Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਭਿ੍ਸ਼ਟ ਸਾਬਕਾ ਮੰਤਰੀਆਂ ਦੀਆਂ ਲੁੱਟਾਂ ਦੇ ਹੋ ਰਹੇ ਨੇ ਖੁਲਾਸੇ।

June 14, 2022 09:59 PM
'ਜੋ ਦਿਖਾ, ਸੋ ਲਿਖਾ'
ਭਿ੍ਸ਼ਟ ਸਾਬਕਾ ਮੰਤਰੀਆਂ ਦੀਆਂ  ਲੁੱਟਾਂ ਦੇ ਹੋ ਰਹੇ ਨੇ ਖੁਲਾਸੇ। 
'ਆਪ' ਸਰਕਾਰ ਦੇ ਮੰਤਰੀਆਂ  ਵਿਚ ਵੀ ਸਹਿਮ ਦਾ ਮਹੌਲ!
 
ਜਦੋਂ  ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ  ਦੀ ਸਰਕਾਰ ਬਣੀ ਹੈ, ਉਦੋਂ ਤੋਂ ਭ੍ਰਿਸ਼ਟਾਚਾਰੀਆਂ ਵਿਚ ਖਲਬਲੀ ਮੱਚੀ ਹੋਈ ਹੈ। ਹੁਣ ਤਕ ਇਕ ਮੌਜੂਦਾ ਮੰਤਰੀ ਵਿਜੇ ਸਿੰਗਲਾ ਅਤੇ ਇਕ ਸਾਬਕਾ ਮੰਤਰੀ ਸਾਧੂ ਸਿੰਘ  ਧਰਮਸੋਤ ਜੇਲ ਦੀ ਹਵਾ ਖਾ ਰਹੇ ਨੇ ਅਤੇ ਅੱਧੀ ਦਰਜਨ ਹੋਰ ਸ਼ੱਕ ਦੇ ਘੇਰੇ 'ਚ ਨੇ।  ਸਾਬਕਾ ਜੰਗਲਾਤ ਮੰਤਰੀ ਸੰਗਤ ਗਿਲਚੀਆਂ ਦਾ ਨਾਮ ਵੀ ਐਫਆਈਆਰ ਵਿਚ ਸ਼ਾਮਿਲ ਹੈ ਅਤੇ ਉਹ   ਕਿਸੇ ਸਮੇਂ  ਵੀ ਸ਼ਲਾਖਾਂ ਦੇ ਪਿੱਛੇ ਪੁੱਜ ਸਕਦੇ ਨੇ। ਧਰਮਸੋਤ ਵਲੋਂ ਕੇੰਦਰ ਸਰਕਾਰ ਤੋਂ  ਪ੍ਰਾਪਤ  ਹੋਏ 303 ਕਰੋਡ਼  ਫੰਡ ਵਿਚੋਂ  ਵਿਦਿਆਰਥੀਆਂ ਦੇ ਵਜੀਫਿਆਂ ਦੀ 248 ਕਰੋੜ ਦੀ ਵੰਡ ਸਮੇਂ  ਗੰਭੀਰ ਬੇਨਿਯਮੀਆਂ ਦੀ ਪੜਤਾਲ ਦੀ ਮੰਗ ਵੀ ਵਿਰੋਧੀਆਂ ਵਲੋ ਉਠ ਰਹੀ ਹੈ। ਉਨਾਂ  ਵਿਰੁੱਧ   ਸਰਕਾਰੀ ਖਜਾਨੇ ਨੂੰ  55 ਕਰੋਡ਼  ਦਾ ਚੂਨਾ ਲਾਉਣ ਅਤੇ 39 ਕਰੋਡ਼ ਦੇ ਫੰਡ ਫਰਜ਼ੀ ਕਾਲਜਾਂ ਨੂੰ  ਜਾਰੀ ਕਰਨ ਦੇ ਦੋਸ਼ ਨੇ।  ਪਰ ਅਮਰਿੰਦਰ  ਸਿੰਘ ਨੇ  ਧਰਮਸੋਤ ਨੂੰ ਦਿੱਤੀ ਸੀ ਕਲੀਨ ਚਿੱਟ  ਦੇ ਦਿੱਤੀ ਸੀ। ਸਾਬਕਾ ਮੰਤਰੀ ਨੇ ਸੰਗਤ ਸਿੰਘ  ਗਿਲਜ਼ੀਆਂ  ਤੇ ਵਣਾਂ ਵਿਚ ਪੌਦਿਆਂ ਦੁਆਲੇ ਟਰੀ-ਗਾਰਡ ਲਗਾਉਣ ਵਿਚ ਵੱਡੇ ਘੱਪਲੇ ਦੇ ਦੋਸ਼ ਨੇ, ਪਰ ਅਜੇ ਉਹ ਗਿ੍ਫਤਰੀ ਤੋਂ  ਬੱਚਣ ਲਈ ਰੂਪੋਸ਼ ਨੇ।  ਕੈਪਟਨ ਸਰਕਾਰ ਦੇ ਤੀਜੇ ਦਾਗੀ ਮੰਤਰੀ ਨੇ ਸਾਬਕਾ ਪੇਂਡੂ ਵਿਕਾਸ ਮੰਤਰੀ ਤਿ੍ਪਤ ਰਾਜਿੰਦਰ ਸਿੰਘ  ਬਾਜਵਾ, ਜਿੰਨਾ  ਖਿਲਾਫ ਮੌਜੂਦਾ ਪੇਂਡੁ ਵਿਕਾਸ ਮੰਤਰੀ ਕੁਲਦੀਪ ਸਿੰਘ  ਧਾਲੀਵਾਲ ਨੇ ਅਮਿ੍ਤਸਰ ਦੇ ਪਿੰਡ ਭਗਤੂਪੁਰਾ ਦੀ ਪੰਚਾਇਤੀ ਜਮੀਨ ਇਕ ਕੋਲੋਨਾਈਜ਼ਰ ਨੂੰ  ਕੌਡੀਆਂ ਦੇ ਭਾਅ ਵੇਚਣ ਦੇ ਦੋਸ਼ ਲਗਾਏ ਨੇ। ਇਹ  ਜਮੀਨ ਸਿਰਫ  40 ਲੱਖ ਪ੍ਰਤੀ ਏਕੜ  ਦੇ ਹਿਸਾਬ ਨਾਲ ਵੇਚਿ ਗਈ ਜਦ ਕਿ ਇਸ ਦੀ ਬਾਜਾਰੀ ਕੀਮਤ 7.5 ਕਰੋਡ਼  ਪ੍ਰਤੀ ਏਕੜ ਆਂਕੀ ਜਾ ਰਹੀ ਹੈ।  ਜਿਸ ਨਾਲ ਸਰਕਾਰ ਨੂੰ  28 ਕਰੋੜ ਦਾ ਚੂਨਾ ਲਗਾ ਹੈ। ਸਾਬਕਾ ਮੰਤਰੀ ਨੇ ਇਹ ਹੁਕਮ ਚੋਣਾਂ ਦੇ ਨਤੀਜੇ ਆਉਣ ਤੋਂ  ਦੂਸਰੇ ਦਿਨ 11 ਮਾਰਚ ਨੂੰ  ਦਿੱਤੇ , ਜਦ ਕਿ ਚੰਨੀ  ਸਰਕਾਰ ਜਾ ਚੁੱਕੀ ਸੀ। ਭਗਵੰਤ ਮਾਨ  ਸਰਕਾਰ  ਦੇ ਸਹੁੰ ਚੁੱਕਣ ਉਪਰੰਤ 16 ਮਾਰਚ 2022 ਨੂੰ  ਇਸ ਦੀ ਰਜਿਸਟਰੀ ਕਰਾ ਦਿੱਤੀ ਗਈ, ਇਸ ਤਰਾਂ ਉਂਗਲ ਸਬੰਧਤ  ਉੱਚ ਅਧਿਕਾਰੀਆਂ  ਤੇ ਵੀ ਉਠ ਰਹੀ ਹੈ। ਭ੍ਰਿਸ਼ਟਾਚਾਰ  ਦੇ ਦੋਸ਼ਾਂ ਵਿਚ ਘਿਰੇ ਚੌਥੇ ਮੰਤਰੀ ਨੇ  ਸਾਬਕਾ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ, ਜਿਨ੍ਹਾਂ ਤੇ ਵਿਭਾਗ ਦੇ ਠੇਕੇਦ‍ਾਂਰਾਂ ਦੀ ਯੂਨੀਅਨ ਨੇ 2000 ਕਰੋੜ ਦੇ ਟੈਂਡਰਾਂ ਵਿੱਚ ਧੋਖਾਧੜੀ ਦਾ ਦੋਸ਼ ਲਾਇਆ ਹੈ। ਵਿਜੀਲੈਂਸ  ਨੇ ਇਸ ਮਾਮਲੇ ਦੀ ਜਾਂਚ ਐਸਐਸਪੀ ਪੱਧਰ ਦੇ ਅਧਿਕਾਰੀ ਨੂੰ ਸੌਂਪੀ ਹੈ।   ਦੋਸ਼ ਸਹੀ ਪਾਏ ਜਣ ਤੇ  ਵਿਜੀਲੈਂਸ ਆਸ਼ੂ ਖਿਲਾਫ ਐਫਆਈਆਰ ਦਰਜ ਕਰੇਗੀ।   ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਲੋਂ ਕਣਕ ਅਤੇ ਝੋਨੇ ਦੀ ਖਰੀਦ ਲਈ ਕਰੋੜਾਂ ਦੀ ਤਾਦਾਦ ਵਿਚ ਬਾਰਦਾਨਾ ਖਰੀਦਿਆ ਜਾਂਦਾ ਹੈ ਅਤੇ ਜਿਨਸ ਦੀ ਮੰਡੀਆਂ  ਵਿਚ ਲੁਹਾਈ, ਸਫਾਈ, ਢੋਹਾਈ ਆਦਿ ਲਈ ਬਹੁਤ ਸਾਰੇ ਠੇਕੇ ਦਿਤੇ ਜਾਂਦੇ ਨੇ। ਦੋਸ਼ ਹੈ ਕਿ ਛੋਟੇ ਠੇਕੇਦਾਰਾਂ ਦੀ ਥਾਂ 20-25 ਲੋਕਾਂ ਨੂੰ ਟੈਂਡਰਾਂ ਵਿਚ ਗੜਬੜੀ ਰਾਹੀਂ ਫਾਇਦਾ ਪਹੁੰਚਾਇਆ  ਗਿਆ ਹੈ। ਹੁਣ ਇਹ ਆਮ ਚਰਚਾ ਹੈ ਕਿ 8 ਸਾਬਕਾ ਮੰਤਰੀਆਂ ਵਿਰੁੱਧ  ਅੰਦਰ ਖਾਤੇ ਤੇਜੀ ਨਾਲ ਜਾਂਚ ਚਲ ਰਹੀ ਹੈ, ਅਗਲਾ ਨੰਬਰ ਕਿਸ ਦਾ ਹੋਵੇਗਾ, ਇਸ ਬਾਰੇ ਜਨਤਾ ਉਤਸੁਕਤਾ ਨਾਲ ਉਡੀਕ ਰਹੀ ਹੈ।
ਉਧਰ ਸਾਬਕਾ ਮੁੱਖ  ਮੰਤਰੀ  ਕੈਪਟਨ ਅਮਰਿੰਦਰ ਸਿੰਘ ਆਪਣੇ ਸਮੇਂ  ਦੇ ਭ੍ਰਿਸ਼ਟਾਚਾਰੀ ਅਤੇ ਮਾਫੀਆਂ ਵਿਚ ਸਮਿਲਤ ਮੰਤਰੀਆਂ ਅਤੇ ਵਧਾਇਕਾਂ  ਦੀ ਲਿਸਟ ਮੁੱਖ  ਮੰਤਰੀ  ਭਗਵੰਤ ਮਾਨ ਨੂੰ  ਸੌਂਪਣ ਦਾ ਬਿਆਨ ਦੇ ਚੁੱਕੇ ਨੇ। ਉਨਾਂ ਨੇ ਖੁਲਾਸਾ ਕੀਤੈ ਕਿ ਉਨਾਂ ਨੇ ਸੋਨੀਆ  ਗਾਂਧੀ ਤੋਂ  ਦਾਗੀਆਂ ਖਿਲਾਫ ਕਾਰਵਾਈ ਲਈ ਇਜਾਜ਼ਤ  ਮੰਗੀ ਸੀ, ਪਰ ਉਨਾਂ  ਨੇ ਬਦਨਾਮੀ ਦਾ ਹਵਾਲਾ ਦੇ ਕੇ ਰੋਕ ਦਿੱਤਾ ਸੀ। ਕੈਪਟਨ ਅਮਰਿੰਦਰ  ਦੇ ਬਹੁਤੇ ਨਜ਼ਦੀਕੀ ਮੰਤਰੀ ਆਪਣੇ ਬਚਾਅ ਲਈ ਬੀਜੇਪੀ ਵਿਚ ਸ਼ਾਮਿਲ ਹੋ ਚੁੱਕੇ ਨੇ। ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਵਿਰੁੱਧ ਵੀ ਕਰੋਨਾ ਸਮੇਂ  ਸਾਮਾਨ ਖਰੀਦ ਵਿਚ ਘੱਪਲੇ ਦੇ ਇਲਜ਼ਾਮ ਲੱਗ ਚੁੱਕੇ ਨੇ।
ਅਕਾਲੀ-ਭਾਜਪਾ ਸਰਕਾਰ ਸਮੇਂ ਸਿੰਚਾਈ ਮੰਤਰੀ ਤੇ 1000  ਕਰੋੜ  ਰੁਪਏ ਦਾ, ਆਦੇਸ਼ ਪ੍ਰਤਾਪ ਕੈਰੋਂ ਤੇ 30 ਹਜਾਰ ਕਰੋੜ  ਅਨਾਜ ਮਿਸਮੈਚ ਅਤੇ   ਗੁਲਜ਼ਾਰ ਸਿੰਘ  ਰਣੀਕੇ ਤੇ 1.5 ਕਰੋੜ  ਰੁਪਏ  ਦੇ ਘੱਪਲੇ ਦੇ ਮਾਮਲੇ ਸਾਹਮਣੇ ਆਏ ਸਨ ਪਰ ਬਾਦਲ ਨੇ  ਕਲੀਨ ਚਿਟਾਂ ਦਿਤੀਆਂ।  ਰਾਣਾ  ਗੁਰਜੀਤ  ਤੇ  ਰੇਤ ਦੀਆਂ 89 ਖੱਡਾਂ  ਹਥਿਆਉਣ ਲਈ ਖਾਨਸਾਮੇ ਰਾਹੀਂ 26 ਕਰੋੜ ਦੀ ਪੇਮੈੰਟ ਦਾ ਮਾਮਲਾ ਵੀ ਅਮਰਿੰਦਰ  ਸਿੰਘ  ਵਲੋਂ ਰਫਾ ਦਫਾ ਕਰ ਦਿਤਾ ਗਿਆ ਸੀ। ਅਮਰਿੰਦਰ ਅਤੇ ਬਾਦਲ ਨੇ ਇਕ ਦੂਜੇ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸ ਵੀ ਕਲੋਜ਼ਰ ਰਿਪੋਰਟਾਂ ਰਾਹੀਂ ਬੰਦ ਕਰਵਾ ਦਿਤੇ ਸਨ। ਭ੍ਰਿਸ਼ਟਾਚਾਰ 'ਚ ਪਿੱਛੇ ਇਮਾਨਦਾਰ ਦੱਸਣ  ਵਾਲੀ ਆਪ' ਸਰਕਾਰ ਦੇ ਮੰਤਰੀ ਵੀ ਘੱਟ ਨਹੀਂ ਰਹੇ ਅਤੇ 3 ਮਹੀਨੇ  ਦੇ ਅੰਦਰ ਹੀ ਸਿਹਤ ਮੰਤਰੀ ਵਿਜੇ ਸਿੰਗਲਾ ਕਰੋੜਾਂ ਰੁਪਏ  ਕਮਿਸ਼ਨ ਦੇ ਮਾਮਲੇ ਵਿਚ ਫਸ ਚੱਕੇ ਹਨ । ਪਰ ਫਰਕ ਐਨਾ ਜਰੂਰ ਹੈ ਕਿ ਭਗਵੰਤ ਮਾਨ ਨੇ ਕਲੀਨ ਚਿੱਟ ਦੇਣ ਦੀ ਬਜਾਏ ਬਰਖਾਸਤ ਕਰਕੇ ਸ਼ਾਖਾਂ ਪਿੱਛੇ ਧੱਕ ਦਿਤੈ। ਇਸ ਕਾਰਵਾਈ ਨਾਲ 'ਆਪ' ਦੇ ਮੰਤਰੀਆਂ ਵਿਚ ਵਿਚ ਵੀ ਸਹਿਮ ਬਣਿਆ ਹੋਇਆ ਹੈ। ਅੱਜ ਦੇ ਮੰਤਰੀਆਂ  ਨੂੰ  ਇਹ ਜਰੂਰ ਯਾਦ ਰੱਖਣਾ ਹੋਏਗੇ ਕਿ ਜੋ ਛਾਨਣਾ ਭ੍ਰਿਸ਼ਟਾਚਾਰੀ ਸਾਬਕਾ ਮੰਤਰੀਆਂ ਖਿਲਾਫ ਉਨ੍ਹਾਂ ਨੇ ਲਾਇਆ  ਹੈ, ਉਸ ਤੋਂ  ਵੀ ਬਰੀਕ ਛਾਨਣਾ ਆਉਣ ਵਾਲੇ ਸਮੇਂ ਵਿਚ ਉਨ੍ਹਾਂ  ਵਿਰੁੱਧ ਵੀ ਲੱਗ ਸਕਦੈ।  ਜਨਤਾ ਦੀ ਸੁਚੇਤ ਅੱਖ ਤੋਂ ਛੋਟੀ ਤੋਂ  ਛੋਟੀ ਰਿਸ਼ਵਤ ਛੁੱਪੇ ਰਹਿਣ ਦੀ ਗੰਜਾਇਸ਼ ਨਹੀਂ ਹੈ। ਇਸ ਲਈ  ਸਾਡੀ ਸੁਹਿਰਦ ਸਲਾਹ ਹੈ ਸਾਰੇ ਮੰਤਰੀ ਅਤੇ ਵਧਾਇਕ ਆਪਣੀਆਂ  ਜਿੰਮੇਵਾਰੀਆਂ ਪੂਰੀ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਨਿਭਾਉਣ। 
ਦਰਸ਼ਨ ਸਿੰਘ  ਸ਼ੰਕਰ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ