Wednesday, April 24, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਦਿਨੋ-ਦਿਨ ਵੱਧ ਰਿਹਾ ਜੰਕ ਫੂਡ ਖਾਣ ਦਾ ਰੁਝਾਨ : ਸੰਜੀਵ ਸਿੰਘ ਸੈਣੀ

June 25, 2022 11:09 PM
ਦਿਨੋ-ਦਿਨ ਵੱਧ ਰਿਹਾ ਜੰਕ ਫੂਡ ਖਾਣ ਦਾ ਰੁਝਾਨ:
 
ਜਿੰਦਗੀ ਬਹੁਤ ਖੂਬਸੂਰਤ ਹੈ। ਅਸੀਂ ਜ਼ਿੰਦਗੀ ਦੇ ਹਰ ਰੰਗ ਦਾ ਆਨੰਦ ਮਾਣਦੇ ਹਾਂ। ਇੱਕ ਚੰਗੀ ਸਿਹਤ ਲਈ ਪੌਸ਼ਟਿਕ ਭੋਜਨ ਬਹੁਤ ਲਾਹੇਵੰਦ ਹੁੰਦਾ ਹੈ। ਜੋ ਇਨਸਾਨ ਵਧੀਆ ਪੋਸ਼ਟਿਕ ਭੋਜਨ ਖਾਂਦਾ ਹੈ ,ਬਿਮਾਰੀਆਂ ਵੀ ਉਸ ਇਨਸਾਨ ਨੂੰ ਬਹੁਤ ਘੱਟ ਲਗਦੀਆਂ ਹਨ। ਅਕਸਰ ਅਸੀਂ ਬਜ਼ੁਰਗਾਂ ਨੂੰ ਦੇਖਦੇ ਹੀ ਹਾਂ ਕੀ ਉਹ 90 ਸਾਲ ਤੋਂ ਵੱਧ ਜ਼ਿੰਦਗੀ ਬਸਰ ਕਰਕੇ ਇਸ ਸੰਸਾਰ ਤੋਂ ਰੁਖ਼ਸਤ ਹੁੰਦੇ ਹਨ। ਕਈ ਪਿੰਡਾਂ ਵਿੱਚ ਅਜਿਹੇ ਬਜ਼ੁਰਗ ਵੀ ਹੁੰਦੇ ਹਨ ਜੋ ਸੌ ਸਾਲ ਤੋਂ ਵੱਧ ਦੇ ਹਨ। ਉਨ੍ਹਾਂ ਦੀ ਲੰਮੀ ਸਿਹਤ ਦਾ ਰਾਜ ਹੈ ਸ਼ੁੱਧ ਪੋਸਟਿਕ ਭੋਜਨ ਖਾਣਾ। ਜੋ ਸ਼ੁੱਧ ਪੋਸਟਿਕ ਭੋਜਨ ਹੁੰਦਾ ਹੈ, ਉਹ ਘਰ ਦੀ ਰਸੋਈ ਵਿੱਚ ਤਿਆਰ ਕੀਤਾ ਜਾਂਦਾ ਹੈ ।ਬਹੁਤ ਹੀ ਸਫ਼ਾਈ ਨਾਲ ਬਣਾਇਆ ਜਾਂਦਾ ਹੈ ।ਅਸਾਨੀ ਨਾਲ ਹਜ਼ਮ ਵੀ ਹੋ ਜਾਂਦਾ ਹੈ।ਚੰਗੇ ਤੇਲਾਂ ਭਾਵ ਸਰੋਂ ਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਕਹਿਣ ਦਾ ਭਾਵ ਹੈ ਕਿ ਪੌਸ਼ਟਿਕ ਭੋਜਨ ਖਾਣ ਨਾਲ ਇਨਸਾਨ ਤੰਦਰੁਸਤ ਰਹਿੰਦਾ ਹੈ। ਮੋਟਾਪਾ ਵੀ ਨਹੀਂ ਆਉਂਦਾ ਹੈ।
 
ਸਮਾਂ ਬਦਲਿਆ। ਅੱਜ ਕੱਲ ਪੱਛਮੀ ਸੱਭਿਅਤਾ ਦਾ ਬਹੁਤ ਬੋਲਬਾਲਾ ਹੈ। ਅੱਜ ਕਲ ਅਸੀਂ ਦੇਖਦੇ ਹੀ ਹਾਂ ਕਿ ਜੰਕ ਫੂਡ ਖਾਣ ਦਾ ਰੁਝਾਨ ਦਿਨੋ-ਦਿਨ ਵੱਧ ਗਿਆ ਹੈ। ਬੱਚੇ ਅਕਸਰ ਘਰ ਦੇ ਖਾਣੇ ਨੂੰ ਬਹੁਤ ਘੱਟ ਤਰਜੀਹ ਦੇਣ ਲੱਗ ਪਏ ਹਨ। ਉਹਨਾਂ ਨੂੰ ਬਾਹਰ ਦੇ ਖਾਣੇ ਦੀ ਬਹੁਤ ਜ਼ਿਆਦਾ ਆਦਤ ਪੈ ਚੁੱਕੀ ਹੈ। ‌ ਜਿਸ ਕਰਕੇ ਉਹ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਗਏ ਹਨ। ਮੋਟਾਪੇ ਦੀ ਜਕੜ ਵਿੱਚ ਆ ਚੁੱਕੇ ਹਨ। ਛੋਟੇ ਬੱਚਿਆਂ ਦਾ ਸ਼ਰੀਰ ਭਾਰੀ ਹੋ ਚੁੱਕਿਆ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਅੱਜ ਦਾ ਇਨਸਾਨ ਕੰਮਾਂ ਕਾਰਾਂ ਵਿੱਚ ਬਹੁਤ ਜ਼ਿਆਦਾ ਰੁੱਝ ਚੁੱਕਿਆ ਹੈ। ਸਾਰੇ ਇਨਸਾਨ ਅੱਜਕਲ ਨੌਕਰੀ ਪੇਸ਼ੇ ਵਾਲੇ ਹਨ। ਜਦੋਂ ਮਾਂ-ਬਾਪ ਹੀ ਜੰਕ ਫੂਡ ਖਾਣ ਲੱਗ ਗਏ ਹਨ ,ਤਾਂ ਬੱਚੇ ਫਿਰ ਪਿੱਛੇ ਕਿਉਂ ਹਟਣ। ਹਰ ਸ਼ਹਿਰ ਵਿੱਚ ਸ਼ਾਮ ਨੂੰ ਕਿਸੇ ਖੁੱਲ੍ਹੀ ਜਗ੍ਹਾ ਤੇ ਤਰ੍ਹਾਂ-ਤਰ੍ਹਾਂ ਦੇ ਜੰਕ ਫੂਡ ਦੀਆਂ ਰੇਹੜੀਆਂ ਲੱਗਦੀਆਂ ਹਨ। ਇਹ ਰੇੜੀ ਵਾਲੇ ਬਰਗਰ, ਨਿਊਂਡਲਜ਼,ਚਾਓਮੀਨ, ਸਪਰਿੰਗ ਰੋਲ, ਮੋਮੋਜ਼,ਹੋਰ ਪਤਾ ਨਹੀਂ ਕਿੰਨੇ ਕੁ ਤਰ੍ਹਾਂ ਦੇ ਜੰਕ ਫੂਡ ਬਣਾਉਂਦੇ ਹਨ। ਘਟੀਆਂ ਤੇਲਾਂ ਦੀ ਇਹ ਲੋਕ ਵਰਤੋਂ ਕਰਦੇ ਹਨ।ਇਹ ਜੰਕ ਫੂਡ ਬਣਾਉਣ ਵਾਲੇ ਸਾਰੇ ਹੀ ਪ੍ਰਵਾਸੀ, ਨੇਪਾਲੀ ਜਾਂ ਬਿਹਾਰੀ  ਬੰਦੇ ਹੁੰਦੇ ਹਨ। ਅਕਸਰ ਦੇਖਿਆ ਜਾਂਦਾ ਹੈ ਕਿ ਇਹ ਬੰਦੇ ਸਫ਼ਾਈ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਦੇ ਹਨ। ਤਰ੍ਹਾਂ-ਤਰ੍ਹਾਂ ਦੇ ਮਸਾਲੇ ਲਗਾ ਕੇ ਫੂਡ ਨੂੰ ਬਹੁਤ ਜ਼ਿਆਦਾ ਸਵਾਦਿਸ਼ਟ ਬਣਾ ਦਿੰਦੇ ਹਨ। ਅਸੀਂ ਆਰਾਮ ਨਾਲ ਖਾ ਲੈਂਦੇ ਹਾਂ। ਹੌਲੀ ਹੌਲੀ ਅਸੀਂ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ। ਸੈਰ ਤਾਂ ਅਸੀਂ ਅੱਜਕਲ ਬਿਲਕੁਲ ਵੀ ਨਹੀਂ ਕਰਦੇ। ਜੰਕ ਫੂਡ ਖਾਣ ਨਾਲ ਹੌਲੀ-ਹੌਲੀ ਅਸੀਂ ਕਈ ਤਰ੍ਹਾਂ ਦੇ ਬਿਮਾਰੀਆਂ ਜਿਵੇਂ ਦਿਲ ਦੇ ਰੋਗ, ਬਲੱਡ ਪ੍ਰੈਸ਼ਰ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ।
 
ਨੌਕਰੀਪੇਸ਼ਾ ਹੋਣ ਕਰਕੇ ਅੱਜਕਲ੍ਹ ਔਰਤਾਂ ਘਰ  ਖਾਣਾ ਬਨਾਉਣ ਨੂੰ ਤਰਜੀਹ ਬਹੁਤ ਘੱਟ ਦੇਣ ਲੱਗ ਪਈਆਂ ਹਨ। ਜਦੋਂ ਔਰਤਾਂ ਸ਼ਾਮ ਨੂੰ  ਦਫ਼ਤਰਾਂ ਤੋ   ਘਰ ਆਉਂਦੀਆਂ ਹਨ, ਤਾਂ ਅਕਸਰ ਉਹ ਘਰ ਵਿੱਚ ਕਹਿੰਦੀਆਂ ਹਨ ਕਿ ਮੇਰੇ ਵਿੱਚ ਤਾਂ ਹੁਣ ਹਿੰਮਤ ਨਹੀਂ ਹੈ ਕਿ ਮੈਂ ਰਾਤ ਦਾ ਖਾਣਾ ਬਣਾਵਾ। ਬੱਚਿਆਂ ਨੂੰ ਪੈਸੇ ਦੇ ਦਿੰਦੀਆਂ ਹਨ ਕੀ ਤੁਸੀਂ ਬਾਹਰ ਹੀ ਕੁੱਝ ਖਾ ਲੈ ਲਵੋ ਤੇ ਸਾਡੇ ਲਈ ਵੀ ਘਰ ਖਾਣਾ ਲੈ ਆਉਣਾ। ਬੱਚੇ ਬਾਹਰ ਫ਼ਿਰ ਇਹ ਜੰਕ ਫੂਡ ਖਾਣਾ ਖਾਂਦੇ ਹਨ। ਇਹ ਜੰਕ ਫੂਡ ਇੰਨੇ ਮਸਾਲੇਦਾਰ ਹੁੰਦੇ ਹਨ ਕੀ ਇਹ ਸਿਹਤ ਨੂੰ ਬਹੁਤ ਜ਼ਿਆਦਾ ਖਰਾਬ ਕਰਦੇ ਹਨ। ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਹੋਰ ਪਤਾ ਨਹੀਂ ਇਨ੍ਹਾਂ ਵਿੱਚ ਕੀ ਕੀ ਚੀਜ਼ਾਂ ਪਾ ਕੇ ਇਨ੍ਹਾਂ ਨੂੰ ਜ਼ਾਇਕੇਦਾਰ ਬਣਾ ਦਿੱਤਾ ਜਾਂਦਾ ਹੈ। ਜੇ ਅਸੀਂ ਕਿੱਥੇ ਮਾਲ ਵਿਚ ਸ਼ਾਪਿੰਗ ਲਈ ਜਾਂਦੇ ਹਾਂ ਤਾਂ ਅਸੀਂ ਉਥੇ ਜੰਕ ਫ਼ੂਡ ਖਾ ਕੇ ਆਉਂਦੇ ਹਾਂ।
 
ਵਿਆਹ-ਸ਼ਾਦੀਆਂ ਵਿਚ ਤਾਂ ਇਹ ਅੱਜਕਲ ਆਮ ਜਿਹੀ ਗੱਲ ਬਣ ਗਈ ਹੈ। ਤਰ੍ਹਾਂ ਤਰ੍ਹਾਂ ਦੇ ਜੰਕ ਫੂਡ ਮੇਜ਼ਾਂ ਤੇ ਪ੍ਰੋਗਰਾਮਾਂ ਵਿਆਹਾਂ ਵਿਚ ਸਜਾਏ ਹੁੰਦੇ ਹਨ । ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਰੋਟੀ ਖਾਣ ਨਾਲੋਂ ਜ਼ਿਆਦਾ ਇਨ੍ਹਾਂ ਜੰਕ ਫੂਡ ਨੂੰ ਤਰਜੀਹ ਦਿੰਦੇ ਹਨ। ਨਿਊਡਲਜ ਪਲੇਟਾਂ ਦੀਆਂ ਪਲੇਟਾਂ ਭਰ ਕੇ ਖਾਂਦੇ ਹਨ। ਅਕਸਰ ਅਸੀ ਦੇਖਦੇ ਹਨ ਕਿ ਇਹ ਮੈਦੇ ਦੀਆਂ ਚੀਜ਼ਾਂ ਬਣੀਆਂ ਹੁੰਦੀਆਂ ਹਨ। ਜੋ ਕਿ ਅਸਾਨੀ ਨਾਲ ਹਜ਼ਮ ਵੀ ਨਹੀਂ ਹੁੰਦੀਆਂ। ਅੱਜ ਕੱਲ੍ਹ ਲੋਕ ਇਨ੍ਹਾਂ ਚੀਜ਼ਾਂ ਦੇ ਜ਼ਿਆਦਾ ਸੇਵਨ ਕਰ ਕੇ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਜਦੋਂ ਇਹ ਚੀਜ਼ਾਂ ਹਜ਼ਮ ਨਹੀਂ ਹੁੰਦੀਆਂ ਹਨ, ਤਾਂ ਡਾਕਟਰ ਕੋਲ ਜਾਂਦੇ ਹਨ। ਉੱਥੇ ਕਹਿੰਦੇ ਹਨ ਕਿ ਯੂਰਿਕ ਐਸਿਡ ਬਣ ਗਿਆ ਜਾਂ ਖੱਟੇ ਡਕਾਰ ਆ ਰਹੇ ਹਨ। ਦੇਖਿਆ ਜਾਵੇ ਤਾਂ  ਇਹ ਖਾਣਾ ਸਾਡੇ ਲਈ ਬਣਿਆਂ ਹੀ ਨਹੀਂ ਹੈ। ਇਸ ਖਾਣੇ ਵਿੱਚ ਵੀ ਮਿਲਾਵਟ ਬਹੁਤ ਜ਼ਿਆਦਾ ਹੁੰਦੀ ਹੈ। ਮਿਲਾਵਟ ਹੋਰ ਪਤਾ ਨਹੀਂ ਕਈ ਤਰ੍ਹਾਂ ਦੇ ਕੈਮੀਕਲ ,ਰਸਾਇਣ ਪਾ  ਕੇ ਇਹ ਜੰਕ ਫੂਡ ਪਰੋਸਿਆ ਜਾਂਦਾ ਹੈ।
 
ਦੇਖਿਆ ਜਾਂਦਾ ਹੈ ਇਹ ਜੰਕ ਫੂਡ ਬਾਹਰਲੇ ਮੁਲਕਾਂ ਵਿੱਚ ਆਮ ਹਨ। ਉਨ੍ਹਾਂ ਦੇਸ਼ਾਂ ਵਿੱਚ ਮਿਲਾਵਟ ਬਿਲਕੁਲ ਵੀ ਨਹੀਂ ਹੈ। ਇਸ ਕਰ ਕੇ ਉਨ੍ਹਾਂ ਮੁਲਕਾਂ ਦੇ ਲੋਕ ਇਨ੍ਹਾਂ ਨੂੰ ਆਪਣੇ ਖਾਣੇ ਵਿਚ ਤਰਜੀਹ ਦਿੰਦੇ ਹਨ। ਉਹ ਲੋਕ ਬਿਮਾਰੀਆਂ ਦੇ ਸ਼ਿਕਾਰ ਬਹੁਤ ਘੱਟ ਹੁੰਦੇ ਹਨ। ਸਾਡੇ ਦੇਸ਼ ਵਿਚ ਮਿਲਾਵਟ ਦਾ ਬਹੁਤ ਬੋਲਬਾਲਾ ਹੈ। ਸਾਨੂੰ ਅਜਿਹੇ ਖਾਣਿਆਂ ਤੋਂ ਗੁਰੇਜ ਕਰਨਾ ਚਾਹੀਦਾ ਹੈ। ਸਾਨੂੰ ਘਰ ਦੇ ਖਾਣੇ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ। ਜੇ ਅਸੀਂ ਘਰ ਦਾ ਬਣਿਆ ਸਾਫ਼-ਸੁਥਰਾ ਪੋਸਟਿਕ ਭੋਜਨ ਖਾਵਾਂਗੇ ਤਾਂ ਬੀਮਾਰੀਆਂ ਤੋਂ ਵੀ ਦੂਰ ਰਹਾਂਗੇ। ਵਧੀਆ ਖਾਣਾ ਖਾ ਕੇ ਸਾਡੀ ਜ਼ਿੰਦਗੀ ਵੀ ਵਧੀਆ ਬਸਰ ਹੋਵੇਗੀ। ਡਾਕਟਰਾਂ ਕੋਲ ਸਾਨੂੰ ਬਿਲਕੁਲ ਵੀ ਨਹੀਂ ਜਾਣਾ ਪਵੇਗਾ।
 
ਸੰਜੀਵ ਸਿੰਘ ਸੈਣੀ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ