Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਰੰਗਾਂ ਦੀ ਮਜਬੂਰੀ ਰਹਿ ਗਈ

June 01, 2022 10:32 AM

" ਰੰਗਾਂ ਦੀ ਮਜਬੂਰੀ ਰਹਿ ਗਈ
      ਤਾਂ ਤਸਵੀਰ ਅਧੂਰੀ ਰਹਿ ਗਈ
      ਉਂਜ ਤੇ ਗੱਲਾਂ ਬੜੀਆਂ ਹੋਈਆਂ
      ਫਿਰ ਵੀ ਗੱਲ ਜ਼ਰੂਰੀ ਰਹਿ ਗਈ
        ਏਨਾ ਨੇੜੇ ਨੇੜੇ ਹੋ ਕੇ
        ਖੌਰੇ ਕਾਹਦੀ ਦੂਰੀ ਰਹਿ ਗਈ "
            (ਅਰਸ਼ਦ ਮਨਜ਼ੂਰ)
ਅੱਜ ਤੁਹਾਡੇ ਰੂਬਰੂ ਕਰਵਾ ਰਹੀ ਹਾਂ ਪਾਕਿਸਤਾਨ ਦੇ ਇੱਕ ਬਹੁਤ ਹੀ ਉਮਦਾ ਪੰਜਾਬੀ ਗ਼ਜ਼ਲ ਦੇ ਸੰਸਾਰ ਪ੍ਰਸਿੱਧ ਇਨਕਲਾਬੀ ਸ਼ਾਇਰ ਜਨਾਬ ਅਰਸ਼ਦ ਮਨਜ਼ੂਰ ਸਾਹਿਬ ਨਾਲ।
      ਅਰਸ਼ਦ ਮਨਜ਼ੂਰ ਚਿਤਰਕਾਰੀ ਦੇ ਨਾਲ ਨਾਲ ਲਫ਼ਜ਼ਾਂ ਦੇ ਵੀ ਧਨੀ ਹਨ। ਉਹ ਚੜ੍ਹਦੇ ਤੇ ਲਹਿੰਦੇ ਪੰਜਾਬ ਵਿੱਚ ਮਕਬੂਲ ਨੇ। ਉਹਨਾਂ ਦੀ ਕਲਾ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਲਫ਼ਜ਼ਾਂ ਵਾਂਗ ਉਹ ਰੰਗਾਂ ਨੂੰ ਵੀ ਕੈਨਵਸ ਉਤੇ ਬੜੀ ਖੂਬਸੂਰਤੀ ਨਾਲ ਬਿਖੇਰਦੇ ਨੇ।ਮੇਰੀ ਮੁਲਾਕਾਤ ਮਨਜ਼ੂਰ ਸਾਹਿਬ ਨਾਲ  ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਵਟਸਅਪ ਗਰੁੱਪ ' ਸਾਂਝੀ ਬੈਠਕ' ਵਿੱਚ ਅਕਰਮ ਵੀਰ ਦੁਆਰਾ ਹੋਈ। ਮੈਂ ਪਾਕਿਸਤਾਨ ਦੇ ਸਾਹਿਤਕਾਰਾਂ ਬਾਰੇ ਜਾਣਨ ਦੀ ਆਪਣੀ ਇੱਛਾ ਉਹਨਾਂ ਅੱਗੇ ਰੱਖੀ ਤਾਂ ਅਕਰਮ ਸਾਹਿਬ ਨੇ ਜਨਾਬ ਮਨਜ਼ੂਰ ਸਾਹਿਬ ਨਾਲ ਮੇਰਾ ਰਾਬਤਾ ਕਰਵਾਇਆ।
  ਮਨਜ਼ੂਰ ਸਾਹਿਬ ਦੱਸਿਆ ਕਿ ਉਨ੍ਹਾ ਦਾ ਜਨਮ  1960 ਵਿੱਚ ਫੈਜ਼ਲਾਬਾਦ ਪਾਕਿਸਤਾਨ ਵਿੱਚ ਪਿਤਾ ਮਨਜ਼ੂਰ ਹੁਸੈਨ ਸਾਹਿਬ ਦੇ ਘਰ ਹੋਇਆ।
ਪਰ ਫਿਰ ਸਾਰਾ ਪਰਿਵਾਰ ਸ਼ਹਿਰ ਸਾਂਗਲਾ ਜ਼ਿਲ੍ਹਾ ਨਨਕਾਣਾ ਸਾਹਿਬ ਵਿੱਚ ਰਹਿਣ ਲੱਗੇ। ਅਰਸ਼ਦ ਸਾਹਿਬ ਨੂੰ ਵਿਰਾਸਤ ਵਿੱਚ ਕਲਮ, ਬਰੱਸ਼ ਮਿਲਿਆ ਯਾਨੀ ਆਪ ਦੇ ਪਿਤਾ ਜੀ ਵੀ ਆਪਣੇ ਸਮੇਂ ਦੇ ਨਾਮੀ ਸੂਫੀਆਨਾ ਸ਼ਾਇਰ ਤੇ ਚਿਤਰਕਾਰ ਰਹੇ।ਆਪ ਨੇ ਕੈਲੇਗਰਾਫ਼ੀ ਵਿੱਚ ਵੀ ਮਹਾਰਤ ਹਾਸਿਲ ਕੀਤੀ। ਬਚਪਨ ਤੋਂ ਹੀ ਘਰ ਦੇ ਸ਼ਾਇਰਾਨਾ ਤੇ ਰੰਗਾਂ ਨਾਲ ਭਰਪੂਰ ਮਹੌਲ ਕਾਰਨ ਸ਼ਾਇਰੀ ਤੇ ਚਿਤਰਕਾਰੀ ਆਪ ਦਾ ਜਨੂੰਨ ਬਣ ਗਏ।
 
ਇਕ ਜ਼ਮਾਨਾ ਸੀ ਜਦੋਂ ਉਹ ਸਿਨੇਮਾ ਘਰਾਂ ਦੇ ਵੱਡੇ ਵੱਡੇ ਬੋਰਡਾਂ ਤੇ ਆਪਣੇ ਹੱਥਾਂ ਨਾਲ ਅਦਾਕਾਰਾਂ ਦੀ ਪੇਂਟਿੰਗ ਬਣਾਇਆ ਕਰਦੇ ਸਨ ।ਉਸ ਸਮੇਂ ਦੇ ਮਸ਼ਹੂਰ ਅਦਾਕਾਰਾਂ ਦੀਆਂ ਤਸਵੀਰਾਂ ਦੇ ਪੋਸਟਰ ਵੀ ਹੱਥੀਂ ਬਣਾਏ। ਆਪ ਦੀਆਂ ਬਣਾਈਆਂ ਚਿਤਰਕਾਰੀਆਂ ਦੇਸਾਂ ਵਿਦੇਸ਼ਾਂ ਵਿੱਚ ਵੀ ਬਹੁਤ ਪਸੰਦ ਕੀਤੀਆਂ ਜਾਂਦੀਆਂ ਹਨ।ਆਪ ਨੇ ਤਸਵੀਰਾਂ ਬਣਾਉਣੀਆਂ ਬਾਕਾਇਦਾ ਤੌਰ ਤੇ 15-16 ਸਾਲ ਦੀ ਉਮਰ ਵਿੱਚ ਸ਼ੁਰੂ ਕੀਤੀਆਂ। ਅਰਸ਼ਦ ਸਾਹਿਬ ਦੀਆਂ ਕਵਿਤਾਵਾਂ, ਗਜ਼ਲਾਂ ਵਾਂਗ ਹੱਥੀਂ ਬਣਾਏ ਚਿਤਰ ਵੀ ਭਾਵਨਾਤਮਕ ਮਹਿਸੂਸ ਹੁੰਦੇ ਹਨ । ਹਰ ਚਿਤਰ ਤੇ ਹਰ ਰੰਗ ਆਪਣੀ ਆਪਣੀ ਕਹਾਣੀ ਆਪ ਮੁਹਾਰੇ ਬੋਲਦੇ ਹਨ।
     
ਹੁਣ ਆਉਂਦੇ ਹਾਂ ਉਨ੍ਹਾ ਦੇ ਜਨੂੰਨ ਯਾਨੀ ਉਨ੍ਹਾ ਦੀ ਸ਼ਾਇਰੀ ਵੱਲ । ਉਨ੍ਹਾ ਦੀ ਪੰਜਾਬੀ ਸ਼ਾਇਰੀ ਦੀ ਕਿਤਾਬ 'ਰਾਹਵਾਂ' ਛਪ ਚੁੱਕੀ ਹੈ । ਉਨ੍ਹਾ ਦੀ ਇਸ ਕਿਤਾਬ ਨੇ ਲਹਿੰਦੇ ਤੇ ਚੜ੍ਹਦੇ ਪੰਜਾਬ ਵਿਚ ਇੱਕੋ ਜਿੰਨੀ ਸ਼ੋਹਰਤ ਹਾਸਲ ਕੀਤੀ ਹੈ । ਉਨ੍ਹਾ ਦੀਆਂ ਦੋ ਹੋਰ ਕਾਵਿ ਪੁਸਤਕਾਂ 'ਚਾਨਣ ਦੀ ਛੱਲ' ਤੇ 'ਮੁਹੱਬਤ ਕਰੀਏ' ਜਲਦੀ ਹੀ ਸਨਮੁਖ ਹੋਣ ਵਾਲੀਆਂ ਹਨ । ਉਨ੍ਹਾ ਦੀ ਸ਼ਾਇਰੀ ਦਾ ਵਿਸ਼ਾ ਆਮ ਤੌਰ ਤੇ ਸਮਾਜੀ ਤੇ ਸਭਿਆਚਾਰਕ ਲਿਹਾਜ ਨਾਲ ਹੁੰਦਾ ਹੈ । ਅਰਸ਼ਦ ਮਨਜ਼ੂਰ ਸਾਹਿਬ ਦੱਬੇ ਕੁਚਲੇ ਵਰਗ ਦੇ ਸ਼ਾਇਰ ਹਨ ।ਏਸੇ ਲਈ ਉਨ੍ਹਾ ਨੂੰ ਅਵਾਮੀ ਇਨਕਲਾਬੀ ਸ਼ਾਇਰ ਕਹਿੰਦੇ ਹਨ ।ਆਪ ਉੱਚ ਕੋਟੀ  ਪੰਜਾਬੀ ਸ਼ਾਇਰ ਤੇ ਗਜ਼ਲਕਾਰ ਹਨ।
ਅਰਸ਼ਦ ਸਾਹਿਬ ਦੀ ਹਰ ਲਿਖਤ , ਹਰ ਸ਼ੇਰ , ਹਰ ਗਜ਼ਲ ਨੂੰ ਪੜ੍ਹਨ ਵਾਲਾ ਪਾਠਕ ਆਪਣੇ ਆਪ ਨੂੰ ਹਰ ਲਫਜ਼ ਨਾਲ ਜੁੜਿਆ ਮਹਿਸੂਸ ਕਰਦਾ ਹੈ।
     ਆਪਣੇ ਪਿਤਾ ਨੂੰ ਸੂਫੀਆਨਾ ਸ਼ਾਇਰੀ ਕਰਦਿਆਂ ਤੇ ਵਾਹੋ ਵਾਹੀ ਖੱਟਦਿਆਂ ਵੇਖ ਕੇ ਅਰਸ਼ਦ ਜੀ ਨੂੰ ਵੀ ਸ਼ਾਇਰੀ ਦਾ ਜਨੂੰਨ ਪੈਦਾ ਹੋ ਗਿਆ।
   
     ' ਨਾ ਹੱਸਣਾ ਏ ਨਾ ਰੋਣਾ ਏ
       ਹੋ ਹੈਰਾਨ ਖਲੋਨਾ ਏ।'

ਛੇਵੀਂ ਜਮਾਤ ਵਿੱਚ ਅਜਿਹਾ ਸ਼ੇਅਰ ਲਿਖਣਾ ਆਪਣੇ ਆਪ ਨੂੰ ਖਾਸਮਖਾਮ ਬਣਾਉਂਦਾ ਹੈ।
ਉਹਨਾਂ ਦੀ ਗਜ਼ਲ -
      ਵਾਵਾਂ ਕੋਲੋਂ ਬਚਾ ਕੇ ਰੱਖਿਆ ਏ
     ਦੀਵਾ ਸੀਨੇ ਨਾਲ ਜਗਾ ਕੇ ਰੱਖਿਆ ਏ
ਇਹ ਜੋ ਮੇਰੇ ਬੁੱਲ੍ਹਾਂ ਉੱਤੇ ਹਾਸੇ ਨੇ
  ਮੈਂ ਦਰਦਾਂ ਨੂੰ ਆਹਰੇ ਲਾ ਕੇ ਰੱਖਿਆ ਏ ।
        -ਅਰਸ਼ਦ ਮਨਜ਼ੂਰ
   
ਮੈਂ ਕੀ ਕਰਨਾ ਪੈਰਾਂ ਹੇਠਾਂ ਜੰਨਤ ਨੂੰ
ਪੁੱਤਰਾਂ ਨੇ ਘਰ ਦੋਜ਼ਖ਼ ਕੀਤਾ ਹੋਇਆ ਏ
-- ਅਰਸ਼ਦ ਮਨਜ਼ੂਰ--

ਅਰਸ਼ਦ ਸਾਹਿਬ ਨੇ ਸਮਾਜਿਕ ਵਿਸ਼ਿਆਂ ਤੇ ਜ਼ਿਆਦਾ ਲਿਖਿਆ ਹੈ। ਇਹਨਾਂ ਦਾ ਹਰ ਅਲਫਾਜ਼ ਜ਼ਿੰਦਗੀ ਦੀ ਹਕੀਕਤ ਬਿਆਨ ਕਰਦਾ ਹੈ।ਇਨ੍ਹਾਂ ਦੀਆਂ ਗਜ਼ਲਾਂ ਮਨ  ਨੂੰ ਕੀਲ ਕੇ ਰੱਖ ਲੈਂਦੀਆਂ ਹਨ। ਘੰਟਿਆਂ ਬੱਧੀ ਵੀ ਸੁਣੀਆਂ ਜਾ ਸਕਦੀਆਂ ਹਨ।


ਅਰਸ਼ਦ ਸਾਹਿਬ ਆਪਣੇ ਹਰ ਸ਼ਾਗਿਰਦ ਨੂੰ ਪੂਰੀ ਸ਼ਿੱਦਤ ਤੇ ਇਮਾਨਦਾਰੀ  ਨਾਲ ਹਰ ਤਾਲੀਮ ਦਿੰਦੇ ਹਨ, ਚਾਹੇ ਬਰੱਸ਼ ਚਲਾਉਣ ਦਾ ਤਰੀਕਾ ਸਿਖਾਉਣਾ ਹੋਵੇ ਅਤੇ ਚਾਹੇ ਕਲਮ ਦੀਆਂ ਅਦਾਕਾਰੀਆਂ।
  ਅਰਸ਼ਦ ਸਾਹਿਬ ਨਾਲ ਜਦ ਮੇਰੀ ਫੋਨ ਤੇ ਗੱਲ ਹੋਈ ਤਾਂ ਮਨ ਭਰ ਆਇਆ ਕਿਉਂਕਿ ਪਹਿਲੀ ਵਾਰ ਦੀ ਗੱਲ ਵਿੱਚ ਹੀ ਉਹਨਾਂ ਵੱਡੇ ਭਰਾ ਵਾਲਾ ਮੋਹ ਵਰਸਾਇਆ ਤੇ ਆਖਿਆ ਕਿ ਅੱਜ ਮੈਨੂੰ ਨਿੱਕੀ ਜਿਹੀ ਭੈਣ ਮਿਲ ਗਈ ਹੈ।
ਕਾਸ਼ !!ਇਹ ਸਰਹੱਦੀ ਦੂਰੀਆਂ ਵੀ ਮਿਟ ਜਾਣ ਕਿਉਂਕਿ ਦੋਵਾਂ ਪਾਸੇ ਦੇ ਪੰਜਾਬ ਦੇ ਲੋਕਾਂ ਦੇ ਅਹਿਸਾਸ ਤੇ ਮੁਹੱਬਤ, ਮਮਤਾ ਦਾ ਜਜ਼ਬਾ ਇਕੋ ਜਿਹਾ ਹੀ ਹੈ।
   ਖੁਸ਼ਕਿਸਮਤ ਹਾਂ ਕਿ ਅਜਿਹੇ ਮਹਾਨ ਕਲਾਕਾਰ ਤੇ ਇਨਸਾਨ ਬਾਰੇ ਕੁੱਝ ਕਹਿਣਾ ਨਸੀਬ ਹੋਇਆ, ਮੇਰੀ ਕਲਮ ਨੂੰ ਸਨਮਾਨ ਪ੍ਰਾਪਤ ਹੋ ਗਿਆ।
ਸ਼ਾਲਾ! ਰੱਬ ਅਰਸ਼ਦ ਸਾਹਿਬ ਨੂੰ ਲੰਮੀ ਉਮਰ ਬਖਸ਼ੇ ਤੇ ਉਹਨਾਂ ਦਾ ਨਾਮ ਹਮੇਸ਼ਾਂ ਰੌਸ਼ਨ ਰਹੇ।
ਪ੍ਰਭਜੋਤ ਕੌਰ ਜੋਤ .Beuro chief of country of India magazine
ਮੋਹਾਲੀ( ਪੰਜਾਬ) ਭਾਰਤ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ