Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਬੈਲਜ਼ੀਅਮ ਵਿਖੇ ਕਰਵਾਇਆ ਗਿਆ ਗੁਰਮਤਿ ਪ੍ਰਚਾਰ ਸਮਾਂਗਮ

September 30, 2022 11:30 PM

ਬੈਲਜ਼ੀਅਮ ਵਿਖੇ ਕਰਵਾਇਆ ਗਿਆ ਗੁਰਮਤਿ ਪ੍ਰਚਾਰ ਸਮਾਂਗਮ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 30/09/2022 ਯੂਰਪ ਦੀ ਰਾਜਧਾਨੀ ਬਰੱਸਲਜ਼ ਵਿਖੇ ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਖੇ ਇੱਕ ਤਿੰਨ ਰੋਜਾ ਧਾਰਮਿਕ ਸਮਾਗਮ ਗੁਰਮਤਿ ਚਾਨਣ ਕੋਰਸ ਕਰਵਾਇਆ ਗਿਆ। ਜਿਸ ਵਿੱਚ ਇੰਗਲੈਂਡ, ਹੌਲੈਂਡ ਅਤੇ ਸਪੇਨ 'ਤੋਂ ਸੇਅਰ ਚੈਰਿਟੀ ਦੇ ਨਿਸ਼ਕਾਮ ਪ੍ਰਚਾਰਕਾਂ ਭਾਈ ਤਰਸੇਮ ਸਿੰਘ, ਭਾਈ ਰਮਨ ਸਿੰਘ, ਭਾਈ ਗੁਰਪ੍ਰੀਤ ਸਿੰਘ ਅਤੇ ਗੁਰਸ਼ਰਨ ਸਿੰਘ ਨੇ ਹਿੱਸਾ ਲਿਆ। ਤਿਨ ਦਿਨ ਚੱਲੇ ਗੁਰਮਤਿ ਕੈਂਪ ਵਿੱਚ ਬਹੁਤ ਸਾਰੇ ਸ਼ਹਿਰਾਂ ਵਿੱਚੋਂ ਪਹੁੰਚੇ ਬੱਚਿਆਂ ਨੇ ਗੁਰਮਤਿ ਵਿਦਿਆ ਹਾਸਲ ਕੀਤੀ। ਅਖੀਰਲੇ ਦਿਨ ਸਮੂਹ ਸੇਵਾਦਰਾਂ ਅਤੇ ਭਾਗ ਲੈਣ ਵਾਲੇ ਬੱਚਿਆਂ ਨੂੰ ਗੁਰਦਵਾਰਾ ਕਮੇਟੀ ਵੱਲੋਂ ਸ ਰੇਸ਼ਮ ਸਿੰਘ, ਸ ਤਰਸੇਮ ਸਿੰਘ ਸ਼ੇਰਗਿੱਲ ਅਤੇ ਸ਼ਵਿੰ਼ਦਰ ਸਿ਼ਘ ਢਿੱਲੋਂ ਨੇ ਸਿਰੋਪਾਉ ਅਤੇ ਸਨਮਾਂਨ ਚਿੰਨ ਭੇਟ ਕਰ ਕੇ ਸਨਮਾਨਿਤ ਕੀਤਾ। ਸਟੇਜ ਦੀ ਸੇਵਾ ਸੇਅਰ ਚੈਰਿਟੀ ਦੇ ਯੂਰਪ ਦੇ ਕੋਆਰਡੀਨੇਟਰ ਭਾਈ ਬਿੰਦਰ ਸਿੰਘ ਜੰਮੂੰ ਵੱਲੋਂ ਬਾਖੂਬੀ ਨਿਭਾਈ ਗਈ ਅਤੇ ਸੇਵਾਦਾਰਾਂ ਦਾ ਵਿਸੇਸ਼ 'ਤੌਰ ਤੇ ਧੰਨਵਾਦ ਕੀਤਾ।

Have something to say? Post your comment