Wednesday, April 24, 2024
24 Punjabi News World
Mobile No: + 31 6 39 55 2600
Email id: hssandhu8@gmail.com

India

ਮਾਂ ਚਿੰਤਪੁਰਨੀ ਲੰਗਰ ਕਮੇਟੀ ਭੁਲੱਥ ਦੀ 32ਵੇਂ ਸਾਲਾਨਾ ਭੰਡਾਰੇ ਸੰਬੰਧੀ ਭੁਲੱਥ ਮੀਟਿੰਗ ਹੋਈ

July 13, 2022 12:59 AM
ਮਾਂ ਚਿੰਤਪੁਰਨੀ ਲੰਗਰ ਕਮੇਟੀ ਭੁਲੱਥ ਦੀ 32ਵੇਂ ਸਾਲਾਨਾ ਭੰਡਾਰੇ ਸੰਬੰਧੀ ਭੁਲੱਥ ਮੀਟਿੰਗ ਹੋਈ 
 
ਭੁਲੱਥ, 12 ਜੁਲਾਈ (ਅਜੈ ਗੋਗਨਾ )—ਜੈ ਮਾਤਾ ਚਿੰਤਪੁਰਨੀ ਜੀ ਲੰਗਰ ਕਮੇਟੀ ਖੱਸਣ -ਭੁਲੱਥ ਅਤੇ ਜੇਐਮਡੀ ਪਰਿਵਾਰ ਵਲੋਂ ਅੱਜ ਮਾਸਟਰ ਕੰਵਲਜੀਤ ਮੰਨਣ ਅਤੇ  ਬਨਾਰਸੀ ਦਾਸ ਖੁੱਲਰ ਜੀ ਯੋਗ ਅਗਵਾਈ ਵਿੱਚ ( ਸਾਵਣ ਮੇਲਾ) ਦੇ ਬਾਰੇ ਜੋ 32ਵੇਂ ਵਾਰਸ਼ਿਕ ਸਾਲ ਚ’ ਪ੍ਰਵੇਸ ਕਰ ਚੁੱਕਿਆ ਹੈ।ਇਸ ਭੰਡਾਰੇ ਸੰਬੰਧੀ ਇਕ ਭਰਵਾ ਇਕੱਠ ਵਿੱਚ ਮੀਟਿੰਗ ਕੀਤੀ ਗਈ। ਇਸ ਜੇਐਮਡੀ ਸੰਸਥਾ ਦੇ ਬਾਨੀ ਅਸੋਕ ਕੁਮਾਰ ਸ਼ਰਮਾਂ ਯੂਐਸਏ ਵੱਲੋ ਚਲਾਈ ਗਈ ਇਸ ਸਮਾਜ ਭਲਾਈ ਸੰਸਥਾ ਜੋ ਲੰਗਰ ਕਮੇਟੀ ਦੇ ਕਰਤਾ ਧਰਤਾ ਵੀ ਹਨ ਨੇ ਸਾਰੇ ਸੇਵਾਦਾਰਾਂ ਨਾਲ ਪ੍ਰਬੰਧਾਂ ਦੇ ਬਾਰੇ ਮਾਂ ਚਿੰਤਪੁਰਨੀ ਜੀ ਦਰਬਾਰ ਤੇ ਜਾਣ  ਵਾਲੀਆਂ ਸੰਗਤਾਂ ਦੀ ਸੇਵਾ ਵੱਲ ਖਾਸ ਧਿਆਨ ਕੇਂਦਰਿਤ ਕਰਨ ਲਈ ਪ੍ਰੇਰਿਆ ਤੇ ਉਨ੍ਹਾਂ ਇਹ ਵੀ ਕਿਹਾ ਇਸ ਵਾਰ ਸਾਵਣ ਮੇਲੇ ਬੀਤੇ ਸਾਲਾਂ ਕਾਰਨ ਸੰਗਤਾਂ ਦੀ ਗਿਣਤੀ ਵੱਧ ਹੋਵੇਗੀ ।ਇਸ ਮੋਕੇ  ਮਾਸਟਰ ਕੰਵਲਜੀਤ ਮੰਨਣ ਤੇ ਸੇਵਾਦਾਰ ਬਨਾਰਸੀ ਦਾਸ ਖੁੱਲਰ ਨੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਮਿਣਤੀ 3 ਅਗਸਤ ਨੂੰ ਮਾਤਾ ਰਾਣੀ ਜੀ ਦਾ ਜਾਗਰਣ ਹੋਵੇਗਾ ਜਿਸ ਵਿੱਚ ਵਿੱਕੀ ਸੂਫ਼ੀ ਦਿੱਲੀ , ਮਨੀ ਗਿੱਲ , ਕੁਲਦੀਪ ਮੋਮੀ ਕਲਾਕਾਰ ਭਗਵਤੀ ਮਾਂ ਦਾ ਗੁਣਗਾਨ ਕਰਨਗੇ । ਇਸ ਮੌਕੇ ਲਕਸ਼ ਚੌਧਰੀ ਐਮਸੀ , ਵਿਜੇ ਘਈ , ਅਮੋਲਕ ਢੱਲ, ਠਾਕੁਰ ਨਾਰਾਇਣ ਸਿੰਘ, ਰਛਪਾਲ ਪੱਪੂ ਸ਼ਰਮਾ , ਜੋਗਿੰਦਰ ਅਰੋੜਾ   ਬਿੱਲਾ ਖੱਸਣ , ਸ਼ਰਮਾ ਜੀ ਖੱਸਣ ,ਇੰਸ. ਜਨਕ ਰਾਜ ,ਰਾਜਾ ਖੁੱਲਰ ,ਮੰਗਤ ਰਾਮ ,ਹੈਪੀ ਸ਼ਰਮਾ ,ਵਿੱਕੀ ਬਹਿਲ ,ਸਾਬੀ ਅੱਲੜ , ਗੋਲਡੀ ਪੰਡਿਤ , ਗੋਰੀ ਸਿੱਧੂ ,ਪ੍ਰਦੀਪ , ਯੋਗੇਸ਼ ਸ਼ਰਮਾ ,ਵਿਨੇ ਵਿੱਜ , ਲਵਣ ਬਹਿਲ ,ਰਾਜਾ ਮੱਲੀ ,ਮਨੀ ਗਿੱਲ,ਬੋਵੀ ਮੁਲਤਾਨੀ, ਦੀਪੂ ਬਹਿਲ , ਬੱਬਲੂ ਸਰਪੱਚ,ਸਹਿਜ ਖੋਸਲਾ , ਹੈਰੀ ਵਿੱਜ ,ਚੇਤਨ ਸ਼ਰਮਾ ਆਦਿ ਵੀ ਮੌਕੇ ਤੇ ਹਾਜ਼ਰ ਸਨ।

Have something to say? Post your comment