Friday, April 19, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਪੁਸਤਕ ਸਮਿਉਟਿਕਸ ਆਫ ਫਿਲਮਜ਼ ਐਂਡ ਫੈਂਟੀਸੀਜ਼ ਦਾ ਲੋਕ-ਅਰਪਣ ਸਮਾਗਮ

June 30, 2022 12:17 AM
ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਪੁਸਤਕ ਸਮਿਉਟਿਕਸ ਆਫ ਫਿਲਮਜ਼ ਐਂਡ ਫੈਂਟੀਸੀਜ਼ ਦਾ ਲੋਕ-ਅਰਪਣ ਸਮਾਗਮ
ਅੰਮ੍ਰਿਤਸਰ, 29 ਜੂਨ, 2022ਕੁਲਜੀਤ ਸਿੰਘ
  - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਡਾ. ਰਣਜੀਤ ਸਿੰਘ ਬਾਜਵਾ ਦੀ ਪੁਸਤਕ ਸਮਿਉਟਿਕਸ ਆਫ ਫਿਲਮਜ਼ ਐਂਡ ਫੈਂਟੀਸੀਜ਼ ਦਾ ਲੋਕ-ਅਰਪਣ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਡੀਨ, ਅਕਾਦਮਿਕ ਮਾਮਲੇ ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਸ਼ਿਰਕਤ ਕੀਤੀ। 
 ਸਮਾਗਮ ਦੀ ਸ਼ੁਰੂਆਤ ਵਿਚ ਵਿਭਾਗ ਦੇ ਮੁਖੀੇ ਡਾ. ਮਨਜਿੰਦਰ ਸਿੰਘ ਨੇ ਡਾ ਰਣਜੀਤ ਸਿੰਘ ਬਾਜਵਾ ਦੀ ਪੁਸਤਕ ਬਾਰੇ ਚਰਚਾ ਆਰੰਭ ਕਰਦਿਆਂ ਕਿਹਾ ਕਿ ਇਹ ਪੁਸਤਕ ਡਾ. ਬਾਜਵਾ ਦੀ ਸਮੁੱਚੀ ਜੀਵਨ-ਸਾਧਨਾ ਦਾ ਨਿਚੋੜ ਹੈ। ਉਨ੍ਹਾਂ ਕਿਹਾ ਕਿ ਇਸ ਪੁਸਤਕ ਰਾਹੀਂ ਪੰਜਾਬੀ ਫਿਲਮ ਆਲੋਚਨਾ ਦੇ ਖੇਤਰ ਵਿਚ ਨਵੇਂ ਦਿਸਹੱਦਿਆਂ ਦੀ ਸਥਾਪਤੀ ਹੋਈ ਹੈ ਅਤੇ ਭਵਿੱਖ ਵਿਚ ਇਹ ਪੁਸਤਕ ਪੰਜਾਬੀ ਫਿਲਮ ਆਲੋਚਨਾ ਲਈ ਇਕ ਆਧਾਰ-ਸੋ੍ਤ ਵਜੋਂ ਕਾਰਜ ਕਰੇਗੀ। 
 ਡਾ. ਸਰਬਜੋਤ ਸਿੰਘ ਬਹਿਲ  ਨੇ ਕਿਹਾ  ਕਿ ਕਲਾਤਮਕ ਫ਼ਿਲਮਾਂ ਵਿੱਚ  ਜ਼ਿਆਦਾਤਰ  ਸਾਹਿਤ  ਦਾ ਫਿਲਮਾਂਕਣ ਹੋਇਆ ਵੇਖਣ ਨੂੰ ਮਿਲਦਾ ਹੈ।  ਉਹਨਾਂ ਕਿਹਾ ਕਿ ਡਾ. ਰਣਜੀਤ ਸਿੰਘ  ਬਾਜਵਾ ਦੀ ਇਸ  ਪੁਸਤਕ ਦੇ ਆਗਮਨ ਰਾਹੀਂ ਫਿਲਮਾਂ  ਦੇ ਸਾਹਿਤਕ  ਵਿਸ਼ਲੇਸ਼ਣ  ਨੂੰ ਚਿਹਨ ਵਿਗਿਆਨ ਦੀ ਦ੍ਰਿਸ਼ਟੀ ਤੋਂ ਪੇਸ਼ ਕਰਨ  ਦਾ ਨਵੇਕਲਾ ਕਾਰਜ ਹੋਇਆ ਹੈ।ਇਸ ਉਪਰੰਤ ਰਣਜੀਤ ਸਿੰਘ ਬਾਜਵਾ ਨੇ ਆਪਣੀ ਪੁਸਤਕ ਬਾਰੇ ਬੋਲਦਿਆਂ ਆਪਣੇ ਤਜਰਬੇ ਸਾਂਝੇ ਕੀਤੇ ਤੇ ਕਿਹਾ ਕਿ ਉਹਨਾਂ ਦੀ ਇਹ ਪੁਸਤਕ ਸੱਤ ਸਾਲਾਂ ਦੀ ਮਿਹਨਤ  ਤੇ ਸਿਰੜ ਦੀ ਉਪਜ ਹੈ। 
 ਇਸ ਮੌਕੇ ਡਾ. ਧਰਮ  ਸਿੰਘ ਸਿਨੇਮੇ ਦੇ ਇਤਿਹਾਸਕ ਪੱਖ ਨੂੰ ਪੇਸ਼  ਕੀਤਾ। ਉਹਨਾਂ ਨੇ ਆਦਿ ਸਿਨੇਮੇ ਨੂੰ ਬੌਧਿਕਤਾ  ਭਰਪੂਰ ਮੰਨਿਆ ਅਤੇ ਅਜੋਕੇ ਸਿਨੇਮਾ ਜਗਤ ਨੂੰ ਬੌਧਿਕਤਾ ਤੋਂ  ਵਿਹੂਣਾ ਦੱਸਿਆ। ਉਨਾਂ ਕਿਹਾ ਕਿ ਰਣਜੀਤ  ਸਿੰਘ ਬਾਜਵਾ ਦੀ ਇਸ ਪੁਸਤਕ ਵਿਚ ਫਿਲਮਾਂ ਦਾ ਚਿਹਨ ਵਿਗਿਆਨਕ ਵਿਸ਼ਲੇਸ਼ਣ  ਸ਼ਲਾਘਾਯੋਗ ਯਤਨ ਹੈ। ਉਹਨਾਂ ਨੇ ਰਣਜੀਤ ਸਿੰਘ  ਬਾਜਵਾ ਨੂੰ ਪੰਜਾਬੀ ਦੀਆਂ ਕਲਾਤਮਕ ਫਿਲਮਾਂ ਬਾਰੇ ਵੀ ਇਸ ਕਿਸਮ ਦਾ ਗੰਭੀਰ ਅਧਿਐਨ ਕਾਰਜ ਕਰਨ ਦੀ ਗੁਜ਼ਾਰਿਸ਼ ਕੀਤੀ। 
 ਡਾ. ਬਿਕਰਮ ਸਿੰਘ ਘੁੰਮਣ ਜੀ ਨੇ ਕਿਹਾ ਕਿ ਇਹ ਪੁਸਤਕ ਵਿਦਿਆਰਥੀਆਂ ਲਈ ਇਕ ਨਵੀਨ ਵਿਸ਼ਾ ਹੈ ਜਿਸ ਤੋਂ ਭਵਿੱਖ ਵਿਚ ਅਜਿਹੀ ਖੋਜ ਦੀਆਂ ਹੋਰ ਸੰਭਾਵਨਾਵਾਂ ਉਜਾਗਰ ਹੋਣਗੀਆਂ। ਇਸੇ ਤਰ੍ਹਾਂ ਡਾ ਸੁਖਦੇਵ ਸਿੰਘ ਅਤੇ ਡਾ ਜਗਰੂਪ ਸਿੰਘ ਸੇਖੋਂ ਨੇ ਵੀ ਡਾ ਰਣਜੀਤ ਸਿੰਘ ਬਾਜਵਾ ਦੀ ਇਸ ਮਹੱਤਵਪੂਰਨ ਪੁਸਤਕ ਬਾਰੇ ਮੁੱਲਵਾਨ ਵਿਚਾਰ ਪੇਸ਼ ਕੀਤੇ। ਸਮਾਗਮ  ਦਾ ਸੰਚਾਲਨ  ਡਾ ਹਰਿੰਦਰ ਕੌਰ ਸੋਹਲ ਦੁਆਰਾ ਕੀਤਾ ਗਿਆ। ਸਮਾਗਮ ਦੇ ਅੰਤ `ਤੇ ਵਿਭਾਗ ਦੇ ਅਧਿਆਪਕ ਡਾ ਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮੇਂ ਡਾ ਸਤਨਾਮ ਸਿੰਘ ਦਿਉਲ (ਮੁਖੀ ਰਾਜਨੀਤੀ-ਸ਼ਾਸਤਰ ਵਿਭਾਗ), ਡਾ ਗੁਰਸ਼ਮਿੰਦਰ ਸਿੰਘ ਬਾਜਵਾ, ਡਾ ਗੁਰਦੀਪ ਸਿੰਘ, ਡਾ ਪਵਨ ਕੁਮਾਰ, ਡਾ ਇੰਦਰਪ੍ਰੀਤ ਕੌਰ, ਡਾ ਜਸਪਾਲ ਸਿੰਘ, ਡਾ  ਕੰਵਲਜੀਤ ਕੌਰ, ਡਾ ਕੰਵਲਦੀਪ ਕੌਰ, ਡਾ ਹਰਿੰਦਰ ਸਿੰਘ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਤੇ ਖੋਜ-ਵਿਦਿਆਰਥੀ ਹਾਜ਼ਰ ਸਨ।
 
Have something to say? Post your comment

More From Punjab

ਸ਼ਾਰਟ ਸ਼ਰਕਟ ਹੋਣ ਨਾਲ ਫਰਨੀਚਰ ਹਾਊਸ ਨੂੰ ਲੱਗੀ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ

ਸ਼ਾਰਟ ਸ਼ਰਕਟ ਹੋਣ ਨਾਲ ਫਰਨੀਚਰ ਹਾਊਸ ਨੂੰ ਲੱਗੀ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ

ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ, ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਕੀਤਾ ਦਰਜ

ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ, ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਕੀਤਾ ਦਰਜ

ਗੈਂਗਸਟਰ ਬੰਬੀਹਾ ਗੁੁਰੱਪ ਨਾਲ ਸਬੰਧਿਤ 02 ਵਿਅਕਤੀ ਨਜਾਇਜ਼ ਅਸਲੇ ਸਣੇ ਗ੍ਰਿਫ਼ਤਾਰ

ਗੈਂਗਸਟਰ ਬੰਬੀਹਾ ਗੁੁਰੱਪ ਨਾਲ ਸਬੰਧਿਤ 02 ਵਿਅਕਤੀ ਨਜਾਇਜ਼ ਅਸਲੇ ਸਣੇ ਗ੍ਰਿਫ਼ਤਾਰ

ਭਾਜਪਾ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋਣਗੇ ਵਿਜੇ ਸਾਂਪਲਾ? ਟਿਕਟ ਰੱਦ ਹੋਣ 'ਤੇ ਜਤਾਈ ਨਾਰਾਜ਼ਗੀ, ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ

ਭਾਜਪਾ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋਣਗੇ ਵਿਜੇ ਸਾਂਪਲਾ? ਟਿਕਟ ਰੱਦ ਹੋਣ 'ਤੇ ਜਤਾਈ ਨਾਰਾਜ਼ਗੀ, ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ

PSEB 10th Result : ਪਹਿਲੇ ਤਿੰਨ ਸਥਾਨਾਂ 'ਤੇ ਕੁੜੀਆਂ ਨੇ ਮਾਰੀ ਬਾਜ਼ੀ, ਲੁਧਿਆਣਾ ਦੀ ਅਦਿਤੀ ਨੇ 100 ਫੀਸਦ ਅੰਕਾਂ ਨਾਲ ਕੀਤਾ ਟਾਪ

PSEB 10th Result : ਪਹਿਲੇ ਤਿੰਨ ਸਥਾਨਾਂ 'ਤੇ ਕੁੜੀਆਂ ਨੇ ਮਾਰੀ ਬਾਜ਼ੀ, ਲੁਧਿਆਣਾ ਦੀ ਅਦਿਤੀ ਨੇ 100 ਫੀਸਦ ਅੰਕਾਂ ਨਾਲ ਕੀਤਾ ਟਾਪ

ਨਸ਼ਾ ਬਣਿਆ ਨਾਸੂਰ: ਕੋਟਕਪੂਰਾ 'ਚ ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨ ਦੀ ਮੌਤ

ਨਸ਼ਾ ਬਣਿਆ ਨਾਸੂਰ: ਕੋਟਕਪੂਰਾ 'ਚ ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨ ਦੀ ਮੌਤ

ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ, ਰੇਤ 'ਚ ਜ਼ਿੰਦਾ ਦਫ਼ਨ ਕਰ ਕੇ ਉਤਾਰਿਆ ਦੀ ਮੌਤ ਦੇ ਘਾਟ

ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ, ਰੇਤ 'ਚ ਜ਼ਿੰਦਾ ਦਫ਼ਨ ਕਰ ਕੇ ਉਤਾਰਿਆ ਦੀ ਮੌਤ ਦੇ ਘਾਟ

ਹੁਣ 72 ਘੰਟੇ ਨਹੀਂ, ਸਿਰਫ ਛੇ ਘੰਟਿਆਂ 'ਚ ਮਿਲੇਗੀ ਟੈਸਟ ਰਿਪੋਰਟ, ਸਿਵਲ ਹਸਪਤਾਲ 'ਚ ਜਲਦ ਸ਼ੁਰੂ ਹੋਵੇਗੀ RT PCR ਲੈਬ, PGI ਨੂੰ ਮਿਲੀ ਮਨਜ਼ੂਰੀ

ਹੁਣ 72 ਘੰਟੇ ਨਹੀਂ, ਸਿਰਫ ਛੇ ਘੰਟਿਆਂ 'ਚ ਮਿਲੇਗੀ ਟੈਸਟ ਰਿਪੋਰਟ, ਸਿਵਲ ਹਸਪਤਾਲ 'ਚ ਜਲਦ ਸ਼ੁਰੂ ਹੋਵੇਗੀ RT PCR ਲੈਬ, PGI ਨੂੰ ਮਿਲੀ ਮਨਜ਼ੂਰੀ

ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ - ਇਨਕਲਾਬੀ ਕੇਂਦਰ

ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ - ਇਨਕਲਾਬੀ ਕੇਂਦਰ

ਗਾਇਕ ਅਮਰ ਚਮਕੀਲੇ ਨੂੰ ਸੋਧਣ ਵਾਲੇ ਸਿੱਖ  ਜੁਝਾਰੂ ਕੌਮ ਦੇ ਨਾਇਕ ਹਨ -ਸਿੱਖ ਜਥੇਬੰਦੀਆਂ ਯੂ,ਕੇ

ਗਾਇਕ ਅਮਰ ਚਮਕੀਲੇ ਨੂੰ ਸੋਧਣ ਵਾਲੇ ਸਿੱਖ  ਜੁਝਾਰੂ ਕੌਮ ਦੇ ਨਾਇਕ ਹਨ -ਸਿੱਖ ਜਥੇਬੰਦੀਆਂ ਯੂ,ਕੇ " ਕੌਮੀ ਇਨਸਾਫ ਮੋਰਚੇ ਬਾਰੇ ਹਾਈਕੋਰਟ ਦਾ ਅਦੇਸ਼ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਮਾਣ "