Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਸੰਗਰੂਰ ਸੀਟ ਤੇ ਸਿਮਰਨਜੀਤ ਮਾਨ ਨੇ ਰਚਿਆ ਇਤਿਹਾਸ। ਰਵਾਇਤੀ ਪਾਰਟੀਆਂ ਨੂੰ ਵੋਟਰਾਂ ਨੇ ਚਟਾਈ ਧੂਲ।

June 26, 2022 10:50 PM

'ਜੋ ਦਿਖਾ, ਸੋ ਲਿਖਾ'
ਸੰਗਰੂਰ ਸੀਟ ਤੇ ਸਿਮਰਨਜੀਤ ਮਾਨ ਨੇ ਰਚਿਆ ਇਤਿਹਾਸ। ਰਵਾਇਤੀ ਪਾਰਟੀਆਂ  ਨੂੰ  ਵੋਟਰਾਂ ਨੇ ਚਟਾਈ ਧੂਲ।

ਦੋ ਮਾਨਾਂ ਲਈ ਵਕਾਰ ਦਾ ਸਵਾਲ ਬਣੀ ਸੰਗਰੂਰ ਲੋਕ ਸੀਟ ਦੀ ਜਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ( ਅਮਿ੍ਤਸਰ) ਦੇ ਪ੍ਰਧਾਨ  ਬੁਢੇ ਜਰਨੈਲ  ਸਿਮਰਨਜੀਤ ਸਿੰਘ  ਮਾਨ ਨੇ ਸਾਰੀਆਂ  ਪਾਰਟੀਆਂ ਨੂੰ ਧੂਲ ਚਟਾ ਕੇ ਨਵਾਂ ਇਤਿਹਾਸ ਸਿਰਜ ਦਿਤੈ। ਉਨਾਂ ਨੇ ਆਮ ਆਦਮੀ  ਪਾਰਟੀ  ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ  ਨੂੰ  ਫਸਵੇਂ ਮੁਕਾਬਲੇ 'ਚ 5822  ਵੋਟਾਂ ਦੇ ਫਰਕ ਨਾਲ  ਹਰਾਇਆ।  ਕਾਂਗਰਸ, ਬੀਜੇਪੀ ਅਤੇ ਅਕਾਲੀ ਦਲ (ਬਾਦਲ)  ਦੇ ਉਮੀਦਵਾਰਾਂ ਦੀਆਂ  ਜਮਾਨਤਾਂ  ਜਬਤ ਹੋ ਗਈਆਂ। ਸ. ਮਾਨ ਨੂੰ  253 154 ਵੋਟਾਂ, 'ਆਪ' ਉਮੀਦਵਾਰ ਗੁਰਮੇਲ ਸਿੰਘ  ਘਰਾਚੋਂ ਨੂੰ 246828 ,  ਕਾਂਗਰਸ ਪਾਰਟੀ  ਦੇ  ਦਲਬੀਰ ਸਿੰਘ  ਗੋਲਡੀ 79526 ਵੋਟਾਂ ਨਾਲ ਤੀਜੇ ਨੰਬਰ ਤੇ ਰਹੇ। ਬੀਜੇਪੀ ਦੇ ਕੇਵਲ ਢਿੱਲੋਂ 66171 ਵੋਟਾਂ ਨਾਲ ਚੌਥੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ  ਉਮੀਦਵਾਰ ਕਮਲਦੀਪ ਕੌਰ 44323 ਵੋਟਾਂ ਨਾਲ ਰਵਾਇਤੀ ਪਾਰਟੀਆਂ  ਵਿਚੋਂ ਸਭ ਤੋਂ ਪੱਛੜ ਗਈ। ਸਿਮਰਨਜੀਤ ਮਾਨ   1999 ਤੋਂ ਪਿੱਛੋਂ 23 ਸਾਲਾਂ  ਬਾਅਦ ਦੂਜੀ ਵਾਰ ਜਿੱਤ ਕੇ ਲੋਕ ਸਭਾ ਵਿਚ ਪੁੱਜੇ ਨੇ। ਸੰਗਰੂਰ ਸੀਟ ਮੁੱਖ  ਮੰਤਰੀ  ਭਗਵੰਤ ਮਾਨ  ਵਲੋਂ ਲੋਕ ਸਭਾ ਤੋਂ  ਅਸਤੀਫਾ ਦੇਣ ਕਾਰਨ ਖਾਲੀ ਹੋਈ ਸੀ।  ਉਹ ਇਸ ਸੀਟ ਤੋਂ ਆਮ ਆਦਮੀ  ਪਾਰਟੀ  ਦੇ ਉਮੀਦਵਾਰ ਵਜੋਂ  ਦੋ ਵਾਰ ਚੋਣ ਜਿੱਤ ਚੁੱਕੇ ਨੇ।  2014 ਵਿਚ ਉਨਾਂ ਨੇ ਸ਼੍ਰੋਮਣੀ ਅਕਾਲੀ  ਦਲ ਦੇ ਸੁਖਦੇਵ ਸਿੰਘ  ਢੀਂਡਸਾ  ਨੂੰ 351827  ਵੋਟਾਂ ਦੇ ਫਰਕ ਨਾਲ ਹਰਾਇਆ ਅਤੇ  2019 ਦੀਆਂ ਆਮ ਚੋਣਾਂ  ਵਿਚ  ਕਾਂਗਰਸ  ਦੇ ਕੇਵਲ ਢਿਲੋਂ  ਨੂੰ 110211 ਵੋਟਾਂ  ਦੇ ਅੰਤਰ ਨਾਲ ਹਰਾਇਆ ਸੀ। ਆਮ ਕਰਕੇ ਇਸ ਸੀਟ ਨੂੰ  ਆਮ ਆਦਮੀ ਪਾਰਟੀ  ਦੀ ਪੱਕੀ ਸੀਟ ਸਮਝਿਆ  ਜਾਂਦਾ ਸੀ। ਪਾਰਟੀ  ਉਮੀਦਵਾਰ ਦੀ ਹਾਰ ਨਾਲ ਆਮ ਆਦਮੀ ਪਾਰਟੀ ਅਤੇ ਖਾਸ ਕਰਕੇ  ਮੁੱਖ  ਮੰਤਰੀ ਭਗਵੰਤ ਮਾਨ  ਨੂੰ  ਬਹੁਤ ਵੱਡਾ ਝੱਟਕਾ ਲਗਾ ਹੈ। ਤਿੰਨ ਮਹੀਨੇ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਸੰਗਰੂਰ ਲੋਕ ਸਭਾ ਸੀਟ ਵਿਚ ਸ਼ਾਮਿਲ ਸਾਰੀਆਂ 9 ਸੀਟਾਂ  ਵੱਡੇ-ਵੱਡੇ ਫਰਕ ਨਾਲ 'ਆਪ' ਉਮੀਦਵਾਰਾਂ ਨੇਂ  ਕੁੱਲ ਮਿਲਾ ਕੇ 3.72 ਲੱਖ ਵੋਟਾਂ ਦੇ ਅੰਤਰ ਨਾਲ ਜਿਤੀਆਂ ਸਨ । ਸਿਰਫ 3 ਮਹੀਨੇ ਬਾਅਦ  ਹੀ ਸੰਗਰੂਰ ਦੇ ਵੋਟਰਾਂ ਨੇ ਵੱਡਾ ਉਲਟ ਫੇਰ ਕਰਕੇ 'ਆਪ' ਸਰਕਾਰ ਦੀ ਕਾਰਗੁਜਾਰੀ ਨੂੰ  ਨਕਾਰ ਕੇ ਰੱਖ ਦਿੱਤੈ। 'ਆਪ' ਦੀ ਕਾਰਗੁਜਾਰੀ ਸਾਰੇ 9 ਹਲਕਿਆਂ  ਵਿਚ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਬਹੁਤ  ਮਾੜੀ ਰਹੀ।ਦਿੜਬਾ ਤੋਂ 50600 ਦੇ ਫਰਕ ਨਾਲ ਵਿੱਤ ਮੰਤਰੀ   ਹਰਪਾਲ ਚੀਮਾ ਜੱਤ ਸੀ,  ਹੁਣ  'ਆਪ' ਉਮੀਦਵਾਰ ਦਿੜਬਾ ਤੋਂ   ਹਾਰੇ ਗਏ। ਸਿਖਿਆ ਮੰਤਰੀ  ਮੀਤ ਹੇਅਰ ਦੀ ਬਰਨਾਲਾ ਤੋਂ 36 ਹਜਾਰ ਦੀ ਲੀਡ ਸੀ, ਹੁਣ ਆਪ ਉਮੀਦਵਾਰ 2 ਹਜਾਰ ਤੋਂ  ਵੱਧ ਵੋਟਾਂ ਨਾਲ  ਹਾਰੇ ਨੇ। ਸੁਨਾਮ ਤੋਂ  ਅਮਨ ਅਰੋੜਾ ਪੰਜਾਬ ਵਿਚ ਸਭ ਤੋ ਵੱਧ 77 ਹਜਾਰ ਵੋਟਾਂ ਦੇ ਫਰਕ ਨਾਲ ਜਿਤੇ ਸਨ ਇਸ ਵਾਰ ਇਹ ਅੰਤਰ ਸਿਰਫ 1400  ਤੇ ਸਿਮਟ ਗਿਐ।ਅਸੀਂ ਇਕ ਹਫਤਾ ਪਹਿਲਾਂ ਇਸ ਕਾਲਮ ਵਿਚ ਇਸ ਨੂੰ  ਦੋ ਮਾਨਾਂ ਲਈ ਵਕਾਰੀ ਸੀਟ  ਲਿਖਿਆ ਸੀ। ਗਿਣਤੀ ਸਮੇਂ  ਫਸਵੇਂ ਮੁਕਾਬਲੇ ਨਾਲ  ਉਸ ਤੇ ਮੋਹਰ ਮਹਰ ਲੱਗੀ ਹੈ। ਸ. ਮਾਨ ਦੀ ਜਿੱਤ ਵਿਚ  ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲਾ ਵਲੋਂ ਪਹਿਲਾਂ ਐਲਾਨੀ ਹਮਾਇਤ ਦਾ ਵੀ ਕਾਫੀ ਪ੍ਰਭਾਵ ਦਿਸਿਐ। ਸਭ ਪਾਰਟੀਆਂ  ਦੇ ਪ੍ਰਮੁੱਖ  ਨੇਤਾਵਾਂ ਨੇ ਸਿਮਰਨਜੀਤ ਮਾਨ ਨੂੰ  ਜਿੱਤ ਤੇ ਵਧਾਈ ਦਿੱਤੀ ਹੈ। ਸੰਗਰੂਰ ਸੀਟ ਦਾ ਆਇਆ ਨਤੀਜਾ ਭਵਿਖ ਵਿਚ ਪੰਜਾਬ ਦੀ   ਰਾਜਨੀਤੀ ਨੂੰ  ਕਈ ਪੱਖ ਤੋਂ ਪ੍ਰਭਵਤ ਕਰੇਗਾ। ਹਾਰ ਨਾਲ ਲੋਕ ਸਭਾ ਵਿਚ ਆਮ ਆਦਮੀ  ਪਾਰਟੀ  ਦੀ ਨੁਮਾਇੰਦਗੀ ਦ‍ਾ ਖਾਤਮਾ ਹੋ ਗਿਐ। ਜੁਝਾਰੂ ਸਾਬਤ ਹੋਏ ਸ਼੍ਰੋਮਣੀ ਅਕਾਲੀ ਦਲ (ਅਮਿ੍ਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ  ਮਾਨ  ਦ‍ਾ  ਪ੍ਰਭਾਵ  ਪੰਥਕ ਸਫਾਂ ਵਿਚ ਵਧੇਗਾ  ਅਤੇ ਦਹਾਕਿਆਂ ਤੋਂ  ਸਥਾਪਿਤ ਅਕਾਲੀ ਦਲ (ਬਾਦਲ)  ਲਈ ਵੱਡੀ ਚੁਣੌਤੀ ਖੜੀ ਕਰੇਗਾ। ਸਭ ਤੋਂ  ਨਿਮੋਸ਼ੀ ਭਰੀ ਹਾਰ ਅਕਾਲੀ ਦਲ (ਬਾਦਲ) ਦੀ ਹੋਈ ਹੈ। ਇਸ ਦੀ ਉਮੀਦਵਾਰ ਕਮਲਦੀਪ ਕੌਰ ਪ੍ਰਮੁੱਖ 5 ਪਾਰਟੀਆਂ  ਦੇ ਉਮੀਦਵਾਰਾਂ ਵਿੱਚੋਂ  ਸਭ ਤੋਂ  ਹੇਠਲੇ ਪਾਏਦਾਨ ਤੇ ਰਹੀ ਹੈ। ਇਸ ਚੋਣ ਦਾ ਨਤੀਜਾ ਆਉਣ ਵਾਲੇ ਸਮੇੱ ਵਿੱਚ ਬਾਦਲ ਅਕਾਲੀ ਦਲ  ਦੀ  ਪੰਥਕ ਹਲਕਿਆਂ ਵਿਚ ਸਰਦਾਰੀ ਨੂੰ  ਵੱਡਾ ਖੋਰਾ ਲਗਾ ਸਕਦੈ ਅਤੇ ਸ਼੍ਰੋਮਣੀ ਕਮੇਟੀ  ਚੋਣਾਂ ਵਿਚ ਵੀ ਵੱਡੀ ਚੁਣੌਤੀ ਪੇਸ਼ ਹੋ ਸਕਦੀ ਹੈ। ਇਸੇ ਤਰ੍ਹਾਂ ਫੁੱਟ ਦਾ ਸ਼ਿਕਾਰ ਕਾਂਗਰਸ ਨੂੰ  ਵੀ ਬਹੁਤ  ਵੱਡਾ ਧੱਕਾ ਲੱਗਿਆ ਹੈ , ਉਸ ਦਾ ਉਮੀਦਵਾਰ ਜਮਾਨਤ ਵੀ ਨਹੀਂ  ਬਚਾ ਸਕਿਆ। ਬੀਜੇਪੀ ਬੇਸ਼ਕ ਅੱਛਾ ਪ੍ਰਦਰਸ਼ਨ ਨਹੀਂ  ਕਰ ਸਕੀ, ਪਰ ਉਸ ਦੇ ਉਮੀਦਵਾਰ ਨੂੰ  ਅਕਾਲੀ ਦਲ (ਬਾਦਲ) ਦੀ ਉਮੀਦਵਾਰ ਨਾਲੋਂ ਡੇੜ ਗੁਣਾਂ ਵੋਟਾਂ ਮਿਲੀਆਂ ਅਤੇ ਉਹ ਆਪਣੀ ਹੋਂਦ ਪੇਂਡੂ ਖੇਤਰਾਂ ਵਿਚ ਦਰਸਾਉਣ ਵਿਚ ਸਫਲ ਰਹੀ ਹੈ। ਕੁੱਲ ਮਿਲਾ ਕੇ ਜਨਤਾ ਦਾ ਇਹ ਫਤਵਾ ਜਿਥੇ ਰਵਾਇਤੀ ਪਾਰਟੀਆਂ  ਕਾਂਗਰਸ , ਅਕਾਲੀ ਦਲ (ਬਾਦਲ) ਅਤੇ ਬੀਜੇਪੀ ਦੇ ਪੰਜਾਬ ਅੰਦਰ ਭਵਿਖ ਤੇ ਗ੍ਰਹਿਣ ਲਗਾ ਗਿਆ, ਉਥੇ ਹੀ
ਆਮ ਆਦਮੀ ਪਾਰਟੀ  ਦੀ 3 ਮਹੀਨੇ ਦੀ ਕਰਗੁਜਾਰੀ ਨੂੰ  ਸਿਰੇ ਤੋਂ  ਨਕਾਰ ਗਿਐ।  ਸਰਕਾਰੀ ਧਿਰ ਦੇ ਲੀਡਰਾਂ ਦੇ ਜਨਤਾ ਪ੍ਰਤੀ ਰੁੱਖੇ  ਅਤੇ ਹੈਂਕੜ ਵਾਲੇ ਵਰਤਾਅ  ਤੇ ਵੀ ਨਿਸ਼ਾਨ ਚਿੰਨ ਲੱਗਾ ਹੈ। ਆਮ ਅਦਮੀ ਪਾਰਟੀ ਨੂੰ  ਚੋਣਾਂ ਵਿਚ ਦਿਤੀਆਂ ਗਰੰਟੀਆਂ ਤੇ ਬਹਾਨੇਬਾਜ਼ੀ ਨਾਲ ਡੰਗ ਟਪਾਉਣ ਦੀ ਨੀਤੀ ਨੂੰ  ਛੱਡਣਾ ਹੋਏਗਾ ਅਤੇ  ਸਾਰੇ ਵਾਅਦੇ ਪੂਰੇ ਕਰਨੇ ਹੋਣਗੇ। ਹੁਣ ਸਿਮਰਨਜੀਤ ਮਾਨ ਤੇ  ਲੋਕ ਸਭਾ ਵਿਚ ਪੰਜਾਬ ਦੇ ਮਸਲੇ ਬਲੰਦ ਆਵਾਜ਼ ਵਿਚ ਉਠਾ ਕੇ ਅੰਜ਼ਾਮ ਤਕ ਪਹੁੰਚਾਉਣ ਦੀ ਜਿੰਮੇਵਾਰੀ ਹੋਏਗੀ।
ਅਸੀਂ 'ਆਪ' ਮੰਤਰੀਆਂ  ਅਤੇ ਵਧਾਇਕਾਂ ਨੂੰ  ਜਨਤਾ ਪ੍ਰਤੀ ਹਾਂ ਪੱਖੀ ਰੁੱਖ ਅਪਣਾ ਕੇ ਉਨਾਂ ਦਾ ਸਨੇਹ ਮੁੜ ਜਿੱਤਣ ਦੀ ਸਲਾਹ ਦੇਵਾਂਗੇ, ਅਤੇ ਸਾਵਧਾਨ ਕਰਾਂਗੇ ਕਿ ਪੰਜਾਬ ਦੇ  ਵੋਟਰ ਹੁਣ ਬਦਲਾਅ ਲਿਆਉਣਾ ਸਿੱਖ ਚੁੱਕੇ ਨੇ।
ਦਰਸ਼ਨ ਸਿੰਘ  ਸ਼ੰਕਰ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ