Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਜ਼ੁਲਮ ਤੇ ਸਿਆਸਤ ਦੀ ਗਾਥਾ ਤਖਤਗੜ੍ਹ

May 25, 2022 12:12 AM

ਜ਼ੁਲਮ ਤੇ ਸਿਆਸਤ ਦੀ ਗਾਥਾ ਤਖਤਗੜ੍ਹ

ਫ਼ਿਲਮਾਂ ਦੇ ਬਦਲਵੇਂ ਰੂਪ ਵੈੱਬਸ਼ੀਰਜ਼ ਦਾ ਚਲਨ ਬੜੀ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਵਾਰਨਿੰਗ, ਸ਼ਿਕਾਰੀ, ਵਾਰਦਾਤ, ਪੰਛੀ,
ਜਿਲ੍ਹਾ ਸੰਗਰੂਰ ਵਰਗੀਆਂ ਚਰਚਿਤ ਵੈਬਸੀਰੀਜ ਤੋਂ ਬਾਅਦ ਇੱਕ ਨਵੀਂ ਵੈੱਬਸ਼ੀਰਜ਼ ਤਖਤਗੜ੍ਹ ਬੜ੍ਹੀ ਚਰਚਾ ਵਿੱਚ ਹੈ। ਪੰਜਾਬੀ ਦੇ
ਨਾਲ ਨਾਲ ਹਿੰਦੀ ਭਾਸ਼ਾ ਚ ਬਣੀ ਇਹ ਵੈਬਸੀਰੀਜ ਕਰਾਈਮ, ਐਕਸ਼ਨ ਥ੍ਰਿੱਲਰ ਤੇ ਡਰਾਮਾ ਬੇਸਡ ਕਹਾਣੀ ‘ਤੇ ਅਦਾਰਿਆਂ ਹੈ।
ਨਾਮਵਰ ਡਾਇਰੈਕਟਰ ਤੇ ਲੇਖਕ ਬਲਜੀਤ ਨੂਰ ਵੱਲੋਂ ਡਾਇਰੈਕਟ ਕੀਤੀ ਗਈ ਪੰਜ ਐਪੀਸੋਡ ਵਾਲੀ ਇਸ ਵੈਬ ਸੀਰੀਜ ਵਿੱਚ
ਪੰਜਾਬੀ ਇੰਡਸਟਰੀ ਦੇ ਸੌ ਤੋਂ ਵੱਧ ਕਲਾਕਾਰਾਂ ਨੇ ਕੰਮ ਕੀਤਾ ਹੈ। ਚਾਰ ਹੀਰੋ ਤੇ ਸੱਤ ਵਿਲੇਨਸ ਵਾਲੀ ਇਸ ਵੈਬ ਸੀਰੀਜ ਦੀ ਕਹਾਣੀ
ਪੰਜਾਬ, ਹਰਿਆਣਾ ਤੇ ਰਾਜਸਥਾਨ ਵਿੱਚ ਫੈਲੇ ਕਰਾਇਮ ‘ਤੇ ਆਧਾਰਿਤ ਹੈ। ਬਠਿੰਡਾ ਸ਼ਹਿਰ ਜਿੱਥੇ ਆ ਕੇ ਤਿੰਨ ਸੂਬਿਆਂ ਪੰਜਾਬ,
ਹਰਿਆਣਾ ਤੇ ਰਾਜਸਥਾਨ ਦੀ ਸਰਹੱਦ ਲੱਗਦੀ ਹੈ। ਇਹ ਫ਼ਿਲਮ ਉਸੇ ਸ਼ਹਿਰ ਦੇ ਵਿੱਚ ਵੱਸੇ ਇਕ ਕਸਬੇ ਤਖਤਗੜ੍ਹ ਦੀ ਕਹਾਣੀ ਹੈ।
ਤਖਤਗੜ੍ਹ ਓਹ ਧੁਰਾ ਹੈ ਜਿਸਦਾ ਇਤਿਹਾਸ ਤਾਂ ਬੜਾ ਪੁਰਾਣਾ ਤੇ ਡੂੰਘਾ ਹੈ, ਪਰ ਅੱਜ ਦੀ ਘੜੀ ਇਸਦੀ ਗੱਦੀ ਓਹ ਤਾਕਤ ਰੱਖਦੀ
ਹੈ ਕੇ ਇਹਨਾਂ ਤਿੰਨਾਂ ਰਾਜਾਂ ਦੇ ਸਾਰੇ ਸਿਆਸਤੀ ਫੈਸਲੇ ਏਥੋਂ ਹੁੰਦੇ ਹਨ। ਤਖਤਗੜ੍ਹ ਦੀ ਗੱਦੀ ਤੇ ਬੈਠਣ ਵਾਲਾ ਕੋਈ ਮਿੱਥਆ ਹੋਇਆ
ਪਰਿਵਾਰ ਨਹੀਂ, ਬਲਕਿ ਓਹੀ ਹੈ ਜੋ ਇਹਦੀ ਤਾਕਤ ਬਰਾਬਰ ਸ਼ਖ਼ਸੀਅਤ ਰੱਖਦਾ ਹੈ। ਤੇ ਇਸੇ ਗੱਦੀ ਦੁਆਲੇ ਘੁੰਮਦੀ ਹੈ ਤਖਤਗੜ੍ਹ
ਵੈਬ ਸੀਰੀਜ਼ ਦੀ ਪਹਿਲੀ ਕੜੀ ਰਿਲੀਜ ਹੋ ਚੁੱਕੀ ਹੈ ਅਤੇ ਦਰਸ਼ਕਾਂ ਵੱਲੋਂ ਇਸ ਨੂੰ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਧੀਰਜ ਕੁਮਾਰ,
ਅਸ਼ੀਸ਼ ਦੁੱਗਲ, ਸੁਵਿੰਦਰ ਵਿੱਕੀ, ਲਖਵਿੰਦਰ ਲੱਖਾ, ਪਾਲੀ ਸੰਧੂ, ਲਖਵਿੰਦਰ ਸੰਧੂ, ਨੀਤ ਮਾਹਲ, ਰਾਜ ਜੋਧਾ, ਹਰਮਨ ਢਿੱਲੋ,
ਗੁਰਿੰਦਰ ਮਕਨਾ, ਮਲਕੀਤ ਰੌਣੀ, ਪਰਮਵੀਰ ਸਿੰਘ, ਮੀਤ ਮਲੰਗਾਂ, ਸਤਵੰਤ ਕੌਰ, ਜਸਬੀਰ ਢਿੱਲੋ, ਮਨੀ ਕੁਲਾਰ, ਰਿੰਪਲ ਢਿੱਲੋ
ਸਮੇਤ ਦਰਜਨਾਂ ਮੰਝੇ ਹੋਏ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਵੈਬਸ਼ੀਰਜ਼ ਦੇ ਲੇਖਕ-ਨਿਰਦੇਸ਼ਕ ਬਲਜੀਤ ਨੂਰ
ਪਿਛਲੇ ਕਈ ਸਾਲਾਂ ਤੋਂ ਥੀਏਟਰ ਅਤੇ ਫ਼ਿਲਮਾਂ ਨਾਲ ਜੁੜਿਆ ਤੀਖਣ ਬੁੱਧੀ ਵਾਲਾ ਤਜੱਰਬੇਕਾਰ ਬੰਦਾ ਹੈ। ‘ਤਖਤਗੜ੍ਹ’ ਰਾਹੀਂ ਉਸ
ਅੰਦਰਲੀ ਕਲਾ ਦੀ ਚਿਣਗ ਲਾਟ ਬਣਕੇ ਉੱਭਰੀ ਹੈ।ਬਲਜੀਤ ਨੂਰ ਮੁਤਾਬਕ ਇਹ ਫ਼ਿਲਮ ਯਥਾਰਥ ਤੇ ਕਲਪਨਾ ਦਾ ਸੁਮੇਲ ਹੈ।
ਇਹ ਫ਼ਿਲਮ ਗੁੰਡਾਰਾਜ, ਗੈਂਗਸਟਰ, ਪੁਲਿਸ ਤੇ ਸਿਆਸੀ ਤੰਤਰ ਦੁਆਲੇ ਘੁੰਮਦੀ ਹੈ। ਇਹਸ ਸੀਰੀਜ ਚ ਦਿਖਾਇਆ ਗਿਆ ਹੈ ਕਿ
ਗੈਂਗਸਟਰਾਂ ਦੀ ਵੀ ਇਕ ਦੁਨੀਆ ਹੈ, ਜਿਸ ਵਿੱਚ ਜੋ ਆ ਗਿਆ ਉਹ ਵਾਪਸ ਨਹੀਂ ਜਾ ਸਕਦਾ। ਮੌਤ ਹੀ ਇਸ ਦੁਨੀਆਂ ਚੋਂ ਬਾਹਰ
ਕੱਢ ਸਕਦੀ ਹੈ। ਕੁਰਸੀ ਦੀ ਲਾਲਸਾ ਕਿਵੇਂ ਆਪਣਿਆਂ ਹੱਥੋਂ ਆਪਣਿਆਂ ਦਾ ਕਤਲ ਕਰਵਾ ਦਿੰਦੀ ਹੈ, ਇਹ ਇਸ ਸੀਰੀਜ ਵਿੱਚ
ਦਿਖਾਇਆ ਗਿਆ ਹੈ। ਫ਼ਿਲਮ ਚ ਅਹਿਮ ਭੂਮਿਕਾ ਨਿਭਾ ਰਹੇ ਧੀਰਜ ਕੁਮਾਰ ਇਹ ਵੈਬ ਸੀਰੀਜ ਉਹਨਾਂ ਦੀ ਜ਼ਿੰਦਗੀ ਦਾ ਅਹਿਮ
ਪ੍ਰਾਜੈਕਟ ਹੈ।ਇਸ ਧਮਾਕੇਦਾਰ ਵੈਬ ਸੀਰੀਜ਼ ਦਾ ਨਿਰਮਾਣ ਧਾਲੀਵਾਲ ਬ੍ਰਦਰਜ਼ ਵੱਲੋਂ ਕੀਤਾ ਗਿਆ ਹੈ ਜਿੰਨ੍ਹਾਂ ਵਿਚੋਂ ਗੁਰਜੀਤ ਸਿੰਘ
ਧਾਲੀਵਾਲ ਨੇ ਪੰਜਾਬ ਵਿੱਚ ਇਸ ਫ਼ਿਲਮ ਦਾ ਕੰਮ ਸੰਭਾਲਿਆ ਅਤੇ ਓਹਨਾ ਦੇ ਭਰਾ ਕੁਲਦੀਪ ਸਿੰਘ ਧਾਲੀਵਾਲ ਨੇ ਅਮਰੀਕਾ ਵਿੱਚ
ਰਹਿੰਦੇ ਹੋਏ ਫ਼ਿਲਮ ਸਬੰਧੀ ਅਹਿਮ ਕਾਰਜਾਂ ਦੀ ਦੇਖ ਰੇਖ ਕੀਤੀ। ਨਿਰਮਾਤਾ ਮੁਤਾਬਕ ਉਹ ਇਸ ਤੋ ਪਹਿਲਾਂ ਪੰਜਾਬੀ ਫ਼ਿਲਮ “ਪੌਣੇ
ਨੌ” ਸਮੇਤ ਕੁਝ ਵੈਬ ਸੀਰੀਜ ਦਾ ਨਿਰਮਾਣ ਕਰ ਚੁੱਕੇ ਹਨ। ਇਸ ਵੈਬ ਸੀਰੀਜ ਦੇ ਪਹਿਲੇ ਸੀਜ਼ਨ ਵਿੱਚ ਤੁਹਾਨੂੰ ਪੰਜ ਐਪੀਸੋਡ ਦੇਖਣ
ਨੂੰ ਮਿਲਣਗੇ ਜਿੰਨਾ ਦੀ ਸਮਾਂ ਸੀਮਾਂ ਲਗਭਗ 30 ਮਿੰਟ ਦੇ ਨੇੜੇ ਹੈ। 6 ਮਈ ਨੂੰ ਸ਼ੁਰੂ ਹੋਈ ਇਸ ਸੀਰੀਜ਼ ਦੇ ਐਪੀਸੋਡ ਹਰ ਸ਼ੁੱਕਰਵਾਰ
ਐਮੀਗੋਜ਼ ਮੋਸ਼ਨ ਪਿਕਚਰਜ਼ ਦੇ ਯੂਟਿਊਬ ਚੈਨਲ ਤੇ ਵੇਖੇ ਜਾ ਸਕਦੇ ਹਨ।
ਹਰਜਿੰਦਰ ਸਿੰਘ ਜਵੰਦਾ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ