Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਆਪ ਦੀ ਸ਼ਲਾਘਾਯੋਗ ਪਹਿਲ: ਸੰਜੀਵ ਸਿੰਘ ਸੈਣੀ

June 24, 2022 12:35 AM
ਆਪ ਦੀ ਸ਼ਲਾਘਾਯੋਗ ਪਹਿਲ:
 
ਇਸ ਵੇਲੇ ਪੰਜਾਬ ਦੀ ਵਾਂਗਡੋਰ ਆਮ ਆਦਮੀ ਪਾਰਟੀ ਦੇ ਹੱਥ ਵਿਚ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਤੋਂ ਹਰ ਵਰਗ ਨੂੰ ਬਹੁਤ ਉਮੀਦਾਂ ਹਨ। ਭ੍ਰਿਸ਼ਟਾਚਾਰ ਦਾ ਬਹੁਤ ਬੋਲਬਾਲਾ ਹੈ। ਪਿਛਲੀਆਂ ਸਰਕਾਰਾਂ ਸਮੇਂ ਅਸੀਂ ਦੇਖਿਆ ਹੀ ਹੈ ਕਿ ਜੇ ਕਿਸੇ ਸਰਕਾਰੀ ਦਫ਼ਤਰ ਵਿੱਚ ਕਿਸੇ ਵੀ ਇਨਸਾਨ ਨੂੰ ਕੋਈ ਕੰਮ ਕਰਵਾਉਣ ਲਈ ਜਾਣਾ ਪੈਂਦਾ ਸੀ, ਤਾਂ ਉਥੇ ਕਲਰਕਾਂ ,ਚਪੜਾਸੀ ਤੱਕ ਦੀ ਮੁੱਠੀ ਗਰਮ ਕਰਨੀ ਪੈਂਦੀ ਸੀ। ਖਾਸ ਕਰਕੇ ਤਹਿਸੀਲਾਂ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ ਪੈਸੇ ਦੇ ਕੇ ਵੀ ਕੰਮ ਸਿਰੇ ਨਹੀਂ ਲੱਗਦੇ ਸਨ। ਦਰਅਸਲ ਭ੍ਰਿਸ਼ਟਾਚਾਰ ਅਜੇਹੇ ਰਿਸ਼ਵਤਖੋਰੀਆਂ ਦੇ ਖ਼ੂਨ ਵਿੱਚ ਰੰਮ ਗਿਆ ਸੀ । ਹੁਣ ਆਪ ਸਰਕਾਰ ਦੇ ਬਣਨ ਨਾਲ ਸਾਰੇ ਹੀ ਸਰਕਾਰੀ ਕਰਮਚਾਰੀਆਂ ਦੇ ਮਨ ਵਿੱਚ ਡਰ ਹੈ, ਕਿ ਜੇ ਕਿਸੇ ਵੀ ਵਿਅਕਤੀ ਤੋਂ ਰਿਸ਼ਵਤ ਲੈ ਲਈ ਹੈ ਤਾਂਂ ਨੌਕਰੀ ਤੋਂ ਹੱਥ ਧੌਣੇ ਪੈ ਸਕਦੇ ਹਨ। ਮੁੱਖ ਮੰਤਰੀ  ਮਾਨ ਜੀ ਨੇ ਇੱਕ ਐਂਟੀ ਕੁਰੱਪਸ਼ਨ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ।ਜਿਸ ਉੱਤੇ  ਸ਼ਿਕਾਇਤਕਰਤਾ ਆਪਣੀ ਦਰਖਾਸਤ ਦਰਜ ਕਰਵਾ ਸਕਦਾ ਹੈ। ਜਿਸ ਤੋਂ ਸਰਕਾਰੀ ਵਿਭਾਗ ਵਿੱਚ ਕੋਈ ਵੀ ਅਧਿਕਾਰੀ, ਸਰਕਾਰੀ ਕਰਮਚਾਰੀ ਕੰਮ ਕਰਨ ਦੇ ਬਦਲੇ ਰਿਸ਼ਵਤ ਮੰਗਦਾ ਹੋਵੇ। ਹੈਲਪਲਾਈਨ ਨੰਬਰ ਜਾਰੀ ਹੁੰਦਿਆਂ ਹੀ ਸਭ ਤੋਂ ਪਹਿਲੀ ਸ਼ਿਕਾਇਤ ਜਲੰਧਰ ਦੇ ਤਹਿਸੀਲ ਕੰਪਲੈਕਸ ਵਿਖੇ ਤਾਇਨਾਤ ਰਜਿਸਟਰੀ ਮਹਿਲਾ ਕਲਰਕ ਦੀ ਹੋਈ, ਜੋ ਸ਼ਰੇਆਮ ਪੈਸੇ ਲੈਂਦੇ ਹੋਏ ਫੜੀ ਗਈ।ਹੁਣ ਤੱਕ 40 ਤੋਂ ਵੱਧ ਵਿਅਕਤੀ ਰਿਸ਼ਵਤ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਚੇਤੇ ਕਰਵਾ ਦਈਏ ਕਿ ਪਿੱਛਲੇ ਹੀ ਮਹੀਨੇ ਆਪ ਸਰਕਾਰ ਨੇ ਆਪਣੇ ਹੀ ਕੈਬਨਿਟ ਮੰਤਰੀ ਨੂੰ ਟੈਂਡਰ ਪਾਸ ਕਰਨ ਦੇ ਬਦਲੇ 1% ਰਿਸ਼ਵਤ ਲੈਣ ਦੇ ਦੋਸ਼ ਹੇਠ ਜੇਲ੍ਹ ਭੇਜ ਦਿੱਤਾ ਸੀ। ਜਿਨ੍ਹਾਂ ਨੇ ਆਪਣਾ ਸਿਹਤ ਮੰਤਰੀ ਹੀ ਨਹੀਂ ਬਖਸ਼ਿਆ, ਉਹ ਹੋਰ ਨੂੰ ਕੀ ਬਖਸ਼ਣਗੇ। ਦੋ ਕੁ ਪਟਵਾਰੀ ਵੀ ਰਿਸ਼ਵਤ ਦੇ ਦੋਸ਼ ਹੇਠ ਕਾਬੂ ਕੀਤੇ ਗਏ ਹਨ। ਹੋਰ ਵੀ ਕਈ ਵਿਭਾਗਾਂ ਦੇ ਕਰਮਚਾਰੀ ਪੁਲੀਸ ਦੀ ਗ੍ਰਿਫਤ ਵਿਚ ਹਨ।ਹਾਲ ਹੀ ਵਿੱਚ ਇੱਕ ਆਈ ਏ ਐਸ ਅਧਿਕਾਰੀ  ਤੇ  ਉਸਦੇ ਸਹਾਇਕ ਸਕੱਤਰ ਨੂੰ ਬਰਖ਼ਸਤ ਕੀਤਾ ਹੈ। ਜਿਸ ਤੇੇ ਠੇਕੇਦਾਰ ਕੋਲੋਂ ਰਿਸ਼ਵਤ ਲੈਣ ਦੇ ਦੋਸ਼ ਹਨ। ਟੈਂਡਰ ਅਲਾਟ ਕਰਨ ਦੇ ਬਦਲੇ ਇਸ ਆਈ ਏ  ਐਸ ਅਧਿਕਾਰੀ ਨੇ ਰਿਸ਼ਵਤ ਮੰਗੀ ਸੀ।ਕੱੱਲ ਹੀ ਮਾਛੀਵਾੜਾ ਸਾਹਿਬ ਵਿਖੇ ਇੱਕ ਕਾਨੂੰਗੋ ਨੂੰ ਰਿਸ਼ਵਤ ਲੈਂਦਿਆਂ ਹੋਏ ਆਪ ਵਿਧਾਇਕ ਨੇ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਚਾਰਨ ਵਾਲੀ ਗੱਲ ਹੈ ਕਿ ਜੋ ਸਰਕਾਰੀ ਬੰਦੇ ਦਾ ਆਪਣੀ ਤਨਖ਼ਾਹ ਵਿੱਚ ਗੁਜ਼ਾਰਾ ਨਹੀਂ ਹੁੰਦਾ ,ਉਸ ਨੂੰ ਰਿਸ਼ਵਤ ਲੈਣ ਦੀ ਇਹ ਭੈੜੀ ਆਦਤ ਪੈ ਚੁੱਕੀ ਹੈ। ਉਹਨਾਂ ਨੌਜਵਾਨਾਂਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਕੋਲ ਨੌਕਰੀ ਨਹੀਂਂ ।ਮੁੱਖ ਮੰਤਰੀ ਜੀ ਨੇ ਬਿਆਨ ਵੀ ਦਿੱਤਾ ਹੈ ਕਿ ਇਹ ਤਾਂ ਹਾਲੇ ਸ਼ੁਰੂਆਤ ਹੋਈ ਹੈ ,ਚਾਹੇ ਕੋਈ ਵੀ ਹੋਵੇ ।ਜੇ ਉਹ ਬੰਦਾ ਰਿਸ਼ਵਤ ਦੇ ਦੋਸ਼ ਹੇਠ  ਫੜਿਆ ਜਾਂਦਾ ਹੈ ਤਾਂ ਉਸਨੂੰ ਬਾਹਰ ਦਾ ਰਾਹ ਦਿਖਾਇਆ ਜਾਵੇਗਾ। ਚੋਣ ਮੈਨੀਫੈਸਟੋ ਵਿੱਚ ਆਪ ਸਰਕਾਰ ਨੇ ਕਿਹਾ ਵੀ ਸੀ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਇਆ ਜਾਵੇਗਾ। ਜਦੋਂ ਮਾਣਯੋਗ ਭਗਵੰਤ ਮਾਨ ਜੀ 7 ਸਾਲ ਤੋਂ ਵੱਧ ਐਮ ਪੀ ਰਹੇ ਸਨ, ਤਾਂ ਉਨ੍ਹਾਂ ਨੇ ਆਪਣੇ ਐਮਪੀ ਕੋਟੇ ਤੋਂ ਇਲਾਵਾ ਆਪਣੇ ਹਲਕੇ ਦੇ ਵਿਕਾਸ ਲਈ ਆਪਣੇ ਪੱਲੇ ਤੋਂ ਵੀ ਪੈਸੇ ਖਰਚ ਕਰ ਦਿੱਤੇ ਸਨ। ਵਿਆਜ਼ ਤੱਕ ਦੇ ਪੈਸੇ ਉਨ੍ਹਾਂ ਨੇ ਹਲਕੇ ਦੇ ਵਿਕਾਸ ਲਈ ਲਗਾ ਦਿੱਤੇ ਸਨ ।ਹਾਲ ਹੀ ਵਿਚ ਜਦੋਂ ਸੰਗਰੂਰ ਐਮ ਪੀ  ਜ਼ਿਮਨੀ ਚੋਣ ਲਈ ਭਗਵੰਤ ਮਾਨ ਜੀ ਪ੍ਰਚਾਰ ਕਰਦੇ ਸਨ ,ਤਾਂ ਉਹ ਅਕਸਰ ਕਹਿੰਦੇ ਸਨ ਕਿ ਜੇ ਮੈਂ ਤੁਹਾਡਾ ਰਿਸ਼ਵਤ ਦਾ ਇੱਕ ਰੁਪਇਆ ਵੀ ਖਾ ਲਿਆ, ਤਾਂ ਇਹ ਮੇਰੇ ਲਈ ਸਲਫ਼ਾਸ ਖਾਣ ਦੇ ਬਰਾਬਰ ਹੈ। ਭ੍ਰਿਸ਼ਟਾਚਾਰ ਨੂੰ ਇਕੱਲੀ ਸਰਕਾਰੀ ਹੀ ਨਹੀਂ ਖ਼ਤਮ ਕਰ ਸਕਦੀ, ਸਾਨੂੰ ਸਾਰਿਆਂ ਨੂੰ ਹੀ ਸਰਕਾਰ ਦਾ ਸਹਿਯੋਗ ਦੇਣਾ ਚਾਹੀਦਾ ਹੈ। ਜੋ ਵੀ ਸਰਕਾਰੀ ਬੰਦਾ ਕੰਮ ਕਰਨ ਬਦਲੇ ਪੈਸੇ ਮੰਗਦਾ ਹੈ ਤਾਂ ਉਸ ਦੀ ਤੁਰੰਤ ਸ਼ਿਕਾਇਤ ਦਰਜ ਕਰਵਾਓ। ਉਸ ਕਰਮਚਾਰੀ ਨੂੰ ਪੁੱਛੋ ਕਿ ਤੈਨੂੰ ਸਰਕਾਰ ਤਨਖਾਹ ਨਹੀਂ ਦਿੰਦੀ ,ਤੂੰ ਸਾਡੇ ਕੋਲੋਂ ਰਿਸ਼ਵਤ ਕਿਉਂ ਮੰਗਦਾ ਹੈ।ਇਸ ਵਿੱਚ ਸਾਨੂੰ ਸਾਰਿਆਂਂ ਨੂੰ ਹੀ ਸਰਕਾਰ ਨੂੰ ਸਹਿਯੋਗ ਕਰਨ ਦੀ ਲੋੜ ਹੈ।
 
ਸੰਜੀਵ ਸਿੰਘ ਸੈਣੀ, ਮੋਹਾਲੀ
 
Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ