Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਤੀਰ ਗਰੁੱਪ ਨੂੰ ਮੁਬਾਰਕਬਾਦ

September 26, 2022 11:51 PM

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਤੀਰ ਗਰੁੱਪ ਨੂੰ ਮੁਬਾਰਕਬਾਦ

ਲੰਡਨ- ਗੁਰਦਵਾਰਾ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਦੀ ਪ੍ਰਬੰਧਕ ਕਮੇਟੀ ਵਾਸਤੇ ਐਤਵਾਰ 25 ਸਤੰਬਰ ਵਾਲੇ ਦਿਨ ਪਾਈਆਂ ਗਈਆਂ ।ਜਿਸ ਵਿੱਚ ਤੀਰ ਗਰੁੱਪ ਨੂੰ ਜਿੱਤ ਪ੍ਰਾਪਤ ਹੋਈ ਹੈ । ਭਾਈ ਰਾਜਮਨਵਿੰਦਰ ਸਿੰਘ ਕੰਗ ਪ੍ਰਧਾਨ ਅਤੇ ਭਾਈ ਮੁਖਤਿਆਰ ਸਿੰਘ ਦੁਬਾਰਾ ਜਨਰਲ ਸਕੱਤਰ ਬਣੇ ਹਨ। ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਤੀਰ ਗਰੁੱਪ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ ਗਈ ਹੈ।ਯੂਨਾਈਟਿਡ ਖਾਲਸਾ ਦਲ ਯੂ ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਜਾਰੀ ਬਿਆਨ ਵਿੱਚ ਆਸ ਪ੍ਰਗਟਾਈ ਕਿ ਇਹ ਪ੍ਰਬੰਧਕ ਕਮੇਟੀ ਪੰਥਕ ਕਾਰਜਾਂ ਵਿੱਚ ਪਹਿਲਾਂ ਨਾਲੋਂ ਵੀ ਵੱਧ ਚੜ ਕੇ ਯੋਗਦਾਨ ਪਾਵੇਗੀ। ਖਾਲਿਸਤਾਨ ਦੇ ਚੱਲ ਰਹੇ ਸੰਘਰਸ਼ ਨੂੰ ਸਮਰਪਿਤ ਕਾਰਜਾਂ ਵਿੱਚ ਸਾਰਥਕ ਅਤੇ ਉਸਾਰੂ ਰੋਲ ਅਦਾ ਕਰਨਾ ਹਰੇਕ ਸਿੱਖ ਅਤੇ ਸਿੱਖ ਅਦਾਰੇ ਦਾ ਫਰਜਾਂ ਸਿਰ ਫਰਜ ਹੈ। ਸਿੱਖ ਕੌਮ ਨੂੰ ਦਿਨ ਨਵੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਵਿੱਚ ਕੌਮੀ ਦੁਸ਼ਮਣ ਸਿੱਖਾਂ ਨੂੰ ਹਰ ਪੱਖ ਤੋਂ ਨੀਵਾ ਦਾਖਾਉਣ ਅਤੇ ਹਿੰਦੂਤਵ ਦੇ ਖਾਰੇ ਸਮੁੰਦਰ ਵਿੱਚ ਜਜਬ ਕਰਨ ਲਈ ਹਰ ਕੋਝਾ ਅਤੇ ਕਮੀਨਾ ਤਰੀਕਾ ਵਰਤ ਰਿਹਾ ਹੈ। ਸਮੂਹ ਸਮੱਸਿਆਵਾਂ ਦਾ ਸਥਾਈ ਹੱਲ ਕੇਵਲ ਆਜ਼ਾਦੀ ਹੈ ।ਇਸ ਕਰਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਸਿੱਖ ਸੰਘਰਸ਼ ਦੇ ਹਮਸਫਰ ਬਣਦਿਆਂ ਖਾਲਿਸਤਾਨ ਲਈ ਯਤਨਸ਼ੀਲ ਹੋਣਾ ਬੇਹੱਦ ਜਰੂਰੀ ਹੈ।

Have something to say? Post your comment