Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਐਕਸ਼ਨ, ਡਰਾਮਾ ਤੇ ਥ੍ਰਿਲ ਦਾ ਸੁਮੇਲ ਹੋਵੇਗੀ ਵੈਬ ਸੀਰੀਜ “ਗੋਲੀ”

May 27, 2022 05:29 AM

ਐਕਸ਼ਨ, ਡਰਾਮਾ ਤੇ ਥ੍ਰਿਲ ਦਾ ਸੁਮੇਲ ਹੋਵੇਗੀ ਵੈਬ ਸੀਰੀਜ “ਗੋਲੀ”
 
 
ਡਿਜੀਟਲ ਦੀ ਦੁਨੀਆਂ ਨੇ ਸਿਨੇਮੇ ਦਾ ਚਿਹਰਾ ਮੋਹਰਾ ਵੀ ਬਦਲਕੇ ਰੱਖ ਦਿੱਤੀ,,,,ਇਸ ਬਦਲੇ ਦੌਰ ਵਿੱਚ ਸਿਨੇਮੇ ਨੂੰ ਲੈ ਕੇ ਵੀ ਨਵੇਂ ਤਜਰਬੇ ਹੋ ਰਹੇ ਹਨ,,,, ਹੁਣ ਫ਼ਿਲਮਾਂ ਵੈਬ- ਸੀਰੀਜ ਦਾ ਰੂਪ ਲੈਣ ਲੱਗੀਆਂ ਹਨ। ਡਿਜੀਟਲ ਪਲੇਟਫ਼ਾਰਮ ‘ਤੇ ਫਿਲਮਾਂ ਨਾਲ਼ੋਂ ਵੱਧ ਵੈਬ ਸੀਰੀਜ ਦੇਖੀਆਂ ਜਾਂਦੀਆਂ ਹਨ।
ਇਸ ਨੂੰ ਧਿਆਨ ‘ਚ ਰੱਖਦਿਆਂ ਹੀ ਨਾਮਵਾਰ ਫ਼ਿਲਮ ਪ੍ਰੋਡਕਸ਼ਨ ਹਾਊਸ “ਯਾਰ ਯੂਕੇ ਫਿਲਮਸ” ਇਕ ਨਵੀਂ ਤੇ ਆਪਣੇ ਕਿਸਮ ਦੀ ਪਹਿਲੀ ਵੱਡੀ ਵੈਬ ਸੀਰੀਜ “ਗੋਲੀ” ਲੈ ਕੇ ਆ ਰਹੇ ਹਨ ਜਿਸ ਨੂੰ ਪੰਜਾਬੀ ਇੰਡਸਟਰੀ ਦੇ ਨੌਜਵਾਨ ਲੇਖਕ-ਡਾਇਰੈਕਟਰ ਸੂਰਜ ਕੁਮਾਰ ਅਤੇ ਅਮਰਿੰਦਰ ਪਾਲ ਸਿੰਘ ਡਾਇਰੈਕਟ ਕਰ ਰਹੇ ਹਨ। ਇਸ ਵੈਬ ਸੀਰੀਜ ਦੀ ਅਨਾਊਂਸਮੈਟ ਅੱਜ ਇੱਥੋਂ ਦੇ ਇਕ ਹੋਟਲ ਵਿੱਚ ਕੀਤੀ ਗਈ।
ਇਸ ਮੌਕੇ ਫ਼ਿਲਮ ਦੇ ਨਿਰਦੇਸ਼ਕ ਸੂਰਜ ਕੁਮਾਰ, ਅਮਰਿੰਦਰ ਪਾਲ ਸਿੰਘ, ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਅਦਾਕਾਰ ਅਸ਼ੀਸ਼ ਦੁੱਗਲ, ਹਨੀ ਮਟੂ, ਯਾਦ ਗਰੇਵਾਲ, ਅਭੀਮੰਨੂ  ਕੰਬੋਜ , ਨਿਰਮਾਤਾ ਗੋਗੀ ਯੂ ਕੇ ਸਮੇਤ ਫ਼ਿਲਮ ਨਾਲ ਜੁੜੇ ਹੋਰ ਚਿਹਰੇ ਵੀ ਹਾਜ਼ਰ ਸਨ। “ਯਾਰ ਯੂਕੇ ਫਿਲਮਸ” ਦੇ ਬੈਨਰ ਹੇਰ ਬਣਨ ਜਾ ਰਹੀ ਇਸ ਫ਼ਿਲਮ ਸੰਬੰਧੀ ਫ਼ਿਲਮ ਦੀ ਟੀਮ ਨੇ ਦੱਸਿਆ ਕਿ ਇਹ ਵੈਬ ਸੀਰੀਜ ਐਕਸ਼ਨ, ਡਰਾਮਾ ਤੇ ਸਿਸਪੈਂਸ ਦਾ ਸੁਮੇਲ ਹੈ, ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਇਸ ਦੇ ਪਹਿਲੇ ਸੀਜਨ ਵਿੱਚ 6 ਐਪੀਸੋਡ ਹੋਣਗੇ। ਇਸ ਦੀ ਸ਼ੂਟਿੰਗ ਪੰਜਾਬ ਅਤੇ ਚੰਡੀਗੜ੍ਹ ਦੀਆਂ ਵੱਖ ਵੱਖ ਲੋਕੇਸ਼ਨਾਂ ‘ਤੇ ਕੀਤੀ ਜਾਵੇਗੀ।  ਨਿਰਦੇਸ਼ਕ ਸੂਰਜ ਕੁਮਾਰ ਦੀ ਹੀ ਲਿਖੀ ਇਹ ਸੀਰੀਜ ਇਕ ਆਮ ਨੌਜਵਾਨ ਦੇ ਕਰਾਈਮ ਦੀ ਦੁਨੀਆਂ ਵਿੱਚ ਦਾਖਲ ਹੋਣ ਦੀ ਕਹਾਣੀ ਹੈ। ਇਹ ਵੈਬ ਸੀਰੀਜ ਭੈਣ ਅਤੇ ਭਰਾ ਦੇ ਰਿਸ਼ਤੇ ਦੁਆਲੇ ਵੀ ਘੁੰਮਦੀ ਹੈ।
ਇਸ ਮੌਕੇ ਹਨੀ ਮੱਟੂ ਨੇ ਦੱਸਿਆ ਕਿ ਉਹ ਇਸ ਵੈਬ ਸੀਰੀਜ ਵਿੱਚ ਗੋਲੀ ਨਾਂ ਦੇ ਨੌਜਵਾਨ ਦਾ ਕਿਰਦਾਰ ਨਿਭਾ ਰਿਹਾ ਹੈ। ਜੋ ਹਰ ਪਾਸੇ ਆਪਣਾ ਨਾਂ ਬਣਾਉਣਾ ਚਾਹੁੰਦਾ ਹੈ। ਛੋਟੀਆਂ ਮੋਟੀਆਂ ਲੜਾਈਆਂ ਤੋਂ ਬਾਅਦ ਉਹ ਖ਼ੁਦ ਨੂੰ ਨਾਮਵਾਰ ਗੈਂਗਸਟਰ ਵਜੋਂ ਦੇਖਣਾ ਚਾਹੁੰਦਾ ਹੈ ਪਰ ਉਸਦੀ ਜ਼ਿੰਦਗੀ ਵਿੱਚ ਕੁਝ ਅਜਿਹਾ ਹੁੰਦਾ ਹੈ ਕਿ ਸਾਰਾ ਪਾਸਾ ਹੀ ਪਲਟ ਜਾਂਦਾ ਹੈ।  ਉਸਦਾ ਇਹ ਕਿਰਦਾਰ ਦਰਸ਼ਕਾਂ ਨੂੰ ਆਖਰ ਤੱਕ ਆਪਣੇ ਨਾਲ ਜੋੜਕੇ ਰੱਖੇਗਾ। ਦਰਜਨਾਂ ਪੰਜਾਬੀ ਫਿਲਮਾਂ ਵਿੱਚ ਅਹਿਮ ਕਿਰਦਾਰ ਨਿਭਾ ਚੁੱਕੇ ਅਦਾਕਾਰ ਅਸ਼ੀਸ਼ ਦੁੱਗਲ ਇਸ ਸੀਰੀਜ ਵਿੱਚ ਦਮਦਾਰ ਭੂਮਿਕਾ ਨਿਭਾਉਂਦੇ ਨਜ਼ਰ ਆਉਂਣਗੇ। ਉਹਨਾਂ ਮੁਤਾਬਕ ਦਰਸ਼ਕ ਪਹਿਲੀ ਵਾਰ ਉਹਨਾਂ ਨੂੰ ਇਕ ਦਿਲਚਸਪ ਤੇ ਵੱਖਰੇ ਕਿਰਦਾਰ ਵਿੱਚ ਦੇਖਣਗੇ। ਫ਼ਿਲਮ ਦੀ ਨਿਰਦੇਸ਼ਕ ਜੋੜੀ ਸੂਰਜ ਕੁਮਾਰ ਤੇ ਅਮਰਿੰਦਰ ਪਾਲ ਮੁਤਾਬਕ ਇਹ ਵੈਬ ਸੀਰੀਜ ਹਰ ਉਮਰ ਦੇ ਦਰਸ਼ਕ ਵਰਗ ਲਈ ਹੈ। ਇਸ ਨੂੰ ਡਿਜੀਟਲ ਪਲੇਟਫ਼ਾਰਮਾਂ ਦੀ ਮੰਗ ਨੂੰ ਧਿਆਨ ਚ ਰੱਖਕੇ ਬਣਾਇਆ ਜਾ ਰਿਹਾ ਹੈ। ਬੇਸ਼ੱਕ ਇਸ ਦੀ ਭਾਸ਼ਾ ਪੰਜਾਬੀ ਹੈ ਪਰ ਇਹ ਦੇਸ਼ ਦੀਆਂ ਚਰਚਿਤ ਵੈਬ ਸੀਰੀਜ ਵਿੱਚ ਸ਼ਾਮਲ ਹੋਣ ਦਾ ਦਮ ਰੱਖਦੀ ਹੈ। ਛੇਤੀ ਹੀ ਇਸ ਦੀ ਰਿਲੀਜ ਡੇਟ ਤੇ ਹੋਰ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਜਾਵੇਗੀ।
ਹਰਜਿੰਦਰ ਸਿੰਘ ਜਵੰਦਾ

 
 

Have something to say? Post your comment