Friday, April 19, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

''ਬਾਲਿਆਂਵਾਲੀ ਸਮਾਗਮ'' - ਰਮੇਸ਼ ਗਰਗ

April 02, 2022 01:25 AM
 
           ''ਬਾਲਿਆਂਵਾਲੀ ਸਮਾਗਮ''
 
28 ਨਵੰਬਰ ਨੂੰ ਬਾਲਿਆਂਵਾਲੀ, ਸੀ ਕਵੀ ਦਰਬਾਰ,
 
ਸੁਖਦਰਸ਼ਨ ਗਰਗ ਸੀ, ਉਹਦਾ ਸੂਤਰਧਾਰ l
 
ਕੋਈ ਕਵੀ , ਕੋਈ ਕਹਾਣੀਕਾਰ,
 
ਕੋਈ ਗ਼ਜ਼ਲਗੋ ਤੇ ਕੋਈ ਵਿਅੰਗਕਾਰ l
 
ਕੋਈ ਲਿੱਖਦਾ ਰੁਬਾਈ ਅਤੇ ਕੋਈ ਚਿੱਤਰਕਾਰ,
 
ਉਂਜ ਹੁੰਦੇ ਹਾਂ ਅਸੀਂ, ਸਾਰੇ ਸਾਹਿਤਕਾਰ l
 
ਸਾਰੇ ਹੀ ਹਾਜ਼ਰ ਸੀ, ਇਸ ਦਰਬਾਰ,
 
ਦਰਸ਼ਨ ਪ੍ਰੀਤੀਮਾਨ ਦੀ ਕਿਤਾਬ ਤੇ, ਹੋਈ ਤਕਰਾਰ l 
 
ਸਾਰੇ ਪ੍ਰੋਗਰਾਮ ਵਿੱਚ, ਚਰਚਾ ਰਹੀ ਬਰਕਰਾਰ,
 
ਸਨਮਾਨਤ ਕੀਤਾ, ਜਗਦੀਸ਼ ਕੁਲਰੀਆਂ ਕਹਾਣੀਕਾਰ l
 
ਉਥੇ ਪਹੁੰਚੇ, ਪੰਜਾਹ ਦੇ ਕਰੀਬ ਸਾਹਿਤਕਾਰ,
 
4 ਘੰਟੇ ਸਮਾਗਮ, ਚੱਲਿਆ ਲਗਾਤਾਰ l
 
ਅਖੀਰ ਖਾਣਾ ਖੁਆਇਆ, ਬਹੁਤ ਪਿਆਰ,
 
ਸਾਰਾ ਪ੍ਰੋਗਰਾਮ ਸੀ, ਬਹੁਤ ਵਧੀਆ ਮੇਰੇ ਯਾਰ l
 
ਪੇਂਡੂ ਸਾਹਿਤ ਸਭਾ ਦੀ,ਸਾਰੀ ਟੀਮ ਵਧਾਈ ਦੀ ਹੱਕਦਾਰ 
 
ਰਮੇਸ਼ ਗਰਗ ਨੇ ਸੁਣਾਈ ਕਵਿਤਾ,ਇਸ ਕਵੀ ਦਰਬਾਰl
 
ਕਵਿਤਾ ਲੇਖਕ: ਰਮੇਸ਼ ਗਰਗ ਐਮ ਐਮ ਬਠਿੰਡਾ
         

Have something to say? Post your comment