Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

*ਮੈਂ ਬਾਗ਼ਾਂ ਦਾ ਰਾਜਾ* (ਬਾਲ ਕਵਿਤਾ)

July 12, 2022 12:18 AM
*ਮੈਂ ਬਾਗ਼ਾਂ ਦਾ ਰਾਜਾ*  (ਬਾਲ ਕਵਿਤਾ)
 
ਮੈਂ ਬਾਗ਼ਾਂ ਦਾ ਰਾਜਾ ਮੋਰ ਕਹਾਉਂਦਾ ਹਾਂ।
ਲੋਕੀਂ ਖੁਸ਼ੀ ਮਨਾਉਂਦੇ ਪੈਲਾਂ ਪਾਉਂਦਾ ਜਾਂ।
 
ਦਰਜਾ ਮੈਨੂੰ ਰਾਸ਼ਟਰ ਪੰਛੀ ਦਾ ਮਿਲਿਆ।
ਜੰਗਲ-ਬੇਲੇ ਰਹਿੰਦਾ ਮੇਰਾ ਦਿਲ ਖਿੱਲਿਆ।
 
ਕਿਤਾਬਾਂ ਵਿੱਚ ਬੱਚੇ ਰੱਖਦੇ ਪੰਖ ਮੇਰੇ।
ਖੁਸ਼ੀ ਹੀ ਦੇਵਾਂ ਜਿਸ ਘਰ ਪਾਵਾਂ ਮੈਂ ਫੇਰੇ।
 
ਜਦ ਮੈਂ ਕੂਕਾਂ ਅੰਬਰੀਂ ਚੜ੍ਹਨ ਘਟਾਵਾਂ ਜੀ।
ਰੱਬ ਦੀ ਕੁਦਰਤ ਤੋਂ ਬਲਿਹਾਰੇ ਜਾਵਾਂ ਜੀ।
 
ਲੰਮੇ-ਲੰਮੇ ਪੰਖ ਵੀ ਬਹੁਤ ਸਜ਼ੇਂਦੇ ਬਈ।
ਧਰਮ ਸਥਾਨੀਂ ਧਰਮੀ ਚੌਰ ਕਰੇਂਦੇ ਬਈ।
 
ਰੰਗ-ਬਿਰੰਗੇ ਪੰਖ ਹੈ ਸੱਜਣੋਂ ਸ਼ਾਨ ਮੇਰੀ।
ਇਨ੍ਹਾਂ ਕਰਕੇ ਉਸਤਤਿ ਕਰੇ ਜਹਾਨ ਮੇਰੀ।
 
ਮੈੰ ਹਾਂ ਸਚਮੁੱਚ ਸਾਂਝਾ ਸਾਰੇ ਹੀ ਧਰਮਾਂ ਦਾ।
ਭੋਗਣ ਆਇਆ ਜੱਗ ਤੇ ਵੇਲਾ ਕਰਮਾਂ ਦਾ।
 
ਮੈੰ ਵੀ ਵੰਡਾਂ ਖੁਸੀਆਂ ਤੁਸੀਂ ਵੀ ਵੰਡਦੇ ਰਹੋ।
ਖ਼ੁਦ ਨੂੰ ਰੱਬ ਦੇ ਰੰਗਾਂ ਦੇ ਵਿੱਚ ਰੰਗਦੇ ਰਹੋ।
 
ਰੁੱਖਾਂ ਨੂੰ ਨਾ ਵੱਢੋ ਬਾਗ਼ ਲਗਾਓ ਰਲਕੇ।
ਜਾਨਾਂ ਸਾਰੇ ਪੰਛੀਆਂ ਦੀਆਂ ਬਚਾਓ ਰਲਕੇ।
 
ਲੱਖੇ ਵਾਂਗੂੰ ਪੁੰਨ ਦੇ ਕਰਮ ਕਮਾਇਓ ਜੀ।
ਬਾਗ਼ ਲਗਾ ਪੰਛੀ ਤੇ ਦੇਸ਼ ਬਚਾਇਓ ਜੀ।
 
ਲਖਵਿੰਦਰ ਸਿੰਘ ਲੱਖਾ ਸਲੇਮਪੁਰੀ

Have something to say? Post your comment