Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਬੱਚਿਆਂ ਨੂੰ ਇਹ ਨਾ ਦੱਸਿਓ ਕੇ ----- ਸੰਦੀਪ ਕੌਰ ਤਲਵੰਡੀ

April 08, 2022 11:19 PM

ਬੱਚਿਆਂ ਨੂੰ ਇਹ ਨਾ ਦੱਸਿਓ ਕੇ
ਉਹ ਜੱਟ ਐ,ਮਜ਼੍ਹਬੀ ਐ,ਚਮਾਰ ਐ
ਦੱਸਿਓ ਕੇ ਬੰਦੇ ਦੀ ਪਛਾਣ ਉਸਦਾ ਕਿਰਦਾਰ ਐ।
ਨਵੀਂ ਨਸਲ ਨੂੰ ਨਸਲਾਂ ਦਾ ਭੇਦਭਾਵ ਨਾ ਦੱਸਿਓ।
ਦੱਸਿਓ ਕੇ ਫਿਰਕੂ ਸਮਾਜ ਦਿਮਾਗ ਤੋਂ ਲਾਚਾਰ ਐ।
ਦੱਸਿਓ ਸ਼ਕਲੋਂ ਕੋਈ ਵੀ ਬਦਸੂਰਤ ਨਹੀਂ ਹੁੰਦਾ।
ਬਦਸੂਰਤ ਤਾਂ, ਸਾਡਾ ਨਜ਼ਰੀਆ, ਸਾਡੇ ਵਿਚਾਰ ਐ।
ਦੱਸਿਓ ਧਰਮ ਜੋੜਦਾ ਨਹੀਂ, ਤੋੜਦਾ ਹੈ।
ਕੋਈ ਪੰਡਿਤ, ਕੋਈ ਮੁੱਲਾ, ਕੋਈ ਸਰਦਾਰ ਐ।
ਸੁਣਕੇ, ਪੜਕੇ, ਸਮਝਕੇ ਕਰਨਾ ਦੱਸਿਓ
ਇਹ ਨਾ ਦੱਸਿਓ ਕੇ ਕਰਤਾ ਧਰਤਾ ਅੰਬਰੋਂ ਪਾਰ ਐ।
ਵਹਿਮਾਂ ਦੀਆਂ ਹੱਦਾਂ ਨੂੰ ਟੱਪਣਾ ਦੱਸਿਓ,
ਦੱਸਿਓ ਰਿਵਾਜਾਂ ਦੇ ਖੰਭ ਲਾਹੁਣ ਵਾਲਾ ਹੀ ਅਸਲ ਉਡਾਰ ਐ।
ਮੱਥਾ ਘਸਾਉਣਾ ਨਹੀਂ"ਸੰਦੀਪ"ਮੱਥਾ ਖਪਾਉਣਾ ਦੱਸਿਓ,
ਸਿਆਣੇ ਦੀ ਖੋਜ, ਗਵਾਰਾਂ ਲਈ ਚਮਤਕਾਰ ਐ।
ਸੰਦੀਪ ਕੌਰ ਤਲਵੰਡੀ

Have something to say? Post your comment