Wednesday, April 24, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਮਾਹੀ ਮੇਰਾ ਨਿੱਕਾ ਜਿਹਾ’ ਦੀ ਨਾਇਕਾ

May 21, 2022 02:07 PM

ਮਾਹੀ ਮੇਰਾ ਨਿੱਕਾ ਜਿਹਾ’ ਦੀ ਨਾਇਕਾ
          ‘ਹਸ਼ਨੀਨ ਚੌਹਾਨ’

ਹਸ਼ਨੀਨ ਚੌਹਾਨ ਮਾਡਲਿਗ ਤੋਂ ਪੰਜਾਬੀ ਸਿਨਮੇ ਵੱਲ ਆਈ ਹੁਸਨ ਤੇ ਕਲਾ ਦੀ ਖ਼ੂਬਸੁਰਤ ਅਦਾਕਾਰਾ ਹੈ ਜੋ ਅਨੇਕਾਂ ਫ਼ਿਲਮਾਂ ਵਿੱਚ ਸਹਿਯੋਗੀ ਕਿਰਦਾਰ ਨਿਭਾਉਣ ਮਗਰੋਂ ਹੁਣ ਨਵੀਂ ਆ ਰਹੀ ਫ਼ਿਲਮ ‘ਮਾਹੀ ਮੇਰਾ ਨਿੱਕਾ ਜਿਹਾ’ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਪਟਿਆਲਾ ਵਾਸੀ ਹਸ਼ਨੀਨ ਨੇ ਦੱਸਿਆ ਕਿ ਨਾਇਕਾ ਵਜੋਂ ਇਹ ਉਸਦੀ ਪਹਿਲੀ ਫ਼ਿਲਮ ਹੈ ਜਿਸ ਵਿੱਚ ਉਹ ਪੁਖਰਾਜ ਭੱਲਾ ਦੀ ਹੀਰੋਇਨ ਬਣੀ ਹੈ। ਮੁੱਢਲੇ ਕਲਾ ਸਫ਼ਰ ਬਾਰੇ ਗੱਲ ਕਰਦਿਆਂ ਹਸਨੀਨ ਨੇ ਦੱਸਿਆ ਕਿ ‘ਮਿਸ ਨੌਰਥ ਇੰਡੀਆ 2015’ ਅਤੇ ‘ਮਿਸ ਪੰਜਾਬ 2017’ ਦੇ ਮੁਕਾਬਲੇ ਵਿੱਚ ਫਸਟ ਰਨਰ ਅੱਪ ਰਹਿਣ ਮਗਰੋਂ ਉਸਨੂੰ ਪਹਿਲੀ ਵੈੱਬਸ਼ੀਰਜ਼ ‘ਯਾਰ ਜਿਗਰੀ ਕਸੂਤੀ ਡਿਗਰੀ’ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ, ਜਿਸ ਨਾਲ ਉਸਦੀ ਪਛਾਣ ਬਣੀ। ਇਸੇ ਪਛਾਣ ਸਦਕਾ ਪੰਜਾਬੀ ਫ਼ਿਲਮਾਂ ‘ਯਾਰਾਂ ਵੇ, ਡੀ ਐੱਸ ਪੀ ਦੇਵ, ਅਤੇ ਤੁਣਕਾ-ਤੁਣਕਾ’ ਨਾਲ ਉਸਨੇ ਪੰਜਾਬੀ ਸਿਨਮੇ ਵੱਲ ਕਦਮ ਵਧਾਇਆ। ਭਾਵੇਂਕਿ ਇੰਨ੍ਹਾਂ ਫ਼ਿਲਮਾਂ ਵਿੱਚ ਉਹ ਸਹਿਯੋਗੀ ਅਦਾਕਾਰਾ ਸੀ ਪ੍ਰੰਤੂ ਉਸਨੂੰ ਸਿੱਖਣ ਲਈ ਬਹੁਤ ਕੁਝ ਮਿਲਿਆ। ਨਵੀਂ ਆ ਰਹੀ ਫ਼ਿਲਮ ‘ਮਾਹੀ ਮੇਰਾ ਨਿੱਕਾ ਜਿਹਾ’ ਉਸਨੂੰ ਇੱਕ ਨਵੀਂ ਪਛਾਣ ਦੇਵੇਗੀ। ਇਸ ਵਿੱਚ ਉਸਦਾ ਕਿਰਦਾਰ ਪਹਿਲੀਆਂ ਫ਼ਿਲਮਾਂ ਤੋਂ ਬਹੁਤ ਹਟਕੇ ਹੈ। ਹਸ਼ਨੀਨ ਨੇ ਕਈ ਨਾਮੀਂ ਗਾਇਕਾਂ ਦੇ ਗੀਤਾਂ ਵਿੱਚ ਵੀ ਅਦਾਕਾਰੀ ਕੀਤੀ  ਹੈ।
ਜ਼ਿਕਰਯੋਗ ਹੈ ਕਿ 3 ਜੂਨ ਨੂੰ ਰਿਲੀਜ਼ ਹੋ ਰਹੀ ਫ਼ਿਲਮ ‘ਮਾਹੀ ਮੇਰਾ ਨਿੱਕਾ ਜਿਹਾ’ ਨੂੰ ਸਤਿੰਦਰ ਦੇਵ ਨੇ ਡਾਇਰੈਕਟ ਕੀਤਾ ਹੈ। ਰੰਜੀਵ ਸਿੰਗਲਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿੱਚ ਪੁਖਰਾਜ ਭੱਲਾ ਹਸ਼ਨੀਨ ਚੌਹਾਨ, ਜਸਵਿੰਦਰ ਭੱਲਾ, ਅਨੀਤਾ ਦੇਵਗਨ, ਸੀਮਾ ਕੌਸ਼ਲ, ਕਰਨਵੀਰ ਦਿਓਲ,ਸੁੱਖੀ ਚਹਿਲ, ਏਕਤਾ ਖੇੜਾ, ਹਨੀ ਮੱਟੂ, ਜੱਗੀ ਧੂਰੀ, ਅਸ਼ੋਕ ਪਾਠਕ,  ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ‘ਜਗਦੇਵ ਸੇਖੋਂ’ ਨੇ ਲਿਖੀ ਹੈ। ਸਕਰੀਨਪਲੇਅ ਅਮਨ ਸਿੱਧੂ ਤੇ ਸੰਵਾਦ ਭਿੰਦੀ ਤੋਲਾਵਾਲ ਤੇ ਅਮਨ ਸਿੱਧੂ ਨੇ ਲਿਖੇ ਹਨ। ਇਸ ਫ਼ਿਲਮ ਦੇ ਨਿਰਮਾਤਾ ਰੰਜੀਵ ਸਿੰਗਲਾ ਹਨ । ਹਸ਼ਨੀਨ ਚੌਹਾਨ ਨੇ ਦੱਸਿਆ ਕਿ ਇਸ ਫ਼ਿਲਮ ਦੀ ਕਹਾਣੀ ਸਾਡੇ ਸਮਾਜ ਦਾ ਹਿੱਸਾ ਹੈ ਜੋ ਮਧਰੇ ਕੱਦ ਦੇ ਵਿਆਕਤੀ ਅਧਾਰਤ ਹੈ। ਹਰੇਕ ਕੁੜੀ ਚਾਹੁੰਦੀ ਹੈ ਕਿ ਉਸਦਾ ਜੀਵਨ ਸਾਥੀ ਉੱਚਾ ਲੰਮਾ, ਸੋਹਣਾ ਸੁਨੱਖਾ, ਗੱਭਰੂ ਜਵਾਨ ਹੋਵੇ, ਪਰ ਜਦੋਂ ਉਸਦੀ ਉਮੀਦ ਦੇ ਉਲਟ ਹੋ ਜਾਂਦਾ ਹੈ ਤਾਂ ਕੀ ਸਥਿਤੀ ਬਣਦੀ ਹੈ.. ਇਸ ਫ਼ਿਲਮ ਰਾਹੀਂ ਬਾਖੂਬੀ ਪੇਸ਼ ਕੀਤਾ ਗਿਆ ਹੈ। ਇਹ ਫ਼ਿਲਮ ਪਰਿਵਾਰਕ ਕਾਮੇਡੀ ਅਧਾਰਤ ਮਨੋਰੰਜਨ ਭਰਪੂਰ ਕਹਾਣੀ ਹੈ ਜੋ ਸਾਰੇ ਦਰਸ਼ਕਾਂ ਨੂੰ ਪਸੰਦ ਆਵੇਗੀ। ਇਸ ਫ਼ਿਲਮ ਤੋਂ ਉਸਨੂੰ ਬਹੁਤ ਆਸਾਂ ਹਨ। ਉਸਨੂੰ ਯਕੀਨ ਹੈ ਕਿ ਦਰਸ਼ਕ ਉਸਦੇ ਕਿਰਦਾਰ ਨੂੰ ਪਿਆਰ ਦੇਣਗੇ। ਭਵਿੱਖ ਵਿੱਚ ਵੀ ਹਸ਼ਨੀਨ ਕੋਲ ਕਈ ਫ਼ਿਲਮਾਂ ਹਨ।  
                                 -ਸੁਰਜੀਤ ਜੱਸਲ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ