Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਖੁਸ਼ੀ ਅਮੀਰੀ ਵਿਚ ਨਹੀਂ, ਖੁਸ਼ੀ ਸੰਤੁਸ਼ਟੀ ਵਿੱਚ ਹੈ

August 07, 2022 09:35 PM

ਖੁਸ਼ੀ ਅਮੀਰੀ ਵਿਚ ਨਹੀਂ, ਖੁਸ਼ੀ ਸੰਤੁਸ਼ਟੀ ਵਿੱਚ ਹੈ

(ਹੋਰ ਦੀ ਲਾਲਸਾ ਵਿੱਚ ਜੋ ਕੁਝ ਕੋਲ ਹੈ ਉਸ ਦੀ ਖੁਸ਼ੀ ਮਨਾਉਣਾ ਨਾ ਭੁੱਲੋ)

ਜ਼ਿੰਦਗੀ ਵਿੱਚ ਅਸੀਂ ਜੋ ਕੁਝ ਕਰਦੇ ਹਾਂ, ਉਸ ਦਾ ਇੱਕੋ-ਇੱਕ ਮਨੋਰਥ ਖੁਸ਼ੀ ਨੂੰ ਹਾਸਲ ਕਰਨਾ ਹੀ ਹੁੰਦਾ ਹੈ। ਜ਼ਿੰਦਗੀ ਵਿੱਚ ਪਿਆਰ, ਦੋਸਤੀ, ਰਿਸ਼ਤੇ, ਸਫਲਤਾ, ਪੈਸਾ ਆਦਿ ਜੋ ਕੁਝ ਵੀ ਮਹੱਤਵਪੂਰਨ ਹੈ, ਸਭ ਖੁਸ਼ੀਆਂ ਨੂੰ ਇਕੱਤਰ ਕਰਨ ਦੇ ਸਾਧਨ ਹਨ। ਮਨੁੱਖ ਦੀ ਫਿਤਰਤ ਹੈ ਕਿ ਉਸ ਕੋਲ ਜੋ ਹੁੰਦਾ ਹੈ, ਉਹ ਉਸ ਨਾਲ ਸੰਤੁਸ਼ਟ ਨਹੀਂ ਹੁੰਦਾ ਸਗੋਂ ਜੋ ਉਸਦੇ ਕੋਲ ਨਹੀਂ ਹੁੰਦਾ, ਉਸਦੀ ਲਾਲਸਾ ਉਸ ਨੂੰ ਹਰ ਪਲ ਰਹਿੰਦੀ ਹੈ। ਇਸੇ ਲਾਲਸਾ ਨੂੰ ਪੂਰਿਆਂ ਕਰਨ ਦੀ ਕੋਸ਼ਿਸ਼ ਵਿੱਚ ਉਸ ਦੀ ਸਾਰੀ ਉਮਰ ਬੀਤ ਜਾਂਦੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਜ਼ਿੰਦਗੀ ਇੱਕੋ ਵਾਰ ਮਿਲੀ ਹੈ ਅਤੇ ਇਸਦੀ ਮਿਆਦ ਬਹੁਤ ਹੀ ਸੀਮਤ ਹੈ। ਇਸ ਦੁਨੀਆਂ ਵਿੱਚ ਕਈਆਂ ਨੂੰ ਤਾਂ ਸੰਸਾਰਕ ਸੁੱਖ ਜੰਮਦਿਆਂ ਹੀ ਮਿਲ ਜਾਂਦੇ ਹਨ ਅਤੇ ਕਈਆਂ ਨੂੰ ਦੋ ਵੱਕਤ ਦੀ ਰੋਟੀ ਦਾ ਵੀ ਫਿਕਰ ਹੁੰਦਾ ਹੈ। ਹਰ ਕਿਸੇ ਦੀ ਪੈਸਾ ਕਮਾਉਣ ਦੀ ਵੱਖਰੀ ਵੱਖਰੀ ਸੀਮਾ ਹੁੰਦੀ ਹੈ। ਮਨੁੱਖ ਆਪਣੀ ਆਮਦਨ ਦੇ ਵਸੀਲਿਆਂ ਮੁਤਾਬਕ ਆਪਣਾ ਘਰ-ਬਾਰ, ਵਹੀਕਲ ਅਤੇ ਹੋਰ ਸੁੱਖ ਸਹੂਲਤਾਂ ਜੁਟਾਉਂਦਾ ਹੈ। ਪਰ ਦੇਖਣ ਵਿੱਚ ਆਉਂਦਾ ਹੈ ਕਿ ਜ਼ਿਆਦਾਤਰ ਲੋਕ ਖੁਦ ਨੂੰ ਮਿਲੀਆਂ ਸੁੱਖ ਸਹੂਲਤਾਂ ਦਾ ਲੁਤਫ਼ ਲੈਣ ਦੀ ਬਜਾਏ ਦੂਸਰੇ ਲੋਕਾਂ ਦੀ ਐਸ਼ੋ ਅਰਾਮ ਵਾਲੀ ਜਿੰਦਗੀ ਨੂੰ ਵੇਖਕੇ ਨਿਰਾਸ਼ ਹੁੰਦੇ ਰਹਿੰਦੇ ਹਨ। ਅਸੀਂ ਹਮੇਸ਼ਾ ਆਪਣੇ ਤੋਂ ਅਮੀਰ ਵੱਲ ਵੇਖਦੇ ਹਾਂ ਪਰ ਜੇਕਰ ਵੇਖੀਏ ਤਾਂ ਸਾਡੇ ਤੋਂ ਘੱਟ ਪੈਸਾ ਜਾਂ ਥੋੜੀਆਂ ਸੁੱਖ ਸਹੂਲਤਾਂ ਵਾਲੇ ਲੋਕ ਵੀ ਆਪਣਾ ਜੀਵਨ ਨਿਰਬਾਹ ਕਰਦੇ ਹੀ ਹਨ।

ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਇਨਸਾਨ ਦੀ ਹੋਰ ਹੋਰ ਪਾਉਣ ਦੀ ਲਾਲਸਾ ਐਨੀ ਜ਼ਿਆਦਾ ਵਧ ਗਈ ਹੈ ਕਿ ਉਹ ਜੋ ਕੁਝ ਉਸ ਕੋਲ ਹੈ ਉਸ ਦੀ ਖੁਸ਼ੀ ਮਨਾਉਣਾ ਵੀ ਭੁੱਲ ਜਾਂਦਾ ਹੈ। ਪਰਮਾਤਮਾ ਨੇ ਸਾਨੂੰ ਐਨਾ ਸੋਹਣਾ ਜੀਵਨ ਬਖਸ਼ਿਆ ਹੈ। ਜੇਕਰ ਸਾਡੇ ਅੰਗ ਪੈਰ ਸਹੀ ਸਲਾਮਤ ਹਨ ਅਤੇ ਅਸੀਂ ਕੰਮ ਕਰਨ ਦੇ ਯੋਗ ਹਾਂ ਤਾਂ ਸਾਨੂੰ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿਉਂਕਿ ਦੁਨੀਆਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਸੀਬ ਨਹੀਂ ਹੁੰਦਾ। ਪਰ ਅਸੀਂ ਵੇਖਦੇ ਹਾਂ ਕਿ ਸਾਈਕਲ ਵਾਲਾ ਮੋਟਰਸਾਈਕਲ ਵਾਲੇ ਵੱਲ ਵੇਖਕੇ ਦੁੱਖੀ ਹੈ, ਮੋਟਰਸਾਈਕਲ ਵਾਲਾ ਇਹ ਸੋਚ ਕੇ ਦੁੱਖੀ ਹੈ ਕਿ ਉਸ ਕੋਲ ਕਾਰ ਹੋਣੀ ਚਾਹੀਦੀ ਹੈ ਅਤੇ ਕਾਰ ਵਾਲਾ ਹੋਰ ਮਹਿਗੀਆਂ ਕਾਰਾਂ ਦੀ ਲਾਲਸਾ ਵਿੱਚ ਦੁੱਖੀ ਹੈ। ਇਨ੍ਹਾਂ ਵਿਚੋਂ ਕੋਈ ਵੀ ਸੁਖੀ ਇਸ ਕਰਕੇ ਨਹੀਂ ਹੈ ਕਿਉਂਕਿ ਇਹ ਕਿਸੇ ਵੀ ਸਟੇਜ ਤੇ ਸੰਤੁਸ਼ਟ ਨਹੀਂ ਹੁੰਦੇ।

ਕੁਝ ਲੋਕਾਂ ਦਾ ਮਨੋਰਥ ਜ਼ਿੰਦਗੀ ਵਿੱਚ ਅਮੀਰ ਬਣਨਾ ਅਤੇ ਧਨ-ਦੌਲਤ ਇਕੱਠੀ ਕਰਨੀ ਹੀ ਹੁੰਦਾ ਹੈ। ਪਰ ਵੇਖਿਆ ਗਿਆ ਹੈ ਕਿ ਉਹ ਕਦੇ ਵੀ ਖੁਸ਼ ਨਹੀਂ ਰਹਿ ਸਕਦੇ। ਉਨ੍ਹਾਂ ਅਮੀਰ ਆਦਮੀਆਂ ਦੇ ਮੁਕਾਬਲੇ ਤਾਂ ਗ਼ਰੀਬ ਆਦਮੀ ਆਨੰਦਮਈ ਜੀਵਨ ਬਤੀਤ ਕਰਦਾ ਹੈ। ਉਹ ਮਿਹਨਤ ਮਜ਼ਦੂਰੀ ਕਰਕੇ ਸਬਰ ਤੇ ਸੰਤੋਖ ਵਾਲਾ ਜੀਵਨ ਜਿਊਂਦਾ ਹੈ ਤੇ ਬੇਫਿਕਰੀ ਦੀ ਨੀਂਦ ਸੌਂਦਾ ਹੈ। ਸਾਡੇ ਕੋਲ ਬਹੁੱਤ ਕੁੱਝ ਹੋਣ ਦੇ ਬਾਵਜੂਦ ਵੀ ਹੋਰ ਜ਼ਿਆਦਾ ਪਾਉਣ ਦੀ ਹੋੜ ਨੇ ਸਾਨੂੰ ਕਮਲਾ ਕਰ ਰੱਖਿਆ ਹੈ, ਸੱਭ ਕੁੱਝ ਹੁੰਦਿਆਂ ਹੋਇਆ ਵੀ ਸਾਡੇ ਅੰਦਰ ਬੇਚੈਨੀ ਹੈ। ਜੋ ਸਾਨੂੰ ਰੱਬ ਨੇ ਦਿੱਤਾ ਹੈ ਉਸ ਦੇ ਉੱਤੇ ਤਾਂ ਸਾਡਾ ਧਿਆਨ ਹੀ ਨਹੀਂ ਜਾਂਦਾ। ਅਸੀਂ ਉਸ ਚੀਜ ਦੇ ਪਿੱਛੇ ਪਏ ਰਹਿੰਦੇ ਹਾਂ ਜੋ ਸਾਡੀ ਹੈ ਹੀ ਨਹੀਂ ਜਾ ਸਾਡੀ ਕਦੀ ਹੋ ਹੀ ਨਹੀਂ ਸਕਦੀ। ਜੀਵਨ ਵਿੱਚ ਅੱਗੇ ਵਧਣਾ ਜਾਂ ਤਰੱਕੀ ਕਰਨੀ ਚੰਗੀ ਗੱਲ ਹੈ ਪਰ ਜਿਸ ਮੁਕਾਮ ਤੇ ਅਸੀਂ ਹਾਂ ਉਸ ਤੇ ਸੰਤੁਸ਼ਟੀ ਮਹਿਸੂਸ ਨਾ ਕਰਨਾ ਜਾਂ ਉਸ ਦੀ ਤੁਲਨਾ ਹੋਰਾਂ ਨਾਲ ਕਰਕੇ ਦੁੱਖੀ ਹੋਣਾ ਸਹੀ ਨਹੀਂ ਹੈ। ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਕਦੋਂ ਮੌਤ ਆਪਣੇ ਕਲਾਵੇ ਵਿੱਚ ਲੈ ਲਵੇ। ਇਸ ਲਈ ਹਮੇਸ਼ਾ ਖੁਸ਼ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪੈਸਾ ਜੀਵਨ ਦੀਆਂ ਲੋੜਾਂ ਜ਼ਰੂਰ ਪੂਰੀਆਂ ਕਰ ਸਕਦਾ ਹੈ, ਪਰ ਦਿਲ ਦੀ ਖੁਸ਼ੀ ਨਹੀਂ ਦੇ ਸਕਦਾ। ਇਸ ਲਈ ਹਰ ਹਾਲ ਜ਼ਿੰਦਗੀ ਦਾ ਅਨੰਦ ਮਾਣਨ ਲਈ ਤੱਤਪਰ ਰਹਿਣਾ ਚਾਹੀਦਾ ਹੈ। ਅਸੀਂ ਜ਼ਿਆਦਾਤਰ ਸੋਚਦੇ ਹਾਂ ਕਿ ਖੁਸ਼ੀ ਪੈਸੇ ਜਾਂ ਅਮੀਰੀ ਵਿੱਚ ਹੈ, ਪਰ ਅਸਲ ਵਿੱਚ ਖੁਸ਼ੀ ਅਮੀਰੀ ਵਿੱਚ ਨਹੀਂ, ਖੁਸ਼ੀ ਸੰਤੁਸ਼ਟੀ ਵਿੱਚ ਹੈ।

ਚਾਨਣ ਦੀਪ ਸਿੰਘ ਔਲਖ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ