Thursday, March 28, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਸੱਜਣ ਜੀ! -ਹੀਰਾ ਸਿੰਘ ਤੂਤ

March 25, 2022 02:13 AM

ਸੱਜਣ ਜੀ!

ਦੂਰ ਵਸੇਂਦੇ ਸੱਜਣਾ ਦੱਸੀਂ
ਕਿ ਕਿਹੜਾ ਮੁਲਖ ਵੇ ਤੇਰਾ
ਹੁਣ ਤਾਂ ਸੱਜਣਾਂ ਵਿੱਚ ਬਾਗੇ ਦੇ
ਦਿਲ ਨਹੀਂਓ ਲੱਗਦਾ ਮੇਰਾ।

ਹੁਣ ਤਾਂ ਸੱਜਣਾਂ ਵਿੱਚ ਬਾਗੇ ਦੇ
ਨਾ ਚੀਂ-ਚੀਂ ਕਰਦੀਆਂ ਚਿੜੀਆਂ
ਉਹ ਹੁਣ ਦੂਰੋਂ-ਦੂਰੋਂ ਤੱਕਣ
ਜਿਉਂ ਨਜ਼ਰਾਂ ਕੁਝ-ਕੁਝ ਫਿਰੀਆਂ।

ਹੁਣ ਤਾਂ ਸੱਜਣਾ ਵੇ ਕੂੰਜਾਂ ਦੀਆਂ
ਨਾ ਉੱਚੀਆਂ ਉੱਡਦੀਆਂ ਡਾਰਾਂ
ਹੁਣ ਚਾਰੇ ਪਾਸੇ ਤੇਰੀਆਂ ਯਾਦਾਂ
ਮੈਂ ਜਿੱਧਰ ਵੀ ਝਾਤੀ ਮਾਰਾਂ।

ਇਸ ਬਾਗ਼ੇ ਦੇ ਵਿੱਚ ਨਾ ਆਉਂਦੇ
ਨਾ ਰਾਮ ਹੀ ਤੇ ਨਾ ਕੋਈ ਸੀਤਾ
ਇੱਕੋ ਗੱਲ ਦਾ ਝੋਰਾ ਹੈ ਸੱਜਣਾਂ
ਤੂ ਤਾਂ ਯਾਦ ਕਦੇ ਨਾ ਕੀਤਾ ।

ਹੁਣ ਵੀਣੀ ਦੇ ਵਿੱਚ ਨਾ ਪਹਿਨਾਂ
ਨਾ ਤਾਂਬਾ ਤੇ ਨਾ ਕੋਈ ਚਾਂਦੀ
ਮਾਫ਼ ਕਰੀਂ ਤੂ ਪੁੱਤ ਰਾਜੇ ਦਾ
ਭੁੱਲ ਢਾਰਿਆਂ ਤੋਂ ਹੋ ਜਾਂਦੀ।

ਹੁਣ ਸੱਜਣਾਂ ਵੇ ਵਿੱਚ ਬਾਗੇ ਦੇ
ਸਾਰੇ ਹੀ ਝੜੵ ਗਏ ਪੱਤੇ
ਮਹਿਲ ਵੀ ਚਕਨਾਚੂਰ ਹੋ ਗਏ
ਜੋ ਖ਼ਾਬਾਂ ਵਿੱਚ ਸਨ ਛੱਤੇ।

ਕਿੱਥੋਂ ਸੱਜਣਾ ਖੋਹ ਲਿਆਈਏ
ਨਾ ਘੜੀ ਵਸਲ ਦੀ ਮਿਲਦੀ
ਹੁਣ ਸੱਜਣ ਜੀ ਵਿੱਚ ਸੁਪਨੇ ਦੇ
ਆ ਰੂਹ ਦੋਹਾਂ ਦੀ ਮਿਲਦੀ।

ਹੀਰਾ ਸਿੰਘ ਤੂਤ
ਸੰਪਰਕ 9872455994

Have something to say? Post your comment