Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਰਜੀਵ ਗਾਂਧੀ ਤੇ ਹਮਲਾ ਕਰਨ ਵਾਲੇ ਭਾਈ ਕਰਮਜੀਤ ਸਿੰਘ ਸੁਨਾਮ ਦਾ ਯੂ,ਕੇ ਵਿੱਚ ਭਰਵਾਂ ਸਨਮਾਨ

June 14, 2022 12:07 AM

ਰਜੀਵ ਗਾਂਧੀ ਤੇ ਹਮਲਾ ਕਰਨ ਵਾਲੇ ਭਾਈ ਕਰਮਜੀਤ ਸਿੰਘ ਸੁਨਾਮ ਦਾ ਯੂ,ਕੇ ਵਿੱਚ ਭਰਵਾਂ ਸਨਮਾਨ 

ਲੰਡਨ- ਨਵੰਬਰ 1984 ਦੌਰਾਨ ਸਿੱਖ ਨਸਲਕੁਸ਼ੀ ਦੇ ਦੋਸ਼ੀ ਭਾਰਤ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ 2 ਅਕਤੂਬਰ 1986  ਵਾਲੇ ਦਿਨ ਭਾਈ ਕਰਮਜੀਤ ਸਿੰਘ ਸੁਨਾਮ ਵਲੋਂ ਹਮਲਾ ਕੀਤਾ ਗਿਆ ਸੀ। ਇਸ ਹਮਲੇ ਸਮੇਂ ਭਾਈ ਕਰਮਜੀਤ ਸਿੰਘ ਸੁਨਾਮ ਨੂੰ ਗ੍ਰਿਫਤਾਰ ਕਰਕੇ ਭਾਰੀ ਤਸੀਹੇ ਦਿੱਤੇ ਗਏ ਅਤੇ 14 ਸਾਲ ਤੋਂ ਜਿਆਦਾ ਸਮਾਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬਤੀਤ ਕਰਕੇ ਪਏ ਸਨ। ਭਾਈ ਕਰਮਜੀਤ ਸਿੰਘ ਸੁਨਾਮ ਅੱਜ ਕਲ ਯੂ,ਕੇ ਵਿੱਚ ਪਹਿਲੀ ਵਾਰ ਪਹੁੰਚੇ  ਹੋਏ ਹਨ  । ਸਮੂਹ ਸਿੱਖ ਜਥੇਬੰਦੀਆਂ,ਸਿੱਖ ਸੰਗਤਾਂ ਅਤੇ ਗੁਰਦਵਾਰਾ ਪ੍ਰਬੰਧਕ  ਕਮੇਟੀਆਂ ਵਲੋਂ ਭਾਰੀ ਸਵਾਗਤ ਅਤੇ ਸਨਮਾਨ ਕੀਤਾ ਜਾ ਰਿਹਾ। ਯੂ,ਕੇ ਦੇ ਵੱਖ ਵੱਖ ਗੁਰਦਵਾਰਿਆਂ ਵਿੱਚ ਭਾਈ ਕਰਮਜੀਤ ਸਿੰਘ ਸੁਨਾਮ ਸਿੱਖ ਸੰਗਤਾਂ ਦੇ ਦਰਸ਼ਨ ਕ, ਰਹੇ ਹਨ। ਗੁਰਦਵਰਾ ਗੁਰੂ ਨਾਨਕ ਪ੍ਰਕਾਸ਼ ਕਾਵੈਂਟਰੀ ਵਿਖੇ ਭਾਈ ਕਰਮਜੀਤ ਸਿੰਘ ਨੇ ਆਪਣੀ ਜੇਲ੍ਹ ਯਾਤਰਾ ਅਤੇ ਰਿਹਾਈ ਤੋਂ ਬਾਅਦ ਕੀਤੇ ਜਾ ਰਹੇ ਵਿਦਿਆ ਦੇ ਪਸਾਰ ਸਬੰਧੀ ਸਾਂਝ ਪਾਈ। ਇਸ ਸਮੇਂ ਭਾਈ ਕਰਮਜੀਤ ਸਿੰਘ ਸੁਨਾਮ ਨੂੰ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਮੁੱਖ ਸੇਵਾਦਾਰ ਭਾਈ ਸੁਖਰਾਜ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ।  ਇਸ ਸਮੇਂ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਪਵਿੱਤਰ ਸਿੰਘ ਖੈਰਾ, ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਜਸਵਿੰਦਰ ਸਿੰਘ ਜੱਸੀ, ਜਨਰਲ ਕੁਲਦੀਪ ਬਰਾੜ ਦੇ ਹਮਲਾ ਕਰਨ ਵਾਲੇ ਭਾਈ ਬਹਾਦਰ ਸਿੰਘ ਅਤੇ ਭਾਈ ਕਰਨ ਸਿੰਘ ਮੌਜੂਦ ਸਨ। ਜਿਕਰਯੋਗ ਹੈ ਕਿ ਜੂਨ 1984 ਦਾ ਖੂਨੀ ਘੱਲੂਘਾਰਾ ਅਤੇ ਹਿੰਦੂ ਬਹੁਗਿਣਤੀ ਵਸੋਂ ਵਾਲੇ ਇਲਾਕਿਆਂ ਵਿੱਚ ਵੱਡੀ ਪੱਧਰ ਤੇ ਕੀਤਾ ਗਿਆ ਕਤਲੇਆਮ ਭਾਰਤ ਸਰਕਾਰ ਅਤੇ ਸਿੱਖ ਵਿਰੋਧੀ ਹਿੰਦੂਤਵੀ ਲਾਬੀ ਦਾ ਯੋਜਨਾਬੱਧ ਤਰੀਕੇ ਨਾਲ ਵਰਤਾਇਆ ਗਿਆ ਕਹਿਰ ਸੀ। ਜਿਸ ਨੂੰ ਸਿਖ ਕੌਮ ਕਦੇ ਵੀ ਭੁੱਲ ਨਹੀ ਸਕਦੀ।

 

Have something to say? Post your comment