Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਆਪ ਵਧਾਇਕਾਂ ਦੇ ਸਿਰ ਨੂੰ ਚੜ੍ਹਿਆ ਸੱਤਾ ਦਾ ਨਸ਼ਾ

August 09, 2022 06:34 AM



'ਜੋ ਦਿਖਾ , ਸੋ ਲਿਖ'
ਆਪ ਵਧਾਇਕਾਂ ਦੇ ਸਿਰ ਨੂੰ  ਚੜ੍ਹਿਆ ਸੱਤਾ ਦਾ ਨਸ਼ਾ।
ਆਏ ਦਿਨ ਬਦਸਲੂਕੀ ਦੇ ਆ ਰਹੇ ਨੇ ਮਾਮਲੇ।

ਪੰਜਾਬ ਵਿਚ ਆਮ ਆਦਮੀ ਪਾਰਟੀ  ਦੀ ਸਰਕਾਰ ਨੂੰ  5 ਮਹੀਨੇ ਪੂਰੇ ਹੋਣ ਜਾ ਰਹੇ ਨੇ। ਇਹ ਸਮਾਂ ਨਵੀਂ ਸਰਕਾਰ ਨੂੰ ਕੰਟਰੋਲ ਵਿਚ ਆਉਣ ਲਈ ਘੱਟ ਨਹੀਂ ਸਮਝਿਆ ਜਾਂਦਾ। ਐਨਾ ਸਮਾਂ ਨਵੇਂ  ਚੁਣੇ ਗਏ ਵਧਾਇਕਾਂ ਅਤੇ ਮੰਤਰੀਆਂ ਨੂੰ  ਜਨਤਾ ਵਿਚ  ਆਪਣਾ ਸਹੀ ਅਕਸ਼ ਉਭਾਰਨ ਲਈ ਕਾਫੀ ਹੁੰਦੈ। ਮੁੱਖ ਮੰਤਰੀ ਭਗਵੰਤ ਮਾਨ ਦੋ ਬਾਰ ਸੰਸਦ ਚੁਣੇ ਜਾਣ ਕਾਰਨ ਰਾਜਨੀਤੀ ਦਾ ਕਾਫੀ ਤਜ਼ੱਰਬਾ ਰੱਖਦੇ ਨੇ। ਉਹ ਲੋਕ ਸਭਾ ਵਿਚ ਪੰਜਾਬ ਦੇ ਮੁੱਦੇ ਬਲੰਦ ਆਵਾਜ਼ ਵਿਚ ਉਠਾਉਂਦੇ ਰਹੇ ਨੇ ਅਤੇ ਆਪਣੇ ਕੋਟੇ ਦੇ  ਫੰਡਾਂ ਵਰਤੋਂ ਵੀ ਪੂਰੀ ਕੀਤੀ ਹੈ। ਉਨਾਂ ਦਾ ਵਤੀਰਾ ਆਮ ਜਨਤਾ ਨਾਲ ਕਾਫੀ ਸਲੀਕੇ ਵਾਲਾ ਰਿਹੈ।  ਪੰਜਾਬ ਦੀ ਜਨਤਾ ਨੇ ਉਨਾਂ ਤੇ ਵਿਸ਼ਵਾਸ  ਕਰਕੇ ਸੂਬੇ ਦੀ ਅਗਵਾਈ ਦਾ ਮੌਕਾ ਦਿੱਤੈ। ਮੁੱਖ ਮੰਤਰੀ ਬਣਨ ਉਪਰੰਤ ਵੀ ਉਨਾਂ  ਵਿਚ ਨਿਮਰਤਾ ਅਤੇ ਸਨੇਹ ਮੌਜੂਦ ਹੈ। ਸਾਡਾ ਨੇਤਾਵਾਂ ਦੇ ਵਤੀਰੇ ਤੇ ਬੇਵਜ਼ਾ ਉਂਗਲ ਉਠਾਉਣ ਦਾ ਕੋਈ ਮਕਸਦ ਨਹੀਂ। ਸਗੋਂ  ਜਨਤਾ ਦੀਆਂ  ਭਾਵਨਾਵਾਂ ਦਾ ਅਹਿਸਾਸ ਕਰਾਉਣਾ ਹੈ, ਜਿੰਨਾਂ ਨਾਲ ਉਨਾਂ ਨੂੰ ਬਗੈਰ ਪਰਖੇ ਭਾਰੀ ਨੁਮਾਇੰਦੇ ਚੁਣਿਐਂ। ਨਿਰਸੰਦੇਹ ਕਈ ਖੇਤਰਾਂ ਵਿਚ ਸਰਕਾਰ ਨੇ ਘੱਟ ਸਮੇੰ ਵਿਚ ਕਾਫੀ ਅੱਛੇ ਕੰਮ ਕੀਤੇ ਨੇ। ਮੁਫਤ ਬਿਜਲੀ ਦੇ ਕੇ  ਵੱਡੀ ਰਾਹਤ ਦਿੱਤੀ ਹੈ। ਵੱਡੇ ਭ੍ਰਿਸ਼ਟਾਂ ਨੂੰ  ਜਨਤਾ ਦੀ ਕਚੈਹਰੀ ਵਿਚ ਨੰਗਾ ਕੀਤੈ। ਦਫਤਰਾਂ ਵਿਚ ਰਿਸ਼ਵਤ ਬੰਦ ਕਰਨ ਦੇ ਯਤਨ ਕੀਤੇ ਨੇ, ਬੇਸ਼ਕ ਅਜੇ ਵੀ ਕੰਮ ਰਿਸ਼ਵਤ ਨਾਲ ਹੀ ਹੁੰਦ ਨੇ। ਆਜ਼ਾਦੀ ਦੀ 75ਵੀਂ ਵਰੇ-ਗੰਢ ਤੇ ਆਮ ਆਦਮੀ ਕਲਿਨਿਕਾਂ ਰਾਹੀਂ ਸਿਹਤ ਸਹੂਲਤਾਂ ਦੀ ਸਕੀਮ ਸ਼ੁਰੂ ਕਰਨਾ ਵਧੀਆ ਕੰਮ ਹੈ। ਅਜੇਹੇ ਹੋਰ ਵੀ ਕਈ ਜਨਤਾ ਦੇ ਹਿੱਤ ਲਈ ਅੱਛੇ ਫੈਸਲੇ ਹੋਏ ਨੇ। ਸਾਡਾ ਮਕਸਦ ਸਰਕਾਰੀ ਪ੍ਰਾਪਤੀਆਂ ਨੂੰ  ਪ੍ਰਚਾਰਨਾਂ ਨਹੀਂ। ਪ੍ਰਚਾਰ ਬਸ਼ੁਮਾਰ ਖਰਚੇ ਨੂੰ ਜਨਤਾ ਫਜ਼ੂਲ ਖਰਚੀ ਹੀ ਮੰਨਦੀ ਹੈ। ਥੋੜ੍ਹੇ ਸਮੇਂ ਵਿਚ ਸਰਕਾਰ ਦਾ ਅਕਸ਼ ਲਿਸ਼ਕਣ ਦੀ ਬਜਾਏ ਧੁੰਦਲਾ ਹੁੰਦਾ ਜਾ ਰਿਹੈ। ਜਿਸ ਦਾ ਪ੍ਰਮਾਣ  ਸੰਗਰੂਰ ਲੋਕ ਸਭਾ ਦੀ ਚੋਣ ਦੇ ਨਤੀਜੇ ਵਜ਼ੋਂ ਵੋਟਰਾਂ ਨੇ ਦੇ ਦਿੱਤੈ। ਹੁਣ ਅਸੀਂ ਜਨਤਕ ਚਰਚਾਵਾਂ ਦੇ ਅਧਾਰਿਤ ਕੁੱਝ ਅਹਿਮ ਕਾਰਨਾਂ ਤੇ ਵਿਚਾਰ ਕਰਾਂਗੇ ਜਿੰਨਾਂ ਦੀ ਵਜਾਹ ਨਾਲ ਲੋਕਾਂ ਦਾ ਵੱਡੀਆਂ ਉਮੀਦਾਂ ਨਾਲ ਚੁਣੀ ਸਰਕਾਰ ਤੋਂ  ਤੇਜੀ ਨਾਲ ਮੋਹ ਭੰਗ ਹੋ ਰਿਹੈ। ਸਭ ਤੋਂ ਵੱਧ ਸਵਾਲ ਸਰਕਾਰ ਨੂੰ  ਦਿੱਲੀ ਤੋਂ ਚਲਾਉਣ ਤੇ ਉਠਦੇ ਨੇ। ਪਹਿਲਾਂ ਦਿੱਲੀ ਦੇ ਦਖਲ ਨੂੰ ਵਾਜਵ ਕਰਨ ਲਈ ਐਮਓਯੂ ਸਾਈਨ ਕਰਨਾ, ਫਿਰ  ਰਾਘਵ ਚੱਢਾ ਨੂੰ  ਸਲਾਹਕਾਰ ਕਮੇਟੀ ਦਾ ਚੇਅਰਮੈਨ ਬਣਾ ਕੇ ਸਰਕਾਰ ਤੇ ਕੰਟਰੋਲ ਕਰਨਾ ਜਨਤਾ ਚੰਗਾ ਨਹੀਂ ਮੰਨਦੀ ।  ਕੇਜਰੀਵਾਲ ਪਾਰਟੀ  ਦੇ ਸੁਪਰੀਮੋ ਹੋਣ ਦੇ ਨਾਤੇ ਸੂਬਾ ਸਰਕਾਰ ਤੋਂ ਲੋਕ ਹਿੱਤ ਵਿਚ ਫੈਸਲੇ  ਕਰਵਾ  ਸਕਦੇ ਨੇ। ਪਰ  ਰਾਘਵ ਚੱਢਾ ਦਾ ਸੁਪਰ ਸ਼ਕਤੀ ਵਜੋਂ ਵਿਚਰਨਾ ਪੰਜਾਬੀਆਂ ਦੀ ਯੋਗਤਾ ਨੂੰ ਨਕਾਰਨ ਦੇ ਤੁੱਲ ਸਮਝਿਆ ਜਾ ਰਿਹੈ। ਚਰਚਾ ਹੈ ਕਿ ਅਫਸਰਾਂ ਦਾ ਵਧੇਰੇ ਜਮਘਟਾ ਚੱਢਾ ਦੀ 50 ਨੰਬਰ ਕੋਠੀ ਤੇ ਲਗਦੈ। ਇਕ ਦੋ ਮੰਤਰੀਆਂ ਤੋਂ  ਇਲਾਵਾ ਬਾਕੀ ਮੰਤਰੀ ਵਧੀਆ ਕਾਰਗੁਜਾਰੀ ਦਾ ਪ੍ਰਭਾਵ  ਨਹੀਂ ਛੱਡ ਸਕੇ। ਮੰਤਰੀਆਂ ਅਤੇ ਵਧਾਇਕਾਂ ਵਲੋਂ ਪ੍ਰਸਾਸ਼ਨਿਕ ਅਧਿਕਾਰੀਆਂ  ਅਤੇ ਅਮਲੇ ਨਾਲ ਭੈੜਾ ਵਰਤਾਉ ਆਏ ਦਿਨ ਮੀਡੀਆ ਦੀਆਂ  ਸੁਰਖੀਆਂ ਬਣ ਰਿਹੈ। ਸਿਹਤ  ਮੰਤਰੀ ਚੇਤਨ ਸਿੰਘ  ਜੌੜੇਮਾਜਰਾ ਰੇਡ ਕਰਕੇ ਫੋਕੀ ਸ਼ੋਹਰਤ ਖੱਟਣ ਲਈ ਪਾਰਟੀ  ਵਰਕਰਾਂ ਸਮੇਤ ਸਰਕਾਰੀ ਹਸਪਤਾਲਾਂ ਵਿਚ ਖਾਮੀਆਂ ਬਹਾਨੇ ਸਟਾਫ ਨਾਲ ਬਦਸਲੂਕੀ ਕਰਦੇ ਨੇ। ਬੀਤੇ ਦਿਨ ਉਹ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਚ   ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੂੰ  ਮੰਤਰੀ ਨੇ  ਪਾਰਟੀ ਵਰਕਰਾਂ ਸਾਹਮਣੇ ਜਲੀਲ ਕੀਤਾ। ਬੇਇਜਤ ਹੋਏ ਵੀਸੀ ਨੇ ਅਹੁਦੇ ਤੋਂ ਅਸਤੀਫਾ ਰਾਜਪਾਲ  ਨੂੰ ਭੇਜ ਦਿੱਤਾ।  ਸਿਹਤ ਮੰਤਰੀ ਦੀ ਹਰਕਤ ਨਾਲ 2828 ਏਕੜ ਸਰਕਾਰੀ ਜਮੀਨ ਤੋਂ ਵੱਡੇ ਨਾਜਾਇਜ਼ ਕਬਜੇ ਹਟਾਉਣ ਦੀ ਪ੍ਰਾਪਤੀ ਦੇ ਰੰਗ ਵਿਚ ਭੰਗ ਪੈ ਗਈ ਅਤੇ ਸਰਕਾਰ ਨੂੰ  ਘੇਰਨ ਲਈ ਵਿਰੋਧੀਆਂ ਨੂੰ ਇਕ ਵੱਡਾ ਮੁੱਦਾ ਦੇ ਦਿੱਤਾ ਹੈ ਅਤੇ ਹਰ ਪਾਸੇ ਤੋਂ  ਮੰਤਰੀ ਦੇ ਮਾੜੇ ਵਰਤਾਰੇ ਦੀ ਘੋਰ ਨਿੰਦਾ ਹੋ ਰਹੀ ਹੈ।  ਭੱਦੇ ਵਰਤਾਉ ਦੀ ਦੇਸ਼ ਭਰਦੇ ਮੈਡੀਕਲ ਭਾਈਚਾਰੇ ਵਲੋਂ ਨਿੰਦਾ ਹੋਈ ਹੈ ਅਤੇ ਮੰਤਰੀ ਵਿਰੁੱਧ ਕਾਰਵਾਈ ਦੀ ਮੰਗ ਹੋ ਰਹੀ ਹੈ। ਮੁੱਖ  ਮੰਤਰੀ ਨੇ ਵੀਸੀ ਦੇ ਅਪਮਾਨ ਤੇ ਮੁਆਫੀ ਮੰਗੀ ਅਤੇ ਮੰਤਰੀ ਨੂੰ  ਵੀ ਫ਼ਟਕਾਰ ਲਗਾਈ। ਪਹਿਲਾਂ ਵੀ 'ਆਪ' ਦੇ ਕਈ ਵਧਾਇਕਾਂ ਵਲੋਂ  ਸਰਕਾਰੀ ਅਮਲੇ ਨਾਲ ਬਦਸਲੂਕੀ ਦੇ ਮਾਮਲਿਆਂ ਨਾਲ  ਸਰਕਾਰ ਦੀ ਕਿਰਕਰੀ ਹੋਈ ਹੈ। ਫਰੀਦਕੋਟ ਦੇ ਵਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਜਿੱਦ ਕਾਰਨ ਮਹਿਲਾ ਐਸਐਸਪੀ ਨੂੰ  ਬਦਲਣਾ ਵੀ ਚਰਚਾ ਦਾ ਵਿਸ਼ਾ ਬਣਿਆ। ਜਲੰਧਰ ਦੇ ਵਧਾਇਕ ਸੀਤਲ ਅੰਗੁਰਾਲ ਵਲੋਂ ਵਰਕਰਾਂ ਦੀ ਫੌਜ ਨਾਲ ਲੈਜਾ ਕੇ  ਡੀਸੀ ਕੰਪਲੈਕਸ ਦੇ ਦਫਤਰਾਂ ਅੰਦਰ ਸਟਾਫ ਨਾਲ ਬਦਸਲੂਕੀ ਕੀਤੀ ਗਈ। ਸਮੂਹ ਸਟਾਫ ਅਤੇ ਅਧਿਕਾਰੀਆਂ ਵਲੋਂ ਹੜਤਾਲ ਤੇ ਜਾਣ ਦੇ ਐਲਾਨ ਪਿੱਛੋਂ ਵਧਾਇਕ ਨੂੰ  ਮੁਆਫੀ ਮੰਗਣੀ ਪਈ। ਡੇਰਾ ਬੱਸੀ ਦੇ ਵਧਾਇਕ ਕੁਲਜੀਤ ਰੰਧਾਵਾ ਦੇ ਪੀਏ ਵਲੋਂ ਬਲਟਾਣਾ ਪੁਲਿਸ ਚੌਕੀ ਇੰਚਾਰਜ ਤੋ ਲੱਖ ਰੁਪਏ ਮੰਗਣ ਦੇ ਦੋਸ਼ ਸਾਹਮਣੇ ਆਏ। ਆਡੀਓ ਭੇਜ ਕੇ ਚੌਕੀ ਇੰਚਾਰਜ ਨੇ ਭ੍ਰਿਸ਼ਟਾਚਾਰ  ਰੋਕੂ ਨੰਬਰ ਤੇ ਸ਼ਕਾਇਤ ਕੀਤੀ। ਹੋਰ ਵੀ ਬਹੁਤ  ਥਾਵਾਂ ਤੋਂ 'ਆਪ' ਵਧਾਇਕਾਂ ਦੇ ਹੰਕਾਰੀ ਰਵੱਈਏ ਦੀਆਂ ਖਬਰਾਂ ਮੀਡੀਆ ਵਿਚ ਚਲ ਰਹੀਆਂ ਨੇ। ਜਾਪਦੈ ਕਿ ਇਹ ਸਭ ਨਵੇਂ ਵਧਾਇਕਾਂ ਵਲੋਂ ਫੋਕੀ ਸ਼ੋਹਤ ਬਟੋਰਨ ਲਈ ਹੋ ਰਿਹੈ, ਪਰ ਇਸ ਤਰ੍ਹਾਂ ਦੇ ਵਤੀਰੇ ਨਾਲ ਸਰਕਾਰ ਦੀ ਕਾਫੀ ਕਿਰਕਿਰੀ ਹੋ ਰਹੀ ਹੈ। ਸਮਝਿਆ ਜਾਂਦੈ ਕਿ 'ਆਪ' ਦੇ ਵਧੇਰੇ ਵਧਾਇਕ ਨਵੇਂ ਨੇ ਅਤੇ ਉਨਾਂ ਨੂੰ ਆਪਣੀਆਂ ਸੀਮਾਵਾਂ ਅਤੇ ਜਿੰਮੇਵਾਰੀਆਂ ਬਾਰੇ ਗਿਆਨ ਦੀ ਘਾਟ ਹੈ। ਹੋ ਸਕਦੈ ਕਿ ਉਹ ਜਾਣ ਬੁਝ ਕੇ  ਅਕੱਰਮਿਕ ਵਿਵਹਾਰ ਕਰਦੇ ਹੋਣ। ਪਰ ਇਸ ਨਾਲ ਸਰਕਾਰ ਦਾ ਅਕਸ਼ ਜਨਤਾ ਵਿਚ ਜਰੂਰ ਵਿਗੜ ਰਿਹੈ। ਪਹਿਲਾਂ ਨਵੇਂ  ਵਧਾਇਕਾਂ ਨੂੰ ਸ਼ਕਤੀਆਂ ਅਤੇ ਸੀਮਾਵਾਂ ਸਬੰਧੀ  ਟਰੇਨਿੰਗ ਸੈਮੀਨਾਰ ਕਰਨ ਦੀ ਰਵਾਇਤ ਰਹੀ ਹੈ। ਕਰੀਬ 5 ਮਹੀਨੇ ਬੀਤ ਜਾਣ ਤੇ ਵੀ ਅਜੇਹਾ ਕੋਈ ਉਪਰਾਲਾ ਨਹੀਂ  ਹੋ ਸਕਿਆ। ਮੀਡੀਆ ਵਿਚ ਸਰਕਾਰ ਦੀ ਲਗਾਤਾਰ ਬਦਨਾਮੀ ਹੋਣ ਤੇ ਕੁੱਝ ਦਿਨ ਪਹਿਲਾਂ ਮੁੱਖ ਮੰਤਰੀ  ਵਲੋਂ ਵਧਾਇਕਾਂ ਦੀ ਮੀਟਿੰਗ ਬੁਲਾ ਕੇ ਕਾਰਜਸ਼ੈਲੀ 'ਚ ਸੁਧਾਰ ਕਰਨ ਦਾ ਸਝਾਅ ਦਿੱਤੈ, ਜਿਸ ਦਾ  ਸੰਦੇਸ਼ ਚੰਗਾ ਗਿਆ ਹੈ। ਰਵਾਇਤੀ ਪਾਰਟੀਆਂ  ਦੇ ਤਾਨਾਸ਼ਾਹੀ ਵਤੀਰੇ ਅਤੇ ਲੁੱਟ ਤੋਂ  ਤੰਗ ਆਏ ਪੰਜਾਬੀਆਂ  ਨੇ 'ਆਪ' ਨੂੰ  ਵੱਡਾ ਬਹੁਮੱਤ ਦਿਤੈ। ਜੇਕਰ ਪਾਰਟੀ  ਦੇ ਵਧਾਇਕਾਂ ਅਤੇ ਅਖੌਤੀ ਹਲਕਾ ਇੰਚਾਰਜਾਂ ਦਾ ਵਤੀਰਾ ਇਸੇ ਤਰਾਂ ਚਲਦਾ ਰਿਹਾ ਤਾਂ ਭਵਿਖ ਵਿਚ ਪਾਰਟੀ ਦਾ ਹਾਲ ਵੀ ਰਵਾਇਤੀ ਪਾਰਟੀਆਂ  ਵਰਗਾ ਹੀ ਹੋ ਸਕਦੈ।
ਦਰਸ਼ਨ ਸਿੰਘ  ਸ਼ੰਕਰ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ