Tuesday, April 23, 2024
24 Punjabi News World
Mobile No: + 31 6 39 55 2600
Email id: hssandhu8@gmail.com

Article

18ਵੀਂ ਸਦੀ ਦੀਆਂ ਸੁਤੰਤਰ ਸਿੱਖ ਮਿਸਲਾਂ - ਬਬੀਤਾ ਘਈ

July 25, 2021 11:59 PM
18ਵੀਂ ਸਦੀ ਦੀਆਂ ਸੁਤੰਤਰ  ਸਿੱਖ ਮਿਸਲਾਂ
ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋ ਬਾਅਦ  ਪੰਜਾਬ ਦੇ ਮੁਗਲ ਸੂਬੇਦਾਰ ਨੇ  ਸਿੱਖਾ  ਤੇ ਭਾਰੀ  ਜੁਲਮ  ਢਾਹੇ  ਸਨ  ਸਿੱਟੇ  ਵਜੋ  ਸਿੱਖਾ  ਨੇ  ਪਹਾੜਾ  ਅਤੇ  ਜੰਗਲਾ  ਵਿੱਚ  ਜਾ ਕੇ  ਸ਼ਰਨ  ਲਈ    1748ਈ 0 ਵਿੱਚ  ਅੰਮ੍ਰਿਤਸਰ ਵਿਖੇ  ਦਲ  ਖਾਲਸਾ  ਦੀ ਸਥਾਪਣਾ  ਕੀਤੀ ਗਈ  ।ਦਲ  ਖਾਲਸਾ  ਅਧੀਨ  12 ਜੱਥੇ ਗਠਿਤ  ਕੀਤੇ ਗਏ  ਇਹਨਾਂ  ਜੱਥਿਆ ਨੇ ਹੀ ਬਾਅਦ ਵਿੱਚ  ਪੰਜਾਬ ਵਿੱਚ ਆਪਣੀਆਂ 12  ਸੁਤੰਤਰ ਸਿੱਖ ਮਿਸਲਾਂ  ਸਥਾਪਿਤ  ਕੀਤੀਆ  
1767ਈ0 ਤੋ 1799ਈ0 ਦੇ ਸਮੇ  ਜਮਨਾ ਅਤੇ  ਸਿੰਧ  ਦਰਿਆਵਾਂ  ਵਿਚਕਾਰਲੇ  ਖੇਤਰਾ   ਪੰਜਾਬ ਵਿੱਚ 12 ਸੁਤੰਤਰ  ਸਿੱਖ  ਮਿਸਲਾਂ  ਸਥਾਪਿਤ  ਕੀਤੀਆ ਗਈਆ । ਇਤਿਹਾਸਕਾਰ  ਪ੍ਰਿੰਸੇਪ ਅਤੇ  ਕਨਿੰਘਮ  ਦੇ ਅਨੁਸਾਰ 
ਮਿਸਲ  ਅਰਬੀ  ਭਾਸ਼ਾ ਦਾ ਸ਼ਬਦ ਹੈ  ਜਿਸ ਦਾ ਅਰਥ ਹੈ  ਬਰਾਬਰ  । ਇਹਨਾਂ  ਸਿੱਖ  ਮਿਸਲਾਂ  ਦੀ ਸਥਾਪਨਾ  ਨਾਲ ਪੰਜਾਬ ਦੇ ਇਤਿਹਾਸ ਵਿੱਚ  ਇੱਕ  ਨਵੇਂ  ਯੁਗ  ਦੀ ਸ਼ੁਰੂਆਤ ਹੋਈ  ਜੋ ਉਸ ਸਮੇ  ਮਿਸਲਾਂ  ਨੇ ਜਿਸ  ਢੰਗ ਨਾਲ  ਮੁਗਲ  ਅਤੇ  ਅਫਗਾਨ  ਅਤਿਆਚਾਰਾਂ  ਦਾ ਮੁਕਾਬਲਾ  ਕੀਤਾ । ਡਾਕਟਰ ਹਰੀ ਰਾਮ ਗੁਪਤਾ,  ਡਾਕਟਰ ਭਗਤ ਸਿੰਘ, ਡਾਕਟਰ ਗੰਡਾ ਸਿੰਘ ਅਤੇ ਐਸ਼. ਐੱਸ  ਗਾਧੀ  ਅਨੁਸਾਰ  ਮਿਸਲ  ਤੋ ਭਾਵ  ਫਾਇਲ  ਸੀ ।"ਫਾਇਲ  ਭਾਵ ਬਰਾਬਰ  "
ਜਿਸ ਵਿੱਚ  ਮਿਸਲਾਂ ਦੇ  ਵੇਰਵੇ  ਦਰਜ  ਕੀਤੇ  ਜਾਂਦੇ ਸਨ ।ਇਸ ਦੇ  ਕੀੜੀਆ ਸਰੂਪ ਅਤੇ  ਸੰਗਠਨ  ਸਨ ਦੇ ਬਾਰੇ ਵਿੱਚ  ਅਲੱਗ ਅਲੱਗ  ਇਤਿਹਾਸਕਾਰਾ  ਨੇ ਆਪਣੇ  ਵੱਖੋ -ਵੱਖਰੇ ਵਿਚਾਰ  ਪੇਸ਼  ਕੀਤੇ ਹਨ ।ਮਿਮਿਸਲਾਂ  ਦਾ ਰਾਜ  ਪ੍ਰਬੰਧ  ਕੋਈ  ਨਿਸ਼ਚਿਤ  ਸ਼ਾਸਨ  ਪ੍ਰਣਾਲੀ ਅਨੁਸਾਰ ਨਹੀ  ਚਲਦਾ ਸੀ। ਲੋੜ ਮੁਤਾਬਕ  ਸਰਦਾਰਾ  ਨੇ ਸਾਸ਼ਨ ਪ੍ਰਬੰਧ  ਚਲਾਉਣ ਲਈ ਆਪੋ- ਆਪਣੇ ਨਿਯਮ  ਬਣਾ  ਲਏ  ਸਨ ।
ਜਿੰਨਾ  ਬਾਰੇ  ਇਤਿਹਾਸਕਾਰਾ ਦੇ ਵੱਖੋ ਵੱਖਰੇ ਮੱਤ  ਹਨ ।ਡਾਕਟਰ  ਏਂ , ਸੀ  ਬੇਨਰਜੀ  ਦੇ ਅਨੁਸਾਰ  ਸਿੱਖ  ਮਿਸਲਾਂ  ਦਾ ਸੰਗਠਨ  ਏਕਤਾ ਅਤੇ ਪਰਜਾਤੰਤਰ ਵਾਲਾ,  ਧਾਰਮਿਕ  
ਬਨਾਵਟ  ਦਾ  ਸਿਧਾਂਤ ਸੀ ।
ਜੇ , ਡੀ  ਕੰਨਿਘਮ  ਦੇ ਵਿਚਾਰ ਅਨੁਸਾਰ  ਮਿਸਲਾਂ  ਦਾ ਸਰੂਪ  ਸੰਘੀ,  ਧਰਮ ਤਾਂਤਰਿਕ ਅਤੇ  ਸਾਮੰਤਵਾਦੀ  ਸੀ ।ਚੰਗੀ ਤਰ੍ਹਾ  ਧਰਮ ਪ੍ਰੇਰਿਤ  ਆਪਣਾ  ਸਾਸ਼ਨ ਚਲਾ ਕੇ  ਗੁਰਮਤਾ ਦੇ  ਨਿਰਣਿਆ  ਨੂੰ ਮੰਨਦਾ ਸੀ ।  ਜਿੱਤੇ   ਹੋਏ  ਪ੍ਰਦੇਸ਼ ਅਤੇ  ਲੁੱਟ ਦੇ  ਮਾਲ  ਵਿੱਚੋ ਆਪਣਾ ਹਿੱਸਾ ਰੱਖ ਕੇ ਆਪਣੇ ਅਧੀਨ  ਮਿਸ਼ਲਦਾਰਾ ਅਤੇ ਸੈਨਿਕਾ  ਵਿੱਚ  ਵੰਡ  ਦਿੰਦਾ ਸੀ ।
ਬੈਨਰਜੀ ਅਨੁਸਾਰ  ਮਿਸਲ ਦਾ ਸਿਧਾਂਤ ਬਣਾਬਟ ਵਿੱਚ  ਏਕਤਾ ਅਤੇ  ਪਰਜਾਤੰਤਰ  ਪ੍ਰਧਾਨ ਕਰਨ ਵਾਲਾ  ਸਿਧਾਂਤ ਸੀ ।ਇਤਿਹਾਸਕਾਰ  ਇਬਟਸਨ  ਅਨੁਸਾਰ  ਮਿਸਲ ਦਾ ਸੰਗਠਨ  ਪਰਜਾਤੰਤਰ ਸੀ  ਸਾਰੇ ਮੈਂਬਰਾ  ਨੂੰ ਬਰਾਬਰੀ  ਦਾ  ਅਧਿਕਾਰ  ਪ੍ਰਾਪਤ ਸੀ  ਧਰਮ ਦੇ ਨਾਮ ਲਈ  ਸਰਦਾਰ ਅਤੇ ਸੈਨਿਕ  ਸਾਰੇ ਕੰਮ  ਕਰਦੇ ਸਨ ।
ਇਹ 12 ਸੁਤੰਤਰ  ਮਿਸਲਾਂ ਇਹ ਸਨ।
1 ਫੈਜਲਪੁਰੀਆਂ  ਮਿਸ਼ਲ 
2 ਆਹਲੂਵਾਲੀਆ ਮਿਸ਼ਲ 
3 ਰਾਮ  ਗੜੀਆ ਮਿਸ਼ਲ 
4 ਭੰਗੀ  ਮਿਸ਼ਲ 
5 ਸ਼ੁਕਰਚੱਕੀਆ ਮਿਸ਼ਲ 
6  ਕਨ੍ਹਈਆ  ਮਿਸ਼ਲ 
7  ਫੂਲਕੀਆਂ  ਮਿਸ਼ਲ 
8 ਨਿਸ਼ਾਨ  ਵਾਲੀਆ ਮਿਸ਼ਲ 
9 ਡੱਲਹੇਵਾਲੀਆ  (ਡੱੵਲੇਵਾਲ ) ਮਿਸ਼ਲ 
10 ਸ਼ਹੀਦ ਮਿਸ਼ਲ 
11ਨਕੱਈ ਮਿਸ਼ਲ 
12   ਕਰੋੜਸਿੰਘੀਆ ਮਿਸ਼ਲ
ਇਹਨਾਂ ਬਾਰਾਂ ਸੁਤੰਤਰ  ਮਿਸ਼ਲਾ ਦੇ  ਆਪੋ  ਵੱਖੋ- ਵੱਖਰੇ ਸਰਦਾਰ  ਸਨ।ਫੈਜਲਪੁਰੀਆਂ  ਮਿਸ਼ਲ  ਦਾ ਸੰਸਥਾਪਕ  ਨਵਾਬ ਕਪੂਰ ਸਿੰਘ ਸੀ ਅੰਮ੍ਰਿਤਸਰ ਦੇ ਨੇੜੇ   ਫੈਜਲਪੂਰ  ਨਾਮ ਦੇ ਪਿੰਡ ਉੱਪਰ  ਕਬਜ਼ਾ ਕਰ ਕੇ  ਪਿੰਡ ਦਾ ਨਾਮ ਬਦਲ ਕੇ ਸਿੰਘਪੁਰ ਰੱਖ  ਦਿੱਤਾ  ਫੈਜਲਪੁਰੀਆਂ  ਮਿਸ਼ਲ  ਸਿੰਘਪੂਰੀਆਂ  ਮਿਸ਼ਲ ਦੇ ਨਾਮ  ਨਾਲ ਜਾਣੀ ਜਾਣ ਲੱਗੀ । 
ਡਾਕਟਰ  ਭਗਤ ਸਿੰਘ ਅਨੁਸਾਰ  ਬੰਦਾ ਸਿੰਘ ਬਹਾਦਰ ਦੀ  ਸ਼ਹੀਦੀ ਤੋ ਬਾਅਦ  ਸਿੱਖ ਸਮੁਦਾਏ  ਦਾ ਸਭ ਤੋ ਮਹਾਨ  ਨੇਤਾ  ਕਪੂਰ ਸਿੰਘ ਸੀ। ਨਵਾਬ ਕਪੂਰ ਸਿੰਘ ਦੀ ਮੌਤ ਤੋ  ਬਾਅਦ  ਉਸ ਦੇ ਭਤੀਜੇ ਖੁਸ਼ਹਾਲ ਸਿੰਘ ਨੇ ਇਸ ਮਿਸ਼ਲ ਦੀ ਵਾਗਡੋਰ ਸੰਭਾਲੀ ਜੋਕਿ  ਇੱਕ ਬਹਾਦਰ  ਯੋਧਾ ਸੀ ।
ਖੁਸ਼ਹਾਲ ਸਿੰਘ ਤੋ ਬਾਅਦ ਉਸ ਦਾ ਪੁੱਤਰ  ਬੁੱਧ ਸਿੰਘ ਫੈਜਲਪੁਰੀਆਂ ਮਿਸ਼ਲ ਦਾ ਨਵਾਂ  ਆਗੂ  ਬਣਿਆ । ਜੋ  ਆਯੋਗ  ਸਾਸ਼ਕ  ਨਿਕਲਿਆ ਜਿਸ  ਕਾਰਨ  ਮਿਸਲ ਦਾ ਪਤਨ  ਹੋ ਗਿਆ ।ਆਹਲੂਵਾਲੀਆਂ  ਮਿਸ਼ਲ ਦਾ  ਮੋਢੀ  ਜੱਸਾ ਸਿੰਘ ਆਹਲੂਵਾਲੀਆਂ ਸੀ ।ਜੋ "ਆਹਲੂ " ਪਿੰਡ ਦਾ  ਵਸਨੀਕ ਸੀ। ਜੱਸਾ ਸਿੰਘ ਦੀ ਸ਼ਖਸੀਅਤ ਤੋ ਪ੍ਰਭਾਵਿਤ ਹੋ ਕੇ  ਨਵਾਬ ਕਪੂਰ ਸਿੰਘ ਨੇ ਇਸ ਨੂੰ ਆਪਣੇ ਪੁੱਤਰ ਵਾਂਗ ਪਾਲਿਆ ਸੀ ।ਇਸ  ਬਾਰੇ ਵਿੱਚ  ਡਾਕਟਰ  ਗੰਡਾ ਸਿੰਘ ਜੀ ਦਾ  ਇਹ ਕਹਿਣਾ ਬਿਲਕੁਲ ਠੀਕ ਹੈ ਕਿ "ਜੱਸਾ ਸਿੰਘ ਨੇ ਆਪਣੇ  ਪਿੱਛੇ ਦਾ ਇੱਕ ਅਜਿਹਾ  ਪੰਜਾਬ  ਛੱਡਿਆ ਜਿਸ ਦਾ  ਭਵਿੱਖ  ਬੜਾ  ਸ਼ਾਨਦਾਰ ਸੀ।ਜੱਸਾ ਸਿੰਘ ਦੀ  ਮੌਤ ਤੋ ਬਾਅਦ ਉਹਨਾਂ ਦੇ  ਚਾਚੇ ਦਾ ਪੁੱਤਰ  ਭਾਗ ਸਿੰਘ ਆਹਲੂਵਾਲੀਆਂ  ਇਸ ਮਿਸ਼ਲ ਦਾ ਨੇਤਾ  ਬਣਿਆ ।ਜੱਸਾ ਸਿੰਘ  ਰਾਮਗੜੀਆਂ 
ਜੋ  ਆਹਲੂਵਾਲੀਆ  ਮਿਸ਼ਲ ਦਾ  ਕੱਟੜ  ਦੁਸ਼ਮਣ ਸੀ ।
ਭਾਗ ਸਿੰਘ ਦੀ ਮੌਤ ਤੋ ਬਾਅਦ ਉਸ ਦਾ ਪੁੱਤਰ ਫਤਹਿ ਸਿੰਘ ਆਹਲੂਵਾਲੀਆਂ  ਮਿਸ਼ਲ ਦਾ ਨੇਤਾ ਬਣਿਆ ।ਰਣਜੀਤ ਸਿੰਘ ਦੇ ਉਭਾਰ ਵਿੱਚ  ਯੋਗ ਹਾਕਮ  ਫਤਹਿ ਸਿੰਘ ਨੇ  ਵੱਡਾਯੋਗਦਾਨ ਪਾਇਆ ।ਰਾਮਗੜ੍ਹੀਆ ਮਿਸ਼ਲ ਦਾ ਸੰਸਥਾਪਕ   ਖੁਸ਼ਹਾਲ ਸਿੰਘ ਸੀ ਮੁਗਲਾਂ  ਵਿਰੁੱਧ  ਲੜੀਆਂ  ਲੜਾਇਆ ਵਿੱਚ  ਵੱਡਾਯੋਗਦਾਨ ਪਾਇਆ ।ਖੁਸ਼ਹਾਲ ਸਿੰਘ ਦਾ ਉਤਰਾਧਿਕਾਰੀ ਨੰਦ ਸਿੰਘ ਨੇ ਵੀ  ਇਸ ਮਿਸ਼ਲ ਦਾ  ਵਿਸਥਾਰ ਕੀਤਾ ।ਜੱਸਾ ਸਿੰਘ  ਰਾਮਗੜ੍ਹੀਆ  ਰਾਮਗੜ੍ਹੀਆ  ਮਿਸ਼ਲ ਦਾ ਪ੍ਰਸਿੱਧ  ਨੇਤਾ ਸੀ ਉਸ  ਦੀ ਅਗਵਾਈ ਹੇਠ ਇਹ ਮਿਸ਼ਲ  ਸਿਖਰਾਂ ਤੇ  ਪਹੁੰਚ ਗਈ ।ਆਪਣੇ ਪਿਤਾ ਵਾਂਗ   ਜੋਧ ਸਿੰਘ ਵੀ ਬੜਾ ਬਹਾਦਰ ਸੀ ਜਿਸ ਨੂੰ  ਰਣਜੀਤ ਸਿੰਘ ਜੀ ਸਤਿਕਾਰ ਨਾਲ  ਬਾਬਾ ਕਹਿ ਕੇ  ਬਚਾਉਂਦੇ  ਸਨ ।ਜੋਧ ਸਿੰਘ ਦੀ ਮੌਤ ਤੋ ਬਾਅਦ  ਮਹਾਰਾਜਾ ਰਣਜੀਤ ਸਿੰਘ ਜੀ ਇਸ ਮਿਸ਼ਲ ਉੱਪਰ  ਕਬਜ਼ਾ ਕਰ ਲਿਆ ।ਪੰਜਾਬ ਦੀਆ ਮਿਸ਼ਲਾ ਵਿੱਚ  ਭੰਗੀ ਮਿਸ਼ਲ ਦੀ ਵੀ ਸਥਾਪਨਾ  ਛੱਜਾ ਸਿੰਘ ਨਾਂ ਦੇ ਇੱਕ  ਜੱਟ ਨੇ ਕੀਤੀ ਉਸ ਨੂੰ ਭੰਗ  ਪੀਣ ਦੀ ਆਦਤ ਦੇ ਕਾਰਨ ਭੰਗੀ ਮਿਸ਼ਲ ਦੇ ਨਾਮ ਨਾਲ ਜਾਣਿਆ ਗਿਆ  ਸਿੰਘ ਬਾਅਦ  ਭੀਮ ਸਿੰਘ ਨੇ ਇਸ ਮਿਸ਼ਲ ਨੂੰ ਸ਼ਕਤੀ ਸ਼ਾਲੀ ਬਣਾ ਦਿੱਤਾ ।ਭੀਮ ਸਿੰਘ ਬਾਅਦ  ਉਸ ਦੇ ਭਤੀਜੇ ਹਰੀ ਸਿੰਘ ਨੇ  20  ਹਜ਼ਾਰ  ਸੈਨਿਕਾਂ  ਦੀ ਵਿਸ਼ਾਲ  ਫੌਜ  ਦਾ ਸੰਗਠਨ ਕੀਤਾ। ਫੂਲਕੀਆਂ  ਮਿਸ਼ਲ ਦੇ ਸਰਦਾਰ ਆਲਾਂ ਸਿੰਘ ਨਾਲ  ਲੜਦੇ ਹੋਏ ਮਾਰਿਆ ਗਿਆ ।। ਝੰਡਾ ਸਿੰਘ ਬਾਰੇ ਡਾਕਟਰ ਭਗਤ ਸਿੰਘ ਦਾ ਕਹਿਣਾ ਠੀਕ ਹੈ ਕਿ  ਝੰਡਾ ਸਿੰਘ  ਮਹਾਨ  ਸੰਗਠਨ ਕਰਤਾ  ਅਤੇ  ਪ੍ਰਸ਼ਾਸਕ ਸੀ ਉਸ ਦੀ ਯੋਗ ਅਗਵਾਈ ਦੇ  ਅਧੀਨ  ਭੰਗੀ ਮਿਸ਼ਲ ਨੇ ਬਹੁਤ ਤਰੱਕੀ ਕੀਤੀ । ਝੰਡਾ ਸਿੰਘ ਬਾਅਦ  ਉਸਦੇ  ਛੋਟੇ  ਭਰਾ  ਗੰਡਾ ਸਿੰਘ ਨੇ  ਭੰਗੀ ਮਿਸ਼ਲ ਦੀ ਵਾਗਡੋਰ ਸੰਭਾਲੀ ।ਦੀਨਾਨਗਰ ਦੇ ਥਾਂ ਤੇ  ਘਮਾਸਾਨ ਲੜਾਈ ਅਜੇ  ਵਿਚਕਾਰ ਹੀ ਸੀ ਕਿ ਗੰਡਾ ਸਿੰਘ ਦੀ  ਅਚਾਨਕ  ਬੀਮਾਰੀਨਾਲ ਮੌਤ ਹੋ ਗਈ ।ਗੰਡਾ ਸਿੰਘ ਬਾਅਦ  ਚੜੵਤ ਸਿੰਘ ,  ਦੇਸਾ  ਸਿੰਘ  ,  ਗੁਲਾਬ ਸਿੰਘ  ਭੰਗੀ ਮਿਸ਼ਲ ਦੇ ਵਾਰੋ -ਵਾਰੀ  ਨੇਤਾ ਬਣੇ ।ਜੋ ਸਾਰੇ  ਆਯੋਗ ਅਤੇ  ਨਿਕੰਮੇ  ਨਿਕਲੇ। ਮਹਾਰਾਜਾ  ਰਣਜੀਤ ਸਿੰਘ ਨੇ  ਲਾਹੌਰ,  ਅਮ੍ਰਿਤਸਰ ,ਸਿਆਲਕੋਟ , ਗੁਜਰਾਤ  ਦੇ ਇਲਾਕਿਆਂ  ਤੇ ਕਬਜ਼ਾ  ਕਰ ਕੇ  ਭੰਗੀ ਮਿਸ਼ਲ ਦੇ  ਪਤਨ  ਦਾ  ਡੰਕਾ ਵਜਾ ਦਿੱਤਾ ।ਮਿਸਲ  ਸ਼ੁਕਰਚੱਕੀਆ  ਦਾ ਮੋਢੀ  ਚੜ੍ਹਤ  ਸਿੰਘ ਸੀ   ਚੜ੍ਹਤ  ਸਿੰਘ ਦੇ ਯਤਨਾ  ਸਦਕਾ   ਸ਼ੁਕਰਚੱਕੀਆ  ਮਿਸ਼ਲ ਦੀ ਸ਼ਕਤੀ  ਬਹੁਤ  ਵੱਧ  ਗਈ ।ਚੜ੍ਹਤ ਸਿੰਘ ਤੋ  ਬਾਅਦ ਉਸ ਦਾ ਪੁੱਤਰ  ਮਹਾਂ ਸਿੰਘ  ਸ਼ੁਕਰਚੱਕੀਆ ਮਿਸ਼ਲ ਦਾ ਨਵਾਂ ਆਗੂ ਬਣਿਆ   ਮਹਾ ਸਿੰਘ ਦੀ ਮੌਤ ਤੋ ਬਾਅਦ  ਉਸ ਦੇ ਪੁੱਤਰ ਰਣਜੀਤ ਸਿੰਘ ਸ਼ੁਕਰਚੱਕੀਆ  ਮਿਸ਼ਲ  ਦੀ ਵਾਗਡੋਰ ਸੰਭਾਲੀ ਜਿਸ ਦੀ ਉਮਰ ਉਸ ਸਮੇ  12 ਸਾਲ  ਸੀ ।ਡਾਕਟਰ  ਜੇ . ਐੱਮ ਐੱਮ ਵਾਲੀਆ  ਦਾ ਕਹਿਣਾ  ਠੀਕ ਹੈ ਕਿ ਰਣਜੀਤ ਸਿੰਘ  ਭਾਰਤੀ  ਇਤਿਹਾਸ  ਦੀਆ  ਮਹਾਨ  ਸਖਸ਼ੀਅਤਾ  ਵਿੱਚੋ  ਇੱਕ ਸੀ ਜੋ ਕਿ ਆਪਣੀ  ਯੋਗਤਾ   ਨਾਲ  ਮਿਸ਼ਲ ਦੇ ਆਗੂ  ਤੋ ਸੁਤੰਤਰ  ਸ਼ਾਸਕ  ਬਣ ਗਿਆ । ਫਿਰ  ਮੀਰ  ਮੰਨੂ ਦੀ ਮੌਤ ਬਾਅਦ  ਪੰਜਾਬ ਵਿੱਚ  ਅਰਾਜਕਤਾ  ਫੈਲ  ਗਈ  ਜੈ ਸਿੰਘ ਨੇ ਕਨ੍ਹਈਆ  ਮਿਸ਼ਲ ਦਾ ਸੰਸਥਾਪਕ ਬਣ ਕੇ  ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਰਿਆਰਕੀ ਉਪਜਾਊ ਪਰਦੇਸ  ਉੱਪਰ  ਕਬਜ਼ਾ ਕਰ ਲਿਆ ।ਛੇਤੀ ਹੀ ਉਸ ਨੇ ਮੁਕੇਰੀਆ  ,  ਪਠਾਨਕੋਟ, ਹਾਜੀਪੁਰ, ਗੁਰਦਾਸਪੁਰ ਆਦਿ ਆਪਣੇ ਅਧੀਨ ਕਰ  ਲਏ ।ਕਾਂਗੜਾ ਦੀ ਜਿੱਤ ਵੀ ਜੈ ਸਿੰਘ ਲਈ  ਮਹੱਤਵਪੂਰਨ ਜਿੱਤ ਸੀ।ਹੋਰ ਵੀ ਪਹਾੜੀ  ਰਾਜਿਆ  ਦੇ ਇਲਾਕੇ ਜੈ ਸਿੰਘ ਨੇ  ਆਪਣੇ ਅਧੀਨ ਕਰ ਲਏ ।ਜੈ  ਸਿੰਘ ਨੇ ਆਪਣੀ ਪੋਤਰੀ  ਮਹਿਤਾਬ ਕੋਰ  ਦੀ ਮਹਾ ਸਿੰਘ ਦੇ ਪੁੱਤਰ  ਰਣਜੀਤ ਸਿੰਘ ਨਾਲ  ਕੁੜਮਾਈ  ਕਰ ਦਿੱਤੀ। 1798   ਈ  0 ਵਿੱਚ  ਜੈ ਸਿੰਘ ਅਕਾਲ ਚਲਾਣਾ ਕਰ ਗਿਆ ।ਫਿਰ  ਗੁਰਬਖਸ਼ ਸਿੰਘ ਦੀ ਵਿਧਵਾ ਪਤਨੀ  ਸਦਾ ਕੌਰ  ਕਨੵਈਆਂ  ਮਿਸ਼ਲ ਦੀ ਆਗੂ ਬਣੀ ।ਰਣਜੀਤ ਸਿੰਘ ਨੇ ਆਪਣੀ ਸੱਸ ਸਦਾਸਦਾ ਕੌਰ ਨੂੰ  ਕੈਦ ਕਰ ਕੇ  ਕਨੵਈਆ  ਮਿਸ਼ਲ ਤੇ ਕਬਜ਼ਾ ਕਰ ਲਿਆ ।ਫੂਲਕੀਆ  ਮਿਸ਼ਲ ਦਾ ਮੋਢੀ ਚੋਧਰੀ ਫੂਲ ਸਿੰਘ ਇੱਕ ਸਿੱਧੂ ਜੱਟ ਇਸ ਮਿਸ਼ਲ ਦਾ ਮੋਢੀ ਬਣ ਕੇ  ਫੂਲ ਦੇ ਖਾਨਦਾਨ ਨੇ   ਜੀਂਦ, ਪਟਿਆਲਾ, ਨਾਭ  ਪਰਦੇਸਾ  ਤੇ ਆਪਣਾ  ਰਾਜ  ਕਾਇਮ  ਕਰਨ ਲਿਆ । ਸਰਦਾਰ  ਨਿਸ਼ਾਨਵਾਲੀਆ  ਮਿਸ਼ਲ  ਦਾ ਮੋਢੀ ਸਰਦਾਰ  ਸੰਗਤ  ਸਿੰਘ  ਸੀ  ਇਸ ਮਿਸ਼ਲ ਦੇ ਆਗੂ  ਨਿਸ਼ਾਨ ਜਾ ਦਲ  ਖਾਲਸਾ  ਦਾ ਝੰਡਾ  ਚੁੱਕ ਕੇ  ਚਲਣ ਕਾਰਨ ਇਸ  ਮਿਸ਼ਲ ਦਾ ਨਾਮ  ਨਿਸ਼ਾਨਵਾਲੀਆ  ਮਿਸ਼ਲ   ਪੈ ਗਿਆ  ਸੰਗਤ ਸਿੰਘ ਤੋ ਬਾਅਦ  ਉਸ ਦਾ ਭਰਾ  ਮੋਹਰ ਸਿੰਘ ਇਸ ਮਿਸ਼ਲ ਦਾ ਆਗੂ  ਨੇਤਾ  ਬਣਿਆ ।ਪਰ  ਅੰਗਰੇਜਾ  ਨੇ ਕਰਨਾਲ, ਅੰਬਾਲਾ  ਆਦਿ ਪ੍ਰਦੇਸ਼  ਆਪਣੀ  ਸਰਪ੍ਰਸਤੀ  ਵਿੱਚ  ਲੈ ਲਏ । ਡੱਲੵਹੇਵਾਲੀਆ  ਪਿੰਡ  ਦਾ ਵਸਨੀਕ   ਗੁਲਾਬ ਸਿੰਘ  ਡੱਲੵਹੇਵਾਲੀਆ ਮਿਸ਼ਲ ਦਾ ਮੋਢੀ ਬਣਿਆ।ਇਸ  ਮਿਸ਼ਲ ਦੇ ਸਭ ਤੋ  ਪ੍ਰਸਿੱਧ  ਸਰਦਾਰ  ਤਾਰਾ ਸਿੰਘ  ਘੇਬਾ  ਨੇ ਫਿਲੌਰ,  ਰਾਹੋ,  ਬੱਦੋਵਾਲ ਆਦਿ  ਪ੍ਰਦੇਸ਼ਾ  ਉੱਪਰ  ਆਪਣਾ  ਕਬਜ਼ਾ ਕਰ ਲਿਆ । ਸ਼ਹੀਦ ਮਿਸ਼ਲ ਦਾ ਸੰਸਥਾਪਕ ਸ਼ੁੱਧਾ ਸਿੰਘ  ਸੀ  ਆਗੂ  ਅਫਗਾਨਾ  ਨਾਲ  ਲੜਦੇ ਹੋਏ ਸ਼ਹੀਦ  ਹੋ ਗਏ ਸਨ  ਇਸ ਲਈ ਮਿਸ਼ਲ ਸ਼ਹੀਦ ਮਿਸ਼ਲ ਨਾਮਨਾਲ  ਜਾਣੀ ਜਾਣ ਲੱਗੀ ।ਜਿਆਦਾਤਰ ਇਸ ਮਿਸ਼ਲ  ਦੇ ਲੋਕ  ਨਿਹੰਗ ਸਨ  ਜੋ ਨੀਲੇ  ਰੰਗ ਦੇ ਕੱਪੜੇ ਪਾਉਂਦੇ ਸਨ ਇਸ ਲਈ ਇਸ  ਮਿਸ਼ਲ  ਨੂੰ  ਨਿਹੰਗ  ਮਿਸ਼ਲ ਦੇ ਨਾਮ ਨਾਲ ਵੀ ਜਾਣਿਆ ਜਾਣ ਲਗਾ  ।ਨੱਕਈ ਮਿਸ਼ਲ ਦੇ  ਮੋਢੀ  ਹੀਰਾ ਸਿੰਘ ਨੇ  ਨੱਕਾ ਪਿੰਡ ਉੱਪਰ ਕਬਜ਼ਾ ਕਰ ਲਿਆ  ਜਿਸ ਕਾਰਨ ਨੱਕਈ  ਮਿਸ਼ਲ ਨਾਮ ਨਾਲ   ਜਾਣੀ ਜਾਣ ਵਾਲੀ ਮਿਸ਼ਲ ਦਾ   ਦੀਮਾਪੁਰ, ਸ਼ੇਰਗੜ੍ਹ,  ਕੰਗਨਪੁਰ, ਦੀਪਾਲਪੁਰ, ਚੂਨੀਆ ਅਤੇ  ਫਰੀਦਾਬਾਦ ਆਦਿ  ਤੱਕ  ਵਿਸਥਾਰ  ਕਰ   ਲਿਆ ਗਿਆ  ਰਣਜੀਤ ਸਿੰਘ ਨੇ ਇਸ ਮਿਸ਼ਲ ਨੂੰ 18 10 ਈਸਵੀ ਵਿੱਚ  ਆਪਣੇ  ਰਾਜ   ਵਿੱਚ  ਮਿਲਾ ਲਿਆ । ਕਰੋੜਸਿੰਘੀਆ ਮਿਸ਼ਲ ਦਾ ਮੋਢੀ  ਹੋਣ ਕਾਰਨ  ਕਰੋੜਸਿੰਘੀਆ ਮਿਸ਼ਲ  ਨੂੰ ਨਾਮ ਨਾਲ ਜਾਣਿਆ ਜਾਣ ਲੱਗਾ ।ਪੰਜ ਗੜ੍ਹੀਆ ਪਿੰਡ ਦਾ ਰਹਿਣ ਕਰ ਕੇ ਮਿਸ਼ਲ ਦਾ  ਨਾਮ  ਪੰਜਗੜੀਆਂ  ਇਸ  ਮਿਸ਼ਲ ਦਾ ਨਾਮ  ਪੈ ਗਿਆ । ਬਾਅਦ ਵਿੱਚ  ਰਣਜੀਤ ਸਿੰਘ ਨੇ  ਇਸ ਮਿਸ਼ਲ ਉੱਪਰ ਕਬਜ਼ਾ ਕਰ ਲਿਆ ।
ਇਸ ਮਿਸਲਾਂ ਦਾ  ਸੰਗਠਨ  ਸਰੂਪ ਅਤੇ ਰਾਜ  ਪ੍ਰਬੰਧ  ਵਾਰੇ ਵੱਖੋ -ਵੱਖਰੇ  ਇਤਿਹਾਸਕਾਰਾ ਨੇ ਆਪਣੇ ਵੱਖੋ- ਵੱਖਰੇ ਮੱਤ  ਪੇਸ਼ ਕੀਤੇ ਹਨ ਕਿ ਸਰਦਾਰਾ ਨੇ ਸਾਸ਼ਨ ਪ੍ਰਬੰਧ ਚਲਾਉਣ ਲਈ ਆਪੋ- ਆਪਣੇ  ਨਿਯਮ ਬਣਾ ਲਏ ਸਨ ਕਨਿੰਘਮ ਦੇ ਅਨੁਸਾਰ ਮਿਸਲ ਦਾ ਸੰਗਠਨ ਸਾਮੰਤਵਾਦੀ ਧਾਰਮਿਕ  ਦੇ ਅਧਾਰ ਤੇ ਸੀ।ਬੈਨਰਜੀ ਅਨੁਸਾਰ  ਇਹ ਬਣਤਰ ਵਿੱਚ ਪਰਜਾਤੰਤਰ ਅਤੇ ਏਕਤਾ ਪ੍ਰਧਾਨ ਕਰਨ ਵਾਲਾ ਸਿਧਾਂਤ ਸੀ ।ਇਬਟਸਨ ਅਨੁਸਾਰ  ਪਰਜਾਤੰਤਰ  ,ਧਰਮ ਤੰਤਰ ਅਤੇ   ਇਕਤੰਤਰ  ਦਾ ਸੁਮੇਲ ਸੀ । ਮਿਸਲਾ ਦੀ ਸ਼ਾਸ਼ਨ - ਵਿਵਸਥਾ ਸਿੱਖਾ ਦੀ  ਰਾਜਨੀਤੀ ਸੱਤਾ ਦੇ ਸਰੂਪ ਦਾ ਆਰੰਭਿਆ ਰੂਪ ਸੀ  ਗੁਰਮਤਾ  ਉਨ੍ਹਾ ਦੀ ਕੇਂਦਰੀ ਸੰਸਥਾ ਸੀ  ਗੁਰੂ ਦਾ ਫੈਸਲਾ ਸਮਝ ਕੇ  ਸਿੱਖ ਇਸ  ਦੇ ਫੈਸਲਿਆ ਨੂੰ ਪ੍ਰਵਾਨ  ਕਰਦੇ ਸਨ । ਹਰੇਕ ਮਿਸ਼ਲ ਦਾ ਸਰਦਾਰ  ਕਿਸਾਨਾਂਦੀ  ਭਲਾਈ ਵੱਲ ਵਿਸ਼ੇਸ਼ ਧਿਆਨ ਦਿੰਦਾ ਸੀ  ਨਿਆਂ  ਪ੍ਰਬੰਧ  ਭਾਵੇ  ਵਿਕਸਿਤ ਨਹੀ ਸੀ ਪਰ  ਸਿੱਖਾਦੇ  ਅਨੁਕੂਲ ਸੀ  ਸਰਦਾਰਾ ਵਾਂਗ  ਮਿਸ਼ਲਦਾਰਾ  ਸਨ ਜਿਨਾਂ ਕੋਲ  ਆਪਣੀ  ਸੈਨਾ  ਹੁੰਦੀ ਸੀ  ਜਿੱਤ ਪ੍ਰਾਪਤ ਕਰਨ  ਲਈ ਲੋੜੀਂਦੇ ਪੈਣ ਤੇ  ਸਰਦਾਰਾ ਦਾ ਪੂਰਾ  ਸਹਿਯੋਗ  ਦਿੰਦੇ ਸਨ ।ਡਾਕਟਰ ਐਚ. ਆਰ  ਗੁਪਤਾ ਅਨੁਸਾਰ  ਸ਼ਾਸਕ ਅਤੇ  ਪਰਜਾ  ਵਿਚਾਲੇ  ਸੰਬੰਧ  ਨਿੱਘੇ ਅਤੇ  ਗੂੜ੍ਹੇ ਸਨ  ਮਿਸ਼ਲ  ਪ੍ਰਸ਼ਾਸਨ ਦੀ  ਸਭ ਤੋ  ਛੋਟੀ  ਇਕਾਈ  ਪਿੰਡ ਹੁੰਦੀਸੀ ।ਪਿੰਡਾ ਦਾ ਪ੍ਰਬੰਧ  ਪੰਚਾਇਤ ਦੇ  ਹੱਥ ਹੁੰਦਾ ਸੀ ।ਪੰਚਾਇਤ ਦਾ ਪਰਮੇਸ਼ਵਰ ਰੂਪ  ਮੰਨ ਕੇ  ਸਤਿਕਾਰ ਕੀਤਾ ਜਾਂਦਾ ਸੀ ।ਲੰਬੜਦਾਰ, ਪਟਵਾਰੀ, ਚੌਕੀਦਾਰ ਆਦਿ ਵੀ ਮਹੱਤਵਪੂਰਣ  ਕਰਮਚਾਰੀ  ਹੁੰਦੇ ਸਨ ।ਪੱਤੀਦਾਰੀ , ਮਿਸ਼ਲਦਾਰੀ, ਜਾਗੀਰਦਾਰੀ ਤਾਬੇਦਾਰੀ , ਰਾਖੀ ਪ੍ਰਥਾ   ਆਦਿ ਪ੍ਥਾ ਚਲਦੀਆ  ਸਨ ।ਆਮਦਨ ਦੇ  ਸਾਧਨ  ਮੁੱਖ  ਰੂਪ ਵਿੱਚ  ਚੂੰਗੀ  ਕਰ  , ਨਿਆਂ  ਵਿਭਾਗ  ਯੁੱਧ ਵਿੱਚ ਕੀਤੀ ਗਈ ਲੁੱਟਮਾਰ  ਆਦਿ ਤੋ ਕੁਝ ਵੀ ਆਮਦਨ  ਪ੍ਰਾਪਤ  ਹੁੰਦੀ ਸੀ।ਮਿਸਲਾ ਆਪਣੀ ਆਮਦਨ ਦਾ ਜਿਆਦਾ ਭਾਗ  ਸੈਨਾ  ਘੋੜਿਆ ਅਤੇ ਸ਼ਾਸ਼ਤਰਾ  ਤੇ ਖਰਚ  ਕਰਦੇ ਸਨ ।ਗੁਰਦੁਆਰਿਆ , ਮੰਦਰਾ  ਨੂੰ ਦਾਨ  ਵੀ ਦਿੰਦੇ ਸਨ ਅਤੇ  ਗਰੀਬਾ  ਲੋੜਵੰਦਾ  ਲਈ  ਲੰਗਰ  ਵੀ ਲਗਾਉਂਦੇ ਸਨ । ਇਸ  ਮਿਸ਼ਲਾ  ਵਿੱਚ  ਕਾਨੂੰਨ  ਲਿਖਤੀ  ਨਹੀ  ਹੁੰਦੇ ਸਨ ।ਸਜਾਵਾ  ਸਖਤ  ਨਹੀ  ਹੁੰਦੀਆ ਸਨ  ਕਿਸੇ  ਵੀ ਅਪਰਾਧੀ ਨੂੰ ਮੌਤ ਦੀ ਸਜ਼ਾ ਨਹੀ  ਸੁਣਾਈ  ਜਾਂਦੀ ਸੀ ।ਵਧੇਰੇ ਕਰਕ ਜੁਰਮਾਨਾ ਕੀਤਾ ਜਾਂਦਾਸੀ  ਅਪਰਾਧੀ ਦੇ ਵਾਰ  -ਵਾਰ ਅਪਰਾਧ ਕਰਨ  ਤੋ ਰੁਕਣ  ਤੇ  ਫਿਰ  ਅਪਰਾਧੀ ਦੇ ਹੱਥ ,ਪੈਰ,  ਕੰਨ ਆਦਿ  ਕੱਟ ਦਿੱਤੇ  ਜਾਂਦੇ ਸਨ ।ਸੈਨਾ ਵਿੱਚ  ਘੋੜਸਵਾਰ,  ਪੈਦਲ  ਸੈਨਿਕ , ਤੋਪਖਾਨਾ, ਸ਼ਾਸਤਰ ਸਮਾਨ ਆਦਿ  ਹੁੰਦੇ ਸਨ ।ਆਧੁਨਿਕ  ਇਤਿਹਾਸਕਾਰ  ਐੱਸ. ਐੱਸ ਗਾਂਧੀ   ਦੇ  ਸ਼ਬਦ  ਸਹਿਮਤ ਹਨ  " ਮਿਸ਼ਲ  ਸੰਗਠਨ  ਬਿਨਾ  ਸ਼ੱਕ ,ਬੇਢੰਗਾ  ਸੀ  ਪਰ  ਇਹ  ਉਸ  ਸਮੇ  ਦੇ ਅਨੁਕੂਲ  ਸੀ ਇਸ  ਨੂੰ ਮਹਾਨ  ਸਫਲਤਾਵਾਂ  ਅਤੇ  ਪ੍ਪਤੀਆਂ  ਦਾ ਸਿਹਰਾ  ਪ੍ਰਾਪਤ   ਹੈ ।"
ਬਬੀਤਾ ਘਈ 

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ