਆਂ ਲਈ ਵੀ ਮਜਬੂਤ ਉਮੀਦਵਾਰ ਮਿੱਲ ਸਕਣਗੇ । ਉਤਸਾਹਿਤ ਹੋਈ ਭਾਜਪਾ ਨੇ  ਪੰਜਾਬ ਅੰਦਰ ਆਪਣਾ ਆਧਾਰ ਮਜਬੂਤ ਕਰਨ ਲਈ ਸਰਗਰਮੀ ਪੂਰੀ ਤੇਜ ਕਰ ਦਿੱਤੀ ਹੈ। ਪਾਰਟੀ ਦੇ ਸੂਬਾ  ਪ੍ਰਧਾਨ  ਅਸ਼ਵਨੀ ਸ਼ਰਮਾ ਅਤੇ ਦੂਜੇ ਲੀਡਰਾਂ ਵਲੋਂ  ਕੈਪਟਨ ਅਮਰਿੰਦਰ ਸਿੰਘ ਅਤੇ ਸਾਥੀਆਂ  ਨਾਲ ਮੀਟਿੰਗਾਂ  ਕਰਕੇ ਅੱਗਲੀ ਰਣ ਨੀਤੀ ਤਹਿ ਕਰਨੀ  ਸ਼ੁਰੂ ਕਰ ਚੁੱਕੇ ਨੇ।  ਅਕਾਲੀ ਦਲ ਤੋਂ  ਵੱਖ ਹੋਏ ਢੀਂਡਸਾ ਅਤੇ ਸਾਥੀਆਂ  ਦਾ ਸਾਥ ਪਹਿਲਾਂ ਹੀ ਬੀਜੇਪੀ ਨੂੰ  ਮਿਲ ਰਿਹੈ। ਇਸੇ ਦੌਰਾਨ ਪਾਰਟੀ  ਦੇ ਸੀਨੀਅਰ ਨੇਤਾ ਅਤੇ ਗੁਜਰਾਤ ਦੇ ਸਾਬਕਾ ਮੁਖ ਮੰਤਰੀ ਵਿਜੇ ਰੂਪਾਣੀ ਨੂੰ  ਪੰਜਾਬ ਭਾਜਪਾ ਦੇ ਨਵੇਂ ਇੰਚਾਰਜ  ਅਤੇ ਨਰਿੰਦਰ ਸਿੰਘ  ਰੈਣਾ ਨੂੰ  ਸਹਿ ਇੰਚਾਰਜ ਨਿਯੁੱਕਤ ਕਰਕੇ  ਪਾਰਟੀ ਵਿਚ ਨਵੀਂ ਰੂਹ ਫੂਕਣ ਦਾ ਯਤਨ ਕੀਤਾ ਗਿਐ। ਵਿਜੇ ਰੁਪਾਣੀ ਪਾਰਟੀ ਦੇ ਸੀਨੀਅਰ  ਲੀਡਰ ਹੋਣ ਦੇ ਨਾਲ ਸੰਗਠਨ ਚਲਾਉਣ ਦਾ ਕਾਫੀ ਤਜ਼ਰਬਾ ਰੱਖਦੇ ਨੇ। ਇਹ ਵੀ ਸਮਝਿਆ ਜਾਂਦੈ ਕਿ ਉਨਾ ਨੂੰ  ਗੁਜਰਾਤ ਦੀਆਂ  ਚੋਣਾਂ  ਤੋਂ  ਲਾਂਭੇ ਰੱਖਣ ਲਈ ਪੰਜਾਬ ਭੇਜਿਆ ਹੋਵੇ। 
ਪਾਰਟੀ  ਸੂਬੇ ਵਿਚ  ਬਹੁਗਿਣਤੀ ਸਿੱਖ ਅਤੇ ਦਲਿਤ ਭਾਈਚਾਰੇ ਦੇ ਆਗੂਆਂ ਨੂੰ ਪਾਰਟੀ ਅਤੇ ਸਰਕਾਰ ਵਿਚ ਅਹਿਮ ਅਹੁੱਦੇ ਦੇ ਕੇ ਅਕਸ਼ ਪੰਜਾਬ ਸੁਧਾਰਨ ਦੀ ਕਵਾਇਦ ਵਿਚ ਲੱਗੀ ਦਿਸਦੀ ਹੈ। ਛੇ ਮਹੀਨੇ ਵਿਚ ਹੀ  ਮੰਤਰੀਆਂ ਅਤੇ ਵਧਾਇਕਾਂ ਦੇ ਹੰਕਾਰੀ ਰਵੱਈਏ  ਕਾਰਨ  ਆਮ ਆਦਮੀ  ਪਾਰਟੀ ਪ੍ਰਤੀ ਜਨਤਾ ਦਾ ਮੋਹ ਭੰਗ ਹੋਇਆ ਸਪੱਸ਼ਟ ਨਜ਼ਰ ਆ ਰਿਹੈ, ਜਿਸ ਦਾ ਸਬੂਤ ਸੰਗਰੂਰ ਲੋਕ ਸਭਾ ਦਿ ਜਿਮਨੀ ਚੋਣ ਦੌਰਾਨ ਮਿਲ ਚੁਕੈ। ਇਸ ਚੋਣ ਵਿਚ ਬੀਜੇਪੀ ਆਪਣੀ ਪਹਿਲੀ ਭਾਈਵਾਲ ਅਕਾਲੀ ਦਲ ਨੂੰ ਪਛਾੜਨ ਕਾਰਨ ਵੀ ਉਤਸਾਹਿਤ ਹੈ। ਉਂਝ ਪ੍ਰਧਾਨ ਮੰਤਰੀ ਵਲੋਂ  ਸ਼੍ਰੀ ਗੁਰੂ ਗੋਬਿੰਦ ਸਿੰਘ  ਦੇ ਛੋਟੇ ਸਾਹਿਬਜ਼ਾਦਿਆਂ ਦੇ ਬਲੀਦਾਨ ਦਿਵਸ ਨੂੰ ' ਵੀਰ ਬਾਲ  ਦਿਵਸ' ਐਲਾਨਣ ਦੀ ਸਿੱਖ ਭਾਈਚਾਰੇ ਵਲੋ ਕਾਫੀ ਸ਼ਲਾਘਾ ਹੋਈ ਸੀ। ਫਿਰ ਵੀ ਹਿੰਦੁਤਵ ਵਲ ਝੁਕਾਅ ਕਾਰਨ ਅੱਜ ਵੀ ਬਹੁਤੇ  ਪੰਜਾਬੀ ਬੀਜੇਪੀ ਤੇ ਵਿਸ਼ਵਾਸ  ਕਰਨ ਤੋਂ ਕਾਫੀ ਝਿੱਜਕਦੇ ਨੇ। ਪਿਛਲੇ ਸਮੇਂ ਪੰਜਾਬ ਦੇ ਕਈ ਭੱਖਵੇਂ ਮੁੱਦਿਆਂ ਤੇ ਬੀਜੇਪੀ ਸੂਬੇ ਦੇ ਖਿਲਾਫ ਭੁਗਤਦੀ ਆਈ ਹੈ। ਐਸਵਾਈਐਲ, ਚੰਡੀਗੜ, ਬੀਐਮਬੀ ਵਰਗੇ ਅਹਿਮ ਮੁੱਦਿਆਂ ਤੇ   ਬੀਜੇਪੀ ਦੇ ਪੰਜਾਬ ਵਿਰੋਧੀ ਵਰਤਾਉ  ਤੋਂ  ਪੰਜਾਬੀ ਕਾਫੀ ਨਿਰਾਸ਼ ਨੇ। ਕਿਸਾਨ ਅੰਦੋਲਨ ਖਤਮ ਕਰਨ ਸਮੇਂ ਕੀਤੇ ਲਿਖਤੀ ਵਾਅਦੇ ਤੋਂ  ਹੱਥ ਪਿਛਾਂਹ ਖਿਚਣ ਅਤੇ ਸਾਰੀਆਂ ਫਸਲਾਂ ਤੇ ਐਮਐਸਪੀ  ਨਾਂ ਦੇਣ ਕਾਰਨ ਕਿਸਾਨ  ਮੁੜ ਤੋਂ  ਕੇੰਦਰ ਸਰਕਾਰ ਖਿਲਾਫ ਮੋਰਚੇਬੰਦੀ ਦੀ ਤਿਆਰੀ ਵਿਚ ਨੇ। ਇਸ ਸਮੇਂ ਪੰਜਾਬ ਦੀ ਰਾਜਨੀਤੀ ਵਿਚ ਕਾਂਗਰਸ ਅਤੇ ਅਕਾਲੀ ਦਲ ਬਹੁਤ ਕੰਮਜ਼ੋਰ ਵਿਕਟ ਤੇ ਦਿਖਦੇ ਨੇ ਅਤੇ  ਬਦਲਾਅ  ਦੀ ਹਨੇਰੀ ਨਾਲ ਸੱਤਾ ਵਿਚ ਆਈ ਆਪ ਤੋਂ  ਵੀ ਜਨਤਾ ਕਾਫੀ ਨਿਰਾਸ਼ ਚਲ ਰਹੀ ਹੈ। ਫਿਰ ਵੀ ਬੀਜੇਪੀ ਲਈ  ਅਜੇ ਜਨਤਾ ਵਿਚ ਖਾਸ ਉਭਾਰ ਦਿਖਾਈ ਨਹੀਂ  ਦੇ ਰਿਹਾ। ਜੇਕਰ ਸੂਬੇ ਵਿਚ ਆਉਂਦੀਆਂ 2024 ਦੀਆਂ ਲੋਕ ਸਭਾ ਚੋਣਾਂ ਵਿਚ ਬੀਜੇਪੀ ਚੰਗੇ ਪ੍ਰਦਰਸ਼ਨ ਦੀ ਆਸ ਕਰਦੀ ਹੈ, ਤਾਂ ਉਸ ਨੂੰ  ਪੰਜਾਬ ਦੇ ਲੰਮੇ ਸਮੇਂ ਤੋਂ  ਲਟਕਦੇ ਅਹਿਮ ਮੁੱਦਿਆਂ ਤੇ ਪੰਜਾਬ ਦੇ ਹੱਕ ਵਿਚ ਵੱਡੇ ਕਦਮ ਚੁੱਕਣੇ ਪੈਣਗੇ। ਇਸ ਤੋਂ  ਪਹਿਲਾਂ ਇਸੇ ਸਾਲ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ  ਵਿਧਾਨ ਸਭਾ ਚੋਣਾਂ ਦੌਰਾਨ ਵੀ  ਮੁੱਖ ਮੁਕਾਬਲਾ ਬੀਜੇਪੀ ਅਤੇ  ਆਮ ਆਦਮੀ ਪਾਰਟੀ  ਵਿਚਕਾਰ  ਹੋਣਾਂ ਤਹਿ ਸਮਝਿਆ ਜਾਂਦੈ, ਜਿਸ ਦੇ ਨਤੀਜੇ ਦਾ ਪੰਜਾਬ ਦੀ ਰਾਜਨੀਤੀ ਤੇ  ਗਹਿਰਾ ਪ੍ਰਭਾਵ ਲਾਜ਼ਮੀ ਹੈ। ਕੁੱਲ ਮਿਲਾਕੇ ਭਵਿਖ ਵਿੱਚ  ਪੰਜਾਬ ਅੰਦਰ  ਬੀਜੇਪੀ ਹੀ ਆਮ ਆਦਮੀ ਪਾਰਟੀ  ਨੂੰ  ਸਖਤ ਟੱਕਰ ਦਿੰਦੀ ਦਿਖਾਈ ਦੇ ਰਹੀ ਹੈ।
ਦਰਸ਼ਨ ਸਿੰਘ  ਸ਼ੰਕਰ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ