Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਰਾਜਨੀਤੀ ਦੇ ਹਾਸ਼ੀਏ ਤੇ ਜਾ ਰਹੀ ਹੈ ਕਾਂਗਰਸ? ਮਲਾਈ ਖਾਣੇ ਲੀਡਰ ਮਾਰ ਰਹੇ ਨੇ ਉਡਾਰੀਆਂ।

June 07, 2022 01:31 AM

ਜੋ ਦਿਖਾ, ਸੋ ਲਿਖਾ'
ਰਾਜਨੀਤੀ ਦੇ ਹਾਸ਼ੀਏ ਤੇ ਜਾ ਰਹੀ ਹੈ ਕਾਂਗਰਸ?
ਮਲਾਈ ਖਾਣੇ ਲੀਡਰ  ਮਾਰ ਰਹੇ ਨੇ ਉਡਾਰੀਆਂ।


ਅਸੀਂ  ਇਸ ਕਾਲਮ ਵਿਚ ਕੁੱਝ ਸਮਾਂ ਪਹਿਲਾਂ ਵੀ ਪਿੱਛਲੀਆਂ ਚੋਣਾਂ  ਵਿਚ 5 ਸਾਲ ਸੱਤਾ ਵਿਚ ਰਹਿਣ ਵਾਲੀ ਕਾਂਗਰਸ  ਪਾਰਟੀ  ਦੀ ਬੱਦ ਤੋਂ  ਬੱਦਤਰ ਹੋ ਰਹੀ ਹਾਲਤ ਦਾ ਜਿਕਰ ਕੀਤਾ  ਸੀ। ਪਾਰਟੀ ਲੀਡਰਾ ਬੇਸ਼ਰਮੀ ਨਾਲ ਬੀਜੇਪੀ ਵਲ ਉਡਾਰੀਆਂ ਮਾਰ ਰਹੇ ਨੇ।   ਦਿੱਲੀ ਵਿਚ ਬੈਠੀ ਹਾਈਕਮਾਨ ਮੂਕ ਦਰਸ਼ਕ ਬਣੀ ਬੈਠੀ ਹੈ। ਪਿਛਲੇ ਕੁੱਝ ਸਮੇਂ ਤੋਂ ਦੇਸ਼ ਭਰ ਦੇ ਸੀਨੀਅਰ  ਲੀਡਰ ਵੀ ਪਾਰਟੀ ਤੋਂ  ਕਿਨਾਰਾ ਕਰ ਰਹੇ ਨੇ। ਪਾਰਟੀ ਦੇ ਪੁਰਾਣੇ ਲੀਡਰ ਕਪਿਲ ਸਿੱਬਲ (ਦਿੱਲੀ), ਹਾਰਦਿਕ ਪਟੇਲ (ਗੁਜਰਾਤ), ਸੁਨੀਲ ਜਾਖੜ ਪੰਜਾਬ ਆਦਿ ਪਾਰਟੀ  ਛੱਡ ਚੁੱਕੇ ਨੇ।  ਪਾਰਟੀ ਸਫਾਂ ਵਿਚ ਘੋਰ ਨਿਰਾਸ਼ਤਾ ਦਿਖਦੀ ਹੈ। ਹੁਣ ਚੰਡੀਗੜ੍ਹ  ਵਿਚ ਕੇਂਦਰੀ ਗ੍ਰਹਿ ਮੰਤਰੀ  ਅਮਿਤ ਸ਼ਾਹ ਦੇ ਦੌਰੇ ਦੌਰਾਨ ਪੰਜਾਬ ਕਾਂਗਰਸ ਪਾਰਟੀ  ਦੇ   ਚਾਰ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ, ਬਲਬੀਰ ਸਿੰਘ ਸਿੱਧੂ ਰਾਜ ਕੁਮਾਰ ਵੇਰਕਾ,  ਸੁੰਦਰ ਸ਼ਾਮ ਅਰੋੜ,  ਸਾਬਕਾ ਵਧਾਇਕ ਕੇਵਲ ਸਿੰਘ  ਢਿੱਲੋਂ  ਅਤੇ ਇਕ ਸਾਬਕਾ ਮੇਅਰ  ਭਾਜਪਾ 'ਚ ਸ਼ਾਮਲ ਹੋ ਗਏ । ਇਨ੍ਹਾਂ ਨੇਤਾਵਾਂ ਪਿਛਲੇ 5 ਸਾਲਾਂ ਦੌਰਾਨ ਖੂਭ ਮਲਾਈ ਛਕੀ ਅਤੇ ਬੀਜੇਪੀ ਤੇ ਧਰਮ ਦੇ ਨਾਮ ਤੇ ਨਫਰਤ ਦੀ ਰਾਜਨੀਤੀ ਦੇ ਦੋਸ਼ ਲਾਉਂਦੇ ਰਹੇ।  ਇਹ ਰੁਝਾਨ ਅੱਗੇ ਵੀ ਇਸੇ ਗਤੀ ਨਾਲ ਜਾਰੀ ਰਹਿਣ ਦੀਆਂ  ਚਰਚਾਵਾਂ ਨੇ।  ਲੰਮਾਂ ਸਮਾਂ  ਪੂਰੇ ਦੇਸ਼ ਵਿਚ ਕਾਂਗਰਸ ਦੀ ਤੂਤੀ  ਬੋਲਦੀ ਰਹੀ। ਕੇਂਦਰ ਅਤੇ  ਕਰੀਬ  80 ਫੀਸਦ ਰਾਜਾਂ ਵਿਚ  ਕਾਂਗਰਸ ਦੀਆਂ  ਸਰਕਾਰਾਂ ਦੇ ਡੰਕੇ ਵੱਜਦੇ ਸਨ। ਅੱਜ ਲੋਕ ਸਭਾ ਵਿਚ ਸਿਰਫ 44 ਸੰਸਦ ਨੇ ਅਤੇ ਦੋ ਰਾਜਾਂ ਛਤੀਸਗੜ ਅਤੇ ਰਾਜਸਥਾਨ  ਵਿਚ ਸੂਬਾ ਸਰਕਾਰਾਂ ਬਚੀਆਂ ਨੇ। ਪਹਿਲਾਂ ਵੀ ਕਾਂਗਰਸ  ਪਾਰਟੀ ਬਹੁਤ ਸਾਰੇ ਸੰਕਟਾਂ ਵਿਚ ਘਿਰਦੀ ਰਹੀ ਹੈ, ਪਰ ਹਰ ਵਾਰ  ਉਭਰ ਕੇ ਸੱਤਾ ਵਿਚ ਵਾਪਿਸ ਪਰਤਦੀ ਰਹੀ ਹੈ।
1971 ਵਿਚ ਪਾਕਿਸਤਾਨ ਦੇ ਦੋ ਟੁਕੜੇ   ਕਰਕੇ ਇਤਿਹਾਸ ਸਿਰਜਣ ਵਾਲੀ ਪ੍ਰਧਾਨ  ਮੰਤਰੀ ਇੰਦਰਾ ਗਾਂਧੀ  ਦਾ ਗਰਾਫ  ਸ਼ਿਖਰਾਂ ਛੂਹ ਰਿਹਾ ਸੀ। 1975 ਵਿਚ ਐਮਰਜੈਂਸੀ ਰਾਹੀਂ ਲੋਕਤੰਤਰ ਦਾ ਘਾਣ ਕਰਨ ਤੇ ਕਾਂਗਰਸ ਦੀ ਲੋਕ ਪ੍ਰੀਅਤਾ ਮਿੱਟੀ 'ਚ ਮਿਲ ਗਈ।  1977 ਵਿਚ ਕਾਂਗਰਸ ਨੂੰ ਨਵੀਂ  ਬਣੀ ਜਨਤਾ ਪਾਰਟੀ ਹੱਥੋਂ  ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ।  ਵੱਡੇ ਲੀਡਰਾਂ ਦੇ ਆਪਸੀ ਟਕਰਾਅ  ਦੇ ਚਲਦੇ ਜਨਤਾ ਪਾਰਟੀ  ਦੀ ਸਰਕਾਰ 5 ਸਾਲ ਦਾ ਸਮਾਂ ਪੂਰਾ ਨਾਂ ਕਰ ਸਕੀ ਅਤੇ 1980 ਵਿਚ ਮੁੜ ਇੰਦਰਾ ਗਾਂਧੀ ਦੀ ਅਗਵਾਈ ਵਿਚ  ਕਾਂਗਰਸ ਸਰਕਾਰ ਕੇਂਦਰ ਵਿਚ ਆ ਗਈ।  1984 ਵਿਚ ਇੰਦਰਾ ਗਾਂਧੀ ਕਤਲ  ਪਿੱਛੋਂ ਰਾਜੀਵ ਗਾਂਧੀ ਪ੍ਰਧਾਨ  ਮੰਤਰੀ  ਬਣੇ ਅਤੇ  1984 ਦੀਆਂ ਆਮ ਚੋਣਾਂ ਦੌਰਾਨ ਰਾਜੀਵ ਗਾਂਧੀ ਦੀ ਅਗਵਾਈ ਵਿਚ  ਕਾਂਗਰਸ ਦੀ  400 ਤੋਂ  ਵੱਧ ਸੀਟਾਂ ਜਿੱਤ ਕੇ ਸਰਕਾਰ ਬਣੀ। ਬੀਜੇਪੀ ਨੂੰ  ਸਿਰਫ 2 ਸੀਟਾਂ  ਹੀ ਹਾਸਿਲ ਹੋਈਆਂ। ਇਸ ਸਰਕਰ ਸਮੇਂ  ਬੌਫਰ ਤੋਪਾਂ ਵਿਚ ਦਲਾਲੀ ਰਾਹੀਂ ਕ‍ਾਂਗਰਸ  ਦੀ ਭਾਰੀ ਬਦਨਾਮੀ ਹੋਈ। ਇਹੋ ਸਮਾਂ ਸੀ ਜਦੋਂ ਕਾਂਗਰਸ ਵਿਚ ਭ੍ਰਿਸ਼ਟਾਚਾਰ  ਦੇ ਕਲੰਕ ਦੀ ਸ਼ੁਰੂਆਤ ਹੋਈ ।  ਫਿਰ 1993 ਵਿਚ ਨਰਸਿੰਮਾ ਰਾਓ ਤੇ ਸਰਕਰ ਬਚਾਉਣ ਲਈ ਜੇ ਐਮ ਐਮ ਦੇ 6 ਸੰਸਦ ਖਰੀਦਣ ਲਈ ਭਾਰੀ ਰਕਮਾਂ ਦੇਣ ਦੇ ਦੋਸ਼ ਲੱਗੇ।  ਬੇਸ਼ਕ 1977 ਪਿੱਛੋਂ  ਦੇਸ਼ ਵਿਚ ਕਈ ਨਾਨ-ਕਾਂਗਰਸ  ਸਰਕਾਰਾਂ ਬਣੀਆਂ, ਪਰ ਪ੍ਰਧਾਨ  ਮੰਤਰੀ  ਕਾਂਗਰਸ  ਵਿਚੋਂ ਨਿਕਲੇ ਬਾਗੀ ਹੀ  ਬਣਦੇ ਰਹੇ।  1999 ਦੀਆਂ  ਆਮ ਚੋਣਾਂ ਵਿਚ ਬਣੀ ਅਟੱਲ ਬਿਹਾਰੀ  ਵਾਜਪਾਈ ਵਾਲੀ  ਐਨਡੀਏ  ਸਰਕਾਰ ਪਹਿਲੀ ਵਾਰ  5 ਸਾਲ ਦਾ  ਕਾਰਜਕਾਲ ਪੂਰਾ ਕਰ ਸਕੀ। ਇਸ ਸਮੇਂ  ਤੱਕ ਕਾਂਗਰਸ  ਤੇ ਮੌਜੂਦਾ ਪ੍ਰਧਾਨ  ਸੋਨੀਆ  ਗਾਂਧੀ ਪਕੜ ਮਜਬੂਤ ਕਰ ਚੁੱਕੀ ਸੀ। 2004 ਦੀਆਂ  ਲੋਕ ਸਭਾ ਚੋਣਾਂ ਵਿਚ ਸੋਨੀਆ  ਗਾਂਧੀ ਦੀ ਅਗਵਾਈ ਵਿਚ ਕਾਂਗਰਸ ਮੁੜ  ਜਿੱਤੀ,  ਮਨਮੋਹਣ ਸਿੰਘ  ਦੀ ਸਰਕਾਰ ਬਣੀ। ਪਹਿਲੇ 5 ਸਾਲ ਮਨਮੋਹਣ ਸਿੰਘ  ਨੇ ਦੇਸ਼ ਨੂੰ  ਭਿਆਨਕ ਮੰਦੀ ਤੋਂ  ਉਭਾਰਿਆ ਅਤੇ  ਵਿਸ਼ਵ ਨੂੰ  ਮੰਦੀ ਨਾਲ ਸਿੱਝਣ ਦੇ ਗੁਰ ਦਿੱਤੇ । ਸ਼ਾਨਦਾਰ ਕਾਰਗੁਜ਼ਾਰੀ ਦੇ ਚਲਦੇ ਮਨਮੋਹਣ ਸਿੰਘ ਨੇ 2009 ਦੀਆਂ  ਵਿਚ ਦੁਬਾਰਾ ਯੂਪੀਏ ਦੀ ਮਜਬੂਤ ਸਰਕਾਰ ਬਣਾਈ। ਇਸ ਸਮੇਂ ਢਿਲੀ ਪਕੜ ਕਾਰਨ ਲੱਖਾਂ ਕਰੋਡ਼ਾਂ ਦੇ  2-G ਸਪੈਕਟਰਮ, ਕੋਇਲਾ ਘੁਟਾਲਾ ਸਮੇਤ ਦਰਜਨਾਂ ਘੁਟਾਲੇ ਹੋਏ ਅਤੇ ਕਾਂਗਰਸ ਪੂਰੀ ਤਰ੍ਹਾਂ  ਨਫਰਤ ਦਾ ਪਾਤਰ ਬਣ ਗਈ।  ਭ੍ਰਿਸ਼ਟਾਚਾਰ  ਨੂੰ  ਭੰਡਕੇ ਹੀ ਬੀਜੇਪੀ 2014  ਵਿਚ ਨੇਰੇਂਦਰ ਮੋਦੀ ਦੀ ਅਗਵਾਈ ਵਿਚ ਕੇਂਦਰ  ਦੀ ਸੱਤਾ ਤੇ ਕਾਬਜ ਹੋ ਗਈ ਅਤੇ ਕਾਂਗਰਸ ਲੋਕ ਸਭਾ ਵਿਚ ਵਿਰੋਧੀ ਧਿਰ ਦਾ ਦਰਜਾ ਵੀ ਹਾਸਿਲ ਨਾਂ ਕਰ ਸਕੀ। ਪਹਿਲਾਂ ਹਮੇਸ਼ਾਂ ਕਾਂਗਰਸ  ਗਿਰ ਕੇ ਉਭਰਦੀ ਰਹੀ। ਪਰ 2014 ਅਤੇ 2019 ਚੋਣਾਂ  ਵਿਚ ਲੱਗੇ ਝਟਕਿਆਂ ਪਿੱਛੋਂ ਕਾਂਗਰਸ ਦਾ ਐਸਾ ਬਿਖਰਨਾਂ ਸ਼ੁਰੂ ਹੋਇਆ ਕਿ ਮੁੱੜ ਸੰਭਲ ਨਾਂ ਸਕੀ।
ਪੰਜਾਬ ਵਿਚ  ਕੈਪਟਨ  ਅਮਰਿੰਦਰ ਸਿੰਘ  ਨੂੰ  ਮੁੱਖ  ਮੰਤਰੀ  ਦੇ ਅਹੁੱਦੇ ਤੋਂ  ਲਾਹੁਣ ਪਿੱਛੋਂ  ਪਾਰਟੀ  'ਚ ਆਪੋ ਧਾਪ ਮੱਚ ਗਈ । ਦਲਿਤ ਪੱਤਾ ਖੇਡ ਕੇ ਚਰਨਜੀਤ ਸਿੰਘ  ਚੰਨੀ ਨੂੰ  ਮੁੱਖ  ਮੰਤਰੀ ਬਣਾਉਣਾ ਵੀ ਕਾਂਗਰਸ  ਨੂੰ  ਪੁੱਠਾ ਹੀ ਪਿਆ। ਰਿਸ਼ਤੇਦਾਰ ਤੋਂ ਮਾਫੀਆ ਦੇ 10 ਕਰੋੜ ਫੜੇ ਜਾਣ ਤੇ ਭ੍ਰਿਸ਼ਟਾਚਾਰ  ਦਾ ਇਲਜ਼ਾਮ  ਸਿੱਧਾ ਚੰਨੀ ਤੇ  ਲੱਗਿਆ। ਵਿਧਾਨ ਸਭਾ ਚੋਣਾਂ  ਵਿਚ ਕਲਾਹ ਕਾਰਨ ਕਾਂਗਰਸ  ਦੀ ਸ਼ਰਮਨਾਕ ਹਾਰ ਹੋਈ ਅਤੇ ਉਹ 78  ਤੋਂ  ਸਿਮਟ ਕੇ 18 ਸੀਟਾਂ ਤੇ ਸਿਮਟ ਗਈ। ਅਮਰਿੰਦਰ  ਸਿੰਘ  ਰਾਜਾ ਵੜਿੰਗ ਨੂੰ  ਸੂਬਾ ਕਾਂਗਰਸ ਦਾ ਪ੍ਰਧਾਨ  ਥਾਪੇ ਜਾਣ ਤੇ ਸਿੱਧੂ  ਨੇ ਪਾਰਟੀ  'ਚੋਂ ਛੇਕੇ ਅਤੇ ਨਾਰਾਜ਼ ਲੀਡਰਾਂ  ਨਾਲ ਮੀਟਿੰਗਾਂ ਅਰੰਭ ਦਿਤੀਆਂ। ਦੁੂਜੇ ਲੀਡਰ ਵੀ ਆਪੋ ਆਪਣੀ ਡਫਲੀ ਵਜਾ ਰਹੇ ਨੇ।
ਪਿਛਲੇ ਦਿਨੀਂ ਰਾਜਸਥਾਨ 'ਚ  ਉਦੈਪੁਰ ਦੇ  ਚਿੰਤਨ ਕੈਂਪ ‘ਚ  ਪਾਰਟੀ  ਦੇ ਖੋਰੇ ਨੂੰ ਰੋਕਣ ਲਈ ਕੁਝ ਫੈਸਲੇ ਜਰੂਰ ਲਏ ਗਏ, ਪਰ ਇਹ  'ਵੇਲੇ ਦੀ ਨਮਾਜ਼, ਕੁਵੇਲੇ ਦੀਆਂ ਟੱਕਰਾਂ ਹੀ ਸਿੱਧ ਹੋ ਰਹੇ ਨੇ। ਅੰਤ੍ਰਿਮ ਪ੍ਰਧਾਨ  ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਹਾਰ ਦਰ ਹਾਰ ਦਾ ਸਾਹਮਣਾ ਕਰ ਰਹੀ ਹੈ ਅਤੇ ਜਨਤਾ ਵਿਚੋਂ  ਆਧਾਰ ਗੁਆ ਚੁੱਕੀ ਹੈ। ਪੁਰਾਣੇ ਲੀਡਰ ਪਾਰਟੀ  ਤੋਂ  ਕਿਨਾਰਾ ਕਰ ਰਹੇ ਨੇ। ਜੇਕਰ ਇਹੋ ਬੇਢੰਗੀ ਚਾਲ ਜਾਰੀ ਰਹੀ ਤਾਂ ਪਾਰਟੀ ਦਾ ਦੇਸ਼ ਦੀ ਰਾਜਨੀਤੀ  ਦੇ ਹਾਸ਼ੀਏ ਤੇ ਜਾਣਾ ਤਹਿ ਸਮਝਿਆ ਜਾ ਰਿਹੈ, ਜੋ ਲਕਤੰਤਰ ਲਈ ਸਹੀ ਨਹੀਂ  ਹੋਵੇਗਾ।
ਦਰਸ਼ਨ ਸਿੰਘ  ਸ਼ੰਕਰ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ