Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਜੰਗਲ ਵਿਚ ਸ਼ੁਭ ਮੰਗਲ ਪ੍ਰਤਿਸ਼ਠਾ ਦਾ ਆਗਮਨ : ਕਨਾਨਾਕਿਸ ਸਥਾਨ (ਕਨੇਡਾ)

June 14, 2022 09:56 PM

ਜੰਗਲ ਵਿਚ ਸ਼ੁਭ ਮੰਗਲ ਪ੍ਰਤਿਸ਼ਠਾ ਦਾ ਆਗਮਨ : ਕਨਾਨਾਕਿਸ ਸਥਾਨ (ਕਨੇਡਾ)

ਕੁਦਰਤ ਨਾਲ ਮਾਲਾਮਾਲ ਓਤ ਪ੍ਰੋਤ ਖੂਬਸੂਰਤ ਸਥਾਨ ਵੇਖਣ ਨਾਲ ਅੱਖਾਂ ਨੂੰ ਤਾਜ਼ਗੀ, ਮੌਸਮ-ਮਾਹੌਲ ਪਰਿਵਰਤਨ, ਦਿਮਾਗ ਤਨ ਮਨ ਨੂੰ ਆਤਮਸ਼ਾਂਤੀ ਮੰਤਰ ਮਧੂਰ ਹਿਰਦੇ ਸਪੇਦਨ
ਅਤੇ ਇਕਾਗਰਤਾ ਵਿਚ ਪਰਮਾਨੰਦ ਦਾ ਉਤਸਵ ਮਿਲਦਾ ਹੈ | ਨਵੀਆਂ ਖੂਬਸੂਰਤ ਕੁਦਰਤੀ ਥਾਵਾਂ ਵੇਖਣ ਨਾਲ ਦਿਲ-ਦਿਮਾਗ ਨੂੰ ਇਕ ਨਵੀਂ ਊਰਜਾ ਅਤੇ ਆਤਮ ਸੰਤਿ੍ਪਤੀ ਮਿਲਦੀ ਹੈ |
ਸੈਰ ਸਪਾਟਾ ਕਰਨਾ ਜਾਂ ਘੁਮੰਕੜ ਹੋਣਾ ਸਰੀਰਕ ਤੰਦਰੁਸਤੀ ਦੀ ਨਿਸ਼ਾਨੀ ਹੈ | ਇਸ ਨਾਲ ਸਿਰਜਨਾਤਮਿਕ ਭਾਵਨਾ ਪੁਲਵਿਤ ਹੁੰਦੀ ਹੈ | ਮਨੱੁਖ ਦਾ ਕੁਦਰਤ ਨਾਲ ਰਾਗਾਤਮਿਕ ਅਤੇ
ਸੰਸਕਾਰਿਤ ਸੰਬੰਧ ਹੈ | ਨਵੀਨ ਥਾਵਾਂ ਆਤਮਾ ਨੂੰ ਪ੍ਰਕਾਸ਼ ਦਿੰਦੀਆਂ ਹਨ | ਦਿਮਾਗੀ ਅਤੇ ਸ਼ਰੀਰਕ ਥਕਾਵਟ ਨੂੰ ਦੂਰ ਕਰਕੇ ਸੁੰਦਰ ਭਵਿੱਖ ਨੂੰ ਲੋਕਿਕ ਸੰਵੇਦਨਾਵਾਂ ਪ੍ਰਦਾਨ ਕਰਦੀਆਂ
ਹਨ | ਏਸੇ ਸੰਦਰਭ ਨਾਲ ਮੈਂ ਅਤੇ ਹਰਿੰਦਰਪਾਲ ਸਿੰਘ ਨੇ ਅਲਬਰਟਾ ਰਾਜ (ਕਨੇਡਾ) ਦੀਆਂ ਕੁਝ ਮਸ਼ਹੂਰ, ਮਹੱਤਵਪੂਰਨ, ਖੂਬਸੂਰਤ ਥਾਵਾਂ ਵੇਖਣ ਦਾ ਮਨ ਬਣਾ ਲਿਆ | ਅਸੀਂ
ਐਡਮਿੰਟਨ (ਕਨੇਡਾ) ਤੋਂ ਨਿਕਲਣ ਤੋਂ ਪਹਿਲਾਂ ਲੇਖਕ ਸਤਿੰਦਰ ਸੁਕਰਾਤ ਰੈਡ-ਐਫ.ਐਮ., ਰੇਡੀਓ ਨਿਊਜ਼ ਰੀਡਰ ਕੈਲਗਰੀ ਨੂੰ ਫੋਨ ਮਿਲਾਇਆ | ਉਸ ਨਾਲ ਸਾਡੀ ਸਾਰੀ ਗੱਲਬਾਤ ਤੈਅ
ਹੋ ਗਈ | ਕੈਲਗਰੀ ਤੋਂ ਅਸੀਂ ਛੁੱਟੀ ਵਾਲੇ ਦਿਨ ਆਪਣੀ ਕਾਰ ਵਿਚ ਤਿੰਨੋਂ ਜਣੇਂ ਨਿਕਲ ਪਏ | ਕਈ ਥਾਵਾਂ ਘੁੰਮਣ ਤੋਂ ਬਾਅਦ ਅਸੀਂ ਕਨਾਨਾਕਿਸ ਸਥਾਨ ਵੇਖਣ ਲਈ ਸਾਂਝੀ ਇੱਛਾ ਪ੍ਰਗਟਾਈ
ਤਾਂ ਗੱਡੀ ਕਨਾਨਾਕਿਸ ਸਥਾਨ ਦੇ ਰਾਹ ਵੱਲ ਮੋੜ ਲਈ | ਕੈਲਗਰੀ ਤੋਂ ਕੁਝ ਘੰਟਿਆਂ ਬਾਅਦ ਅਸੀਂ ਮੇਨ ਰੋਡ ਤੋਂ ਬਿਲਕੁਲ ਇਕ ਪਾਸੇ ਦੂਰ ਇਕ ਸੁੰਨਮਸਾਨ ਜਗ੍ਹਾ ਵੱਲ ਪ੍ਰਵੇਸ਼ ਕਰਦੇ ਚਲੇ
ਗਏ | ਗੱਡੀ ਇਕ ਸੰਘਣੇ ਜੰਗਲ ਵਿਚ ਪ੍ਰਵੇਸ਼ ਕਰ ਗਈ ਪਰ ਸਮਝ ਨਾ ਲੱਗੇ ਕਿ ਕਨਾਨਾਕਿਸ ਸਥਾਨ ਵੱਲ ਕਿਸ ਦਿਸ਼ਾ ਵੱਲ ਜਾ ਰਹੀ ਹੈ | ਜੰਗਲ ਭੂਲ ਭੁਲੱਈਆ ਨਾਟਕੀਏ ਦਿਸ਼ਾ
ਉਲਝਾਊ ਸੀ | ਮੋਬਾਇਲ 'ਤੇ ਲਗਾਇਆ ਜੀ.ਪੀ.ਐਸ. (ਗਲੋਬਲ ਪੋਜ਼ੀਸ਼ਨਿੰਗ ਸਿਸਟਮ) ਆਪਣਾ ਦਿਸ਼ਾ-ਨਿਰਦੇਸ਼ ਸਹੀ ਦੇ ਰਿਹਾ ਸੀ ਪਰ ਸੰਘਣੇਂ ਜੰਗਲ 'ਚੋਂ ਕੋਈ ਇਮਾਰਤ ਨਜ਼ਰ ਨਹੀਂ
ਆ ਰਹੀ ਸੀ | ਹੌਸਲਾ ਤੇ ਧੀਰਜ ਰੱਖਦੇ ਹੋਏ ਅਸੀਂ ਸੰਘਣੇਂ ਇਕਾਂਤਮਈ ਜੰਗਲ 'ਚੋਂ ਗੱਡੀ ਤੇਜ਼ ਰਫਤਾਰ ਨਾਲ ਲਿਜਾ ਰਹੇ ਸਾਂ ਕਿ ਨਜ਼ਦੀਕ ਜਾ ਕੇ ਰੁੱਖਾਂ ਦੀ ਝਿਲਮਿਲਾਂਦੀ ਝੀਤਮਈ ਧੁੱਪ
'ਚੋਂ ਇਕ ਇਮਾਰਤ ਦਾ ਦਿ੍ਸ਼ ਨਜ਼ਰ ਆਇਆ | ਕੁਝ ਮਿੰਟਾਂ ਬਾਅਦ ਅਸੀਂ ਵੇਖਿਆ ਕਿ ਖ਼ੂਬਸੂਰਤ ਖੋਜਮਈ ਇਮਾਰਤਾਂ, ਸੱਜੇ ਸੰਵਰੇ ਰਸਤੇ, ਦਰਿਆ ਦੀ ਕਲ-ਕਲ, ਮਨਮੋਹਣੇ ਛੈਲ ਛਬੀਲੇ
ਬਰਫ਼ੀਲੇ ਤਿਕੌਣੇ ਪਹਾੜ ਅਤੇ ਹਰਿਆਲੀ ਦੀ ਚੰਚਲਤਾ ਸਾਡੇ ਸਾਹਮਣੇ ਸੀ | ਦਿਲ-ਦਿਮਾਗ ਤੋਂ ਅੱਖਾਂ ਨੇ ਵਾਹ, ਵਾਹ ਕਹਿੰਦੇ ਕਨਾਨਾਕਿਸ ਵਿਚ ਪ੍ਰਵੇਸ਼ ਕਰ ਲਿਆ | ਇਸ ਜੰਗਲ ਵਿਚ
ਉਚ ਆਲੀਸ਼ਾਨ ਮਹਿੰਗੇ ਤੇ ਸਸਤੇ ਹੋਟਲ, ਮਾਰਕੀਟ, ਮਾਲ, ਮਨੋਰੰਜਨ ਦੇ ਅਨੇਕਾਂ ਸਥਾਨ, ਉਪਕਰਣ, ਬੱਚਿਆਂ ਲਈ ਵਿਸ਼ੇਸ਼ ਮਨੋਰੰਜਕ ਸਹਿਯੋਗੀ ਮਨਮੋਹਣੀਆਂ ਖੇਡ ਕਿਰਿਆਵਾਂ,
ਸਾਈਕਲ ਮਨੋਰੰਜਨ, ਕਮਾਲ ਦੀ ਲੈਂਡ ਸਕੇਪਿੰਗ ਅਤੇ ਸੁੰਦਰਤਾ ਆਪਣੇ ਸੰਸਕਾਰਾਂ 'ਚੋਂ ਅਲੌਕਿਕਤਾ ਦੀ ਗੋਦ ਵਿਚ ਜੰਨਤ ਦੀ ਰਾਹਨੁਮਾਈ ਕਰ ਰਹੀ ਸੀ | ਇਸ ਸਥਾਨ ਦੇ ਗੋਲਾਕਾਰ,
ਰੁੱਖਦਾਰ ਰਸਤੇ ਨਾਟਕੀਏ ਢੰਗ ਨਾਲ ਅਗਲੇ ਦਿ੍ਸ਼ ਨੂੰ ਖੋਲ੍ਹਦੇ | ਇੱਥੋਂ ਦੀਆਂ ਦੁਧੀਆ ਪਹਾੜੀਆਂ, ਠੰਢਾ ਗੁਦਗੁਦਾ, ਗੁਨਗੁਨਾ ਮੌਸਮ ਅਤੇ ਸੁਖਦ ਵਾਤਾਵਰਣ ਜਿਵੇਂ ਮਨੁੱਖਤਾ ਦਾ
ਜੰਨਤਨੁਮਾ ਅਭਿਵਾਦਨ, ਅਭਿਨੰਦਨ ਕਰ ਰਿਹਾ ਹੋਵੇ | ਕਨਾਨਾਕਿਸ ਇਲਾਕਾ ਕੈਲਗਰੀ, ਅਲਬਰਟਾ (ਕਨੇਡਾ) ਦੇ ਪੱਛਮ ਵੱਲ ਤਲਹਟਾਂ ਅਤੇ ਕਨੇਡੀਅਨ ਰੌਕੀਜ਼ ਦੇ ਸਾਹਮਣੇ ਸੀਮਾਵਾਂ
ਵਿਚ ਇਕ ਪਾਰਕਲ ਪ੍ਰਣਾਲੀ ਹੈ | ਇਸ ਇਲਾਕੇ ਨੂੰ ਤਿੰਨ ਹਾਈਵੇਜ਼ ਦੁਆਰਾ ਜੋੜਿਆ ਗਿਆ ਹੈ | ਕੈਲਗਰੀ ਯੂਨੀਵਰਸਿਟੀ ਅਤੇ ਵਾਤਾਵਰਣ ਖੋਜ ਕੇਂਦਰ ਵੀ ਇਸ ਦੇ ਨਜ਼ਦੀਕ ਹਨ ਅਤੇ
ਇਸ ਹੋਵਰਨ ਚਿਲਡਰਨ, ਫਾਊਾਡੇਸ਼ਨ, ਗਰਮੀ ਕੈਂਪ ਖੇਤਰ, ਈਸ਼ਟਰ ਸੀਲਜ਼ ਕੈਂਪ, ਹੋਰੀਜੀਨ ਆਦਿ ਮਹੱਤਵਪੂਰਨ ਸਥਾਨ ਕਨਾਨਾਕਿਸ ਦੇ ਅੰਦਰ ਹਾਈਵੇ 66 ਦੇ ਨਜ਼ਦੀਕ ਸਥਿਤ ਹਨ
| ਸਤਿੰਦਰ ਨੇ ਦੱਸਿਆ ਕਿ ਕਨੇਡੀਅਨ ਭੂਗੋਲ, ਖਗੋਲ ਅਤੇ ਹੋਰ ਖੋਜੀ ਵਿਗਿਆਨੀਆਂ ਵਿਚ ਇਕ ਖਾਸੀਅਤ ਹੈ, ਸੰਸਕਾਰਿਤ ਚਿੰਨ੍ਹ ਹੈ ਕਿ ਇਹ ਲੋਕ ਹੈਲੀਕਾਪਟਰ ਦੇ ਜ਼ਰੀਏ ਸਥਾਨ ਦੀ
ਖੋਜ ਕਰਦੇ ਹਨ | ਜਿੱਥੇ ਕੁਦਰਤੀ ਸਰੋਤ ਮਾਲਾਮਾਲ ਹੋਣ ਉਥੇ ਹੋਟਲ, ਆਬਾਦੀ, ਸ਼ਹਿਰ ਆਦਿ ਵਸਾ ਦਿੰਦੇ ਹਨ | ਇਹ ਲੋਕ ਖੋਜੀ ਹਨ | ਦੂਸਰੇ ਲੋਕ ਕੇਵਲ ਮਿਹਨਤੀ ਹਨ | 1858 ਦੇ
ਕਰੀਬ ਕੈਪਟਨ ਜੌਹਨ ਪਾਲੀਸੀਅਰ ਨੇ ਇਸ ਸੁੰਦਰ ਵਾਦੀ ਦੀ ਖੋਜ ਕੀਤੀ ਅਤੇ ਇਸ ਸਥਾਨ ਨੂੰ ਕਨਾਨਾਕਿਸ ਦਾ ਨਾਮ ਦਿੱਤਾ | ਇਸ ਸਥਾਨ ਨਾਲ ਇਕ ਦਿਲਚਸਪ ਦੰਦ ਕਥਾ ਜੁੜੀ
ਹੋਈ ਹੈ | ਇਸ ਜੰਗਲਨੁਮਾਂ ਇਲਾਕੇ ਵਿਚ ਆਸ਼ਕ ਮਿਜਾਜ ਯੋਧਾ ਜਿਸਦਾ ਨਾਂਅ ਕ੍ਰੀ-ਕਿਨ-ਏ-ਏ ਕਿਸ ਸੀ | ਉਸਦਾ ਕਿਸੇ ਮਹਿਲਾ ਨਾਲ ਇਸ਼ਕ ਸੀ | ਜਿਸ ਕਰਕੇ ਦੁਸ਼ਮਣੀ ਵਜੋਂ ਉਸਦੇ
ਸਿਰ ਵਿਚ ਕਿਸੇ ਨੇ ਕੁਲਹਾੜੀ ਦਾ ਵਾਰ ਕਰ ਦਿੱਤਾ | ਉਹ ਮਰ ਗਿਆ ਕਿ ਜਾਂ ਜੀਵਨ ਰਿਹਾ ਇਸ ਦਾ ਭੇਦ ਹੈ | ਉਹ ਇਸ ਇਲਾਕੇ ਦਾ ਮਸ਼ਹੂਰ ਮੂਲ ਨਿਵਾਸੀ ਸੀ | ਉਸ ਉਪਰ ਹਮਲਾ
'ਸ਼ੇਬੇ' ਸਥਾਨ ਵਿਖੇ ਹੋਇਆ ਜੋ ਬੋ ਨਦੀ ਅਤੇ ਕਨਾਨਾਕਿਸ ਨਦੀਆਂ ਦੇ ਸੰਗਮ ਉਪਰ ਸੀ | ਇਸ ਇਲਾਕੇ ਨੂੰ ਕਨੇਡੀਅਨ ਰੋਕੀਜ਼ ਦੇ ਖੋਜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ | ਇਸ
ਸਥਾਨ ਨੂੰ ਪਾਣੀ ਦੀ ਮੀਟਿੰਗ ਵੀ ਕਿਹਾ ਜਾਂਦਾ ਹੈ | 1970 ਦੇ ਕਰੀਬ ਅਲਬਰਟਾ ਰਾਜ ਵਿਚ ਤੇਲ ਦੀ ਆਮਦ ਵਧੀ ਤਾਂ ਇਸ ਇਲਾਕੇ ਦੀ ਵੀ ਸੁਣੀ ਗਈ | 1977 ਦੇ ਕਰੀਬ ਇਸ ਇਲਾਕੇ
ਨੂੰ ਪੀਟਰ ਲੈਜੀਦ ਦੁਆਰਾ ਕਨਾਨਾਕਿਸ ਦੇਸ਼ ਪ੍ਰਾਸ਼ੀਲ ਮਨੋਰੰਜਨ ਖੇਤਰ ਦੁਆਰਾ ਨਿਯੁਕਤ ਕੀਤਾ ਗਿਆ | ਇਹ ਫਤਵਾ ਮੁੱਖ ਤੌਰ 'ਤੇ ਮਨੋਰੰਜ਼ਨ ਪ੍ਰੋਗਰਾਮਾਂ ਸਮੇਤ ਬਹੁਤ ਸਾਰੇ ਉਦਯੋਗਾਂ
ਦਾ ਪ੍ਰਬੰਧ ਕਨਾ ਸੀ | ਇਸ ਇਲਾਕੇ ਵੱਲ ਯੂ ਆਕਾਰ ਦੀਆਂ ਘਾਟੀਆਂ ਅਤੇ ਪਹਾੜ ਕਰੋੜਾਂ ਸਾਲ ਪੁਰਾਣੇ ਹਨ | ਤਰੱਕੀ ਦੀਆਂ ਮੰਜ਼ਿਲਾਂ ਛੂਹਦਾ ਇਹ ਸਥਾਨ ਅੱਜ ਕੱਲ ਵਿਸ਼ਵ ਪ੍ਰਸਿੱਧ
ਸਥਾਨ ਹੈ | ਜਿੱਥੇ ਇਸ ਸਥਾਨ ਦੇ ਕੁਝ ਹਿੱਸਿਆਂ ਨੂੰ ਰੌਕੀ ਮਾਊਾਟੇਨ ਨੈਸ਼ਨਲ ਪਾਰਕ (ਹੁਣ ਬੈਂਚ ਨੈਸ਼ਨਲ ਪਾਰਕ) ਵਿਚ ਸ਼ਾਮਿਲ ਕੀਤਾ ਗਿਆ | ਇਹ ਸਥਾਨ 1930 ਤੋਂ ਅਲਬਰਟਾ ਰਾਜ
ਦੀ ਸਰਕਾਰ ਦੇ ਅਧੀਨ ਹੈ | 1960 ਦੇ ਕਰੀਬ ਪ੍ਰਸਿੱਧ ਬੋ ਵੈਲੀ ਪ੍ਰੋਵਿਸੀਅਲ ਪਾਰਕ ਅਤੇ ਬ੍ਰੈਂਗ ਕ੍ਰੀਕ ਪ੍ਰਾਂਤਿਕ ਪਾਰਕ ਵੀ ਹੋਂਦ ਵਿਚ ਆਏ | ਇਸ ਇਲਾਕੇ ਵਿਚ ਬਾਗ-ਬਾਗਾਨ, ਉਦਯੋਗ,
ਪਸ਼ੂ ਪਾਲਣ, ਸੈਰ-ਸਪਾਟਾ, ਜਾਨਵਰਾਂ-ਪੌਦਿਆਂ ਦੇ ਖੋਜੀ ਸਥਾਨ, ਤੇਲ ਉਤਪਾਦਨ, ਜ਼ਰੂਰੀ ਜ਼ਰੂਰਤਾਂ, ਸੁਰੱਖਿਆ ਮਾਹੌਲ ਅਤੇ ਹੋਰ ਅਨੇਕਾਂ ਤਰੱਕੀਯੁਕਤ ਸਥਾਨਾਂ, ਉਤਪਾਦਨਾਂ ਕਰਕੇ
ਇਸ ਨੂੰ ਮਜ਼ਬੂਤ ਕਰ ਦਿੱਤਾ | ਇਹ ਸਥਾਨ ਕੁਦਰਤੀ ਨਜ਼ਾਰਿਆਂ ਅਤੇ ਵਿਗਿਆਨੀਆਂ ਦੀ ਖੋਜ ਪੂਰਵਕ ਮਿਹਨਤ ਕਰਕੇ ਅੱਜ ਵਿਸ਼ਵ ਪ੍ਰਸਿੱਧ ਸਥਾਨ ਹੈ | ਵਿਗਿਆਨੀਆਂ ਦੀ ਨਿਰਮਾਣ
ਸ਼ੈਲੀ ਅਤੇ ਕੁਦਰਤੀ ਸਰੋਤਾਂ ਦੀ ਖ਼ੂਬਸੂਰਤੀ ਨੇ ਇਸ ਸਥਾਨ ਨੂੰ ਜੰਨਤ ਵਿਚ ਤਬਦੀਲ ਕਰ ਦਿੱਤਾ | ਕਨੇਡਾ ਜਾਓ ਤਾਂ ਇਹ ਸਥਾਨ ਜ਼ਰੂਰ ਵੇਖਣਾ |
ਬਲਵਿੰਦਰ 'ਬਾਲਮ' ਗੁਰਦਾਸਪੁਰ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ