ਬਾਪੂ ਜਿੰਨ੍ਹਾਂ ਦਿਆਂ ਕਾਬਲ ਕੰਧਾਰ ਜਿੱਤਿਆ,
ਧੁੱਤ ਨਸ਼ੇ ਨਾਲ ਪੋਤਾ ਦੇਹਲੀਆਂ ਚ ਲਿਟਿਆ।
ਸੀ ਭਾਂਡੇ ਵੇਚ ਕੀਤਾ ਹੀਲਾ ਫੇਰ ਉੱਠੀ ਐ ਤਲਬ,
ਅਜੇ ਸਵੇਰੇ ਲਾਈ ਸੂਈ ਦਾ ਨੀ ਨਿਸ਼ਾਨ ਮਿਟਿਆ।
ਐਨੀ ਚੱਸ ਵਧੀ ਪਈ ਹੁਣ ਦਿਸੇ ਮੌਤ ਹੀ ਐ ਹੱਲ,
ਬਾਪੂ ਗੁਜਰ ਗਿਆ ਸਮਝਾਉਂਦਾ ਓਦੋਂ ਬਹੁਤ ਪਿੱਟਿਆ।
ਫੇਰ ਅਰਥੀ ਨੂੰ ਮੋਢਾ ਦੇਣ ਜੋਗਾ ਹੋਇਆ ਕਾਕਾ,
ਪਹਿਲਾਂ ਸਰਿੰਜ ਨਾਲ ਅੰਦਰ ਸਮਾਨ ਸਿੱਟਿਆ।
ਅੱਜ ਹੋਜੂ ਹੱਲ ਕੱਲ੍ਹ ਮੂਹਰੇ ਫੇਰ ਆ ਖੜੀ,
'ਮਾਨਾ' ਖੌਰੇ ਵੜ ਗਈ ਏ ਮੱਤ ਵਿੱਚ ਗਿੱਟਿਆਂ।
ਲੱਖਾਂ ਭੀੜਾਂ ਪਇਆਂ ਮੁੱਕੇ ਨਾ ਸੀ ਸਾਡੇ ਗੱਭਰੂ,
ਪਿੰਡ ਕੀਤੇ ਖਾਲੀ ਗ੍ਰਾਮਾਂ ਦੇ ਵਜ਼ਨ ਚਿੱਟਿਆਂ।
ਗੁਰਇੰਦਰਜੀਤ ਸਿੰਘ ਮਾਂਨ