Thursday, March 28, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਫੈਸ਼ਨ ਡਿਜ਼ਾਈਨਰ ਤੋਂ ਫ਼ਿਲਮ ਅਦਾਕਾਰੀ ਵੱਲ - ਸਰਿਤਾ ਰਾਣਾ

June 10, 2022 11:07 PM
ਫੈਸ਼ਨ ਡਿਜ਼ਾਈਨਰ ਤੋਂ  ਫ਼ਿਲਮ  ਅਦਾਕਾਰੀ ਵੱਲ - ਸਰਿਤਾ ਰਾਣਾ 
----------------------------------------------
 
 ”  ਫੈਸ਼ਨ ਡਿਜ਼ਾਈਨਿੰਗ” ਦਾ ਮਤਲਬ ਹੈ ਅਜਿਹੀਆਂ ਪੁਸ਼ਾਕਾਂ ਜੋ ਰੁਝਾਨ ਵਿਚ ਬਹੁਤ ਜ਼ਿਆਦਾ ਹੁੰਦੀਆਂ ਹਨ ਅਤੇ  “  ਡਿਜ਼ਾਈਨਿੰਗ”  ਦਾ ਅਰਥ ਹੈ ਇਕੋ ਜਿਹੇ ਪਹਿਰਾਵੇ ਨੂੰ ਆਕਰਸ਼ਕ ਢੰਗ ਨਾਲ ਬਣਾਉਣ ਦੀ ਪ੍ਰਕਿਰਿਆ. ਫੈਸ਼ਨ ਡਿਜ਼ਾਈਨਿੰਗ    ਉਨ੍ਹਾਂ ਕੱਪੜਿਆਂ ਨੂੰ ਡਿਜ਼ਾਈਨ ਕਰਨ ਦਾ ਤਰੀਕਾ ਹੈ ਜੋ ਰੁਝਾਨ ਵਿਚ ਬਹੁਤ ਜ਼ਿਆਦਾ ਹੁੰਦੇ ਹਨ ਜਾਂ ਲੋਕਾਂ ਦੁਆਰਾ ਬਹੁਤ ਪਸੰਦ ਕੀਤੇ ਜਾਂਦੇ ਹਨ. ਅੱਜ ਕੱਲ ਅਸੀਂ ਵੇਖਦੇ ਹਾਂ ਕਿ ਵੱਖ ਵੱਖ ਕਿਸਮਾਂ ਦੇ ਪਹਿਰਾਵੇ ਲੋਕਾਂ ਨੂੰ ਬਹੁਤ ਆਕਰਸ਼ਿਤ ਕਰਦੇ ਹਨ ਅਤੇ ਲੋਕ ਇਸ ਕਿਸਮ ਦੇ ਫੈਸ਼ਨ ਵਿਚ ਰਹਿਣਾ ਪਸੰਦ ਕਰਦੇ ਹਨ ਜਿਦਾਂ ਫ਼ਿਲਮ ਵਿਚ ਡਾਇਰੈਕਟਰ ਦਾ ਕੰਮ ਕਲਾਕਾਰਾਂ ਤੋਂ ਐਕਟਿੰਗ ਕਰਵਾਉਣਾ ਹੁੰਦਾ ਹੈ ਉਸ ਤਰ੍ਹਾਂ ਉਨ੍ਹਾਂ ਦੀ ਸ਼ਖ਼ਸੀਅਤ ਉਤੇ ਕਿਹੜੇ -ਕਿਹੜੇ ਕੱਪੜੇ  ਫੱਬਣਗੇ ਇਹ ਕੰਮ ਡਰੈੱਸ ਡਿਜ਼ਾਈਨਰ ਦਾ ਹੁੰਦਾ ਹੈ।  ਪਿਛਲੇ ਸਾਲ   ਫ਼ਿਲਮ  ਡਾਇਰੈਕਟਰ ਦੇਵੀ ਸ਼ਰਮਾ ਦੀ ਫ਼ਿਲਮ ਦੇ ਸੈੱਟ ਤੇ  ਪਹਿਲੀ ਵਾਰ  ਸਰਿਤਾ  ਨਾਲ ਮੁਲਾਕਾਤ ਹੋਈ ਦੇਵੀ ਸ਼ਰਮਾ ਨੇ ਉਸ ਨਾਲ ਤੁਵਾਰਿਫ ਕਰਾਉਂਦੇ ਹੋਏ ਕਿਹਾ ਮੰਗਤ ਵੀਰ  ਇਹ ਸਰਿਤਾ ਰਾਣਾ ਨੇ ਇਹ ਇਕ ਵਧੀਆ ਡਰੈੱਸ ਡਿਜ਼ਾਈਨਰ ਹਨ ਆਪਣੀ   ਫ਼ਿਲਮ ਵਿਚ ਇਹ ਕਸਟਉਮ  ਡਿਜ਼ਾਇਨ ਕਰ ਰਹੀ ਹੈ  ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾ ਕੁਝ ਵੱਡੇ ਪੰਜਾਬੀ ਫ਼ਿਲਮਾਂ ਵਿਚ ਬਤੌਰ ਸਹਾਇਕ ਡਰੈੱਸ ਡਿਜ਼ਾਈਨਰ ਕੰਮ ਕਰ ਚੁੱਕੀ । ਅੱਜ ਅਸੀਂ  ਅਜਿਹੀ  ਇਕ ਸ਼ਖ਼ਸੀਅਤ  ਫ਼ਿਲਮ ਡਰੈੱਸ ਡਿਜ਼ਾਈਨਰ ਸਰਿਤਾ  ਦੀ ਗੱਲ ਕਰ ਰਹੇ ਹਾਂ ਜਿਸਨੇ ਬਹੁਤ ਘੱਟ ਸਮੇਂ ਵਿਚ ਪਾਲੀਵੁੱਡ ਫ਼ਿਲਮ ਇੰਡਸਟਰੀ ਵਿਚ ਆਪਣਾ ਨਾਂਅ ਬਣਾਇਆ ਹੈ
ਬਹੁਤ ਹੀ ਘੱਟ ਬੋਲਣ ਵਾਲੀ ਗੰਭੀਰ ਸੁਭਾਅ ਦੀ ਮਲਕਾ ਸਰਿਤਾ ਨੇ ਆਪਣੇ ਬਾਰੇ ਦੱਸਿਆ ਕਿ ਮੇਰਾ  ਜਨਮ ਪਿਤਾ ਸ੍ਰ ਭੰਵਰ ਸਿੰਘ ਤੇ ਮਾਤਾ ਕਮਲਜੀਤ ਕੌਰ  ਦੇ ਘਰ ਪਿੰਡ ਦਾਨੇਵਾਲਾ 5 ਕੋਸੀ  ਅਬੋਹਰ  ਸ਼ਹਿਰ ਵਿਖੇ ਹੋਇਆ। ਦੋ ਭਰਾ ਬੰਟੀ ਤੇ ਵਿੱਕੀ ਦੀ ਇਕਲੌਤੀ (ਵਿਚਕਾਰ) ਵਾਲੀ ਭੈਣ  ਹੈ ਉਸਦੀ ਮੰਮੀ   ਤੇ ਪਿਤਾ ਦਾ ਆਪਣਾ ' ਖਿਲਤੀ ਕਲੀਆਂ' ਪ੍ਰਾਇਮਰੀ ਸਕੂਲ  ਸੀ । ਉਸ ਦਾ ਵਿਆਹ 10+2 ਪੜਦਿਆਂ ਹੀ ਕਰ ਦਿੱਤਾ ਗਿਆ । ਵਿਆਹ ਤੋਂ ਬਾਅਦ  
ਬੀ ਏ  ਗੋਪੀ ਚੰਦ ਆਰੀਆ ਮਹਿਲਾ ਕਾਲਜ  ਅਬੋਹਰ ਤੋਂ ਤੇ ਬੀ ਐਡ  ਜਲੰਧਰ ਐਜੂਕੇਸ਼ਨ ਕਾਲਜ   ਤੋਂ ਕੀਤੀ । ਤੇ ਛੇ ਸਾਲ ਡੀ ਏ ਵੀ ਸਕੂਲ ਟੀਚਰ ਵਜੋਂ ਪੜਾਇਆ।
 ਉਹ ਇਕ ਬਹੁਤ ਵਧੀਆ ਅਥਲੀਟ ਤੇ ਕਬੱਡੀ ਦੀ ਖਿਡਾਰਨ ਵੀ ਰਹੀ ਹੈ ਤੇ ਕਈ ਮੁਕਾਬਲਿਆਂ ਵਿਚ ਭਾਗ ਲੈਣ ਦੇ ਨਾਲ-ਨਾਲ ਇਨਾਮ ਵੀ ਜਿੱਤ ਚੁੱਕੀ ਸੀ।
ਉਸ ਦਾ ਬਚਪਨ ਤੋਂ ਹੀ ਫਿਲਮਾਂ ਵੱਲ ਬਹੁਤ ਝੁਕਾਅ ਸੀ ਖੂਬਸੂਰਤ ਚੇਹਰੇ ਦੀ ਮਾਲਕਣ ਬਿਲਕੁਲ ਮਾਡਲ ਲੁਕ 
ਜੇ ਚਾਹੁੰਦੀ ਤਾਂ ਆਸਾਨੀ ਨਾਲ ਬਤੌਰ ਅਦਾਕਾਰਾ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਸ਼ੁਰੂਆਤ ਕਰ ਸਕਦੀ ਸੀ ਉਸਨੇ ਪੰਜ ਸਾਲ ਲਗਾਤਾਰ ਕਲਾਸੀਕਲ ਡਾਂਸ ਦੀ ਵੀ ਸਿਖਲਾਈ ਲਈ।
ਪਰ ਸਰਿਤਾ ਨੇ  ਡਰੈੱਸ ਡਿਜ਼ਾਈਨਰ ਦਾ ' ਕੌਰਸ ਕਈ  ਵੱਡੇ ਇਨਸਟੀਟਊਟ ਤੋਂ  ਕੀਤਾ ਤੇ ਆਪਣਾ ਡਰੈੱਸ ਡਿਜ਼ਾਈਨਿਗ ਦਾ ਕੰਮ ਸ਼ੁਰੂ ਕੀਤਾ ਆਪਣੇ ਕੰਮ ਵਿਚ  ਬਹੁਤ  ਨਿਪੁੰਨ ਹੋਣ ਕਰਕੇ ਇਸ ਦੇ ਨਾਂਅ ਦੀ ਅਬੋਹਰ ਦੀਆਂ ਦਰੀਚਾ ਚੋ ਨਿਕਲ ਕੇ ਬਾਹਰਲੇ ਦੇਸ਼ਾਂ ਤੱਕ ਜਲਦੀ ਇਸ ਦੇ ਡਿਜ਼ਾਇਨ ਕੀਤੇ ਹੋਏ ਕੱਪੜੇ  ਦੀ ਧੁੰਮ‌ ਪੈ ਗਈ ਤੇ ਇਸ ਦੇ ਕੀਤੇ ਹੋਏ ਕੱਪੜੇ ਬਾਹਰ ਅਕਸਪੋਰਟ ਹੋਣ ਲੱਗੇ ਇਸ ਤੋਂ ਬਾਅਦ ਇਸ ਨੇ ਕਾਫੀ ਵੀਡੀਓ ਗੀਤਾਂ ਵਿਚ  ਤੇ ਫਿਲਮਾਂ ਵਿਚ ਬਤੌਰ ਸਹਾਇਕ ਬਤੌਰ ਡਰੈੱਸ ਡਿਜ਼ਾਈਨਰ ਕੰਮ ਕੀਤਾ ਉਸ ਤੋਂ ਬਾਅਦ ਇਕ  ਦਿਨ ਉਸ ਨੂੰ ਡਾਇਰੈਕਟਰ , ਸਕਪਰਿਟ ਰਾਇਟਰ ਖੁਸ਼ਬੂ ਸ਼ਰਮਾ ਦਾ ਫੋਨ ਆਇਆ ਤੇ ਉਸ ਦੇ ਕੰਮ ਦੀ ਬਹੁਤ ਸ਼ਲਾਘਾ ਕੀਤੀ। ਸਰਿਤਾ ਲਈ ਇਹ ਗੱਲ ਮਸ਼ਹੂਰ ਹੈ ਕਿ ਉਹ ਆਪਣਾ ਕੰਮ ਪੂਰੀ ਸ਼ਿੱਦਤ ਨਾਲ ਕਰਿਆ ਕਰਦੀ ਹੈ। ਬੇਮਨ ਨਾਲ ਕੰਮ ਕਰਨਾ ਉਸ ਦੇ ਸੁਭਾਅ ਵਿਚ ਨਹੀਂ ਹੈ। ਨਾਲ ਹੀ ਉਹ ਇਤਿਹਾਸ ਦੀ ਚੰਗੀ ਜਾਣਕਾਰੀ ਰੱਖਦੀ ਹੈ ਉਸ ਨੇ ਦੱਸਿਆ ਕਿ
ਬਾਲੀਵੁੱਡ ਫੈਸ਼ਨ ਦੇ ਇਤਿਹਾਸ ਨੇ ਬਹੁਤ ਸਾਰੇ ਨਵੇਂ ਰੁਝਾਨਾਂ ਨੂੰ ਸ਼ੁਰੂ ਹੁੰਦੇ ਵੇਖਿਆ ਹੈ, ਕੁਝ ਅਲੋਪ ਹੋ ਗਏ ਅਤੇ ਕੁਝ ਬਾਅਦ ਵਿੱਚ ਮੁੜ ਉਭਰ ਆਏ.
ਬਾਲੀਵੁੱਡ ਵਿਚ ਫੈਸ਼ਨ ਦਾ ਵਿਕਾਸ ਹਮੇਸ਼ਾ ਪ੍ਰਸ਼ੰਸਕਾਂ 'ਤੇ ਪ੍ਰਭਾਵ ਪਾਉਣ ਵਾਲਾ ਰਿਹਾ ਹੈ. ਤਾਰੇ ਜੋ ਪਹਿਨਦੇ ਹਨ ਉਹ ਉਨ੍ਹਾਂ ਲਈ ਬਹੁਤ ਜ਼ਿਆਦਾ ਦਿਲਚਸਪੀ ਰੱਖਦਾ ਹੈ, ਅਤੇ ਬਹੁਤ ਸਾਰੇ ਆਪਣੀ ਦਿੱਖ ਨੂੰ ਨਕਲ ਦੇਣਾ ਚਾਹੁੰਦੇ ਹਨ."ਹੇਮਲਾਈਨਜ਼ ਛੋਟੇ ਹੁੰਦੇ ਜਾ ਰਹੇ ਸਨ."
ਹਰ ਦਹਾਕੇ ਨੇ ਉਸ ਖਾਸ ਸਮੇਂ ਦੀ ਇਕ ਖਾਸ ਸ਼ੈਲੀ ਅਤੇ ਪ੍ਰਚਲਿਤਤਾ ਲਿਆ ਦਿੱਤੀ ਹੈ
ਕੁਝ ਤਾਂ ਬਾਲੀਵੁੱਡ ਦੇ ਫੈਸ਼ਨ ਵਿਚ ਆਉਣ ਵਾਲੀਆਂ ਤਬਦੀਲੀਆਂ ਦੀ ਹਾਲੀਵੁੱਡ ਨਾਲ ਤੁਲਨਾ ਕਰਦੇ ਹਨ. ਜਿਵੇਂ ਕਿ ਕੁਝ ਬਾਲੀਵੁੱਡ ਸਿਤਾਰਿਆਂ ਦਾ ਇੱਕ ਅੰਤਰਰਾਸ਼ਟਰੀ ਪਲੇਟਫਾਰਮ ਹੈ, ਹਾਲੀਵੁੱਡ ਦਾ ਪ੍ਰਭਾਵ ਵੱਧਦਾ ਸਪੱਸ਼ਟ ਹੁੰਦਾ ਜਾ ਰਿਹਾ ਹੈ
ਤੇ ਆਪਣੇ ਅਗਲੇ ਫ਼ਿਲਮ ਦੇ ਪ੍ਰੋਜੈਕਟ ਲਈ ਉਸ ਦੀ ਕਾਬਲੀਅਤ ਨੂੰ ਦੇਖਦਿਆਂ ਹੀ ਸਲੈਕਟ਼ ਕਰ ਲਿਆ ।
ਪੰਜਾਬੀ ਫੀਚਰ  ਫ਼ਿਲਮ'  ਹਵੇਲੀ ਇਨ ਟਰੱਬਲ '  ਜਿਸਦੇ ਡਾਇਰੈਕਟਰ ਦੇਵੀ ਸ਼ਰਮਾ ਨੇ ਉਸ ਵਿਚ ਬਤੌਰ  ਡਰੈੱਸ ਡਿਜ਼ਾਈਨਰ ਵਜੋਂ ਕੰਮ ਕੀਤਾ ਇਸ ਦੇ ਨਾਲ ਅਗਲੀ ਫੀਚਰ ਫ਼ਿਲਮ 'ਜੱਟੀ 15 ਮੁਰੱਬਿਆਂ ਵਾਲੀ ' ਵਰਗੀ ਵੱਡੀ ਕਾਸਟ ਵਾਲੀ ਫ਼ਿਲਮ ਦਾ ਕੰਮ ਮਿਲ ਗਿਆ । ਇਸ ਤੋਂ  ਬਾਅਦ ਪੰਜਾਬੀ  ਫੀਚਰ ਫ਼ਿਲਮ 'ਹਸਰਤ ' ਦੇ ਕਾਸਟਿਊਮ ਡਿਜ਼ਾਇਨ ਕੀਤੇ। ਉਸ  ਦੁਆਰਾ ਡਿਜ਼ਾਇਨ ਕੀਤੇ ਹੋਏ ਡਰੈੱਸ ਦੀ ਚਰਚਾ ਬਾਲੀਵੁੱਡ ਤੱਕ ਪਹੁੰਚ  ਗਈ ਹੈ।   ਇਸ ਦੇ ਨਾਲ- ਨਾਲ ਲੋੜਵੰਦ ਗਰੀਬ ਬੱਚਿਆਂ ਦੀ ਮਦਦ ਕਰਨਾ ਜਿਵੇ ਸਕੂਲ ਦਾਖਲਾ, ਕਾਪੀਆਂ ਕਿਤਾਬਾਂ , ਤੇ ਵਰਦੀਆਂ ਆਦਿ ਦਾ ਬੰਦੋਬਸਤ ਕਰਦੀ ਹੈ।
ਪਿਛਲੇ ਸਾਲ ਦੇਸ਼ ’ਚ ਕੋਵਿਡ-19 ਦੇ ਵਧਦੇ ਕਹਿਰ ਨੂੰ ਦੇਖਦੇ ਹੋਇਆ ਸਰਕਾਰਾਂ ਵੱਲੋਂ ਸਾਰੇ ਨਾਗਰਿਕਾਂ ਲਈ ਮਾਸਕ ਜ਼ਰੂਰੀ  ਕੀਤਾ ਸਨ ਅਜਿਹੇ ’ਚ ਡਿਜ਼ਾਈਨਰ ਸਰਿਤਾ   ਨੇ ਤਿੰਨ ਤੈਹਾਂ ਵਾਲੇ ਮਾਸਕ ਬਣਾਉਣੇ ਸ਼ੁਰੂ ਕੀਤੇ। ਸੈਂਕੜੇ ਦੇ ਕਰੀਬ ਲੋਕਾਂ ਨੂੰ ਫਰੀ ਵਿਚ ਮਾਸਕ ਵੰਡੇ ।
ਇਕ ਵਾਰੀ ਦਿੱਲੀ ਦੀ ਇਕ ਨਾਮੀਂ  ਕੰਪਨੀ ਫੈਸ਼ਨ  ਸੋਅ ਕਰਵਾ ਰਹੀ ਸੀ ਇਤਫ਼ਾਕ ਦੀ ਗੱਲ ਉਸ ਵਿਚ ਮੈਨੂੰ ਵੀ ਸੱਦਾ ਭੇਜਿਆ ਗਿਆ ਸੀ ਇਸ‌ ਸੋਅ ਵਿਚ ਪੂਰੇ ਦੇਸ਼ ਵਿਚੋਂ ਬਹੁਤ ਸਾਰੀਆ ਮਾਡਲਾਂ ਨੇ ਭਾਗ ਲਿਆ ਉਸ ਵਿਚ ਸਰਿਤਾ ਵੀ ਸ਼ਾਮਿਲ ਸੀ ਸੋਅ ਕਈ  ਬਾਲੀਵੁੱਡ ਮਸ਼ਹੂਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਵਿਚੋਂ ਇਕ ਫ਼ਿਲਮ ਨਿਰਦੇਸ਼ਕ ਸੁਭਾਸ਼ ਘਈ ਵੀ ਇਕ ਸੀ ਸੁੰਦਰਤਾ ਪ੍ਰਤੀਯੋਗਤਾ ਖਤਮ ਹੋਣ ਤੋਂ ਬਾਅਦ  ਮੈਂ, ਸਰਿਤਾ ਤੇ ਕੁਝ ਹੋਰ ਲੋਕ ਖੜ੍ਹੇ ਗੱਲਾਂ ਕਰ ਰਹੇ ਸੀ ਤੇ ਸੁਭਾਸ਼ ਘਈ ਨੇ ਸਰਿਤਾ ਨੂੰ ਦੇਖਦਿਆਂ ਹੀ ਕਿਹਾ ਆਪ ਫ਼ਿਲਮ ਆਰਟਿਸਟ ਹੋ ਇਸ ਨੇ ਕਿਹਾ ਨਹੀਂ ਸਰ ਮੈਂ ਫੈਸ਼ਨ ਡਿਜ਼ਾਈਨਰ ਹਾਂ ਇਹ ਸੁਣਕੇ ਉਨ੍ਹਾਂ ਨੇ ਕਿਹਾ ਤੂੰ ਫਿਲਮਾਂ ਵਿਚ ਕੰਮ ਕਿਉਂ ਨਹੀਂ ਕਰਦੀ ਮੈਂ ਤੇਰੇ ਅੰਦਰ ਟਾਲੈਟ ਦੇਖ ਰਿਹਾ ਹਾਂ ਕੀ ਤੁੰ ਮੇਰੀ ਫ਼ਿਲਮ ਵਿਚ ਕੰਮ ਕਰੇਗੀ। ਇਹ ਸੁਣ ਕੇ ਸਰਿਤਾ ਸੋਚਣ ਲੱਗੀ ਮੈਂ ਹੋਲੀ ਜਿਹੀ ਇਸਨੂੰ ਕਿਹਾ ਹਾਂ ਕਰ ਦੇਵੇ ਇਹ ਆਉਣ ਵਾਲੇ ਸਮੇਂ ਵਿਚ ਵੱਡੀ ਬਾਲੀਵੁੱਡ ਹਿੰਦੀ ਫ਼ਿਲਮ ਵਿਚ ਬਤੌਰ ਅਦਾਕਾਰਾ ਦਿਖਾਈ ਦੇਵੇਗੀ। ਇਨ੍ਹਾਂ ਪ੍ਰੋਜੈਕਟਾਂ ਤੋਂ ਬਹੁਤ ਉਤਸ਼ਾਹਿਤ ਹੈ।
ਸਰਿਤਾ  ਅੱਜ ਕੱਲ੍ਹ ਹਰਿਆਣਾ ਦੇ ਸਿਰਸਾ ਸ਼ਹਿਰ ਵਿਚ ਆਪਣੇ ਜੀਵਨ ਸਾਥੀ ਵਿਸ਼ਾਲ ਰਾਣਾ ਤੇ ਦੋ ਬੇਟੇ ਕੁਣਾਲ ਤੇ ਵਿਸ਼ਵਦੀਪ ਨਾਲ ਰਹਿ ਰਹੀ ਹੈ।
 
    ਮੰਗਤ ਗਰਗ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ