Tuesday, April 23, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਇਹ ਦੁਨੀਆਂ ਦਾ ਮੇਲਾ : ਪ੍ਰਦੀਪ ਕੌਰ ਅਡੋਲ

April 19, 2022 01:40 AM
ਇਹ ਦੁਨੀਆਂ ਦਾ ਮੇਲਾ
 
ਕੌਣ ਰੁੱਸੇ ਨੂੰ ਮਨਾਉਂਦਾ ਏ
ਕੌਣ ਰੋਂਦੇ ਨੂੰ ਚੁੱਪ ਕਰਵਾਉਂਦਾ ਏ 
ਇਥੇ ਕੌਣ ਕਿਸੇ ਹੱਸਦੇ ਨੂੰ ਜਰਦਾ ਏ
ਇਹ ਦੁਨੀਆਂ ਦਾ ਮੇਲਾ
ਯਾਰਾ ਇਵੇਂ ਹੀ ਚੱਲਦਾ ਰਹਿੰਦਾ ਏ
 
ਕੌਣ ਸਿਲੀਆਂ ਅੱਖਾਂ 'ਚੋਂ ਹੁੰਝੂ ਪੂੰਝਦਾ ਏ
ਕੌਣ ਕਿਸੇ ਦੇ ਦਿਲ ਦੀਆਂ ਸੁਣਦਾ ਏ
ਇਥੇ ਕੌਣ ਕਿਸੇ ਦਾ ਹਮਦਰਦੀ ਬਣਦਾ ਏ
ਇਹ ਦੁਨੀਆਂ ਦਾ ਮੇਲਾ 
ਯਾਰਾ ਇਵੇਂ ਹੀ ਚੱਲਦਾ ਰਹਿੰਦਾ ਏ
 
ਕੌਣ ਲੋੜ ਪੈਣ 'ਤੇ ਬਾਹ ਫੜਦਾ ਏ
ਕੌਣ ਕਿਸੇ ਨੂੰ ਤਰੱਕੀ ਕਰਦਾ ਦੇਖਦਾ ਏ
ਇਥੇ ਕੌਣ ਅੱਖੀਆਂ 'ਚੋਂ ਗੱਲ ਦਿਲ ਦੀ ਪੜ੍ਹਦਾ ਏ
ਇਹ ਦੁਨੀਆਂ ਦਾ ਮੇਲਾ 
ਪ੍ਰਦੀਪ ਇਵੇਂ ਹੀ ਚੱਲਦਾ ਰਹਿੰਦਾ ਏ
 
ਪ੍ਰਦੀਪ ਕੌਰ ਅਡੋਲ

Have something to say? Post your comment