Friday, April 19, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਅਰਾਜਕਤਾ ਵਲ ਵਧ ਰਿਹੈ ਪੰਜਾਬ।

June 03, 2022 07:06 PM
'ਜੋ ਦਿਖਾ, ਸੋ ਲਿਖਾ'
ਅਰਾਜਕਤਾ ਵਲ ਵਧ ਰਿਹੈ ਪੰਜਾਬ।
ਹਾਲਾਤ ਦੀ ਗੰਭੀਰਤਾ ਨੂੰ  ਸਮਝੇ ਮਾਨ ਸਰਕਾਰ।
ਪੰਜਾਬ ਵਿਚ ਮੁੰਖ ਮੰਤਰੀ  ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਦੀ ਸਰਕਾਰ ਬਣੇ ਨੂੰ  ਅਜੇ ਤਿੰਨ ਮਹੀਨੇ ਵੀ ਪੂਰੇ ਨਹੀਂ  ਹੋਏ। ਸ਼ੁਰੂਆਤੀ ਸਮੇਂ  ਵਿਚ ਸਰਕਾਰ ਵਲੋਂ ਕਈ ਜਨਹਿੱਤ ਦੇ ਅੱਛੇ ਫੈਸਲੇ ਲਏ ਗਏ, ਜਿਨ੍ਹਾਂ  ਨਾਲ ਸਰਕਾਰ ਦੀ ਹਰ ਪਾਸੇ ਤੋਂ  ਸ਼ਲਾਘਾ ਵੀ ਹੋਈ। ਕਾਰਗੁਜਾਰੀ ਦਾ ਗਰਾਫ ਕਾਫੀ ਉੱਚਾ ਜਾ ਰਿਹਾ ਸੀ। ਕਈ ਫੈਸਲਿਆਂ ਦੀ ਵਿਰੋਧੀਆਂ ਵਲੋਂ  ਵੀ ਸ਼ਲਾਘਾ ਕੀਤੀ ਗਈ। ਪ੍ਰੰਤੂ ਨਾਲ ਹੀ ਗੈਂਗਸਟਰਾਂ ਅਤੇ ਵੱਖਵਾਦੀਆਂ ਦੀਆਂ ਸਰਗਰਮੀਆਂ ਵੀ ਵਧੀਆਂ। ਕਈ ਅਜੇਹੀਆਂ ਘਟਨਾਵਾਂ ਘੱਟੀਆਂ ਜਿਨਾਂ ਨੇ ਪੰਜਾਬ ਵਿਚ ਅਮਨ ਕਨੂੰਨ ਦੇ ਹਾਲਾਤ ਬੱਦ ਤੋਂ  ਬਦਤਰ ਕਰ ਦਿੱਤੇ । ਹੁਣੇ  29 ਮਈ ਨੂੰ  ਵਿਸ਼ਵ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ, ਸਿੱਧੂ ਮੂਸੇਵਾਲਾ ਦੇ ਸ਼ਰੇਆਮ ਸੜਕ  ਤੇ ਹੋਏ ਕਤਲ ਨੇ ਸਮੁੱਚੇ ਪੰਜਾਬ ਨੂੰ  ਝੰਜੋੜ ਕੇ ਰੱਖ ਦਿਤੈ।  ਇਸ ਤੋਂ  ਪਹਿਲਾਂ ਨਕੋਦਰ ਦੇ ਪਿੰਡ ਮਲੀਆਂ ਵਿਚ ਨਾਮਵਰ ਕਬੱਡੀ ਖਿਡਾਰੀ ਸੰਦੀਪ ਸਿੰਘ  ਨੰਗਲ ਅੰਬੀਆਂ ਦਾ ਚਲਦੇ ਟੂਰਨਾਮੈਂਟ ਦੌਰਾਨ ਕਤਲ ਕਰਕੇ ਦੋਸ਼ੀ ਫਰਾਰ ਹੋ ਗਏ।  ਹੱਦ ਤਾਂ ਉਦੋਂ  ਹੋ ਗਈ, ਜਦੋਂ ਮੋਹਾਲੀ ਵਿਚ ਸੂਬੇ ਦੇ ਇੰਟੈਲੀਜੈਂਸ ਹੈਡਕੁਆਰਟਰ  ਤੇ ਰਾਕਟ ਦ ਦਿੱਤਾ ਗਿਆ। ਇਸ ਨਾਲ ਲੋਕਾਂ ਵਿਚ ਸਹਿਮ ਦਾ ਮਹੌਲ ਪੈਦਾ ਹੋਇਆ।  ਜੇਕਰ ਅਤਿ ਸੁਰੱਖਿਆ ਵਾਲੇ  ਪੁਲੀਸ ਦੇ ਉੱਚ ਦਫਤਰ ਹੀ ਨਿਸ਼ਾਨਾ ਬਣਦੇ ਨੇ, ਤਾਂ  ਆਮ ਆਦਮੀ ਕਿਵੇਂ  ਸੁਰੱਖਿਅਤ  ਹੈ। ਚਰਚਾ ਹੈ ਕਿ 25000 ਨਿਰਦੋਸ਼ਾਂ ਦੀ ਜਾਨ ਲੈਣ ਵਾਲਾ ਅੱਤਵਾਦ  ਕਿਤੇ ਆਸ ਪਾਸ ਹੀ ਮੰਡਰਾ ਰਿਹੈ। ਇੰਟੈਲੀਜੈਂਸ ਹੈਡਕੁਆਰਟਰ ਤੇ ਹਮਲੇ ਨੂੰ  ਛੱਡ ਕੇ ਬਾਕੀ ਘਟਨਾਵਾਂ ਪੰਜਾਬ ਵਿਚ ਤੇਜੀ ਨਾਲ ਵਧ ਰਹੇ ਗੈਂਗ ਕਲਚਰ ਨਾਲ ਸਬੰਧਿਤ  ਨੇ।  ਬੇਸ਼ਕ ਬੀਤੇ ਸਮੇੰ ਵਿਚ ਵੀ ਗੈਂਗਸਟਰਾਂ ਦੇ ਆਪਸੀ ਟਕਰਾਅ ਵਿਚ ਕਤਲ ਹੁੰਦੇ ਰਹੇ ਨੇ, ਪ੍ਰੰਤੂ ਜਿਸ ਤਰ੍ਹਾਂ ਖਤਰਨਾਕ ਗੈਂਗ ਜੇਲਾਂ ਅਤੇ ਵਿਦੇਸ਼ਾਂ ਵਿਚੋਂ  ਇਕ ਦੂਜੇ ਤੋਂ  ਬਦਲੇ ਦੀਆਂ ਧਮਕੀਆਂ ਦੇ ਰਹੇ ਨੇ, ਉਸ ਤੋਂ  ਲਗਦੈ ਕਿ ਕਨੂੰਨ ਦਾ ਭੈ ਉਨ੍ਹਾਂ  ਨੂੰ  ਉੱਕਾ ਹੀ ਨਹੀਂ । ਇਕ ਰਿਪੋਰਟ ਅਨੁਸਾਰ ਪੰਜਾਬ ਵਿਚ ਇਸ ਸਮੇਂ  ਗੈਂਗਸਟਰਾਂ ਦੇ ਛੋਟੇ ਬੜੇ  ਕਰੀਬ 70 ਗਰੁਪ ਸਰਗਰਮ ਨੇ, ਜਿਨਾਂ ਦੇ  ਮੈਂਬਰਾਂਦੀ ਗਿਣਤੀ 500 ਤੋਂ  ਵਧੇਰੇ  । ਇਨਾਂ  ਵਿਚੋਂ 10 ਗੈਂਗ ਖਤਰਨਾਕ ਸ਼੍ਰੇਣੀ ਵਿਚ ਗਿਣੇ ਜਾਂਦੇ ਨੇ। ਬਹੁਤੇ  ਗੈਂਗਸਟਰ ਜੇਲਾਂ ਵਿਚ ਡੱਕੇ ਹੋਏ ਨੇ , ਪਰ ਭ੍ਰਿਸ਼ਟ ਜੇਲ ਪ੍ਰਸਾਸ਼ਨ ਦੀ ਮਿਲੀਭੁਗਤ ਨਾਲ ਅੰਦਰੋਂ ਹੀ ਕਤਲਾਂ ਨੂੰ  ਅੰਜ਼ਾਮ ਦਿੰਦੇ ਨੇ ਅਤੇ ਫਿਰੌਤੀਆਂ ਉਘਰਾਉਂਦੇ ਨੇ। ਬੀਤੇ ਕੁੱਝ ਸਾਲਾਂ ਵਿਚ ਮਕਬੂਲ ਗਾਇਕਾਂ ਅਤੇ ਕਲਾਕਾਰਾਂ ਨੂੰ  ਧਮਕੀਆਂ ਦੇ ਕੇ ਵੱਡੀਆਂ  ਰਕਮਾਂ ਵਸੂਲਣ ਦੀਆਂ ਘਟਨਾਵਾਂ ਆਮ  ਨੇ। ਸਿੱਧੂ ਮੂਸੇਵਾਲੇ ਦੇ ਪਰਵਾਰ ਵਲੋਂ ਧਮਕੀਆਂ  ਦਾ ਜਿਕਰ ਕੀਤਾ ਗਿਐ। ਮੂਸੇਵਾਲੇ ਦੇ ਕਤਲ ਤੋਂ ਨੌਜਾਵਾਨ ਕਾਫੀ ਨਿਰਾਸ਼ ਨੇ ਅਤੇ  ਸਰਕਾਰ ਨੂੰ  ਜਿੰਮੇਵਾਰ ਠਹਿਰਾਅ ਰਹੇ ਨੇ। ਵਿਰੋਧੀ ਪਾਰਟੀਆਂ ਤਾਂ ਇਸ ਕਤਲ ਤੇ ਇਕ ਦੂਜੇ ਤੋਂ ਅੱਗੇ ਵਧ ਕੇ ਰਾਜਨੀਤੀ  ਕਰ ਰਹੀਆਂ  ਨੇ ਅਤੇ ਇਸ ਕਤਲ ਲਈ ਸਿੱਧੇ ਤੌਰ ਤੇ ਮਾਨ ਸਰਕਾਰ ਨੂੰ  ਘੇਰ ਰਹੀਆਂ ਨੇ।  ਨਕਾਰੇ ਕਾਂਗਰਸ ਅਤੇ ਅਕਾਲੀ ਲੀਡਰ ਇਸ ਕਾਂਡ ਵਿਚੋਂ ਆਪਣੀ ਗੁਆਚੀ ਸਾਖ ਦੀ ਬਹਾਲੀ ਢੂਂਡ ਰਹੇ ਨੇ। ਪਿਛਲੀਆਂ  ਸਰਕਾਰਾਂ ਸਮੇਂ ਵੀ ਮੰਤਰੀਆਂ  ਅਤੇ ਵੱਡੇ ਲੀਡਰਾਂ ਦੇ ਗੈਂਗਸਟਰਾਂ ਨਾਲ ਸਬੰਧ ਹੋਣ ਦੇ ਦੋਸ਼  ਲਗਦੇ ਰਹੇ ਨੇ, ਪਰ ਕਿਸੇ ਵੀ ਮੁੱਖ ਮੰਤਰੀ ਨੇ ਇਨਾਂ  ਨੂੰ  ਗੰਭੀਰਤਾ ਨਾਲ ਨਹੀਂ  ਲਿਆ। ਵਿਗੜੀ ਅਮਨ ਕਨੂੰਨ ਦੀ ਹਾਲਤ ਦੇ ਦੋਸ਼ ਲਗਾ ਕੇ ਖੁੱਦ ਆਮ ਆਦਮੀ  ਪਾਰਟੀ  ਵੀ ਰਾਜਨੀਤੀ  ਕਰਦੀ ਰਹੀ ਹੈ। 
ਮੂਸੇਵਾਲੇ ਦੇ ਕਤਲ ਨਾਲ  ਪੰਜਾਬੀਆਂ ਵਿਚ  ਗੁੱਸੇ ਨੂੰ  ਸਮਝਣ ਵਿਚ ਮਾਨ ਸਰਕਾਰ ਵੀ ਚਕਮਾ ਖਾ ਗਈ ਲਗਦੀ ਹੈ। ਇਸ ਦੇ  ਜਨਹਿੱਤ ਵਿਚ ਲਏ ਚੰਗੇ ਫੈਸਲਿਆਂ ਨਾਲ  ਉਪਰ ਨੂੰ ਜਾ ਰਿਹਾ ਗਰਾਫ ਧੜੱਮ ਕਰਕੇ ਨੀਚੇ ਆਇਆ  ਹੈ। ਮੁੱਖ ਮੰਤਰੀ ਜਨਤਾ ਦੀਆਂ ਭਾਵਨਾਵਾਂ ਨੂੰ  ਸਮਝਣ ਵਿਚ ਉੱਕ ਗਏ ਨੇ। ਉਨ੍ਹਾਂ  ਦੀ ਇਸ ਸਮੇਂ ਚੁੱਪ ਨੇ ਲੋਕਾਂ ਨੂੰ  ਨਿਰਾਸ਼ ਕੀਤੈ। ਇਕ ਦਿਨ ਪਹਿਲਾਂ ਹੀ 424 ਵਿਅੱਤੀਆਂ ਦੀ ਸੁਰੱਖਿਆ ਵਾਪਿਸ ਲੈਣ ਦੇ ਫੈਸਲੇ ਦਾ  ਮੀਡੀਆ  ਰਾਹੀਂ ਕਰੈਡਿਟ ਲੈਣਾ ਵੀ ਸਰਕਾਰ ਨੂੰ  ਪੁੱਠਾ ਪਿਐ। ਵਿਰੋਧੀਆਂ  ਨੇ ਇਸ ਨੂੰ  ਕਤਲ ਦਾ ਮੁੱਖ ਕਾਰਨ ਦੱਸ ਕੇ ਲੋਕਾਂ ਦਾ ਸਰਕਾਰ  ਵਿਰੁੱਧ ਰੋਹ ਭੜਕਾਇਐ। ਮੁੱਖ ਮੰਤਰੀ  ਮੁਢਲੇ ਤੌਰ ਤੇ ਕਲਾਕਾਰ ਭਾਈਚਾਰੇ ਨਾਲ ਸਬੰਧ ਰੱਕਿਦੇ ਨੇ, ਉਨਾਂ ਦਾ  ਕਤਲ ਪਿੱਛੋੰ ਖੁੱਦ ਪੀੜਤ ਪਰਵਾਰ ਪਾਸ ਜਾ ਕੇ ਅਫਸੋਸ ਅਤੇ ਸੰਵੇਦਨਾ ਪ੍ਰਕਟ ਕਰਨਾ ਬਣਦਾ ਸੀ। ਮੂਸਾਵਾਲੇ ਦੇ ਅੰਤਿਮ ਸਸਕਾਰ ਤਕ ਆਮ ਆਦਮੀ ਪਾਰਟੀ  ਦੇ ਕਿਸੇ ਵੀ ਮੰਤਰੀ  ਜਾਂ ਵਧਾਇਕ ਵਲੋਂ ਪਰਵਾਰ ਪਾਸ ਅਫਸੋਸ ਲਈ ਨਾ ਜਾਣ ਨੂੰ  ਵਿਰੋਧੀਆਂ  ਵਲੋਂ  ਖੂਬ ਉਛਾਲਿਆ ਗਿਆ। ਜਿਸ ਦਾ ਨਿਰਸੰਦੇਹ ਸਰਕਾਰ ਦੀ ਸ਼ਾਖ ਨੂੰ  ਨੁਕਸਾਨ ਪੁੱਜਾ ਹੈ।  ਬੇਸ਼ਕ ਬਾਅਦ ਵਿਚ ਸਰਕਾਦ ਦੇ ਦੋ ਮੰਤਰੀਆਂ ਅਤੇ ਵਧਾਇਕ ਨੇ ਘਰ ਕੇ ਪੀੜਤ ਪਰਵਾਰ ਨਾਲ ਦੁੱਖ ਪ੍ਰਗਟਾਇਆ  ਅਤੇ ਕਾਤਲਾਂ ਨੂੰ ਸਖਤ ਸਜ਼ਾ  ਦਾ ਭਰੋਸਾ ਦਿੱਤੈ, ਫਿਰ ਵੀ ਇਸ ਨੂੰ  ਦੇਰ ਆਏ ਦਰੁੱਸਤ ਆਏ ਸਮਝਿਆ  ਜਾਣਾ ਚਾਹੀਦੈ। ਨਿਰਸੰਦੇਹ ਸਰਕਾਰ ਅਮਨ ਕਨੂੰਨ ਦੀ ਵਿਗੜ ਰਹੀ ਸਥਿਤੀ ਕਾਰਨ ਬੈਕਫੁੱਟ ਤੇ ਆਈ ਹੈ। ਫਿਰ ਵੀ ਸਰਕਾਰ ਜਾਂ ਮੁੱਖ  ਮੰਤਰੀ  ਦੀ ਨੀਯਤ ਤੇ ਸਵਾਲ ਉਠਾਉਣੇ ਸਹੀ ਨਹੀਂ ਸਮਝੇ ਜਾ ਸਕਦੇ। ਸਰਕਾਰ ਦੀ ਢਿੱਲੀ ਕ‍ਾਰਗੁਜਾਰੀ ਦ‍ਾ ਮੁੱਖ  ਕਾਰਨ ਕਿਤੇ ਨਾਂ ਕਿਤੇ ਅਧੂਰਾ ਮੰਤਰੀ  ਮੰਡਲ ਵੀ ਹੈ। ਮੁੱਖ  ਮੰਤਰੀ  ਪਾਸ 27 ਵਿਭਾਗਾਂ ਦਾ ਚਾਰਜ ਪਹਿਲਾਂ ਹੀ ਸੀ, ਹੁਣ ਸਿਹਤ ਵਿਭਾਗ ਵੀ ਉਹਨਾਂ  ਪਾਸ ਹੈ। ਮੰਤਰੀ  ਮੰਡਲ ਵਿਚ ਸਿਰਫ 9 ਮੰਤਰੀ  ਹੀ ਨੇ ਅਤੇ 8 ਸਥਾਨ  ਖਾਲੀ  ਨੇ। ਮੌਜੂਦਾ ਮੰਤਰੀਆਂ ਵਿਚੋਂ  ਵੀ ਇਕ ਦੋ ਦੀ ਕਾਰਗੁਜਾਰੀ ਹੀ ਅੱਛੀ ਦਿਖਾਈ ਦਿੰਦੀ ਹੈ, ਬਾਕੀ ਤਾਂ ਅਫਸਰਸ਼ਾਹੀ ਦੇ ਸਹਾਰੇ ਹੀ ਖਿੱਚ ਰਹੇ ਨੇ।  ਪਾਰਟੀ  ਪਾਸ 92 ਵਧਾਇਕ ਨੇ, ਇਨਾਂ  ਵਿਚੋਂ ਚੰਗੇ ਅਕਸ਼ ਵਾਲਿਆਂ  ਨੂੰ  ਮੰਤਰੀ  ਮੰਡਲ ਵਿਚ ਬਿਨਾਂ ਦੇਰੀ ਜਿੰਮੇਵਾਰੀ ਦੇਣ ਨਾਲ ਸਰਕਾਰ ਦੀ ਕਾਰਗੁਜਾਰੀ ਚੁਸਤ ਕੀਤੀ ਜਾ ਸਕਦੀ ਹੈ ਅਤੇ ਮੁੱਖ ਮੰਤਰੀ ਬੇਲੋੜਾ ਭਾਰ ਘਟਾ ਕੇ  ਪੂਰਾ ਧਿਆਨ ਆਮਨ ਕਨੂੰਨ  ਦੀ ਹ‍ਾਲਤ ਸੁਧਾਰਨ ਵਲ ਦੇਣ। ਇਸ ਤਰਾਂ  ਜਨਤਾ ਵਿਚ ਸੁਰੱਖਿਆ  ਦੀ ਭਾਵਨਾਂ ਬਹਾਲ ਕਰਨ ਵਿਚ ਨਿਸ਼ਚੇ ਹੀ ਮੱਦਦ ਮਿਲੇਗੀ।
ਦਰਸ਼ਨ ਸਿੰਘ  ਸ਼ੰਕਰ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ