Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਬਰਕਰਾਰ ਰੱਖੀਏ ਹਰਿਆਲੀ :ਸੰਜੀਵ ਸਿੰਘ

May 25, 2022 12:12 AM
 
ਬਰਕਰਾਰ ਰੱਖੀਏ ਹਰਿਆਲੀ  :
 
 
ਜਿੰਦਗੀ ਬਹੁਤ ਖੂਬਸੂਰਤ ਹੈ। ਅਸੀਂ ਜ਼ਿੰਦਗੀ ਦੇ ਹਰ ਲੁਫਤ ਦਾ ਅਨੰਦ ਮਾਣਦੇ ਹਾਂ। ਹਰ ਮੌਸਮ ਵਿਚ ਅਸੀਂ ਕੁਦਰਤ ਦੇ ਨਵੇਂ ਨਵੇਂ ਰੰਗਾਂ ਨੂੰ ਦੇਖਦੇ ਹਾਂ। ਜਦੋਂ ਬਰਸਾਤ ਦਾ ਮੌਸਮ ਆਉਂਦਾ ਹੈ, ਤਾਂ ਸਾਰੇ ਪਾਸੇ ਹਰਿਆਲੀ ਹੀ ਹਰਿਆਲੀ ਹੁੰਦੀ ਹੈ। ਜਦੋਂ ਆਪਣੇ ਪੰਜਾਬ, ਹਰਿਆਣਾ ਵਿੱਚ ਗਰਮੀ ਸਿਖਰਾਂ ਤੇ ਹੁੰਦੀ ਹੈ , ਤਾਂ ਲੋਕ ਪਹਾੜਾਂ ਵੱਲ ਨੂੰ ਭੱਜਦੇ ਹਨ। ਇਸ ਵਾਰ ਅਸੀਂ ਦੇਖਿਆ ਹੈ ਕਿ ਮਾਰਚ ਮਹੀਨੇ ਦੇ ਅੱਧ ਵਿੱਚ ਜਾ ਕੇ ਗਰਮੀ ਪੈਣੀ ਸ਼ੁਰੂ ਹੋ ਗਈ ਸੀ। ਕਈ ਸ਼ਹਿਰਾਂ ਵਿੱਚ ਤਾਂ ਤਾਪਮਾਨ 50 ਡਿਗਰੀ ਦੇ ਨੇੜੇ-ਤੇੜੇ ਤੱਕ ਪਹੁੰਚ ਚੁੱਕਾ ਹੈ। ਦਿਨ ਪ੍ਰਤੀ ਦਿਨ ਅਸੀਂ ਰੁੱਖਾਂ ਦੀ ਕਟਾਈ ਕਰ ਰਹੇ ਹਨ। ਨਿਜੀ ਸੁਆਰਥਾਂ ਲਈ ਕੁਦਰਤ ਨਾਲ ਲਗਾਤਾਰ ਛੇੜਛਾੜ ਕਰ ਰਹੇ ਹਾਂ। ਅਸੀਂ ਸਾਰੇ ਹੀ ਦੇਖਦੇ ਹਾਂ ਕਿ ਪਹਾੜੀ ਖੇਤਰ ਜਿਵੇਂ ਹਿਮਾਚਲ ਪ੍ਰਦੇਸ਼, ਉਤਰਾਖੰਡ, ਜੰਮੂ ਕਸ਼ਮੀਰ ਵਿੱਚ ਦਰੱਖਤ ਕੱਟਣ ਤੇ ਪੂਰਨ ਪਾਬੰਦੀ ਹੈ। ਜੇ ਉਸਾਰੂ ਅਧੀਨ ਕੋਈ ਦਰਖ਼ਤ ਵਿੱਚ ਆ ਵੀ ਜਾਏ ਤਾਂ ਪ੍ਰਸ਼ਾਸਨਿਕ ਅਧਿਕਾਰੀ ਨਗਰ ਨਿਗਮ ਦੀ ਇਜਾਜ਼ਤ ਲੈਣੀ ਪੈਂਦੀ ਹੈ। ਅਜਿਹੇ ਖੇਤਰਾਂ ਵਿੱਚ ਅਸੀਂ ਆਪਣੀ ਮਰਜ਼ੀ ਤੋਂ ਬਿਨਾਂ ਇੱਕ ਦਰੱਖਤ ਵੀ ਨਹੀਂ ਕੱਟ ਸਕਦੇ। ਆਪਣੇ ਖੇਤਰ ਵਿੱਚ  ਜੇ ਕੋਈ ਮਾੜਾ ਮੋਟਾ ਕੋਈ ਦਰਖ਼ਤ ਵੀ ਰਹਿ ਚੁੱਕਿਆਂ ਹੈ ਤਾਂ ਉਸ ਨੂੰ ਵੀ ਕੱਟ ਦਿੰਦੇ ਹਾਂ। ਕਰਨਾਟਕ ਦੇ ਸ਼ਹਿਰ ਬੰਗਲੌਰ ਵਿਚ ਬਹੁਤ ਜ਼ਿਆਦਾ ਹਰਿਆਲੀ ਹੈ। ਉਥੇ ਗਰਮੀ ਬਹੁਤ ਹੀ ਘੱਟ ਪੈਂਦੀ ਹੈ। ਤਕਰੀਬਨ ਮੀਂਹ ਪੈਂਦਾ ਰਹਿੰਦਾ ਹੈ। ਹਾਲ ਹੀ ਵਿੱਚ ਸਾਡੇ ਇੱਥੇ ਕਈ ਸਮਾਜ ਸੇਵੀ ਸੰਸਥਾਵਾਂ ਅੱਗੇ ਆ ਕੇ ਰੁੱਖ ਲਾਉਣ ਲਈ ਆਮ ਜਨਤਾ ਨੂੰ ਪ੍ਰੇਰਿਤ ਕਰ ਰਹੀਆਂ ਹਨ, ਤਾਂ ਜ਼ੋ ਵਾਤਾਵਰਣ ਨੂੰ ਹਰਿਆ ਭਰਿਆ ਰੱਖਿਆ ਜਾ ਸਕੇ। ਅਕਸਰ ਜਦੋਂ ਅਸੀਂ ਪਿੰਡਾਂ ਵਿੱਚ ਜਾਂਦੇ ਸਨ, ਤਾਂ ਦੇਖਿਆ ਜਾਂਦਾ ਸੀ ਕਿ ਬਹੁਤ ਦਰਖਤ ਹੁੰਦੇ ਸਨ, ਅੱਜ ਕੱਲ ਪਿੰਡਾਂ ਵਿੱਚ ਵੀ ਰੁੱਖ ਕੱਟ ਦਿੱਤੇ ਗਏ ਹਨ। ਰੁੱਖ ਲਾਉਣ ਦਾ ਪ੍ਰੋਗਰਾਮ ਤਾਂ ਬਹੁਤ ਧੀਮੀ ਗਤੀ ਨਾਲ ਚੱਲ ਰਿਹਾ ਹੈ, ਪਰ ਰੁੱਖ ਕੱਟਣ ਦਾ ਪ੍ਰੋਗਰਾਮ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਅਕਸਰ ਕਈ ਅਜਿਹੇ ਵਧੀਆ ਪਰਿਵਾਰ ਵੀ ਹਨ, ਜਿਨ੍ਹਾਂ ਨੇ ਆਪਣੇ ਘਰ ਦੇ ਆਸ ਪਾਸ ਹਰਿਆਲੀ ਨੂੰ ਬਰਕਰਾਰ ਰੱਖਿਆ ਹੋਇਆ ਹੈ। ਅਪਣੇ ਘਰ ਦੀਆਂ ਗਰਿੱਲਾਂ, ਛੱਤਾਂ ਤੇ ਗਮਲੇ ਰੱਖੇ  ਹੋਏ ਹਨ, ਕਿਉਂਕਿ ਉਹ ਵਾਤਾਵਰਨ ਪ੍ਰੇਮੀ ਜਾਪਦੇ ਹਨ। ਅਜਿਹੇ ਪਰਿਵਾਰ ਸਾਡੇ ਲਈ ਪ੍ਰੇਰਨਾ ਸ੍ਰੋਤ ਹੁੰਦੇ ਹਨ।
         ਅੱਜ ਹਵਾ ,ਪਾਣੀ ,ਧਰਤੀ ਸਭ ਕੁਝ ਪ੍ਰਦੂਸ਼ਿਤ ਹੋ ਗਿਆ ਹੈ । ਲੋਕ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ।ਆਪਣੇ ਨਿੱਜੀ ਸਵਾਰਥਾਂ ਲਈ ਮਨੁੱਖ ਨੇ  ਕੁਦਰਤ ਨਾਲ ਛੇੜਖਾਨੀ ਕੀਤੀ ਹੈ ।ਪਹਾੜੀ ਖੇਤਰਾਂ ਵਿੱਚ ਵੀ ਵੱਡੀਆਂ ਵੱਡੀਆਂ ਇਮਾਰਤਾਂ ਉਸਾਰ ਦਿੱਤੀਆਂ ਗਈਆਂ। ਨਦੀਆਂ ਨਾਲਿਆਂ ਨੂੰ ਤੰਗ ਕਰ ਦਿੱਤਾ ਗਿਆ ।ਜਨਸੰਖਿਆ  ਨੂੰ ਵਸਾਉਣ ਲਈ ਜੰਗਲ ਤੱਕ ਕੱਟ ਦਿੱਤੇ ਗਏ।ਇਨਸਾਨੀਅਤ ਖ਼ਤਮ ਹੋ ਚੁੱਕੀ ਹੈ ।ਕੁਦਰਤ ਲਗਾਤਾਰ ਮਨੁੱਖ ਨੂੰ ਇਸ਼ਾਰੇ ਕਰ ਰਹੀ ਹੈ । 
      2005 ਵਿੱਚ ਸੁਨਾਮੀ ਨੇ ਬਹੁਤ ਕਹਿਰ ਮਚਾਇਆ ।2012 ਵਿੱਚ ਜੋ ਉੱਤਰਾਖੰਡ ਵਿੱਚ ਹੜ੍ਹਾਂ ਨੇ ਕਹਿਰ ਮਚਾਇਆ, ਉਹ ਅੱਜ ਵੀ ਨਹੀਂ ਭੁੱਲਦਾ । ਹੁਣ ਪਿਛਲੇ  ਸਾਲ ਫ਼ਿਰ ਉਤਰਾਖੰਡ ਵਿੱਚ ਬੱਦਲ ਫਟੱਣ ਕਾਰਣ ਜੋ ਤਬਾਹੀ ਮੱਚੀ ਸੀ ਉਸ ਨੇ ਦਿਲ ਕੰਬਾ ਦਿੱਤਾ। ਕਿੰਨੇ ਲੋਕਾਂ ਦੀ ਜਾਨ ਚਲੀ ਗਈ। ਕਈ ਲੋਕ ਤਾਂ ਪਾਣੀ ਵਿਚ ਹੀ ਵਹਿ ਗਏ। ਇਨਸਾਨ ਫ਼ਿਰ ਵੀ ਨਹੀਂ ਸੁਧਰਿਆ ਹੈ।ਨਿੱਜੀ ਸਵਾਰਥਾਂ ਖਾਤਰ ਮਨੁੱਖ ਕੁਦਰਤ ਨਾਲ ਛੇੜ-ਛਾੜ ਕਰਨ ਤੋਂ ਬਾਜ਼ ਨਹੀਂ ਆ ਰਿਹਾ ਹੈ।ਭੂਚਾਲ ਆਉਣ ਨਾਲ ਵੱਡੀਆਂ ਵੱਡੀਆਂ ਇਮਾਰਤਾਂ ਡਿੱਗਦੀਆਂ ਹਨ। ਪਿਛਲੇ ਵਰ੍ਹੇ ਅਫਾਨ ਤੂਫਾਨ  ਪੱਛਮੀ ਬੰਗਾਲ ਵਿੱਚ ਆਫਤ ਲੈ ਕੇ ਆਇਆ ਸੀ। ਫਿਰ ਨਿਸਰਗ ਤੂਫਾਨ ਦੀ ਦਸਤਕ ਹੋਈ  ,ਇਸ ਸਮੁੰਦਰੀ ਤੂਫ਼ਾਨ ਨਾਲ ਵੱਡੇ ਪੱਧਰ ਤੇ ਤਬਾਹੀ ਹੋਈ।  ਫਿਰ ਵੀ ਮਨੁੱਖ ਨਹੀਂ ਸੰਭਲ ਰਿਹਾ  ।   ਤਾਊਤੇ,ਯਾਸ ਤੂਫ਼ਾਨ  ਨੇ ਬੰਗਾਲ ਉੜੀਸਾ ਵਿਚ ਕਹਿਰ ਮਚਾਇਆ ਸੀ। ਫੈਕਟਰੀਆਂ ਦੀ ਰਹਿੰਦ ਖੂੰਦ ਨੂੰ ਦਰਿਆਵਾਂ ਵਿੱਚ ਸੁਟ ਦਿੱਤਾ ਜਾ ਰਿਹਾ ਹੈ। ਪਿੱਛੇ ਜਿਹੇ ਬਿਆਸ ਦਰਿਆ ਵਿਚ ਫੈਕਟਰੀਆ ਦੀ ਰਹਿੰਦ-ਖੂਹਿੰਦ ਨੂੰ ਸੁੱਟਣ ਨਾਲ ਕਾਫੀ ਮੱਛੀਆਂ ਦੀ ਮੌਤ ਹੋ ਗਈ। ਅੱਜ ਵੀ ਨਹਿਰਾਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਹੈ।ਗੰਦਾ ਪਾਣੀ ਨਹਿਰਾਂ, ਦਰਿਆਵਾਂ ਵਿੱਚ ਸੁਟਿਆ ਜਾ ਰਿਹਾ ਹੈ।
    ਫ਼ਸਲ ਦੀ ਜ਼ਿਆਦਾ  ਪੈਦਾਵਾਰ  ਲਈ ਤਰ੍ਹਾਂ ਤਰ੍ਹਾਂ ਦੇ ਖਾਦ ਪਦਾਰਥ ਕੈਮੀਕਲ ਪਾਏ ਜਾ ਰਹੇ ਹਨ , ਜਿਸ ਨਾਲ ਧਰਤੀ ਹੇਠਲਾ  ਪਾਣੀ ਵੀ ਡੂੰਘਾ ਤੇ ਜ਼ਹਿਰੀਲਾ ਹੋ ਰਿਹਾ ਹੈ। ਲੋਕ ਕੈਂਸਰ  ,ਦਿਲ ਦੇ ਮਰੀਜ਼ ਬਣਦੇ ਜਾ ਰਹੇ ਹੜ ।  ਪ੍ਰਧਾਨ ਮੰਤਰੀ ਸ੍ਰੀ ਮੋਦੀ ਜੀ ਨੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਵਾਤਾਵਰਨ ਦਿਵਸ ਤੇ ਜ਼ਿਆਦਾ ਰੁੱਖ ਲਾਉਣ ਲਈ ਸੁਨੇਹਾ ਦਿੱਤਾ ਸੀ ।ਸਿਰਫ਼ ਰੁੱਖ ਲਾਉਣਾ ਹੀ ਇੱਕ ਜ਼ਿੰਮੇਵਾਰੀ ਨਹੀਂ ਹੈ ,ਸਮੇਂ ਸਮੇਂ ਤੇ ਉਸ ਰੁੱਖ ਦੀ ਦੇਖਭਾਲ ਕਰਨਾ ਬਹੁਤ ਵੱਡੀ ਜ਼ਿੰਮੇਵਾਰੀ ਹੈ। ਪਿਛਲੇ ਦੋ ਸਾਲ ਪਹਿਲਾਂ ਜਦੋਂ ਕੋਰੋਨਾ ਮਹਾਂਮਰੀ ਨੇ ਭਾਰਤ ਵਿੱਚ ਦਸਤਕ ਦਿੱਤੀ, ਤਾਂ ਪੂਰੇ ਦੇਸ਼ ਵਿੱਚ ਲਾਕਡਾਊਨ   ਲੱਗਾ ਦਿੱਤਾ ਗਿਆ ਸੀ।ਲਾਕਡਾਊਨ ਕਰ ਕੇ ਵਾਤਾਵਰਨ ਸਾਫ਼ ਸੁਥਰਾ ਹੋਇਆ ।ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤਕ ਸਾਰਾ ਵਾਤਾਵਰਣ  ਸਾਫ ਸੁਥਰਾ ਹੋ ਗਿਆ ।
    ਕੁਦਰਤ ਨਵੀਂ ਨਵੇਲੀ ਦੁਲਹਨ ਦੀ ਤਰ੍ਹਾਂ ਸੱਜ ਗਈ।ਗੰਗਾ, ਜਮੁਨਾ ਘੱਗਰ ਦਰਿਆ ਵਰਗੇ ਸਾਫ-ਸੁਥਰੇ ਹੋ ਗਏ।ਪੰਜਾਬ ਵਿੱਚ ਚਿੱਟੀ ਬੇਈ, ਕਾਲਾ ਸੰਘਾ ਡਰੇਨ ਦਾ ਪਾਣੀ ਸਾਫ਼ ਸੁਥਰਾ ਹੋ ਚੁੱਕਿਆ ਸੀ । ਓਜ਼ੋਨ ਪਰਤ ਵਿੱਚ ਵੀ ਬਹੁਤ ਸੁਧਾਰ ਹੋਇਆ ।ਹਰੀਕੇ ਪੱਤਣ  ਵਿੱਚ ਪੰਛੀ ਅਠਖੇਲੀਆਂ ਕਰਦੇ ਨਜ਼ਰ ਆਏ ।ਬਿਆਸ ਦਰਿਆ ਵਿੱਚ ਡਾਲਫਿਨ ਨੇ ਆਨੰਦ ਮਾਣਿਆਂ  ।  ਇਹ ਹੁਣ ਸੰਭਲਣ ਦਾ ਸਮਾਂ ਹੈ । ਜਦੋਂ ਹੁਣ ਸਨੱਅਤ ਮੁੜ ਸ਼ੁਰੂ ਹੋਈ ਤਾਂ ਦਰਿਆ  ਫਿਰ ਪ੍ਰਦੂਸ਼ਿਤ ਹੋਣ ਲੱਗੇ। ਅੱਜ ਦੇਖ ਰਹੇ ਹਨ ਕਿ ਲੋਕ ਕਿਵੇਂ  ਆਕਸੀਜ਼ਨ ਲਈ ਤਰਸ ਰਹੇ ਹਨ। ਆਕਸੀਜਨ ਦੀ ਕਮੀ ਹੋ ਚੁੱਕੀ ਸੀ। ਜੇ ਅੱਜ ਦਰਖ਼ਤ ਹੁੰਦੇ ਤਾਂ ਇਹ ਸਭ ਕੁਝ ਦੇਖਣਾ ਨਹੀਂ ਪੈਂਦਾ।  ਇੰਨਾ ਕੁਝ ਹੋ ਕੇ  ਇਨਸਾਨ ਨਹੀਂ ਸੁਧਰਿਆ, ਤਾਂ ਉਹ ਇਨਸਾਨ ਕਹਾਉਣ ਦੇ ਲਾਇਕ ਨਹੀਂ ਹੈ ।ਆਓ ਅਸੀਂ ਸਾਰੇ ਹੀ ਪ੍ਰਣ ਕਰੀਏ ਕਿ  ਆਪਣੇ ਵਾਤਾਵਰਣ ਨੂੰ ਹਰਿਆ-ਭਰਿਆ ਤੇ ਸਾਫ ਸੁਥਰਾ ਰੱਖੀਏ । ਤਾਂ ਜੋ ਆਉਣ ਵਾਲੀਆਂ ਪੁਸ਼ਤਾਂ ਇਸ ਦਾ ਆਨੰਦ ਮਾਣ ਸਕਣ।
 
ਸੰਜੀਵ ਸਿੰਘ ਸੈਣੀ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ