Friday, April 19, 2024
24 Punjabi News World
Mobile No: + 31 6 39 55 2600
Email id: hssandhu8@gmail.com

India

ਸਕਾਟਲੈਂਡ: ਬੋਰਿਸ ਜੌਹਨਸਨ ਦੇ ਦੋ ਮੰਤਰੀਆਂ ਦੇ ਅਸਤੀਫੇ 'ਤੇ ਫਸਟ ਮਨਿਸਟਰ ਨੇ ਕਸਿਆ ਤੰਜ

July 07, 2022 04:03 AM
ਸਕਾਟਲੈਂਡ: ਬੋਰਿਸ ਜੌਹਨਸਨ ਦੇ ਦੋ ਮੰਤਰੀਆਂ ਦੇ ਅਸਤੀਫੇ 'ਤੇ ਫਸਟ ਮਨਿਸਟਰ ਨੇ ਕਸਿਆ ਤੰਜ 
 
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦਿਨ ਬ ਦਿਨ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਰਹੇ ਹਨ। ਸਿਹਤ ਮੰਤਰੀ ਸਾਜਿਦ ਜਾਵਿਦ ਅਤੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਮੰਗਲਵਾਰ ਨੂੰ ਇਹ ਕਹਿੰਦੇ ਹੋਏ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਕਿ "ਉਨ੍ਹਾਂ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੋਂ ਵਿਸ਼ਵਾਸ ਗੁਆ ਦਿੱਤਾ ਹੈ।" ਇਸ ਵੱਡੇ ਸਿਆਸੀ ਭੂਚਾਲ ਦੇ ਚਲਦਿਆਂ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਵਿਅੰਗ ਕਸਦਿਆਂ ਆਪਣੇ ਸ਼ੋਸ਼ਲ ਮੀਡੀਆ ਖਾਤਿਆਂ 'ਤੇ ਕੁਝ ਇਸ ਤਰ੍ਹਾਂ ਦਾ ਪ੍ਰਤੀਕਰਮ ਦਿੱਤਾ ਹੈ। ਨਿਕੋਲਾ ਸਟਰਜਨ ਨੇ ਲਿਖਿਆ ਹੈ ਕਿ "ਅਜਿਹਾ ਲਗਦਾ ਹੈ ਕਿ ਜਾਨਸਨ ਲਈ ਅੰਤ ਨੇੜੇ ਹੋ ਸਕਦਾ ਹੈ- ਇੱਕ ਪਲ ਵੀ ਜਲਦੀ ਨਹੀਂ। ਜ਼ਿਕਰਯੋਗ ਹੈ ਕਿ ਅਸਤੀਫਾ ਦੇਣ ਵਾਲੇ ਮੰਤਰੀ ਉਦੋਂ ਹੀ ਜਾਣ ਲਈ ਤਿਆਰ ਸਨ ਜਦੋਂ ਉਨ੍ਹਾਂ ਨਾਲ ਝੂਠ ਬੋਲਿਆ ਗਿਆ ਸੀ। ਉਨ੍ਹਾਂ ਨੇ ਜਨਤਾ ਦੇ ਸਾਹਮਣੇ ਝੂਠ ਬੋਲਣ ਦਾ ਬਚਾਅ ਕੀਤਾ। ਸਾਰੇ ਦਾਗੀਆਂ ਨੂੰ ਜਾਣ ਦੀ ਲੋੜ ਹੈ।
ਸਕਾਟਲੈਂਡ ਨੂੰ ਆਜ਼ਾਦੀ ਦੇ ਸਥਾਈ ਬਦਲ ਦੀ ਲੋੜ ਹੈ।"
 

Have something to say? Post your comment