Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸੀਨੀਅਰ ਕਾਂਗਰਸੀ ਲੀਡਰਾਂ ਦੀ ਆਪਸੀ ਖਿੱਚੋਤਾਣ ਕਾਰਨ ਇਸ ਵਾਰ ਯੂਥ ਆਗੂਆਂ ਨੂੰ ਕਾਂਗਰਸ ਹਾਈ ਕਮਾਂਡ ਉਤਾਰ ਸਕਦੀ ਹੈ ਚੋਣ ਮੈਦਾਨ ਵਿੱਚ

July 26, 2021 12:07 AM

ਸੀਨੀਅਰ ਕਾਂਗਰਸੀ ਲੀਡਰਾਂ ਦੀ ਆਪਸੀ ਖਿੱਚੋਤਾਣ ਕਾਰਨ ਇਸ ਵਾਰ ਯੂਥ ਆਗੂਆਂ ਨੂੰ ਕਾਂਗਰਸ ਹਾਈ ਕਮਾਂਡ ਉਤਾਰ ਸਕਦੀ ਹੈ ਚੋਣ ਮੈਦਾਨ ਵਿੱਚ  
ਮਾਨਸਾ ਦੇ ਯੂਥ ਪ੍ਰਧਾਨ ਦੀ ਦੋ ਵਾਰ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਤੇ ਤਿੰਨ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੀਟਿੰਗ  
ਮਾਨਸਾ 25  ਜੁਲਾਈ(ਨਾਨਕ ਸਿੰਘ ਖੁਰਮੀ) 2022 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰਾਂ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਟਿਕਟ ਦੇ ਦਾਅਵੇਦਾਰਾਂ ਵੱਲੋਂ ਜਿੱਥੇ ਆਪਣੇ ਆਪਣੇ ਹਲਕਿਆਂ ਦੇ ਵਿਚ ਪਿੰਡਾਂ ਦੀਆਂ ਪੰਚਾਇਤਾਂ ਕਲੱਬਾਂ ਅਤੇ ਪਾਰਟੀ ਦੇ ਸੀਨੀਅਰ ਵਰਕਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਯੂਥ ਨੇ ਵੀ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਬੇਸ਼ੱਕ ਕਾਂਗਰਸ ਸਰਕਾਰ ਵੱਲੋਂ ਇਸ ਵਾਰ ਵੀ ਯੂਥ ਆਗੂਆਂ ਨੂੰ ਵੱਡੇ ਪੱਧਰ ਤੇ ਟਿਕਟਾਂ ਦਿੱਤੇ ਦਿੱਤੇ ਜਾਣ ਦੀ ਚਰਚਾ ਹੈ।
ਮਾਨਸਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਤੇ ਬਹੁਤ ਸਾਰੇ ਕਾਂਗਰਸੀ ਆਪਣੀ ਦਾਅਵੇਦਾਰੀ ਠੋਕ ਰਹੇ ਹਨ, ਉੱਥੇ ਹੀ ਇਸ ਵਾਰ ਪਿੰਡਾਂ ਦੇ ਵਿਚ ਯੂਥ ਆਗੂ ਨੂੰ ਮਾਨਸਾ ਵਿਧਾਨ ਸਭਾ ਹਲਕੇ ਤੋਂ ਟਿਕਟ ਦੇਣ ਦੀ ਵੀ ਮੰਗ ਉੱਠ ਰਹੀ ਹੈ। ਯੂਥ ਕਾਂਗਰਸ ਵਲੋਂ ਜਿਥੇ ਕੋਵਿਡ ਦੇ ਦੌਰਾਨ ਪਿਛਲੇ ਸਾਲ ਅਤੇ ਇਸ ਸਾਲ ਵੀ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ ਹੈ ਅਤੇ ਉੱਥੇ ਹੀ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਵੀ ਪਿੰਡਾਂ ਦੇ ਵਿੱਚ ਸਪੋਰਟਸ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ। ਇਸਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਦੇ ਵਿੱਚ ਚੱਲ ਰਹੇ ਸੰਘਰਸ਼ ਦੇ ਵਿੱਚ ਵੀ ਯੂਥ ਦੇ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ, ਤੇ ਕਿਸਾਨਾਂ ਦੇ ਲਈ ਵੀ ਦਿੱਲੀ ਦੇ ਵਿਚ ਸਹੂਲਤਾਂ ਦੇ ਪ੍ਰਬੰਧ ਕੀਤੇ ਗਏ ਹਨ ।
ਜ਼ਿਲ੍ਹਾ ਯੂਥ ਕਾਂਗਰਸ ਮਾਨਸਾ ਦੇ ਪ੍ਰਧਾਨ ਚੁਸ਼ਪਿੰਦਰਬੀਰ ਚਹਿਲ ਦੀ ਦੋ ਵਾਰ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀਨਿਵਾਸਨ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਤਿੰਨ ਵਾਰ ਮੀਟਿੰਗ ਹੋ ਚੁੱਕੀ ਹੈ ਜਿਸ ਦੇ ਕਾਰਨ ਲੋਕਾਂ ਦੇ ਵਿੱਚ ਚਰਚਾ ਹੈ ਕਿ ਇਸ ਵਾਰ ਮਾਨਸਾ ਤੋਂ ਯੂਥ ਦੇ ਨੌਜਵਾਨ ਨੂੰ ਟਿਕਟ ਦਿੱਤੀ ਜਾਵੇਗੀ। ਯੂਥ ਕਾਂਗਰਸ ਮਾਨਸਾ ਪ੍ਰਧਾਨ ਚੁਸ਼ਪਿੰਦਰਬੀਰ ਚਹਿਲ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਦੇ ਵਿੱਚ ਵੀ ਇੰਡੀਆ ਗੇਟ ਤੇ ਟਰੈਕਟਰ ਸਾੜ ਕੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਸੀ ਇਨ੍ਹੀਂ ਦਿਨੀਂ ਜਿੱਥੇ ਯੂਥ ਕਾਂਗਰਸ ਵੱਲੋਂ ਕੇਂਦਰ ਸਰਕਾਰ ਵਲੋਂ ਦਿਨੋਂ ਦਿਨ ਵਧਾਈਆਂ ਜਾ ਰਹੀਆਂ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਤੇ ਘਰੇਲੂ ਵਸਤਾਂ ਦੇ ਵਿਚ ਕੀਤੀ ਗਈ ਮਹਿੰਗਾਈ ਨੂੰ ਲੈ ਕੇ ਵੀ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਿੱਥੇ ਜਾ ਰਹੇ ਹਨ।
ਬੇਸ਼ੱਕ ਪਿਛਲੇ ਸਮੇਂ ਦੇ ਵਿਚ ਯੂਥ ਦੇ ਆਗੂਆਂ ਵਲੋਂ ਟਿਕਟ ਦੇ ਲਈ ਦਾਅਵੇਦਾਰੀ ਤਾਂ ਠੋਕੀ ਜਾਂਦੀ ਸੀ, ਪਰ ਉਸ ਸਮੇਂ ਕਾਂਗਰਸ ਦੇ ਸੀਨੀਅਰ ਲੀਡਰ ਹੀ ਯੂਥ ਦੇ ਆਗੂਆਂ ਦੀ ਬੇੜੀ ਵਿੱਚ ਵੱਟੇ ਪਾ ਜਾਂਦੇ ਸਨ ਜਿਸ ਕਾਰਨ ਅੱਜ ਪੁਰਾਣੇ ਯੂਥ ਕਾਂਗਰਸੀ ਆਗੂ ਆਪਣੇ ਘਰਾਂ ਦੇ ਵਿੱਚ ਬੈਠਣ ਦੇ ਲਈ ਮਜਬੂਰ ਹਨ ਪਰ ਇਸ ਸਾਲ ਕਾਂਗਰਸ ਪਾਰਟੀ ਵੱਲੋਂ ਯੂਥ ਦੇ ਆਗੂਆਂ ਨੂੰ ਸਾਹਮਣੇ ਲੈ ਕੇ ਆਉਣਾ ਅਤੇ ਬਾਰ ਬਾਰ ਯੂਥ ਦੇ ਆਗੂਆਂ ਨਾਲ ਮੀਟਿੰਗਾਂ ਕਰਨਾ ਇਸ ਗੱਲ ਦੇ ਸੰਕੇਤ ਦੇ ਰਹੀ ਹੈ ਕਿ ਇਸ ਵਾਰ ਕਾਂਗਰਸ ਯੂਥ ਦੇ ਆਗੂਆਂ ਨੂੰ ਟਿਕਟਾਂ ਦੇ ਕੇ ਮੈਦਾਨ ਵਿੱਚ ਉਤਾਰੇਗੀ ਕਿਉਂਕਿ ਸੀਨੀਅਰ ਲੀਡਰਸ਼ਿਪ ਦੇ ਵਿੱਚ ਵੀ ਆਪਸੀ ਕਾਟੋ ਕਲੇਸ਼ ਚੱਲ ਰਿਹਾ ਹੈ ਜਿਸ ਕਾਰਨ ਇਸ ਵਾਰ ਯੂਥ ਨੂੰ ਜ਼ਿਆਦਾ ਤਰਜੀਹ ਮਿਲ ਸਕਦੀ ਹੈ।
ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਪੰਜਾਬ ਭਰ ਵਿੱਚ ਯੂਥ ਵੱਲੋਂ ਸਰਗਰਮੀਆਂ ਤੇਜ਼ ਹਨ ਉੱਥੇ ਹੀ ਪੰਜਾਬ ਪ੍ਰਧਾਨ ਦੀ ਅਗਵਾਈ ਦੇ ਵਿੱਚ ਅਣਥੱਕ ਮਿਹਨਤ ਕਰਨ ਵਾਲੇ ਨੌਜਵਾਨਾਂ ਨੂੰ ਵੀ ਕਾਂਗਰਸ ਪਾਰਟੀ ਅੱਗੇ ਲਿਆ ਰਹੀ ਹੈ ਜਿਸ ਦੇ ਸਦਕਾ ਨੌਜਵਾਨਾਂ ਚੋਂ ਪੰਜਾਬ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਕੰਮ ਕਰਨ ਦਾ ਜਜ਼ਬਾ ਸਾਫ਼ ਦਿਖਾਈ ਦੇ ਰਿਹਾ ਹੈ ਜਿਸਦੇ ਤਹਿਤ ਕਾਂਗਰਸ ਹਾਈ ਕਮਾਂਡ ਦੀ ਨਿਗ੍ਹਾ ਵੀ ਇਸ ਵਾਰ ਯੂਥ ਆਗੂਆਂ ਤੇ ਹੈ ਜਿਸਦੇ ਤਹਿਤ ਵਾਰ ਵਾਰ ਯੂਥ ਦੇ ਨਾਲ ਕਾਂਗਰਸ ਹਾਈ ਕਮਾਂਡ ਵੱਲੋਂ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਹਨ ।
ਮਾਨਸਾ ਯੂਥ ਕਾਂਗਰਸ ਦੇ ਪ੍ਰਧਾਨ ਦੀ ਦੋ ਵਾਰ ਆਲ ਇੰਡੀਆ ਦੇ ਪ੍ਰਧਾਨ ਸ੍ਰੀ ਨਿਵਾਸਨ ਅਤੇ ਤਿੰਨ ਵਾਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਹੋਣ ਤੇ ਸੰਬੰਧੀ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਆਲ ਇੰਡੀਆ ਦੇ ਪ੍ਰਧਾਨ ਵਲੋਂ ਯੂਥ ਦੇ ਵਧੀਆ ਕੰਮਾਂ ਨੂੰ ਦੇਖਦੇ ਹੋਏ ਥਾਪੜਾ ਦਿੱਤੀ ਗਈ ਹੈ ਨਾ ਕਿ ਟਿਕਟ ਦੇ ਲਈ ਕੋਈ ਗੱਲਬਾਤ ਹੋਈ ਹੈ ਉਨ੍ਹਾਂ ਦੱਸਿਆ ਕਿ ਉਹ ਯੂਥ ਦਾ ਰੋਲ ਨਿਭਾ ਰਹੇ ਹਨ ਅਤੇ ਲੋਕਾਂ ਦੇ ਵਿਚ ਜਾ ਕੇ ਕਾਂਗਰਸ ਦੀਆਂ ਨੀਤੀਆਂ ਅਤੇ ਲੋਕਾਂ ਦੀ ਸੇਵਾ ਕਰਨ ਵਿੱਚ ਲੱਗੇ ਹੋਏ ਹਨ।

Have something to say? Post your comment

More From Punjab

ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ ਦਾ ਦੇਹਾਂਤ, ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ ਦਾ ਦੇਹਾਂਤ, ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਵਪਾਰੀ 'ਤੇ ਹਮਲਾ ਕਰਕੇ ਲੁੱਟਣ ਵਾਲੇ 5 ਗਿ੍ਫ਼ਤਾਰ

ਵਪਾਰੀ 'ਤੇ ਹਮਲਾ ਕਰਕੇ ਲੁੱਟਣ ਵਾਲੇ 5 ਗਿ੍ਫ਼ਤਾਰ

ਅੰਮ੍ਰਿਤਪਾਲ ਸਿੰਘ ਨੂੰ ਸਮਰਥਨ ਦੇਣ ਦੀ ਤਿਆਰੀ 'ਚ ਅਕਾਲੀ ਦਲ, ਪੰਜਾਬ 'ਚ ਇਸ ਸੀਟ ਦੇ ਬਦਲ ਸਕਦੇ ਹਨ ਸਮੀਕਰਨ

ਅੰਮ੍ਰਿਤਪਾਲ ਸਿੰਘ ਨੂੰ ਸਮਰਥਨ ਦੇਣ ਦੀ ਤਿਆਰੀ 'ਚ ਅਕਾਲੀ ਦਲ, ਪੰਜਾਬ 'ਚ ਇਸ ਸੀਟ ਦੇ ਬਦਲ ਸਕਦੇ ਹਨ ਸਮੀਕਰਨ

ਵੱਡੀ ਵਾਰਦਾਤ : ਮਜੀਠਾ 'ਚ ਕਤਲ, ਜਗ੍ਹਾ ਦੀ ਵੰਡ ਦੇ ਝਗੜੇ ਨੂੰ ਲੈ ਕੇ ਜਵਾਈ ਵਲੋਂ ਚਾਚੇ ਸਹੁਰੇ ਦੇ ਮਾਰੀਆਂ ਕਿਰਚਾਂ

ਵੱਡੀ ਵਾਰਦਾਤ : ਮਜੀਠਾ 'ਚ ਕਤਲ, ਜਗ੍ਹਾ ਦੀ ਵੰਡ ਦੇ ਝਗੜੇ ਨੂੰ ਲੈ ਕੇ ਜਵਾਈ ਵਲੋਂ ਚਾਚੇ ਸਹੁਰੇ ਦੇ ਮਾਰੀਆਂ ਕਿਰਚਾਂ

ਗੈਂਗਸਟਰ ਦਵਿੰਦਰ ਬੰਬੀਹਾ ਦੇ ਨਾਂ ’ਤੇ ਫ਼ੋਨ ਕਰ ਕੇ ਮੰਗੀ 25 ਲੱਖ ਦੀ ਫਿਰੌਤੀ, ਪੁਲਿਸ ਨੇ ਮਾਮਲਾ ਦਰਜ ਕਰ ਕੇ ਸ਼ੁਰੂ ਕੀਤੀ ਜਾਂਚ

ਗੈਂਗਸਟਰ ਦਵਿੰਦਰ ਬੰਬੀਹਾ ਦੇ ਨਾਂ ’ਤੇ ਫ਼ੋਨ ਕਰ ਕੇ ਮੰਗੀ 25 ਲੱਖ ਦੀ ਫਿਰੌਤੀ, ਪੁਲਿਸ ਨੇ ਮਾਮਲਾ ਦਰਜ ਕਰ ਕੇ ਸ਼ੁਰੂ ਕੀਤੀ ਜਾਂਚ

ਵੱਡੀ ਮਾਤਰਾ 'ਚ ਭੁੱਕੀ ਚੂਰਾ ਪੋਸਤ ਬਰਾਮਦ

ਵੱਡੀ ਮਾਤਰਾ 'ਚ ਭੁੱਕੀ ਚੂਰਾ ਪੋਸਤ ਬਰਾਮਦ

ਚੋਣ ਰੈਲੀਆਂ 'ਚ ਸਰਕਾਰੀ ਬੱਸਾਂ ਦੀ ਵਰਤੋਂ ਦਾ ਮਾਮਲਾ ਹਾਈ ਕੋਰਟ ਪਹੁੰਚਿਆ, ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

ਚੋਣ ਰੈਲੀਆਂ 'ਚ ਸਰਕਾਰੀ ਬੱਸਾਂ ਦੀ ਵਰਤੋਂ ਦਾ ਮਾਮਲਾ ਹਾਈ ਕੋਰਟ ਪਹੁੰਚਿਆ, ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

ਪੰਜਾਬੀ ਨੌਜਵਾਨ ਦਾ ਕੈਨੇਡਾ 'ਚ ਛੁਰਾ ਮਾਰ ਕੇ ਕਤਲ

ਪੰਜਾਬੀ ਨੌਜਵਾਨ ਦਾ ਕੈਨੇਡਾ 'ਚ ਛੁਰਾ ਮਾਰ ਕੇ ਕਤਲ

ਲੁਧਿਆਣਾ-ਕਲਕੱਤਾ ਟਰਾਂਸਪੋਰਟਰ ਤੇ ਸ਼ਰਾਬ ਕਾਰੋਬਾਰੀ ਲੁਹਾਰਾ ਪਰਿਵਾਰ ਦੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇ

ਲੁਧਿਆਣਾ-ਕਲਕੱਤਾ ਟਰਾਂਸਪੋਰਟਰ ਤੇ ਸ਼ਰਾਬ ਕਾਰੋਬਾਰੀ ਲੁਹਾਰਾ ਪਰਿਵਾਰ ਦੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇ

ਨਾਭਾ ਦੀ ਅਨਾਜ ਮੰਡੀ 'ਚ ਟਰੱਕ ਦੀ ਲਪੇਟ 'ਚ ਆਉਣ ਨਾਲ ਇੱਕ ਮਹਿਲਾ ਮਜ਼ਦੂਰ ਦੀ ਮੌਤ

ਨਾਭਾ ਦੀ ਅਨਾਜ ਮੰਡੀ 'ਚ ਟਰੱਕ ਦੀ ਲਪੇਟ 'ਚ ਆਉਣ ਨਾਲ ਇੱਕ ਮਹਿਲਾ ਮਜ਼ਦੂਰ ਦੀ ਮੌਤ