Friday, April 19, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਗ਼ਜ਼ਲ - ਸੁਖਦੇਵ ਸਿੰਘ ਔਲਖ਼

March 27, 2022 01:24 AM
ਗ਼ਜ਼ਲ           

ਲੋੜ ਹਾਕ ਜਦ ਵੀ ਮਾਰੇ , ਤੂੰ ਬਣੀ ਸਹਾਰਾ  ।
ਕਾਲਖ ਬਾਤ ਜਦ  ਪਾਵੇ , ਨ ਬਣੀ ਹੁੰਗਾਰਾ  ।।

ਉਬਲਦੇ ਪਾਣੀ ਵਰਗਾ , ਕਦੇ  ਯੱਖ਼  ਠੰਡਾ   ।
ਸਿੱਲੀ ਅੱਖ  'ਚੋਂ, ਕਿਰਦਾ ,ਜੋ  ਮੋਤੀ  ਖਾਰਾ  ।।

ਵਕਤ ਦੀ ਤਸੀਰ ਨੇ ਵੀ , ਕੀ ਰੰਗ ਦਿਖਾਏ  ।
ਮਨ ਸਦਾ ਰਹੇ ਥਿਰਕਦਾ ,ਜਿਉ ਥਿਰਕੇ ਪਾਰਾ।।

ਚਿੰਤਾ  ਕਰਨੀ  ਛੱਡ ਕੇ, ਆ ਚਿੰਤਨ  ਕਰੀਏ ।
ਚਿੰਤਾ  ਬਰਾਬਰ  ਚਿਖਾ ਦੇ, ਹੈ  ਪੱਥਰ  ਭਾਰਾ  ।।

ਧਰਤੀ ਸਵਰਗ ਬਣਾਉਣੀ ,ਜਿਸ ਨੇ ਵੀ ਸੋਚੀ  ।
ਮੁੱਢੋਂ  ਹੀ  ਰੱਦ  ਕਰਦੇ  , ਸਵਰਗ  ਦਾ  ਲਾਰਾ  ।।

ਸਾਰੀ  ਉਮਰ  ਦਾ  ਸਾਥੀ  ,ਬੇ-ਵਫਾ  ਨ  ਹੋਵੇ  ।
ਜਿਸ  ਦੇ  ਹਿੱਸੇ  ਆਇਆ ,ਇਹ ਇਸ਼ਕ ਕੁਆਰਾ।।

ਦਿਨ-ਕਟੀ ਕਰਨ ਦੀ ਥਾਂ, ਜੇ  ਜ਼ਿੰਦਗੀ ਜਿਉਣੀ ।
ਔਲਖ਼  ਜੀ  ਕਿਸੇ  ਕੋਲੋਂ  ,  ਲਓ  ਤਰਕ ਉਧਾਰਾ ।।

* ਸੁਖਦੇਵ ਸਿੰਘ ਔਲਖ਼

Have something to say? Post your comment