Thursday, March 28, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪ੍ਰਵਾਸੀ ਨੌਜਵਾਨ ਬਾਜਵਾ ਕਰੇਗਾ ਬਿਮਾਰ ਨੈਸ਼ਨਲ ਐਵਾਰਡੀ ਦੀ ਹਰ ਮਹੀਨੇ ਮਾਲੀ ਮਦਦ

July 26, 2021 12:08 AM

ਪ੍ਰਵਾਸੀ ਨੌਜਵਾਨ ਬਾਜਵਾ ਕਰੇਗਾ ਬਿਮਾਰ ਨੈਸ਼ਨਲ ਐਵਾਰਡੀ ਦੀ ਹਰ ਮਹੀਨੇ ਮਾਲੀ ਮਦਦ
ਮਾਨਸਾ,25 ਜੁਲਾਈ(ਨਾਨਕ ਸਿੰਘ ਖੁਰਮੀ) ਮਾਨਸਾ ਦੇ ਪਿੰਡ ਅਕਲੀਆ ਚ ਬੀਮਾਰੀ ਨਾਲ ਜੂਝ ਰਹੇ ਨੈਸ਼ਨਲ ਐਵਾਰਡ ਜੇਤੂ ਸੋਹਣ ਸਿੰਘ ਦੀ ਮਦਦ ਲਈ ਆਸਟ੍ਰੇਲੀਆ ਰਹਿੰਦੇ ਪ੍ਰਵਾਸੀ ਪੰਜਾਬੀ ਨੌਜਵਾਨ ਨੇ ਹਰ ਮਹੀਨੇ ਮਾਲੀ ਮਦਦ ਕਰਨ ਦਾ ਫੈਸਲਾ ਲਿਆ ਹੈ । ਜ਼ਿਕਰਯੋਗ ਹੈ ਕਿ ਲੰਬਾ ਸਮਾਂ ਸਮਾਜ ਸੇਵਾ ਨਾਲ ਜੁੜੇ ਅੰਗਹੀਣ ਸੋਹਣ ਸਿੰਘ ਅਕਲੀਆ ਦੇ ਹਾਲਾਤ ਹੁਣ ਇਸ ਕਦਰ ਬਦਤਰ ਹੋ ਚੁੱਕੇ ਹਨ ਕਿ ਉਸ ਦੀ ਲੱਤ ਕੱਟ ਦਿੱਤੀ ਗਈ ਹੈ ਅਤੇ ਅੱਖਾਂ ਦੀ ਰੌਸ਼ਨੀ ਜਾ ਚੁੱਕੀ ਹੈ । ਇਥੋਂ ਤੱਕ ਘਰ ਵਿੱਚ ਰਹਿਣ ਲਈ ਬਣਿਆ ਉਸਦੇ ਹਿੱਸੇ ਦਾ ਕਮਰਾ ਵੀ ਨੀਂਵਾ ਹੋ ਚੁੱਕਾ ਹੈ ਜਿਸ ਵਿੱਚ ਜੀਵਨ ਬਸਰ ਨਹੀਂ ਕੀਤਾ ਜਾ ਸਕਦਾ ਇਸੇ ਕਰਕੇ ਉਹ ਆਪਣੇ ਭਰਾ ਦੇ ਕਮਰੇ ਵਿਚ ਦਿਨ ਕਟੀ ਕਰ ਰਿਹਾ ਪਰ ਇਲਾਜ ਖੁਣੋਂ ਤੜਪ ਰਿਹਾ ਹੈ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲ ਰਹੀ । ਇਸ ਕੌਮੀ ਸਨਮਾਨ ਪ੍ਰਾਪਤ ਸੋਹਣ ਸਿੰਘ ਅਕਲੀਆ ਦੀ ਗੱਲ ਸਮਾਜ ਸੇਵੀ ਮਾਸਟਰ ਬਲਜੀਤ ਸਿੰਘ ਅਕਲੀਆ ਰਾਹੀਂ ਜਦੋਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਡੋਡ ਤੋਂ ਆਸਟ੍ਰੇਲੀਆ ਵਸਦੇ ਨੌਜਵਾਨ ਭੁਪਿੰਦਰ ਸਿੰਘ ਬੱਬੂ ਬਾਜਵਾ ਪੁੱਜੀ ਉਨ੍ਹਾਂ ਨੇ ਸੋਹਣ ਸਿੰਘ ਦੇ ਪਰਿਵਾਰ ਦੀ ਹਰ ਮਹੀਨੇ 5 ਹਜ਼ਾਰ ਮਦਦ ਕਰਨ ਦੀ ਸੇਵਾ ਕੀਤੀ ਹੈ । ਮਾਸਟਰ ਬਲਜੀਤ ਸਿੰਘ ਅਕਲੀਆ ਨੇ ਦੱਸਿਆ ਕਿ ਜੁਲਾਈ ਮਹੀਨੇ ਦੀ ਰਾਸ਼ੀ ਸੋਹਣ ਸਿੰਘ ਦੀ ਮਾਤਾ ਗੁਰਦੇਵ ਕੌਰ ਦੇ ਖਾਤੇ ਵਿੱਚ ਆ ਚੁੱਕੀ ਹੈ ਅਤੇ ਬਾਜਵਾ ਨੇ ਹਰੇਕ ਮਹੀਨੇ ਦੀ 5 ਤਰੀਕ ਇਹ ਰਾਸ਼ੀ ਭੇਜਣ ਦੀ ਗੱਲ ਆਖੀ ਹੈ । ਉਨ੍ਹਾਂ ਕਿਹਾ ਕਿ ਸਮੂਹ ਪਰਿਵਾਰ ਅਤੇ ਆਪਣੇ ਵੱਲੋਂ ਨੌਜਵਾਨ ਬਾਜਵਾ ਦਾ ਧੰਨਵਾਦ ਕੀਤਾ ਜਾਂਦਾ ਹੈ । ਉਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਬਿਮਾਰ ਪਏ ਕੌਮੀ ਐਵਾਰਡ ਜੇਤੂ ਸੋਹਣ ਸਿੰਘ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ ।

Have something to say? Post your comment