Wednesday, April 17, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਦਿੱਲੀ ਦਾ ਗਲਬਾ ਬਣਿਆ ਆਪ ਦੀ ਹਾਰ ਦ‍ਾ ਕਾਰਨ।

June 28, 2022 03:39 AM


'ਜੋ ਦਿਖਾ, ਸੋ ਲਿਖਾ'
 
ਦਿੱਲੀ ਦਾ ਗਲਬਾ ਬਣਿਆ ਆਪ ਦੀ ਹਾਰ ਦ‍ਾ ਕਾਰਨ।
ਵੱਡੇ-ਵੱਡੇ ਲਾਰਿਆਂ ਨਾਲ ਭੜਕਾਏ ਜਨਤਾ ਦੇ ਜਜਬਾਤ ਪਏ ਮਹਿੰਗੇ। 
ਤਿੰਨ ਮਹੀਨੇ ਪਹਿਲਾਂ 42% ਵੋਟਾਂ ਨਾਲ 92 ਸੀਟਾਂ ਜਿੱਤ ਕੇ ਬਣੀ ਆਮ ਆਦਮੀ  ਪਾਰਟੀ  ਦੀ ਸਰਕਾਰ ਸੰਗਰੂਰ ਲੋਕ ਸਭਾ  ਚੋਣ 'ਚ ਆਪਣੇ ਪਹਿਲੇ ਟੈਸਟ ਵਿਚ ਹੀ ਫੇਲ ਹੋ ਗਈ। ਕੇਂਦਰੀ ਅਤੇ ਸੂਬੇ ਦੀ ਸਾਰੀ ਲੀਡਰਸ਼ਿਪ ਚੋਣ ਪ੍ਰਚਾਰ ਵਿਚ ਝੋਕਣ ਦੇ ਬਾਵਯੂਦ ਦੋ ਵਾਰ ਵੱਡੇ ਅੰਤਰ ਜਿੱਤੀ ਲੋਕ ਸਭਾ ਚੋਣ ਵਿਚ ਪਾਰਟੀ ਨੂੰ  ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਨਾਲ ਲੋਕ ਸਭਾ ਵਿਚ ਵੀ ਪਾਰਟੀ  ਦੀ ਅੱਠ ਸਾਲ ਤੋਂ  ਚਲੀ ਆ ਰਹੀ ਨੁਮਾਇੰਦਗੀ ਦਾ ਭੋਗ ਪੈ ਗਿਆ। ਅਸੀੰ ਇਸ ਕਾਲਮ ਵਿਚ ਭਗਵੰਤ  ਮਾਨ ਸਰਕਾਰ ਦੇ ਭ੍ਰਿਸ਼ਟਾਚਾਰ  ਖਿਲਾਫ ਕਾਰਵਾਈ, ਜਨਤਾ ਦੀ ਭਲਾਈ ਅਤੇ ਸੂਬੇ ਦੀ ਵਿੱਤੀ ਹਾਲਤ ਦੇ ਸੁਧਾਰ  ਲਈ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕਰਦੇ ਰਹੇ ਹਾਂ। ਚੋਣਾਂ ਦੌਰਾਨ ਦਿੱਲੀ ਦੀ ਲੀਡਰਸ਼ਿਪ  ਵਲੋਂ ਐਲਾਨੀਆਂ ਮੁਫਤ ਸਹੂਲਤਾਂ ਤੇ ਸਰਕਾਰ ਵਲੋਂ  ਆਨਾ-ਕਾਨੀ ਕਰਨ ਵਿਰੁੱਧ ਗੁੱਸਾ ਵੋਟਰਾਂ ਨੇ ਸੰਗਰੂਰ ਸੀਟ ਹਰਾ ਕੇ ਜਾਹਿਰ ਕੀਤਾ ਹੈ। ਬੇਸ਼ਕ 'ਆਪ' ਇਸ ਹਾਰ ਵਿਚ ਪਾਰਟੀ  ਨੂੰ  22 ਦੀਆਂ  ਵਿਧਾਨ ਸਭਾ ਚੋਣਾਂ ਨਾਲੋਂ  ਸਿਰਫ 2% ਵੋਟਾਂ ਹੀ  ਘੱਟਣ ਦਾ ਬਹਾਨਾਂ ਕੀਤਾ ਜਾ ਰਿਹੈ। ਜਿਥੇ ਉਹ ਦਾਅਵਾ ਕਰਦੀ ਹੈ ਕਿ ਰਵਾਇਤੀ ਪਾਰਟੀਆਂ ਦਾ ਵੱਡਾ ਆਧਾਰ ਖਿਸਕ ਕੇ ਸਿਮਰਨਜੀਤ ਸਿੰਘ  ਮਾਨ ਦੇ ਪਾਸੇ ਗਿਆ ਹੈ। ਇਸ ਬਹਾਨੇ ਵਿਚ ਬਹੁਤਾ ਦੰਮ ਨਹੀਂ  ਦਿਸਦਾ।  ਜੋ 35% ਵੋਟ ਪੋਲ ਨਹੀਂ ਹੋਈ, ਉਹ ਸਾਰੀ ਦੀ ਸਾਰੀ ਆਮ ਆਦਮੀ ਪਾਰਟੀ  ਦੇ ਹਿੱਸੇ ਦੀ ਹੈ। ਇਸ ਤਰਾਂ ਪਾਰਟੀ ਦਾ ਕਰੀਬ 37%  ਵੋਟ ਘਟਿਆ ਸਪੱਸ਼ਟ ਦਿਖਾਈ ਦਿੰਦੈ। ਜੇਕਰ ਪਾਰਟੀ ਇਸੇ ਤਰਾਂ  ਆਪਣੇ ਆਪ ਨੂੰ  ਧੋਖੇ 'ਚ ਰੱਖੇਗੀ, ਤਾਂ ਇਸ ਤੋਂ  ਵੀ ਮਾੜੇ ਨਤੀਜੇ  ਭੁਗਤਣੇ ਪੈ ਸਕਦੇ ਨੇ। ਸੰਗਰੂਰ  ਲੋਕ ਸਭਾ ਦੇ ਸਾਰੇ 9 ਵਿਧਾਨ ਸਭਾ ਹਲਕੇ 3 ਮਹੀਨੇ ਪਹਿਲਾਂ 'ਆਪ' ਉਮੀਦਵਾਰਾਂ ਨੇ ਵੱਡੇ ਫਰਕ ਨਾਲ ਜਿੱਤੇ ਸਨ। ਹੁਣ 9 ਵਿਚੋੰ ਚਾਰ ਦਿੜਬਾ, ਬਰਨਾਲਾ, ਮਲੇਰਕੋਟਲਾ ਅਤੇ ਭਦੌੜ ਵਿਚੋੰ ਜਿੱਤ ਸਿਮਰਨਜੀਤ ਮਾਨ ਦੀ ਹੋਈ ਹੈ। ਵਿੱਤ ਮੰਤਰੀ   ਹਰਪਾਲ ਚੀਮਾ  ਦੀ 50600 ਦੇ ਫਰਕ ਨਾਲ  ਜਿੱਤੀ ਦਿੜਬਾ  ਸੀਟ ਇਸ ਵਾਰ ਕਰੀਬ 7500 ਵੋਟਾਂ ਨਾਲ ਹਾਰੀ ਹੈ। ਸਿਖਿਆ ਮੰਤਰੀ  ਮੀਤ ਹੇਅਰ ਦੀ ਬਰਨਾਲਾ ਤੋਂ 36 ਹਜਾਰ ਦੀ ਲੀਡ ਸੀ, ਹੁਣ ਆਪ ਉਮੀਦਵਾਰ 2 ਹਜਾਰ ਤੋਂ  ਵੱਧ ਵੋਟਾਂ ਨਾਲ  ਹਾਰੇ ਨੇ। ਸੁਨਾਮ ਤੋਂ  ਅਮਨ ਅਰੋੜਾ ਪੰਜਾਬ ਵਿਚ ਸਭ ਤੋ ਵੱਧ 77 ਹਜਾਰ ਵੋਟਾਂ ਦੇ ਫਰਕ ਨਾਲ ਜਿਤੇ ਸਨ ਇਸ ਵਾਰ ਇਹ ਅੰਤਰ ਸਿਰਫ 1400  ਤੇ ਸਿਮਟ ਗਿਐ। ਜੇਕਰ 'ਆਪ' ਸਪੱਸ਼ਟ ਢੰਗ ਨਾਲ ਵਿਸਲੇਸ਼ਨ ਕਰੇ  ਅਤੇ ਇਸ ਹਾਰ ਤੋਂ  ਸਬਕ ਲੈ ਕੇ ਕਾਰਜਸ਼ੈਲੀ ਵਿਚ  ਸੁਧਾਰ ਕਰੇ, ਤਾਂ  ਅਜੇ ਵੀ ਡੁਲੇ ਬੇਰਾਂ ਦਾ ਵਿਗੜਿਆ  ਕੁੱਝ  ਨੀ। ਜੋ ਵਿਰੋਧੀ ਧਿਰ ਭ੍ਰਿਸ਼ਟਾਚਾਰ  ਵਿਰੁੱਧ ਕਾਰਵਾਈਆਂ ਨਾਲ ਬੈਕਫੁੱਟ ਤੇ ਚਲ ਰਹੀ ਸੀ, ਉਹ ਅੱਜਇਸ ਹਾਰ ਕਾਰਨ ਸਿਰ ਨੂੰ  ਆ ਰਹੀ ਹੈ।
ਸ਼ੁਰੂ ਤੋਂ  ਹੀ ਪ੍ਰਭਾਵ ਜਾ ਰਿਹੈ ਕਿ ਦਿੱਲੀ ਲੀਡਰਸ਼ਿਪ ਹੀ ਪੰਜਾਬ ਸਰਕਾਰ ਨੂੰ ਆਪਣੀ ਮਰਜ਼ੀ ਅਨੁਸਾਰ ਚਲਾ ਰਹੀ ਹੈ  ਅਤੇ ਮੁੱਖ ਮੰਤਰੀ ਸਮੇਤ ਪੰਜਾਬ ਦੇ ਲੀਡਰਾਂ  ਦੀ ਕੋਈ ਬਹੁਤੀ ਪੁੱਛ ਨਹੀਂ। ਦਿੱਲੀ ਦੇ ਪੁਰੇ ਕੰਟਰੋਲ  ਕਾਰਨ 2017 ਚੋਣਾਂ ਸਮੇਂ  ਉਮੀਦਵਾਰਾਂ ਦੀ ਚੋਣ, ਪ੍ਰਚਾਰ ਮੁਹਿੰਮ ਅਤੇ ਹੋਰ ਚੋਣ ਸਰਗਰਮੀਆਂ  ਦੀ ਕਮਾਨ ਸਿੱਧੇ ਤੌਰ ਤੇ  ਦਿਲੀ ਵਾਲਿਆਂ  ਦੇ  ਹੱਥਾਂ ਵਿਚ ਸੀ। ਇਸ ਨੂੰ  ਵਿਰੋਧੀਆਂ  ਨੇ ਬਾਹਰਲੇ ਕਹਿ ਕੇ ਖੂਭ ਭੰਡਿਆ ਸੀ। ਇਸੇ ਕਾਰਨ 100 ਤੋਂ  ਵੱਧ ਸੀਟਾਂ ਜਿੱਤ ਕੇ ਸਰਕਾਰ ਬਣਾਉਣ  ਦਾ ਦਾਅਵਾ  ਸਿਰਫ 20 ਸੀਟਾਂ  ਤੇ ਅਟਕ ਗਿਆ ਸੀ। ਪਿਛਲੀਆਂ  ਚੋਣਾਂ ਵਿਚ ਪਾਰਟੀ  ਸੁਪਰੀਮੋ ਅਰਵਿੰਦ ਕੇਜਰੀਵਾਲ  ਨੇ ਚੋਣਾਂ  ਦੌਰਾਨ ਮੁਫਤ ਸਹੁਲਤਾਂ ਦੀਆਂ  ਗਰੰਟੀਆਂ ਦੇ ਕੇ ਵੋਟਰਾਂ ਨੂੰ  ਖੂਬ ਭਰਮਾਇਆ ਅਤੇ ਬਦਲਾਅ  ਦੇ ਨਾਮ ਤੇ  ਪੰਜਾਬੀਆਂ  ਨੇ 92 ਸੀਟਾਂ  ਵਾਲੀ ਮਜਬੂਤ ਸਰਕਾਰ ਬਣਾ ਦਿੱਤੀ। ਭਗਵੰਤ ਮਾਨ ਦੀ ਸਰਕਾਰ ਲਈ ਮੰਤਰੀਆਂ  ਦੀ ਚੋਣ ਵੀ ਦਿੱਲੀ ਤੋਂ  ਹੋਈ ਅਤੇ ਬਹੁਤੇ  ਮੰਤਰੀਆਂ ਦੀ ਲੋਕਾਂ ਨੂੰ  ਪਹਿਚਾਣ  ਹੀ ਨਹੀਂ  ਸੀ।  ਫਿਰ ਰਾਜ ਸਭਾ ਲਈ 5 ਉਮੀਦਵਾਰਾਂ ਦੀ ਚੋਣ ਤੇ ਵੀ ਪੰਜਾਬ ਵਿਚ ਕਾਫੀ ਨੁਕਤਚੀਨੀ ਹੁੰਦੀ ਰਹੀ।  ਇਹ ਵੀ ਚਰਚਾਵਾਂ ਨੇ ਕਿ ਮੁੱਖ ਮੰਤਰੀ  ਅਤੇ ਮੰਤਰੀਆਂ ਦੇ ਦਫਤਰਾਂ ਦੇ ਕੰਮ ਕਾਜ਼ ਵੀ ਵਧੇਰੇ ਕਰਕੇ ਦਿੱਲੀ ਤੋਂ  ਭੇਜੇ ਬੰਦੇ ਹੀ ਦੇਖਦੇ ਨੇ। ਪ੍ਰਚਾਰ ਵਿਚ ਵੀ ਕਿਸੇ ਪੰਜਾਬੀ ਦੀ ਭੂਮਿਕਾ ਦਿਖਾਈ  ਨਹੀਂ  ਦਿੰਦੀ। ਵਧ‍ਾਇਕਾਂ ਨੂੰ  ਪਹਿਲੀ ਮੀਟਿੰਗ  ਵਿਚ ਹੀ ਦਿੱਲੀ ਲੀਡਰਸ਼ਿਪ  ਵਲੋਂ ਅਧਿਕਾਰੀਆਂ ਦੀਆਂ ਤਇਨਾਤੀਆਂ, ਬਦਲੀਆਂ  ਅਤੇ ਨਵੀਂ  ਭਰਤੀ ਦੀਆਂ  ਸਿਫਾਰਸ਼ਾਂ ਲਈ ਚੰਡੀਗੜ੍ਹ  ਆਉਣ ਤੋਂ ਵਰਜ ਦਿੱਤਾ ਗਿਆ ਸੀ। ਉਨਾਂ  ਨੂੰ  ਆਪਣੇ ਹਲਕੇ 'ਚ ਰਹਿ ਕੇ ਜਨਤਾ ਦੇ ਮਸਲੇ ਹੱਲ ਕਰਨ ਲਈ ਆਦੇਸ਼ ਦਿੱਲੀ ਵਲੋਂ  ਦਿੱਤੇ ਗਏ।  ਰਹਿੰਦੀ ਖੂੰਹਦੀ ਕਸਰ ਸੰਗਰੂਰ ਚੋਣ ਪ੍ਰਚਾਰ ਸਮੇਂ ਰੋਡ ਸ਼ੋਅ ਦੌਰਾਨ ਕੇਜਰੀਵਾਲ ਦੀ ਕਾਰ ਦੀ ਖਿੜਕੀ ਨਾਲ ਭਗਵੰਤ ਮਾਨ ਦੇ ਲਟਕਣ ਤੋਂ  ਨਿਕਲ ਗਈ। ਉਸ ਦੇ ਵੀਡੀਓ  ਵੱਡੀ ਤਾਦਾਦ ਵਿਚ ਸ਼ੇਅਰ ਹੋਏ। ਕੇਜਰੀਵਾਲ ਵਲੋਂ ਮੁੱਖ ਮੰਤਰੀ  ਦੀ ਇਸ ਤੌਹੀਨ ਦਾ ਪੰਜਾਬੀਆਂ ਨੇ ਬਹੁਤ  ਬੁਰਾ ਮਨਾਇਆ । ਇਹ ਵੀ ਸਮਝਿਆ  ਜਾਂਦੈ ਕਿ ਵਿਧਾਨ ਸਭਾ ਚੋਣਾਂ  ਨਾਲੋਂ  ਲੋਕ ਸਭਾ ਜਿਮਨੀ  ਚੋਣ ਲਈ  ਘਟੀ ਵੋਟ ਪ੍ਰਤੀਸ਼ਤ ਦਾ ਇਹ ਵੀ ਮੁੱਖ ਕਾਰਨ ਹੈ। ਹਣ ਆਏ ਦਿਨ ਭਗਵੰਤ ਮਾਨ ਨੂੰ ਗੁਜਰਾਤ ਅਤੇ ਹਿਮਾਚਲ  ਵਿਚ ਆਉਂਦੀਆਂ  ਚੋਣਾਂ ਦੇ ਮੱਦੇਨਜ਼ਰ ਪਾਰਟੀ  ਪ੍ਰਚਾਰ ਲਈ ਵਰਤਿਆ ਜਾ ਰਿਹੈ। ਇਸ ਲਈ ਵਰਤੇ ਜਾ ਰਹੇ ਪੰਜਾਬ ਦੇ ਸਾਧਨਾਂ ਤੇ ਵੀ ਨੁਕਤਾਚੀਨੀ ਚੱਲ ਰਹੀ ਹੈ।  ਸਾਡਾ ਮਕਸਦ ਆਮ ਆਦਮੀ ਪਾਰਟੀ  ਦੀ ਨੁਕਤਾਚੀਨੀ ਕਰਨਾ ਹਰਗਿਜ਼ ਨਹੀਂ, ਸਗੋਂ  ਸਰਕਾਰ ਨੂੰ  ਆਮ ਜਨਤਾ ਦੀਆਂ ਵਧੀਆਂ ਉਮੀਦਾਂ ਤੋਂ  ਸੁਚੇਤ ਕਰਨਾ ਹੈ। ਜੇਕਰ ਸਰਕਾਰ ਨੇ ਹਾਰ ਕਰਨ ਹੋਈ ਨਿਮੋਸ਼ੀ ਦੇ ਪ੍ਰਭਾਵ ਤੋਂ ਬਾਹਰ ਨਿਕਲਣਾ ਹੈ ਤਾਂ ਦਿੱਲੀ ਲੀਡਰਸ਼ਿਪ  ਦੇ ਗਲਬੇ ਤੋਂ ਨਿਯਾਤ ਪਾਉਣੀ ਪਏਗੀ। ਸੰਵੇਦਨਸ਼ੀਲ ਪੰਜਾਬੀਆਂ ਨੇ 3 ਮਹੀਨੇ ਪਹਿਲਾਂ ਰਵਾਇਤੀ  ਪਾਰਟੀਆਂ  ਦੀ ਲੁੱਟ ਤੋਂ  ਦੁੱਖੀ ਹੋ ਕੇ ਬਦਲਾਅ  ਲਈ ਵੋਟ ਪਾ ਕੇ ਮਜਬੂਤ ਸਰਕਰ ਬਣਾਈ ਸੀ, ਅਤੇ ਹੁਣ ਸੰਗਰੂਰ ਸੀਟ ਤੇ ਆਪਣਾ ਗੁੱਸਾ ਵੀ ਜਾਹਿਰ ਕਰ ਦਿਤੈ। ਮੁੱਖ  ਮੰਤਰੀ  ਵਲੋਂ ਸਿਮਰਨਜੀਤ ਸਿੰਘ  ਨੂੰ ਸ੍ਰਿਸ਼ਟਾਚਾਰ ਵਜੋਂ  ਜਿੱਤ ਤੇ ਵਧਾਈ ਨਾ ਦੇਣ ਨਾਲ ਕੋਈ ਬਹੁਤਾ ਚੰਗਾ ਪ੍ਰਭਾਵ ਨਹੀਂ  ਗਿਆ। ਇਸ ਲਈ ਸਮਾਂ ਰਹਿੰਦੇ ਆਪ ਨੇਤਾਵਾਂ ਨੂੰ  ਦਿਲੀ ਗਲਬੇ ਤੋਂ ਬਾਹਰ ਆ ਕੇ ਅਤੇ ਅਪਣੇ  ਵਰਤਾਉ  ਵਿਚ ਸੁਧਾਰ ਕਰਕੇ ਮੁੜ ਜਨਤਾ ਦਾ ਵਿਸ਼ਵਾਸ  ਜਿਤਣਾ ਹੋਏਗਾ, ਨਹੀਂ  ਤਾਂ  ਰਵਾਇਤੀ ਪਾਰਟੀਆਂ  ਦਾ ਹ‍ਾਲ ਸਭ ਦੇ ਸਾਹਮਣੇ ਹੈ।
ਦਰਸ਼ਨ ਸਿੰਘ  ਸ਼ੰਕਰ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ