Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਸਾਹਿਤ ਦਾ ਵਿਵੇਕਸ਼ੀਲ ਚਿੰਤਕ— ਗੁਲਾਫਸ਼ਾਂ ਬੇਗਮ

July 26, 2021 12:03 AM
ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਸਾਹਿਤ ਦਾ ਵਿਵੇਕਸ਼ੀਲ ਚਿੰਤਕ— ਰਮੇਸ਼ਵਰ ਸਿੰਘ
 
ਰਮੇਸ਼ਵਰ ਸਿੰਘ ਇੱਕ ਬਹੁ-ਪੱਖੀ ਗੁਣਾਤਮਕ ਸ਼ਖ਼ਸੀਅਤ ਹੈ। ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸਾਹਿਤ ਵਿੱਚ ਉਹਨਾਂ ਦਾ ਨਾਂ ਚਰਚਿਤ ਹੈ। ਉਹਨਾਂ ਦੇ ਲਿਖੇ ਲੇਖ ਲਗਪਗ ਹਰ ਰੋਜ਼ ਅਖਬਾਰਾਂ/ਰਸਾਲਿਆਂ ਵਿੱਚ ਛਪਦੇ ਰਹਿੰਦੇ ਹਨ। ਉਹਨਾਂ ਨੇ ਕਾਫ਼ੀ ਲੰਮਾਂ ਸਮਾਂ ਮਰਚੇਂਟ ਨੇਵੀ ਵਿੱਚ ਇੰਜੀਨੀਅਰ ਵਜੋਂ ਕਾਰਜ ਕੀਤਾ ਹੈ। ਇਸ ਕਾਰਜ ਦੌਰਾਨ ਉਹ ਦੇਸ਼-ਦੁਨੀਆਂ ਘੁੰਮੇ ਅਤੇ ਵੱਖ-ਵੱਖ ਭਾਸ਼ਾਵਾਂ ਅਤੇ ਸੱਭਿਆਚਾਰਾਂ ਦੇ ਲੋਕਾਂ ਨਾਲ ਵਾਕਫ਼ੀ ਵਧਾਈ। ਇਸ ਤੋਂ ਹੀ ਉਹਨਾਂ ਦੀ ਵਿਸ਼ਾਲ ਅਤੇ ਵਿਲੱਖਣ ਸੋਚ ਦਾ ਵਿਕਾਸ ਹੁੰਦਾ ਰਿਹਾ। ਜਿਸ ਨੂੰ ਅਸੀਂ ਉਹਨਾਂ ਦੀਆ ਲਿਖਤਾਂ ਵਿੱਚ ਭਲੀ-ਭਾਂਤ ਦੇਖ ਸਕਦੇ ਹਾਂ। ਰਮੇਸ਼ਵਰ ਸਿੰਘ ਦਿਨ-ਪ੍ਰਤੀ-ਦਿਨ ਦੇ ਚਲੰਤ ਮਸਲਿਆਂ ਉੱਪਰ ਲਿਖਣ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਉਭਰ ਰਹੀਆਂ ਸ਼ਖ਼ਸੀਅਤਾਂ ਦੇ ਇੰਟਰਵਿਊ ਵੀ ਕਰ ਚੁੱਕੇ ਹਨ। ਪੰਜਾਬੀ ਸਾਹਿਤ ਦੀ ਚੇਟਕ ਉਹਨਾਂ ਨੂੰ ਸਮੁੰਦਰੀ ਯਾਤਰਾ ਦੇ ਦਿਨਾਂ ਵਿੱਚ ਲੱਗੀ ਉਦੋਂ ਇਹ ਸਫ਼ਰ ਕੁਝ ਇਸ ਤਰਾਂ ਸ਼ੁਰੂ ਹੋਇਆ ਕਿ ਤਾ-ਉਮਰ ਤੱਕ ਉਹਨਾਂ ਦੀ ਜ਼ਿੰਦਗੀ ਨਾਲ ਜੁੜ ਗਿਆ।
ਇੱਕ ਮੁਲਾਕਾਤ ਵਿੱਚ ਉਹਨਾਂ ਨੇ ਦੱਸਿਆ ਕਿ ਆਰੰਭ ਵਿੱਚ ਉਹ ਸਿਰਫ਼ ਪੰਜਾਬੀ ਗੀਤ ਲਿਖਦੇ ਸਨ ਅਤੇ ਹੌਲੀ-ਹੌਲੀ ਲਿਖਣ ਦਾ ਸ਼ੌਂਕ ਗੰਭੀਰ ਸਮੱਸਿਆਵਾਂ ਤੇ ਕੇਂਦਰਿਤ ਹੁੰਦਾ ਗਿਆ। ਆਮ ਜੀਵਨ ਵਿੱਚ ਉਹ ਸਮਾਜ ਸੇਵਕ ਹਨ। ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨਾ, ਹਵਾ, ਪਾਣੀ, ਭੂਮੀ ਅਤੇ ਮਾਂ-ਬੋਲੀ ਦੀ ਸਮੱਸਿਆ ਉਹਨਾਂ ਦੇ ਆਰਟੀਕਲਾਂ ਦਾ ਕੇਂਦਰੀ ਧੁਰਾ ਹਨ।
ਗ਼ਰੀਬਾਂ, ਮਜ਼ਲੂਮਾਂ ਦੀ ਮਦਦ ਲਈ ਉਹ ਹਰ ਵਕਤ ਤਤਪਰ ਰਹਿੰਦੇ ਹਨ। ਇਹੀ ਇਸ ਗੱਲ ਦਾ ਸਬੂਤ ਹੈ ਕਿ ਉਹ ਚੰਗੇ ਲੇਖਕ ਹੋਣ ਦੇ ਨਾਲ-ਨਾਲ ਇੱਕ ਚੰਗੇ ਇਨਸਾਨ ਵੀ ਹਨ। ਉਹ ਹਰ ਭਖਦੇ ਮਸਲੇ ਬਾਰੇ ਬੇਝਿਜਕ, ਬੇਖ਼ੌਫ ਅਤੇ ਨਿਰਪੱਖ ਹੋ ਕੇ ਲਿਖਦੇ ਅਤੇ ਬੋਲਦੇ ਹਨ। ਪੰਜਾਬੀ ਸਾਹਿਤ ਦੇ ਖੇਤਰ ਵਿੱਚ ਉੱਭਰਦੇ ਹਰ ਨੌਜਵਾਨ ਨੂੰ ਉਹਨਾਂ ਵੱਲੋਂ ਭਰਪੂਰ ਹੁੰਗਾਰਾ ਮਿਲਦਾ ਹੈ। ਉਹ ਹਰ ਨੌਜਵਾਨ ਵਿੱਚੋਂ ਦੇਸ਼ ਦਾ ਭਵਿੱਖ ਦੇਖਦੇ ਹਨ। ਇਸੇ ਕਰਕੇ ਉਹ ਕਦੇ ਵੀ ਨੌਜਵਾਨੀ ਨੂੰ ਨਿਘਾਰ ਦੇ ਨਜ਼ਰੀਏ ਨਾਲ ਨਹੀਂ ਦੇਖਦੇ। ਇਹੀ ਉਹਨਾਂ ਦੀ ਸ਼ਖ਼ਸੀਅਤ ਦਾ ਸਕਾਰਾਤਮਕ ਗੁਣ ਹੈ। ਉਹਨਾਂ ਦੇ ਇਹਨਾਂ ਕਾਰਜਾਂ ਵਿੱਚ ਉਹਨਾਂ ਨੂੰ ਆਪਣੀ ਜੀਵਨ ਸਾਥੀ ਦਾ ਵੀ ਭਰਪੂਰ ਹੁੰਗਾਰਾ ਸ਼ਾਮਿਲ ਹੈ ਜੋ ਕਿ ਇੱਕ ਅਧਿਆਪਿਕਾ ਹਨ ਅਤੇ ਗ਼ਰੀਬ ਤੇ ਕਮਜ਼ੋਰ ਬੱਚਿਆਂ ਦੀ ਪੜ੍ਹਾਈ ਪੱਖੋਂ ਹਰ ਸੰਭਵ 
ਮਦਦ ਕਰਦੇ ਰਹਿੰਦੇ ਹਨ। ਰਮੇਸ਼ਵਰ ਸਿੰਘ ਬੇਸ਼ੱਕ ਲੰਮਾਂ ਸਮਾਂ ਆਪਣੀ ਧਰਤੀ ਤੋਂ ਦੂਰ ਰਹੇ ਹਨ ਪ੍ਰੰਤੂ ਅਪਣੇ ਦੇਸ਼ ਦੀ ਮਿੱਟੀ ਪ੍ਰਤੀ ਉਹਨਾਂ ਦੇ ਮੋਹ ਵਿੱਚ ਕੋਈ ਫ਼ਰਕ ਨਹੀਂ ਹੈ। ਪੰਜਾਬੀ ਪਿਛੋਕੜ ਹੋਣ ਦੇ ਨਾਤੇ ਉਹਨਾਂ ਦੀ ਖੇਤੀ ਵਿੱਚ ਦਿਲਚਸਪੀ ਹੈ। ਉਹ ਸਬਜ਼ੀਆਂ ਅਤੇ ਅਨਾਜ਼ ਅਪਣੇ ਹੱਥੀਂ ਉਗਾਉਂਦੇ ਹਨ।
ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਰਮੇਸ਼ਵਰ ਸਿੰਘ ਪੰਜਾਬੀ ਸਾਹਿਤ, ਪੰਜਾਬੀ ਸੱਭਿਆਚਾਰ, ਪੰਜਾਬੀ ਸਮਾਜ ਅਤੇ ਪੰਜਾਬੀ ਭਾਸ਼ਾ ਦੇ ਸ਼ੁਭਚਿੰਤਕ ਅਤੇ ਚਿੰਤਕ ਹਨ। ਦੁਆ ਕਰਦੀ ਹਾਂ ਕਿ ਉਹਨਾਂ ਦੀ ਇਹ ਉੱਚੀ-ਸੁੱਚੀ ਅਤੇ ਉੱਦਮੀ ਸੋਚ ਭਵਿੱਖ ਵਿੱਚ ਵੀ ਇਸੇ ਤਰਾਂ ਜਾਰੀ ਰਹੇ।
 
ਆਮੀਨ
ਗੁਲਾਫਸ਼ਾਂ ਬੇਗਮ
 
ਰਮੇਸ਼ਵਰ ਸਿੰਘ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ