Wednesday, April 24, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਮਜ਼ਦੂਰ ਦਿਵਸ ਬਾਰੇ ਰਚਨਾ -ਹਰਦੀਪ ਬਿਰਦੀ

May 01, 2022 10:41 AM

ਸਦੀਆਂ ਤੋਂ ਮਜ਼ਬੂਰ ਰਿਹਾ ਹਾਂ।
ਕਿਸਮਤ ਦਾ ਮਜ਼ਦੂਰ ਰਿਹਾ ਹਾਂ।

ਮੇਰੇ ਮੁੜ੍ਹਕੇ ਵਿੱਚ ਨਸ਼ਾ ਹੈ
ਇਸ ਦੇ ਵਿੱਚ ਹੀ ਚੂਰ ਰਿਹਾ ਹਾਂ।

ਮਿਹਨਤ ਮੇਰੀ ਮਹਿਬੂਬਾ ਹੈ
ਇਸਨੂੰ ਮੰਨਦਾ ਹੂਰ ਰਿਹਾ ਹਾਂ।

ਚਾਹੇ ਹੱਥਾਂ ਵਿੱਚ ਹੁਨਰ ਹੈ
ਫਿਰ ਵੀ ਕਦ ਮਗ਼ਰੂਰ ਰਿਹਾ ਹਾਂ।

ਦੁੱਖਾਂ ਦੇ ਨਾਲ ਯਾਰੀ ਪੱਕੀ
ਖੁਸ਼ੀਆਂ ਤੋਂ ਮੈਂ ਦੂਰ ਰਿਹਾ ਹਾਂ।

ਜਦ ਵੀ ਮਿਹਨਤ ਦਾ ਮੁੱਲ ਮੰਗਿਆ
ਲਗਦਾ ਤਦ ਨਾਸੂਰ ਰਿਹਾ ਹਾਂ।

ਜਿਉਂਦਾ ਦਿਲ ਤੋਂ ਰਾਜਾ ਬਣਕੇ
ਭਾਂਵੇਂ ਮੈਂ ਮਜ਼ਦੂਰ ਰਿਹਾ ਹਾਂ।

ਸ਼ੋਸ਼ਣ ਕਰਤਾ ਕਦ ਡਰਦਾ ਹੈ
ਵੱਟਦਾ ਭਾਂਵੇ ਘੂਰ ਰਿਹਾ ਹਾਂ।

ਹਰਦੀਪ ਬਿਰਦੀ

Have something to say? Post your comment