Friday, April 19, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਹਥਿਆਰਾਂ ਸਬੰਧੀ ਜਥੇਦਾਰ ਦੇ ਬਿਆਨ ਦਾ ਜੋਰਦਾਰ ਸਮਰਥਨ

May 25, 2022 12:18 AM

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ  ਹਥਿਆਰਾਂ ਸਬੰਧੀ ਜਥੇਦਾਰ ਦੇ ਬਿਆਨ ਦਾ ਜੋਰਦਾਰ ਸਮਰਥਨ 

" ਲਾਇਸੰਸੀ ਹੋਣ ਜਾਂ ਗੈਰ ਲਾਇਸੰਸੀ ਪਰ ਸੰਤ ਭਿੰਡਰਾਂਵਾਲਿਆਂ ਦੇ ਬਚਨਾਂ ਤੇ ਪਹਿਰਾ ਦੇਣਾ ਜਰੂਰੀ" 

ਲੰਡਨ- ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋੰ ਸਿੱਖਾਂ ਨੂੰ ਹਥਿਆਰਬੰਦ ਹੋਣ ਦੇ ਅਦੇਸ਼ ਦਾ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਡੱਟ ਕੇ ਸਮਰਥਨ ਕੀਤਾ ਗਿਆ ਹੈ ।  ਸਿੱਖ ਨੂੰ ਹਮੇਸ਼ਾਂ ਸ਼ਸ਼ਤਰਧਾਰੀ ਰਹਿਣ ਦਾ ਹੁਕਮ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਹਿਬ ਜੀ ਮਹਾਰਾਜ ਅਤੇ ਸਾਹਿਬ ਸ੍ਰੀ  ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤਾ ਹੈ  ਅਤੇ ਗੁਰੂ ਸਾਹਿਬ  ਦੇ ਇਸ ਹੁਕਮ ਨੂੰ ਵੀਹਵੀਂ ਸਦੀ ਦੌਰਾਨ ਮਹਾਂਪੁਰਖ ਅਤਿ ਸਤਿਕਾਰਯੋਗ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਥੇਦਾਰ ਦਮਦਮੀ ਟਕਸਾਲ ਵਲੋਂ ਦੁਬਾਰਾ ਪ੍ਰਚੰਡ ਕੀਤਾ ਗਿਆ।  ਗਿਆਨੀ ਹਰਪ੍ਰੀਤ ਸਿੰਘ ਵਲੋਂ ਸਿੱਖਾਂ ਨੂੰ ਲਾਇਸੰਸੀ ਹਥਿਆਰ ਰੱਖਣ ਦੇ ਅਦੇਸ਼ ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਵਿਚਾਰਾਂ ਦੀ ਰੌਸ਼ਨੀ ਵਿੱਚ ਦੇਖਦਿਆਂ ਸਿੱਖਾਂ ਨੂੰ  ਕੇਵਲ ਰੱਖਣ ਦੀ ਲੋੜ ਹੈ। ਲਾਈਸੰਸੀ ਹੋਣ ਜਾਂ ਗੈਰ ਲਾਇਸੰਸੀ ਇਹ ਗੱਲ ਕੋਈ ਅਹਿਮੀਅਤ ਨਹੀ ਰੱਖਦੀ।  ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ  ਹਥਿਆਰ ਬਾਰੇ ਅਦੇਸ਼ ਨਾਲ ਤੜਫਣ ਵਾਲਿਆ ਨੂੰ ਸਿੱਖਾਂ ਦੇ ਸਿਧਾਂਤਕ ਦੁਸ਼ਮਣ ਕਰਾਰ ਦਿੱਤਾ ਗਿਆ।  ਇਹ ਲੋਕ ਹਿੰਦੂਤਵੀਆਂ ਖਿਲਾਫ ਕਦੇ ਜੁਬਾਨ ਨਹੀਂ ਖੋਲਦੇ। ਜਿਹੜੇ ਆਏ ਦਿਨ ਹਥਿਆਰਾਂ ਦੀ ਨੁਮਾਇਸ਼ ਕਰ ਰਹੇ ਹਨ ਅਤੇ ਭਾਰਤ ਦੀਆਂ ਵਸਨੀਕ ਘੱਟ ਗਿਣਤੀ ਕੌਮਾਂ ਦਾ ਨਾਮੋ ਨਿਸ਼ਾਨ ਮਿਟਾ ਕੇ ਹਿੰਦੂ ਰਾਸ਼ਟਰ ਲਈ ਯਤਨਸ਼ੀਲ ਹਨ। ਖਾਲਿਸਤਾਨ ਸਿੱਖਾਂ ਦਾ ਕੌਮੀ ਅਤੇ ਪਾਕਿ ਪਵਿੱਤਰ ਸਾਕਾਰ ਕਰਨ ਯੋਗ ਨਿਸ਼ਾਨਾ ਹੈ।ਜਿਸਦੀ ਨੀਂਹ ਵਿੱਚ ਸਦੀਆਂ ਬਾਅਦ ਸਿੱਖ ਕੌਮ ਨੂੰ ਪ੍ਰਾਪਤ ਹੋਏ ਮਹਾਂਪੁਰਖ  ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਥੇਦਾਰ ਦਮਦਮੀ ਟਕਸਾਲ ,ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ,ਮਹਾਨ ਜਰਨੈਲ ਜਨਰਲ ਸ਼ਾਬੇਗ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਸੀਸ ਲੱਗੇ ਹੋਏ ਹਨ। ਜਿਸ ਕੌਮੀ ਨਿਸ਼ਾਨੇ ਦੀ ਪੂਰਤੀ ਲਈ ਹਜਾਰਾਂ ਸਿੱਖ ਨੌਜਵਾਨ ਸ਼ਹੀਦ ਹੋ ਗਏ। ਸਿੱਖ ਮਾਤਾਵਾਂ ਦੇ ਦੋ- ਦੋ,ਤਿੰਨ-ਤਿੰਨ ਪੁੱਤਰ ਸ਼ਹੀਦ ਹੋ ਗਏ ਹਨ ਉਸ ਨਿਸ਼ਾਨੇ ਤੋਂ ਕੋਈ ਵੀ ਤਾਕਤ ਸਿੱਖਾਂ ਨੂੰ ਥਿੜਕਾ ਜਾਂ ਭਟਕਾ ਨਹੀਂ ਸਕਦੀ ।ਸਿੱਖ ਕੌਮ ਵਲੋਂ ਖਾਲਿਸਤਾਨ ਦਾ ਸੰਘਰਸ਼ ਨਿਰੰਤਰ ਜਾਰੀ ਹੈ  ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਪੰਜਾਬ ਭਰ ਦੀਆਂ ਸਿੱਖ ਜਥੇਬੰਦੀਆਂ,ਸਿੱਖ ਸੰਪਰਦਾਵਾਂ  ਨੂੰ ਸਾਂਝੇ ਪਲੇਟਫਾਰਮ ਤੇ ਇਕੱਤਰ ਹੋ ਕੇ ਸਿਖ ਕੌਮ  ਦੀ ਆਜਾਦੀ ਲਈ ਚੱਲ ਰਹੇ ਖਾਲਿਸਤਾਨ  ਦੇ ਸੰਘਰਸ਼ ਵਿੱਚ  ਯੋਗਦਾਨ  ਪਾਉਣ ਅਤੇ ਸਿੱਖ ਨੌਜਵਾਨਾਂ ਤੇ ਦਰਜ ਕੀਤੇ ਜਾ ਰਹੇ ਨਜਾਇਜ ਪਰਚਿਆਂ ਅਤੇ ਗਿ੍ਫਤਾਰੀਆਂ ਖਿਲਾਫ ਆਵਾਜ਼ ਬੁਲੰਦ ਕਰਨ ਅਤੇ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਸਾਰਥਕ ਪਹੁੰਚ ਅਪਣਾਉਣ ਦੀ ਸਨਿਮਰ ਅਪੀਲ ਕੀਤੀ ਗਈ ਹੈ।   

Have something to say? Post your comment