Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Article

'ਜੋ ਦਿਖਾ, ਸੋ ਲਿਖਾ' - ਦਰਸ਼ਨ ਸਿੰਘ ਸ਼ੰਕਰ

May 25, 2022 12:11 AM
 
'ਜੋ ਦਿਖਾ, ਸੋ ਲਿਖਾ'
ਭਗਵੰਤ ਮਾਨ ਨੇ ਭਿ੍ਸ਼ਟਾਚਾਰ ਵਿਰੁੱਧ ਦਖਾਇਆ ਦੱਮ।
ਕੁਰੱਪਟ ਮੰਤਰੀ ਦੀ ਕੀਤੀ  ਛੁੱਟੀ, ਮਾਮਲਾ ਦਰਜ ਕਰਨ ਦੇ ਹੁੱਕਮ। 
 
ਆਮ ਆਦਮੀ  ਪਾਰਟੀ  ਦੇ ਮੁੱਖੀ ਅਰਵਿੰਦ ਕੇਜਰੀਵਾਲ ਦੇ ਭ੍ਰਿਸ਼ਟਾਚਾਰ ਵਿਰੋਧੀ ਮਾਡਲ ਤਹਿਤ ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ  ਵਲੋਂ ਵੱਡੀ ਕਾਰਵਾਈ ਕੀਤੀ ਗਈ ਹੈ | ਰਿਸ਼ਵਤਖੋਰੀ ਖਿਲਾਫ ਆਪਣੇ ਇਰਾਦੇ ਸਪੱਸ਼ਟ ਕਰਦੇ ਸ. ਮਾਨ ਨੇ  ਆਪਣੀ ਸਰਕਾਰ ਵਿਚ  ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਠੋਸ ਸਬੂਤ ਮਿਲਣ ਤੇ ਉਸ ਨੂੰ ਬਿਨ਼ ਦੇਰੀ ਬਰਖਾਸਤ ਕਰ ਦਿੱਤੈ। ਇਕ ਕਦਮ ਹੋਰ ਅੱਗੇ ਜਾਂਦੇ ਪੰਜਾਬ  ਵਿਜੀਲੈਂਸ  ਬਿਓਰੋ ਵਲੋਂ ਕੇਸ ਦਰਜ ਕਰਕੇ  ਹਟਾਏ ਗਏ   ਮੰਤਰੀ  ਵਿਜੇ ਸਿੰਗਲਾ ਨੂੰ  ਗਿ੍ਫਤਾਰ ਕੇਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।   ਸਿਹਤ ਮੰਤਰੀ ਵਿਜੇ ਸਿੰਗਲਾ  ਖਿਲਾਫ ਅਧਿਕਾਰੀਆਂ ਤੋਂ ਸਰਕਾਰੀ ਠੇਕੇ 'ਚੋਂ 1% ਕਮਿਸ਼ਨ ਦੀ ਮੰਗ ਕਰਨ ਦੇ ਦੋਸ਼ਾਂ ਕਾਰਨ ਕਾਰਵਾਈ ਹੋਈ ਹੈ। ਸ਼ਕਾਇਤ ਮਿਲਣ ਪਿੱਛੋਂ  ਖੁੱਦ ਭਗਵੰਤ ਮਾਨ ਦੇ ਆਦੇਸ਼ਾਂ ਤੇ  ਸਟਿੰਗ ਅਪਰੇਸ਼ਨ ਕਰਵਾਇਆ ਗਿਆ।  ਸ ਮਾਨ ਦਾ ਕਹਿਣਾ ਹੈ ਕਿ ਮੰਤਰੀ ਨੇ ਦੋਸ਼ ਸਵੀਕਾਰ  ਕੀਤੇ ਨੇ | ਆਮ ਆਦਮੀ  ਪਾਰਟੀ ਨੇ ਦਾਅਵਾ ਕੀਤੈ ਕਿ ਦੇਸ਼ ਦੇ ਇਤਿਹਾਸ ਵਿਚ ਦੂਜੀ ਵਾਰ ਕਿਸੇ ਮੁੱਖ ਮੰਤਰੀ ਨੇ ਸਿੱਧੇ ਆਪਣੇ ਮੰਤਰੀ 'ਤੇ ਸਖ਼ਤ ਐਕਸ਼ਨ ਲਿਆ ਹੈ। ਸਾਲ 2015 ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਆਪਣੇ ਇਕ ਮੰਤਰੀ ਨੂੰ ਬਰਖਾਸਤ ਕਰ ਦਿੱਤਾ ਸੀ, ਅੱਜ ਦੇਸ਼ ਵਿਚ ਅਜਿਹਾ ਦੂਜੀ ਵਾਰ ਹੋ ਰਿਹਾ ਹੈ। ਮੁੱਖ  ਮੰਤਰੀ ਨੇ ਦੁਹਰਾਇਆ ਹੈ ਕਿ 1% ਭ੍ਰਿਸ਼ਟਾਚਾਰ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ|
 ਪੰਜਾਬ ਵਿਚ 'ਆਪ' ਦੀ ਸਰਕਾਰ ਬਣਨ  ਸਮੇਂ  ਮੰਤਰੀਆਂ  ਅਤੇ ਵਧਾਇਕਾਂ ਨੂੰ ਅਰਵਿੰਦ ਕੇਜਰੀਵਾਲ ਨੇ ਪਹਿਲੀ ਹੀ ਮੀਟਿੰਗ  ਵਿਚ ਸਪੱਸ਼ਟ ਕੀਤਾ ਸੀ ਕਿ ਭ੍ਰਿਸ਼ਟਾਚਾਰੀ ਨੂੰ  ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ  ਜਾਣਾ। ਮੁੱਖ ਮੰਤਰੀ  ਭਗਵੰਤ  ਮਾਨ ਨੇ ਸ਼ਹੀਦ ਭਗਤ ਸਿੰਘ  ਦੇ ਜੱਦੀ ਪਿੰਧ ਖਟਕੜ ਕਲਾਂ ਵਿਖੇ ਸਹੁੰ  ਚੁੱਕਣ ਸਮੇਂ ਸਰਕਾਰੀ ਤੰਤਰ ਵਿਚੋਂ  ਭਿ੍ਸ਼ਟਾਚਾਰ ਦਾ ਮੁਕੰਮਲ ਸਫਾਇਆ ਕਰਨ ਦਾ ਐਲਾਨ ਦਾਗਿਆ ਸੀ ਅਤੇ  23 ਮਾਰਚ ਨੂੰ  ਭ੍ਰਿਸ਼ਟਾਚਾਰ  ਵਿਰੱਧ ਸ਼ਕਾਇਤ ਕਰਨ ਵਾਸਤੇ ਜਨਤਾ ਲਈ ਇਕ ਹੈਲਪ ਲਾਈਨ  ਨੰਬਰ ਜਾਰੀ ਕਰ ਦਿੱਤਾ ਸੀ। ਲੋਕਾਂ  ਨੂੰ  ਸਰਕਾਰੀ ਅਧਿਕਾਰੀ/ਮੁਲਾਜ਼ਮ ਵਲੋਂ ਕਿਸੇ ਕੰਮ ਬਦਲੇ ਰਿਸ਼ਵਤ ਮੰਗਣ ਤੇ  ਉਸ ਦਾ ਇਕ ਵੀਡੀਓ ਜਾਂ ਆਡੀਓ ਤਿਆਰ ਕਰਕੇ ਵਟਸ ਐਪ ਨੰਬਰ ਤੇ ਅਪਲੋਡ ਕਰਨ ਲਈ ਕਿਹਾ ਸੀ ਅਤੇ ਤੁਰੰਤ 
 ਪੜਤਾਲ ਕਰਕੇ ਦੋਸ਼ੀ ਅਫਸਰ ਨੂੰ  ਸਖਤ ਸਜ਼ਾ ਦਿੱਤੀ  ਜਾਣ ਦਾ ਭਰੋਸਾ ਦਵਾਇਆ ਸੀ। ਜਨਤਾ ਨੂੰ ਭ੍ਰਿਸ਼ਟਾਚਾਰ ਵਿਰੱਧ ਇਸ ਤਰਾਂ ਦੀ ਕਾਰਵਾਈ  ਦੀ ਵਧੇਰੇ ਆਸ ਨਹੀਂ ਸੀ। ਆਮ ਕਰਕੇ  ਚੋਣਾਂ  ਪਿੱਛੋਂ  ਹਰ ਪਾਰਟੀ  ਭ੍ਰਿਸ਼ਟਾਚਾਰ  ਖਤਮ ਕਰਕੇ ਸਾਫ ਸੁਥਰਾ ਨਿਜ਼ਾਮ ਦੇਣ ਦੇ ਐਲਾਨ ਕਰਦੀ ਰਹੀ ਹੈ। ਇਕ ਵਾਰ ਪ੍ਰਕਾਸ਼  ਸਿੰਘ  ਬਾਦਲ ਨੇ ਰਿਸ਼ਵਤ ਲੈਂਦੇ ਅਫਸਰ ਨੂੰ  ਫੜਾਉਣ ਲਈ  25000 ਰੁਪਏ ਇਨਾਮ ਦੇਣ ਦਾ  ਐਲਾਨ ਕਰਕੇ ਜਨਤਾ ਤੋਂ  ਵਾਹਵਾ ਖੱਟੀ ਸੀ। ਪਰ ਉਨ੍ਹਾਂ  ਦੀ ਸਰਕਾਰ ਸਮੇਂ   ਸਭ ਤੋਂ  ਵੱਧ ਲੁੱਟ ਦੇ ਦੋਸ਼ ਲਗੇ ਸਨ। ਕੈਪਟਨ ਅਮਰਿੰਦਰ ਸਿੰਘ  ਨੇ ਵੀ ਰਿਸ਼ਵਤ ਮੁੱਕਤ ਪ੍ਰਸਾਸ਼ਨ ਦੇਣ ਦੇ ਦਮਗਜ਼ੇ ਤਾਂ ਬਹੁਤ  ਮਾਰੇ, ਪਰ ਠੋਸ ਸਬੂਤਾਂ ਦੇ ਬਾਵਯੂਦ ਉਹ ਚਹੇਤੇ ਮੰਤਰੀਆਂ  ਅਤੇ ਅਧਿਕਾਰੀਆਂ ਵਿਰੁੱਧ ਮਾਮਲਿਆਂ  ਵਿਚ ਕਲੀਨ ਚਿਟਾਂ ਹੀ ਵੰਡ ਦੇ ਚਲੇ ਗਏ। ਚਰਨਜੀਤ ਸਿੰਘ  ਚੰਨੀ ਆਪਣੇ ਆਪ ਨੂੰ  ਆਮ ਲੋਕਾਂ ਦਾ ਮੁੱਖ ਮੰਤਰੀ ਦਸਦੇ ਰਹੇ, ਪਰ ਰਿਸ਼ਤੇਦਾਰ ਦੇ ਘਰੋਂ ਮਾਫੀਆਂ ਅਤੇ ਨਿਯੁੱਕਤੀਆਂ ਰਾਹੀਂ ਲੁੱਟੇ ਕਰੋੜਾਂ ਰੁੱਪਏ ਫੜੇ ਜਾਣ ਤੇ ਵੀ ਚੁੱਪ ਹੀ ਧਾਰੀ ਰੱਖੀ। ਆਮ ਜਨਤਾ ਸਾਰੇ ਲੀਡਰਾਂ  ਨੂੰ  ਇਕੋ ਥੈਲੀ ਦੇ ਚੱਟੇ ਬੱਟੇ ਮੰਨਦੀ ਹੈ। ਹੁਣ ਭਗਵੰਤ ਮਾਨ ਵਲੋਂ  ਆਪਣੇ ਹੀ ਮੰਤਰੀ ਤੇ ਕੀਤੀ ਸਖਤ ਕਾਰਵਾਈ ਤੋਂ ਲੋਕਾਂ  ਦਾ ਭਰੋਸਾ ਬੱਝਦਾ ਦਿਖਾਈ ਦਿੰਦੈ। ਹੁਣ ਦੀ ਕ‍ਾਰਵਾਈ ਪਿੱਛੋਂ
 ਰਿਸ਼ਵਤਖੋਰੀ ਵਿਰੁੱਧ ਭਗਵੰਤ ਮਾਨ ਦੇ ਇਰਾਦੇ ਅਤੇ ਨੀਯਤ ਤੇ ਕੋਈ  ਸ਼ੱਕ ਨਹੀਂ  ਕਰਨਾ ਬਣਦਾ ਨਹੀਂ। ਪਹਿਲਾਂ ਦੋ ਵਾਰ ਐਮ. ਪੀ. ਰਹਿੰਦੇ ਵੀ ਸ. ਮਾਨ  ਆਪਣੇ ਵਿਕਾਸ ਫੰਡ ਕੋਟੇ ਦੀ  ਸਹੀ ਵਰਤੋਂ  ਕਰਕੇ ਆਪਣੀ ਇਮਾਨਦਾਰੀ ਦਾ ਸਿੱਕਾ ਮੰਨਵਾ ਚੁੱਕੈ। 
 ਇਸ ਐਕਸ਼ਨ ਨਾਲ   ਰਿਸ਼ਵਤਖੋਰਾਂ ਨੂੰ  ਕੰਬਣੀ ਤਾਂ  ਛਿੜੀ ਹੋਏਗੀ, ਪਰ 'ਚੋਰ ਚੋਰੀ ਤੋਂ ਜਾਏ, ਹੇਰਾ ਫੇਰੀ ਤੋਂ  ਨਹੀਂ ' ਦੇ ਅਖਾਣ ਵਾਂਗ ਭ੍ਰਿਸ਼ਟ ਲੋਕਾਂ ਦੇ ਮੂੰਹ ਨੂੰ  ਲੱਗਾ ਖੂਨ ਜਲਦੀ ਜਾਣ ਵਾਲਾ ਨਹੀੰ। ਜਦੋਂ  ਵੀ ਮੌਕਾ ਲੱਗਾ ਤਾਂ  ਇਹ ਲੋਕ ਮੂੰਹ ਮਾਰਨ ਤੋਂ  ਬਾਜ ਆਉਣ ਵਾਲੇ ਨਹੀਂ ਜਾਪਦੇ। ਉਹ ਨਵੇਂ ਢੰਗ ਤਲਾਸ਼ਣ ਤਕ ਕੁੱਝ ਸਮੇ ਲਈ ਸਾਵਧਾਨ ਵੀ ਰਹਿ ਸਕਦੇ ਨੇ। ਜੇਕਰ ਕੇਜਰੀਵਾਲ ਦੀ ਦਿੱਲੀ ਸਰਕਾਰ ਵਲੋਂ ਪ੍ਰਸਾਸ਼ਨ ਵਿਚੋਂ ਭ੍ਰਿਸ਼ਟਾਚਾਰ  ਦਾ ਸਫਾਇਆ ਕਰਨ ਲਈ ਕੋਈ ਨੁੁਕਸ ਰਹਿਤ ਸਾਫਟ ਵੇਅਰ   ਵਰਤਿਆ ਗਿਐ, ਤਾਂ  ਉਹ ਹੂਬਹੂ ਪੰਜਾਬ ਵਿਚ ਵਰਤਿਆ  ਜਾ ਸਕਦੈ। ਪੰਜਾਬ  ਦੀ ਕੰਗਾਲੀ ਅਤੇ ਜਨਤਾ ਦੀ ਲੁੱਟ ਦ‍ਾ ਸਭ ਤੋਂ ਵੱਡਾ ਕਾਰਨ ਰਿਸ਼ਵਤਖੋਰੀ ਹੀ ਹੈ। ਭਗਵੰਤ ਮਾਨ ਨੂੰ  ਇਸ ਮੰਤਵ ਲਈ  ਪੂਰੀ ਸਖਤੀ ਅਤੇ ਮੁਤੈਹਦੀ ਤੋਂ  ਕੰਮ ਲੈਣਾ ਹੋਏਗਾ। ਸਾਨੂੰ ਪੂਰਾ ਯਕੀਨ ਹੈ ਕਿ ਆਪਣੀ ਧੁੰਨ ਦੇ ਪੱਕੇ ਸ. ਮਾਨ ਇਸ ਮੁਸ਼ਕਲ ਇਮਤਿਹਾਨ  ਨੂੰ  ਵੀ ਪਾਸ ਕਰਨਗੇ।  ਆਪ ਦੀ ਨਵੀਂ  ਸਰਕਾਰ ਤੋਂ  ਪੰਜਾਬੀਆਂ ਨੂੰ  ਬਹੁਤ  ਵੱਡੀਆਂ  ਆਸਾਂ ਨੇ।  ਇਸ ਵੱਡੀ ਦੇਲੇਰਾਨਾ ਕਾਰਵਾਈ ਲਈ  ਹਰ ਕੋਈ ਮੁੱਖ ਮੰਤਰੀ ਦੀ ਸ਼ਲਾਘਾ ਕਰ ਰਿਹੈ। ਭਗਵੰਤ ਮਾਨ ਚੋਣਾਂ ਵਿਚ ਦਿਤੀਆਂ ਗਰੰਟੀਆਂ ਨੂੰ  ਪੂਰਾ ਕਰਨ ਲਈ ਗੰਭੀਰਤਾ ਨਾਲ ਯਤਨ ਤਾਂ ਕਰ ਰਿਹਾ ਲਗਦੈ, ਪਰ ਪੰਜਾਬ ਸਿਰ ਪਛਲੀਆਂ ਸਰਕਾਰਾਂ ਦਾ ਚਾੜਿਆ 3  ਲੱਖ ਕਰੋੜ  ਤੋਂ  ਵੱਧੇਰੇ ਕਰਜਾ ਉਸ ਦੇ ਰਾਹ ਵਿਚ ਔਕੜਾਂ ਜਰੂਰ ਪੇਸ਼ ਕਰੇਗਾ। ਜਿਸ ਤਰਾਂ ਮਾਫੀਆਂ ਖਿਲਾਫ ਸਖਤੀ ਹੋਈ ਹੈ ਉਸ ਦੇ ਨਤੀਜੇ ਵੀ ਜਲਦੀ ਸਾਹਮਣੇ ਆਉਣ ਦੀ ਸੰਭਾਵਨਾ ਵੀ ਵਧੀ ਹੈ। ਦਿੱਲੀ ਤਰਜ਼ ਤੇ ਸਿਖਿਆ ਸੁਧਾਰ ਅਤੇ ਮੁਹੱਲਾ ਕਲਿਨਿਕਾਂ ਸਥਾਪਤ ਕਰਨ ਦੀਆਂ  ਕਨਸੋਆਂ ਵੀ ਚੰਗੇ ਦਿਨਾਂ ਦੀ ਆਸ ਵਝਾ ਰਹੀਆਂ ਨੇ। ਵਿਰੋਧੀ ਬੇਸ਼ਕ ਮੌਕਾ ਮਿਲਣ ਤੇ ਸਰਕਾਰ ਖਿਲਾਫ ਫਜ਼ੂਲ ਬਾਵੇਲਾ ਖੜਾ ਕਰਦੇ ਨੇ, ਪਰ ਅਜੇ ਸਰਕਾਰ ਦ‍ਾ ਸ਼ੁਰੂਆਤੀ ਸਮਾਂ ਹੈ। ਹੁਣ ਤਕ ਸਰਕਾਰ ਕਿਸਾਨਾਂ, ਮੁਲਾਜ਼ਿਮਾਂ ਸਮੇਤ ਹਰ ਵਰਗ ਦੇ ਮਸਲਿਆਂ  ਨੂੰ  ਹੱਲ ਕਰਨ ਲਈ ਸਾਫ ਨੀਯਤ  ਨਾਲ ਯਤਨ ਕਰਦੀ ਦਿਸਦੀ ਹੈ। ਭਗਵੰਤ ਮਾਨ ਦੀ ਮੁੱਖ ਮੰਤਰੀ ਵਜੋਂ ਕਾਰਗੁਜਾਰੀ ਪਿਛਲੇ ਹਮਰੁਤਬਾ ਲੀਡਰਾਂ  ਤੋਂ ਕਾਫੀ ਉਤਸ਼ਾਹ ਜਨਕ ਮਹਿਸੂਸ ਹੁੰਦੀ ਹੈ। ਆਸ ਕਦੇ ਹਾਂ, ਕਿ ਸ. ਮਾਨ ਸੂਬੇ ਵਿਚੋਂ  ਭ੍ਰਿਸ਼ਟਾਚਾਰ  ਦਾ ਮੁਕੰਮਲ ਸਫਾਇਆ ਕਨ ਦਾ ਆਪਣਾ ਸੰਕੱਲਪ ਪੂਰਾ ਕਰਨ ਵਿਚ ਸਫਲ ਹੋਣਗੇ ਅਤੇ ਤਬਾਹ ਹੋਇਆ ਪੰਜਾਬ ਮੁੜ ਤੋਂ  ਚੰਗੇ ਦਿਨਾਂ ਵਲ ਵਧ ਸਕੇਗਾ।
 
ਦਰਸ਼ਨ ਸਿੰਘ  ਸ਼ੰਕਰ
ਜਿਲ੍ਹਾ  ਲੋਕ  ਸੰਪਰਕ ਅਫਸਰ (ਰਿਟਾ.)

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ